ਇਕੱਲੀਆਂ ਰਹਿਣ ਵਾਲੀਆਂ ਔਰਤਾਂ ਨੂੰ High BP ਦਾ 28% ਖ਼ਤਰਾ ਜ਼ਿਆਦਾ, ਜਾਣੋ ਕਿਉਂ ?

ਇਕੱਲੀਆਂ ਰਹਿਣ ਵਾਲੀਆਂ ਔਰਤਾਂ ਨੂੰ High BP ਦਾ 28% ਖ਼ਤਰਾ ਜ਼ਿਆਦਾ, ਜਾਣੋ ਕਿਉਂ ?


Women alone high BP: ਗਲਤ ਜੀਵਨ ਸ਼ੈਲੀ ਅਤੇ ਖਾਣ-ਪੀਣ ਕਾਰਨ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ ਦੀ ਸਮੱਸਿਆ ਅੱਜ ਕੱਲ ਆਮ ਦੇਖਣ ਨੂੰ ਮਿਲਦੀ ਹੈ। ਉੱਥੇ ਹੀ ਹਾਲ ਹੀ ‘ਚ ਇੱਕ ਤਾਜ਼ਾ ਖੋਜ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਕੁਆਰੀਆਂ ਅਤੇ ਵਿਧਵਾ ਔਰਤਾਂ ਨੂੰ ਹਾਈ ਬੀਪੀ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਤੋਂ ਇਲਾਵਾ ਖੋਜ ਦੇ ਅਨੁਸਾਰ ਕੁਆਰੀ ਜਾਂ ਇਕੱਲੀ ਰਹਿ ਰਹੀ ਨੂੰ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਆਓ ਜਾਣਦੇ ਹਾਂ ਵਿਆਹ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਕੀ ਸੰਬੰਧ ਹੈ…

Women alone high BP

ਇਨ੍ਹਾਂ ਔਰਤਾਂ ਨੂੰ ਜ਼ਿਆਦਾ ਖ਼ਤਰਾ: ਕੈਨੇਡਾ ਵਿੱਚ 45 ਤੋਂ 85 ਸਾਲ ਦੀ 28,238 ਮਰਦ ਅਤੇ ਔਰਤਾਂ ‘ਤੇ ਖੋਜ ਕੀਤੀ ਗਈ ਜਿਸ ਦੇ ਅਨੁਸਾਰ ਇਕੱਲੀਆਂ ਰਹਿ ਰਹੀਆਂ 28% ਔਰਤਾਂ ਹਾਈ ਬੀਪੀ ਨਾਲ ਜੂਝ ਰਹੀਆਂ ਹਨ। ਇਸ ਤੋਂ ਇਲਾਵਾ ਜੋ ਔਰਤਾਂ ਆਪਣੇ ਪਾਰਟਨਰ ਨਾਲ ਹੋ ਚੁੱਕੀਆਂ ਹਨ ਉਨ੍ਹਾਂ 21% ਅਤੇ 33% ਵਿਧਵਾ ਔਰਤਾਂ ਨੂੰ ਹਾਈ ਬੀਪੀ ਦੀ ਸਮੱਸਿਆ ਰਹਿੰਦੀ ਹੈ। ਖੋਜ ਦੇ ਅਨੁਸਾਰ ਇਸਦਾ ਸਭ ਤੋਂ ਵੱਡਾ ਕਾਰਨ ਤਣਾਅ ਅਤੇ ਗਲਤ ਖਾਣ-ਪੀਣ ਹੈ।

Women alone high BP
Women alone high BP

ਕੁਆਰੇ ਮਰਦਾਂ ਵਿਚ ਹਾਈ ਬੀਪੀ ਦੇ ਘੱਟ ਮਾਮਲੇ ਕਿਉਂ: ਅਸਲ ਵਿਚ ਇਕੱਲੇ ਰਹਿ ਰਹੇ ਆਦਮੀਆਂ ਨੂੰ ਕਿਸੀ ਗੱਲ ਦਾ ਤਣਾਅ ਅਤੇ ਚਿੰਤਾ ਨਹੀਂ ਹੁੰਦੀ ਹੈ। ਜ਼ਿਆਦਾ ਤਣਾਅ ਦੇ ਕਾਰਨ ਪੁਰਸ਼ਾਂ ਵਿੱਚ ਹਾਈ ਬੀਪੀ ਹੋਣ ਦਾ ਖਤਰਾ ਘੱਟ ਹੁੰਦਾ ਹੈ। ਉੱਥੇ ਹੀ ਵਿਗਿਆਨੀਆਂ ਦੇ ਅਨੁਸਾਰ ਔਰਤਾਂ ਦੇ ਘੱਟ ਦੋਸਤ ਹੁੰਦੇ ਹਨ ਜਿਸ ਕਾਰਨ ਉਹ ਕਿਸੇ ਨਾਲ ਆਪਣੀ ਗੱਲਬਾਤ ਸਾਂਝੀ ਨਹੀਂ ਕਰ ਪਾਉਂਦੇ ਜਿਸ ਕਾਰਨ ਉਹ ਜਲਦੀ ਹੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੀਆਂ ਔਰਤਾਂ ਨੂੰ ਹਾਈਪਰਟੈਨਸ਼ਨ ਦਾ ਖ਼ਤਰਾ 15% ਤੱਕ ਹੁੰਦਾ ਹੈ।

ਹਾਈ ਬੀਪੀ ਦੇ ਲੱਛਣ

 • ਬੇਚੈਨੀ ਮਹਿਸੂਸਹੋਣੀ
 • ਤੇਜ਼ ਸਿਰ ਦਰਦ
 • ਕਮਜ਼ੋਰੀ ਮਹਿਸੂਸ ਹੋਣਾ
 • ਸੁਸਤੀ ਮਹਿਸੂਸ ਹੋਣਾ

ਬਲੱਡ ਪ੍ਰੈਸ਼ਰ ਨੂੰ ਇਸ ਤਰ੍ਹਾਂ ਕਰੋ ਕੰਟਰੋਲ ?

 • ਆਮ ਬਲੱਡ ਪ੍ਰੈਸ਼ਰ ਦੀ ਰੇਂਜ 120/80 MMHG ਹੁੰਦੀ ਹੈ। ਹਾਈ ਅਤੇ ਲੋਅ ਬੀਪੀ ਦੋਵੇਂ ਸਿਹਤ ਲਈ ਖ਼ਤਰਨਾਕ ਹਨ ਇਸ ਲਈ ਇਨ੍ਹਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।
 • ਇਸ ਨੂੰ ਕੰਟਰੋਲ ਕਰਨ ਲਈ 50% ਫਲ ਅਤੇ ਕੱਚੀਆਂ ਸਬਜ਼ੀਆਂ ਜ਼ਿਆਦਾ ਖਾਓ। ਜ਼ਿਆਦਾ ਨਮਕ ਅਤੇ ਤੇਲ ਤੋਂ ਦੂਰੀ ਬਣਾ ਕੇ ਰੱਖੋ।
 • ਸਵੇਰੇ ਖਾਲੀ ਪੇਟ ਲੌਕੀ ਦਾ ਜੂਸ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ।
 • ਰੋਜ਼ਾਨਾ ਤਾਂਬੇ ਦੇ ਭਾਂਡੇ ਵਿੱਚ ਰੱਖਿਆ ਪਾਣੀ ਪੀਣ ਨਾਲ ਵੀ ਬੀਪੀ ਕੰਟਰੋਲ ‘ਚ ਰਹਿੰਦਾ ਹੈ।
 • ਨਾਲ ਹੀ ਬਲੱਡ ਪ੍ਰੈਸ਼ਰ ਨੂੰ ਕਾਬੂ ਵਿਚ ਰੱਖਣ ਅਤੇ ਤਣਾਅ ਤੋਂ ਦੂਰ ਰਹਿਣ ਲਈ ਰੋਜ਼ਾਨਾ ਕਸਰਤ ਕਰੋ।
 • ਹਰ 6 ਮਹੀਨਿਆਂ ਵਿੱਚ ਇੱਕ ਵਾਰ ਬੀਪੀ ਦਾ ਚੈਕਅਪ ਕਰਵਾਓ।
 • ਯਾਦ ਰੱਖੋ ਕਿ ਹਾਈ ਬੀਪੀ ਵਿਚ ਦਿਲ, ਕਿਡਨੀ ਅਤੇ ਸਰੀਰ ਦੇ ਹੋਰ ਅੰਗ ਕੰਮ ਕਰਨਾ ਬੰਦ ਕਰ ਸਕਦੇ ਹਨ ਇਸ ਲਈ ਬਿਮਾਰੀ ਨੂੰ ਗੰਭੀਰਤਾ ਨਾਲ ਲਓ।

The post ਇਕੱਲੀਆਂ ਰਹਿਣ ਵਾਲੀਆਂ ਔਰਤਾਂ ਨੂੰ High BP ਦਾ 28% ਖ਼ਤਰਾ ਜ਼ਿਆਦਾ, ਜਾਣੋ ਕਿਉਂ ? appeared first on Daily Post Punjabi.Source link

Author Image
admin

Leave a Reply

Your email address will not be published. Required fields are marked *

%d bloggers like this: