ਡਾਕਟਰਾਂ ਦਾ ਚਮਤਕਾਰ, ਮਰੇ ਹੋਏ ਲੋਕਾਂ ਦੇ ਦਿਲਾਂ ਨੂੰ ਮਸ਼ੀਨ ਰਾਹੀਂ ਜ਼ਿੰਦਾ ਕਰ 6 ਬੱਚਿਆਂ ‘ਚ ਕੀਤਾ ਟ੍ਰਾਂਸਪਲਾਂਟ

ਡਾਕਟਰਾਂ ਦਾ ਚਮਤਕਾਰ, ਮਰੇ ਹੋਏ ਲੋਕਾਂ ਦੇ ਦਿਲਾਂ ਨੂੰ ਮਸ਼ੀਨ ਰਾਹੀਂ ਜ਼ਿੰਦਾ ਕਰ 6 ਬੱਚਿਆਂ ‘ਚ ਕੀਤਾ ਟ੍ਰਾਂਸਪਲਾਂਟ


Doctors dead heart transplant : ਵਿਸ਼ਵ ਵਿੱਚ ਇਲਾਜ ਦੇ ਖੇਤਰ ਵਿੱਚ ਤਬਦੀਲੀਆਂ ਦੇ ਨਾਲ-ਨਾਲ ਇੱਕ ਕ੍ਰਾਂਤੀ ਆ ਰਹੀ ਹੈ। ਇਸ ਦੀ ਇੱਕ ਤਾਜਾ ਉਦਾਹਰਣ ਬ੍ਰਿਟੇਨ ਤੋਂ ਸਾਹਮਣੇ ਆਈ ਹੈ। ਜਿੱਥੇ ਬ੍ਰਿਟੇਨ ਦੇ ਡਾਕਟਰਾਂ ਨੇ ਇੱਕ ਵਿਸ਼ੇਸ਼ ਮਸ਼ੀਨ ਦੀ ਸਹਾਇਤਾ ਨਾਲ ਚਮਤਕਾਰ ਕੀਤਾ ਹੈ। ਦਰਅਸਲ, ਡਾਕਟਰਾਂ ਨੇ 6 ਬੱਚਿਆਂ ਵਿੱਚ ਦਿਲ ਦਾ ਟ੍ਰਾਂਸਪਲਾਂਟ ਕੀਤਾ ਹੈ, ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਦਿਲ ਮਰੇ ਹੋਏ ਲੋਕਾਂ ਦੇ ਸਨ। ਇਨ੍ਹਾਂ ਦਿਲਾਂ ਨੂੰ ਇੱਕ ਵਿਸ਼ੇਸ਼ ਮਸ਼ੀਨ ਦੁਆਰਾ ਸੁਰਜੀਤ ਕੀਤਾ ਗਿਆ ਸੀ। ਇਹ ਕਾਰਨਾਮਾ ਇਤਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿਉਂਕਿ ਹੁਣ ਤੱਕ ਟ੍ਰਾਂਸਪਲਾਂਟ ਲਈ ਉਨ੍ਹਾਂ ਲੋਕਾਂ ਦਾ ਦਿਲ ਲਿਆ ਜਾਂਦਾ ਸੀ ਜੋ ਦਿਮਾਗ ਤੌਰ ‘ਤੇ ਡੈੱਡ ਹੋ ਚੁੱਕੇ ਹੁੰਦੇ ਸਨ। ਇਸ ਟ੍ਰਾਂਸਪਲਾਂਟ ਤੋਂ ਬਾਅਦ, ਹੁਣ ਇਲਾਜ ਦੇ ਖੇਤਰ ਵਿਚ ਇੱਕ ਹੋਰ ਕ੍ਰਾਂਤੀ ਆਈ ਹੈ।

Doctors dead heart transplant

ਕੈਂਬਰਿਜਸ਼ਾਇਰ ਦੇ ਰਾਇਲ ਪੈਪਵਰਥ ਹਸਪਤਾਲ ਦੇ ਡਾਕਟਰਾਂ ਨੇ ਅੰਗਾਂ ਦੀ ਦੇਖਭਾਲ ਦੀ ਇੱਕ ਮਸ਼ੀਨ ਨਾਲ ਮਰੇ ਵਿਅਕਤੀਆਂ ਦੇ ਦਿਲ ਨੂੰ ਜ਼ਿੰਦਾ ਕੀਤਾ, ਜਿਸ ਤੋਂ ਬਾਅਦ ਇੱਕ ਜਾਂ ਦੋ ਨਹੀਂ ਬਲਕਿ 6 ਬੱਚਿਆਂ ਦੇ ਸਰੀਰ ਵਿੱਚ ਧੜਕਣ ਪੈਦਾ ਕਰ ਦਿਤੀ। ਐਨਐਚਐਸ ਦੇ ਆਰਗੇਨ ਡੋਨੇਸ਼ਨ ਐਂਡ ਟਰਾਂਸਪਲਾਂਟੇਸ਼ਨ ਵਿਭਾਗ ਦੇ ਡਾਇਰੈਕਟਰ ਡਾ. ਜੌਨ ਫੋਰਸਥੀ ਨੇ ਕਿਹਾ – “ਸਾਡੀ ਟੈਕਨਾਲੋਜੀ ਸਿਰਫ ਯੂਕੇ ਵਿੱਚ ਨਹੀਂ, ਬਲਕਿ ਦੁਨੀਆ ਵਿੱਚ ਇੱਕ ਮੀਲ ਦਾ ਪੱਥਰ ਸਾਬਿਤ ਹੋਏਗੀ।” ਇਹ ਕਾਰਨਾਮਾ ਕਰਨ ਵਾਲੀ ਇਹ ਵਿਸ਼ਵ ਦੀ ਪਹਿਲੀ ਟੀਮ ਬਣ ਗਈ ਹੈ। ਇਸ ਤਕਨੀਕ ਨੇ 12 ਤੋਂ 16 ਸਾਲ ਦੀ ਉਮਰ ਦੇ 6 ਅਜਿਹੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਦਿੱਤੀ, ਜੋ ਪਿੱਛਲੇ ਦੋ-ਤਿੰਨ ਸਾਲਾਂ ਤੋਂ ਅੰਗ-ਦਾਨ ਦੇ ਰੂਪ ਵਿੱਚ ਦਿਲ ਪ੍ਰਾਪਤ ਕਰਨ ਦੀ ਉਡੀਕ ਕਰ ਰਹੇ ਸਨ। ਇਸਦਾ ਅਰਥ ਇਹ ਹੈ ਕਿ ਲੋਕ ਹੁਣ ਮਰਨ ਤੋਂ ਬਾਅਦ ਵਧੇਰੇ ਦਿਲ ਦਾਨ ਕਰਨ ਦੇ ਯੋਗ ਹੋਣਗੇ। ਹੁਣ ਲੋਕਾਂ ਨੂੰ ਟਰਾਂਸਪਲਾਂਟ ਦਾ ਇੰਤਜ਼ਾਰ ਵੀ ਨਹੀਂ ਕਰਨਾ ਪਏਗਾ।

ਇਹ ਵੀ ਦੇਖੋ : ਕਿਸਾਨ ਅੰਦੋਲਨ ਬਾਰੇ ਭੁਲੇਖਾ ਰੱਖਣ ਵਾਲਿਆਂ ਦੇ ਹੋਸ਼ ਉਡਾ ਦੇਣਗੀਆਂ ਇਹ ਤਸਵੀਰਾਂ, ਦੇਖੋ ਫਿਰ ਆਇਆ ਲੋਕਾਂ ਦਾ ਸੈਲਾਬ

The post ਡਾਕਟਰਾਂ ਦਾ ਚਮਤਕਾਰ, ਮਰੇ ਹੋਏ ਲੋਕਾਂ ਦੇ ਦਿਲਾਂ ਨੂੰ ਮਸ਼ੀਨ ਰਾਹੀਂ ਜ਼ਿੰਦਾ ਕਰ 6 ਬੱਚਿਆਂ ‘ਚ ਕੀਤਾ ਟ੍ਰਾਂਸਪਲਾਂਟ appeared first on Daily Post Punjabi.Source link

Author Image
admin

Leave a Reply

Your email address will not be published. Required fields are marked *

%d bloggers like this: