ਦਬੀ ਹੋਈ ਨਸ ਨੂੰ ਖੋਲ੍ਹਣ ਦਾ ਪੱਕਾ ਤਰੀਕਾ, ਜਾਣੋ ਘਰੇਲੂ ਇਲਾਜ਼ ?

ਦਬੀ ਹੋਈ ਨਸ ਨੂੰ ਖੋਲ੍ਹਣ ਦਾ ਪੱਕਾ ਤਰੀਕਾ, ਜਾਣੋ ਘਰੇਲੂ ਇਲਾਜ਼ ?


Pinched Nerve home remedies: ਨਸਾਂ ‘ਚ ਦਰਦ ਕੋਈ ਗੰਭੀਰ ਸਮੱਸਿਆ ਨਹੀਂ ਹੈ ਪਰ ਕਈ ਵਾਰ ਸਰੀਰ ਦੇ ਕਿਸੇ ਵੀ ਹਿੱਸੇ ਦੀ ਨਸ ‘ਤੇ ਦਬਾਅ ਪੈਣ ਨਾਲ ਅਸਹਿ ਦਰਦ ਹੋਣ ਲੱਗਦਾ ਹੈ। ਨਸ ਦੱਬ ਜਾਣ ਨੂੰ ਹਲਕੇ ‘ਚ ਲੈਣਾ ਸਭ ਤੋਂ ਵੱਡੀ ਲਾਪਰਵਾਹੀ ਹੁੰਦੀ ਹੈ ਕਿਉਂਕਿ ਜੇ ਸਮੇਂ ਸਿਰ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਖ਼ਤਰਨਾਕ ਰੂਪ ਲੈ ਸਕਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ Pinched Nerve ਦਾ ਕਿਵੇਂ ਪਤਾ ਲਗਾਇਆ ਜਾਵੇ ਅਤੇ ਇਸ ਨੂੰ ਠੀਕ ਕਰਨ ਦੇ ਘਰੇਲੂ ਨੁਸਖ਼ੇ

Pinched Nerve home remedies

ਸਭ ਤੋਂ ਪਹਿਲਾਂ ਜਾਣੋ ਦਬੀ ਹੋਈ ਨਸ ਦੇ ਲੱਛਣ

  • ਗਰਦਨ, ਮੋਢਿਆਂ, ਕਮਰ, ਪਿੱਠ ਜਾਂ ਸਰੀਰ ਦੇ ਇੱਕ ਪਾਸੇ ਅਸਹਿ ਦਰਦ
  • ਸਰੀਰ ਦੇ ਕੁੱਝ ਹਿੱਸਿਆਂ ‘ਚ ਸੁੰਨਪਣ ਮਹਿਸੂਸ ਹੋਣਾ
  • ਮਾਸਪੇਸ਼ੀਆਂ ਦੀ ਕਮਜ਼ੋਰੀ
  • ਸਰੀਰ ਦੇ ਕੁੱਝ ਹਿੱਸਿਆਂ ‘ਚ ਝਰਨਾਹਟ ਮਹਿਸੂਸ ਹੋਣਾ
  • ਬੇਵਜ੍ਹਾ ਠੰਡ ਲੱਗਣਾ
Pinched Nerve home remedies
Pinched Nerve home remedies

ਆਓ ਹੁਣ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਦੇ ਹਾਂ ਜਿਸ ਨਾਲ ਤੁਸੀਂ ਦਬੀ ਹੋਈ ਨਸ ਦਾ ਇਲਾਜ ਕਰ ਸਕਦੇ ਹੋ।

ਮਸਾਜ ਦੇਵੇਗੀ ਆਰਾਮ: ਜਿਸ ਹਿੱਸੇ ਦੀ ਨਬਜ਼ ਦਬੀ ਹੋਵੇ ਤਾਂ ਉੱਥੇ ਹਲਕੇ ਗੁਣਗੁਣੇ ਨਾਰੀਅਲ, ਸਰ੍ਹੋਂ, ਜੈਤੂਨ ਜਾਂ ਆਰੰਡੀ ਦੇ ਤੇਲ ਨਾਲ ਮਸਾਜ ਕਰੋ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ ਅਤੇ ਨਸ ਵੀ ਠੀਕ ਹੋ ਜਾਵੇਗੀ। ਦਬੀ ਨਸ ਦੀ ਸੋਜ਼ ਨੂੰ ਘਟਾਉਣ ਲਈ ਬਰਫ ਜਾਂ ਗਰਮ ਪਾਣੀ ਦੀ ਬੋਤਲ ਨਾਲ ਸਕਾਈ ਕਰੋ। ਪ੍ਰਭਾਵਿਤ ਹਿੱਸੇ ‘ਚ ਘੱਟ ਤੋਂ ਘੱਟ 15 ਮਿੰਟ ਤੱਕ ਦਿਨ ‘ਚ 3 ਵਾਰ ਸਿਕਾਈ ਕਰੋ। ਇਸ ਨਾਲ ਸੋਜ ਵੀ ਘੱਟ ਹੋਵੇਗੀ ਅਤੇ ਦਰਦ ਤੋਂ ਵੀ ਰਾਹਤ ਮਿਲੇਗੀ।

ਸੇਂਦਾ ਨਮਕ: ਕੋਟਨ ਦੇ ਕੱਪੜੇ ‘ਚ ਸੇਂਦਾ ਨਮਕ ਪਾਓ। ਹੁਣ ਇਕ ਬਾਲਟੀ ਗਰਮ ਪਾਣੀ ‘ਚ ਸੇਂਦੇ ਨਮਕ ਦੀ ਪੋਟਲੀ ਪਾਓ। ਹੁਣ ਇਸ ਪਾਣੀ ਨਾਲ ਨਹਾਓ ਜਾਂ ਉਸ ਪਾਣੀ ‘ਚ 30 ਮਿੰਟ ਲਈ ਬੈਠੋ। ਇਸ ਨਾਲ ਨਸਾਂ ਦਾ ਦਰਦ ਘੱਟ ਹੋ ਜਾਵੇਗਾ। ਮੇਥੀ ਦੇ ਬੀਜ ਵੀ ਸਾਇਟਿਕਾ ਅਤੇ ਨਸਾਂ ਦੇ ਦਰਦ ਨੂੰ ਠੀਕ ਕਰਨ ‘ਚ ਬਹੁਤ ਫਾਇਦੇਮੰਦ ਹੈ। ਇਸ ਦੇ ਲਈ ਮੇਥੀ ਦੇ ਬੀਜ ਨੂੰ ਪਾਣੀ ‘ਚ ਭਿਓ ਦਿਓ। ਇਸ ਤੋਂ ਬਾਅਦ ਇਸ ਨੂੰ ਬਲੈਂਡ ਕਰਕੇ ਪੇਸਟ ਬਣਾਓ ਅਤੇ ਫਿਰ ਪ੍ਰਭਾਵਿਤ ਹਿੱਸੇ ‘ਤੇ ਲਗਾਓ। ਸੌਂਦੇ ਸਮੇਂ ਸਰੀਰ ਰੈਸਟ ਮੋਡ ‘ਚ ਹੁੰਦਾ ਹੈ ਜਿਸ ਨਾਲ ਦਬੀ ਨਸ ਵਾਲੇ ਹਿੱਸੇ ਨੂੰ ਆਰਾਮ ਮਿਲਦਾ ਹੈ। ਅਜਿਹੇ ‘ਚ ਇਸ ਦੌਰਾਨ ਵੱਧ ਤੋਂ ਵੱਧ ਆਰਾਮ ਕਰੋ। ਇਸ ਦੇ ਨਾਲ ਹੀ Pinched Nerve ਵਾਲੇ ਹਿੱਸੇ ਦੀ ਘੱਟ ਵਰਤੋਂ ਕਰੋ।

ਪਾਸਚਰ ‘ਚ ਕਰੋ ਬਦਲਾਅ: ਚੱਲਣ, ਪੈਣ ਜਾਂ ਬੈਠਣ ਦੀ ਪੋਜੀਸ਼ਨ ਨਾਲ ਤੁਹਾਡੀ ਸਮੱਸਿਆ ਵਧ ਸਕਦੀ ਹੈ ਇਸ ਲਈ ਧਿਆਨ ਰੱਖੋ ਕਿ ਇਸ ਸਮੇਂ ਦੌਰਾਨ ਨਸਾਂ ‘ਤੇ ਦਬਾਅ ਨਾ ਪਵੇ। ਨਾਲ ਹੀ ਤੁਸੀਂ ਕੂਸ਼ਨ, Adjustable ਕੁਰਸੀ ਦੀ ਵਰਤੋਂ ਕਰੋ ਤਾਂ ਜੋ ਤੁਹਾਨੂੰ ਆਰਾਮ ਮਿਲੇ। ਯੋਗਾ ਅਤੇ ਸਟ੍ਰੈਚਿੰਗ ਦੇ ਜ਼ਰੀਏ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ। ਇਸਦੇ ਲਈ ਪ੍ਰਭਾਵਿਤ ਅੰਗ ਦੀ ਸਟ੍ਰੈਚਿੰਗ ਕਰੋ ਪਰ ਜ਼ਿਆਦਾ ਖਿਚਾਅ ਨਾ ਪਾਓ। ਨਾਲ ਹੀ ਮਾਹਰਾਂ ਦੀ ਸਲਾਹ ਲੈ ਕੇ ਵਾਕਿੰਗ, ਰਨਿੰਗ, ਸਾਈਕਲਿੰਗ ਅਤੇ ਯੋਗਾ ਵੀ ਕਰੋ।

The post ਦਬੀ ਹੋਈ ਨਸ ਨੂੰ ਖੋਲ੍ਹਣ ਦਾ ਪੱਕਾ ਤਰੀਕਾ, ਜਾਣੋ ਘਰੇਲੂ ਇਲਾਜ਼ ? appeared first on Daily Post Punjabi.Source link

Author Image
admin

Leave a Reply

Your email address will not be published. Required fields are marked *

%d bloggers like this: