ਨਕਲੀ ਜੀਰੇ ਨਾਲ ਹੋ ਸਕਦਾ ਹੈ ਕੈਂਸਰ, ਇਸ ਤਰ੍ਹਾਂ ਕਰੋ ਅਸਲੀ-ਨਕਲੀ ਦੀ ਪਹਿਚਾਣ

ਨਕਲੀ ਜੀਰੇ ਨਾਲ ਹੋ ਸਕਦਾ ਹੈ ਕੈਂਸਰ, ਇਸ ਤਰ੍ਹਾਂ ਕਰੋ ਅਸਲੀ-ਨਕਲੀ ਦੀ ਪਹਿਚਾਣ


Fake Cumin effects: ਕਿਸੇ ਵੀ ਸਬਜ਼ੀ ਦਾ ਤੜਕਾ ਲਗਾਉਣ ਲਈ ਜੀਰਾ ਖਾਸ ਤੌਰ ‘ਤੇ ਵਰਤਿਆ ਜਾਂਦਾ ਹੈ। ਇਸ ਨਾਲ ਖਾਣੇ ਦਾ ਸੁਆਦ ਵਧਣ ਦੇ ਨਾਲ ਤੰਦਰੁਸਤ ਰਹਿਣ ਵਿੱਚ ਵੀ ਸਹਾਇਤਾ ਮਿਲਦੀ ਹੈ। ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਵਜ਼ਨ ਘੱਟ ਹੋਣ ਦੇ ਨਾਲ ਕੋਲੇਸਟ੍ਰੋਲ ਕੰਟਰੋਲ ਵਿਚ ਰਹਿੰਦਾ ਹੈ। ਅਜਿਹੇ ‘ਚ ਬਲੱਡ ਪ੍ਰੈਸ਼ਰ ਕੰਟਰੋਲ ਰਹਿਣ ਦੇ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ। ਪਰ ਅੱਜ ਕੱਲ੍ਹ ਬਾਜ਼ਾਰ ‘ਚ ਨਕਲੀ ਜੀਰਾ ਵਿਕ ਰਿਹਾ ਹੈ। ਅਜਿਹੇ ‘ਚ ਨਕਲੀ ਜੀਰੇ ਤੋਂ ਤਿਆਰ ਚੀਜ਼ਾਂ ਦਾ ਸੇਵਨ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀ ਲੱਗਣ ਦਾ ਖ਼ਤਰਾ ਰਹਿੰਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਨਕਲੀ ਜੀਰਾ ਬਣਾਉਣ ਦਾ ਤਰੀਕਾ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ…

Fake Cumin effects

ਨਕਲੀ ਜੀਰੇ ਵਿੱਚ ਹੁੰਦਾ ਹੈ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ…

 • ਇਸ ਨੂੰ ਬਣਾਉਣ ਲਈ ਜੀਰੇ ਵਿਚ ਪੱਥਰ ਦੇ ਛੋਟੇ-ਛੋਟੇ ਦਾਣੇ ਮਿਲਾਏ ਜਾਂਦੇ ਹਨ।
 • ਗੁੜ ਦੇ ਸ਼ੀਰੇ ਨੂੰ ਮਿਲਾਇਆ ਜਾਂਦਾ ਹੈ।
 • ਘਰ ਦੀ ਸਫ਼ਾਈ ‘ਚ ਵਰਤੇ ਜਾਣ ਵਾਲੇ ਝਾੜੂ ਦੇ ਬੂਰਾ ਦੀ ਵਰਤੋਂ ਕੀਤੀ ਜਾਂਦੀ ਹੈ।
Fake Cumin effects

ਇਸ ਤਰ੍ਹਾਂ ਤਿਆਰ ਹੁੰਦਾ ਹੈ ਨਕਲੀ ਜੀਰਾ: ਨਕਲੀ ਜੀਰੇ ਨੂੰ ਤਿਆਰ ਕਰਨ ਲਈ ਜੰਗਲੀ ਘਾਹ ਦੇ ਪੱਤੇ ਗੁੜ ਦੇ ਪਾਣੀ ਵਿਚ ਮਿਲਾਏ ਜਾਂਦੇ ਹਨ। ਸੁੱਕਣ ਤੋਂ ਬਾਅਦ ਇਸ ਦਾ ਰੰਗ ਬਿਲਕੁਲ ਜੀਰੇ ਵਰਗਾ ਹੋ ਜਾਂਦਾ ਹੈ। ਫਿਰ ਇਸ ‘ਚ ਪੱਥਰ ਦਾ ਪਾਊਡਰ ਮਿਲਾਕੇ ਲੋਹੇ ਦੀ ਛਨਣੀ ਨਾਲ ਮਿਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਜੀਰੇ ਵਰਗਾ ਰੰਗ ਦੇਣ ਲਈ ਸਲਰੀ ਪਾਊਡਰ ਵੀ ਮਲਾਇਆ ਜਾਂਦਾ ਹੈ।

ਸਿਹਤ ਨੂੰ ਨੁਕਸਾਨ…

 • ਨਕਲੀ ਜੀਰੇ ਨਾਲ ਤਿਆਰ ਭੋਜਨ ਦਾ ਸੇਵਨ ਕਰਨ ਨਾਲ ਇਮਿਊਨਿਟੀ ਕਮਜ਼ੋਰ ਹੋਣ ਲੱਗਦੀ ਹੈ।
 • ਪਾਚਨ ਤੰਤਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਵੇਗਾ।
 • ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ।
 • ਸਕਿਨ ਐਲਰਜੀ ਹੋਣ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
 • ਲੰਬੇ ਸਮੇਂ ਤੱਕ ਨਕਲੀ ਜੀਰੇ ਦੀ ਵਰਤੋਂ ਕਰਨ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀ ਹੋ ਸਕਦੀ ਹੈ।

ਇਸ ਤਰ੍ਹਾਂ ਪਹਿਚਾਣੋ ਨਕਲੀ ਜੀਰਾ…

 • ਦਿੱਖਣ ਵਿਚ ਇਕੋ ਜਿਹੇ ਹੋਣ ਦੇ ਬਾਵਜੂਦ ਅਸਲ ਜੀਰੇ ਦੀ ਅਸਾਨੀ ਨਾਲ ਪਛਾਣ ਕੀਤੀ ਜਾ ਸਕਦੀ ਹੈ।
 • ਇਸ ਦੀ ਜਾਂਚ ਕਰਨ ਲਈ ਇਕ ਕੌਲੀ ‘ਚ ਪਾਣੀ ਭਰ ਕੇ ਉਸ ‘ਚ ਜੀਰਾ ਪਾਓ। ਨਕਲੀ ਜੀਰਾ ਪਾਣੀ ਵਿਚ ਜਾਂਦੇ ਹੀ ਟੁੱਟਣ ਅਤੇ ਰੰਗ ਛੱਡਣ ਲੱਗੇਗਾ।
 • ਇਸਦੇ ਉਲਟ ਅਸਲ ਜੀਰਾ ਉਸ ਤਰ੍ਹਾਂ ਦਾ ਹੀ ਰਹੇਗਾ। ਇਸ ਤੋਂ ਇਲਾਵਾ ਖੁਸ਼ਬੂ ਦੁਆਰਾ ਅਸਲ ਜੀਰੇ ਦੀ ਪਛਾਣ ਵੀ ਕੀਤੀ ਜਾ ਸਕਦੀ ਹੈ।

The post ਨਕਲੀ ਜੀਰੇ ਨਾਲ ਹੋ ਸਕਦਾ ਹੈ ਕੈਂਸਰ, ਇਸ ਤਰ੍ਹਾਂ ਕਰੋ ਅਸਲੀ-ਨਕਲੀ ਦੀ ਪਹਿਚਾਣ appeared first on Daily Post Punjabi.Source link

Author Image
admin

Leave a Reply

Your email address will not be published. Required fields are marked *

%d bloggers like this: