ਨਹੀਂ ਜਾਣਦੇ ਤਾਂ ਜਾਣ ਲਓ ਇਨ੍ਹਾਂ 10 ਤੇਲਾਂ ਦੇ ਗੁਣ, ਹੈਲਥ-ਬਿਊਟੀ ਦੋਨਾਂ ਲਈ ਫ਼ਾਇਦੇਮੰਦ

ਨਹੀਂ ਜਾਣਦੇ ਤਾਂ ਜਾਣ ਲਓ ਇਨ੍ਹਾਂ 10 ਤੇਲਾਂ ਦੇ ਗੁਣ, ਹੈਲਥ-ਬਿਊਟੀ ਦੋਨਾਂ ਲਈ ਫ਼ਾਇਦੇਮੰਦ


Oils health beauty benefits: ਭਾਰਤੀ ਰਸੋਈ ਵਿਚ ਖਾਣਾ ਬਣਾਉਣ ਲਈ ਲੋਕ ਸਰ੍ਹੋਂ, ਜੈਤੂਨ ਜਾਂ ਹੋਰ ਤੇਲ ਦੀ ਵਰਤੋਂ ਕਰਦੇ ਹਨ। ਪਰ ਭੋਜਨ ਦਾ ਸਵਾਦ ਵਧਾਉਣ ਤੋਂ ਇਲਾਵਾ ਤੇਲ ਸਿਹਤ ਅਤੇ ਸੁੰਦਰਤਾ ਵਿਚ ਵੀ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਜੋੜਾਂ ਦਾ ਦਰਦ ਹੋਵੇ ਜਾਂ ਡਲ ਸਕਿਨ, ਚਿਕਿਤਸਕ ਗੁਣਾਂ ਨਾਲ ਭਰਪੂਰ ਤੇਲ ਹਰ ਸਮੱਸਿਆ ਦਾ ਹੱਲ ਹੈ। ਹਾਲਾਂਕਿ ਹਰ ਕੰਮ ਲਈ ਵੱਖ-ਵੱਖ ਤੇਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੇ ਅਸੀਂ ਤੁਹਾਨੂੰ ਅਜਿਹੇ 10 ਤੇਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਵਿੱਚ ਬਹੁਤ ਸਾਰੇ ਗੁਣ ਲੁਕੇ ਹੋਏ ਹਨ।

Oils health beauty benefits
  • ਜੈਤੂਨ ਦਾ ਤੇਲ ਨਾ ਸਿਰਫ ਖਾਣਾ ਬਣਾਉਣ ਲਈ ਵਰਤਿਆ ਜਾਂਦਾ ਹੈ ਬਲਕਿ ਇਸ ਨਾਲ ਮਾਲਸ਼ ਕਰਨ ਨਾਲ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਇਹ ਸਕਿਨ ਲਈ ਵੀ ਫਾਇਦੇਮੰਦ ਹੈ। ਅਧਰੰਗ ਹੋਣ ‘ਤੇ ਵੀ ਜੈਤੂਨ ਦੇ ਤੇਲ ਨਾਲ ਮਾਲਸ਼ ਕਰਨਾ ਫ਼ਾਇਦੇਮੰਦ ਹੁੰਦਾ ਹੈ।
  • ਸਰ੍ਹੋਂ ਦੇ ਤੇਲ ਨਾਲ ਮਸਾਜ ਕਰਨ ‘ਤੇ ਬਲੱਡ ਸਰਕੂਲੇਸ਼ਨ ਵੱਧਦਾ ਹੈ ਅਤੇ ਥਕਾਵਟ ਵੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਪੈਰਾਂ ਦੇ ਤਲੀਆਂ ‘ਤੇ ਲਗਾਉਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਗਠੀਆ, ਜੋੜਾਂ ਦਾ ਦਰਦ, ਦੰਦਾਂ ਅਤੇ ਮਸੂੜਿਆਂ ‘ਚ ਸੋਜ, ਪਾਇਰੀਆ ਵਿਚ ਵੀ ਇਹ ਫ਼ਾਇਦੇਮੰਦ ਹੈ।
  • ਤਿਲ ਦੇ ਤੇਲ ‘ਚ ਵਿਟਾਮਿਨ ਈ ਅਤੇ ਏ ਭਰਪੂਰ ਹੁੰਦੇ ਹਨ ਜਿਸ ਨਾਲ ਸਕਿਨ ਗਲੋ ਕਰਦੀ ਹੈ। ਉੱਥੇ ਹੀ ਇਸ ਨਾਲ ਸਕੈਲਪ ‘ਤੇ ਮਾਲਿਸ਼ ਕਰਨ ਨਾਲ ਵਾਲਾਂ ਦਾ ਟੁੱਟਣਾ ਘੱਟ ਹੁੰਦਾ ਹੈ ਅਤੇ ਉਹ ਮਜ਼ਬੂਤ ​​ਹੁੰਦੇ ਹਨ। ਤਿਲ ਦੇ ਤੇਲ ਨੂੰ ਗੁਣਗੁਣਾ ਕਰੋ। ਇਸ ਵਿਚ ਪੀਸੀ ਹੋਈ ਸੋਂਠ ਅਤੇ ਹਿੰਗ ਦਾ ਪਾਊਡਰ ਮਿਲਾ ਕੇ ਮਸਾਜ ਕਰਨ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ।
  • ਸਰਦੀਆਂ ‘ਚ ਹੋਣ ਵਾਲੀਆਂ ਸਮੱਸਿਆਵਾਂ ਲਈ ਨਾਰੀਅਲ ਦਾ ਤੇਲ ਵਰਦਾਨ ਹੈ। ਇਸ ਨਾਲ ਸਕਿਨ ਡ੍ਰਾਈ ਨਹੀਂ ਹੁੰਦੀ ਅਤੇ ਮੁਲਾਇਮ ਬਣਦੀ ਹੈ। ਉੱਥੇ ਹੀ ਵਾਲਾਂ ‘ਤੇ ਇਸ ਨਾਲ ਮਾਲਸ਼ ਕਰਨ ‘ਤੇ ਵਾਲਾਂ ਦਾ ਟੁੱਟਣਾ ਘੱਟ ਜਾਂਦਾ ਹੈ। ਜੇ ਤੁਸੀਂ ਚਾਹੋ ਤਾਂ ਖਾਣਾ ਪਕਾਉਣ ਲਈ ਵੀ ਇਸ ਦੀ ਵਰਤੋਂ ਕਰ ਸਕਦੇ ਹੋ।
  • ਬਦਾਮ ਦੇ ਤੇਲ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ ਜਿਸ ਨਾਲ ਝੁਰੜੀਆਂ ਦੀ ਸਮੱਸਿਆ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਇਕ ਗਿਲਾਸ ਦੁੱਧ ਵਿਚ ਬਦਾਮ ਦਾ ਤੇਲ ਮਿਲਾਕੇ ਪੀਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਬਦਾਮ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਵਾਲ ਡੈਮੇਜ਼ ਨਹੀਂ ਹੁੰਦੇ ਅਤੇ ਸਿਲਕੀ-ਸ਼ਾਇਨੀ ਬਣਦੇ ਹਨ।
  • ਅਲਸੀ ਦੇ ਤੇਲ ਨੂੰ ਹਲਕਾ ਗੁਣਗੁਣਾ ਕਰਕੇ ਚਿਹਰੇ ਦੀ ਮਸਾਜ ਕਰੋ ਅਤੇ ਫਿਰ ਰਾਤ ਭਰ ਇਸ ਤਰ੍ਹਾਂ ਹੀ ਛੱਡ ਦਿਓ। ਇਸ ਨਾਲ ਸਕਿਨ ਗਲੋ ਕਰੇਗੀ। ਇਸ ਤੋਂ ਇਲਾਵਾ ਅਲਸੀ ਦਾ ਤੇਲ ਜੋੜਾਂ ਦੇ ਦਰਦ ਅਤੇ ਕੋੜ੍ਹ ਵਿਚ ਵੀ ਕਾਰਗਰ ਹੈ।
  • ਇੱਕ ਗਲਾਸ ਦੁੱਧ ਵਿੱਚ ਆਰੰਡੀ ਦਾ ਤੇਲ ਮਿਲਾ ਕੇ ਪੀਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋਵੇਗੀ ਅਤੇ ਪਾਚਣ ਕਿਰਿਆ ਸਹੀ ਰਹੇਗੀ। ਨਾਲ ਹੀ ਇਸ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ। ਉੱਥੇ ਹੀ ਸਕੈਲਪ ‘ਤੇ ਇਸ ਨਾਲ ਮਸਾਜ ਕਰਨ ਨਾਲ ਠੰਡਕ ਮਿਲੇਗੀ ਅਤੇ ਤਣਾਅ ਦੂਰ ਹੋਵੇਗਾ।
  • ਪੌਸ਼ਟਿਕ ਤੱਤਾਂ ਨਾਲ ਭਰਪੂਰ ਮੂੰਗਫਲੀ ਦਾ ਤੇਲ ਵੀ ਕੂਕਿੰਗ ਲਈ ਪਰਫੈਕਟ ਹੈ। ਇਹ ਹਜ਼ਮ ਕਰਨ ‘ਚ ਅਸਾਨ ਹੁੰਦਾ ਹੈ ਜਿਸ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਨਾਲ ਹੀ ਖੂਨ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਨੂੰ ਵੀ ਕੰਟਰੋਲ ਕਰਦਾ ਹੈ।
  • ਦੰਦ ‘ਚ ਦਰਦ ਹੋਣ ‘ਤੇ ਨਿੰਮ ਦੇ ਤੇਲ ਦੀਆਂ ਕੁਝ ਬੂੰਦਾਂ ਪਾਓ। ਇਸ ਨਾਲ ਦਰਦ ਗਾਇਬ ਹੋ ਜਾਵੇਗਾ। ਇਸ ਤੋਂ ਇਲਾਵਾ ਪਿੰਪਲਸ ਅਤੇ ਐਂਟੀ-ਏਜਿੰਗ ਸਮੱਸਿਆਵਾਂ ਲਈ ਵੀ ਇਹ ਬਹੁਤ ਫਾਇਦੇਮੰਦ ਹੈ। ਜੋ ਲੋਕ ਅਸਥਮਾ ਦੀ ਬਿਮਾਰੀ ਦਾ ਸ਼ਿਕਾਰ ਹਨ ਉਨ੍ਹਾਂ ਨੂੰ ਨਿੰਮ ਦੇ ਤੇਲ ਦੀ ਭਾਫ਼ ਲੈਣੀ ਚਾਹੀਦੀ ਹੈ। ਇਸ ਨਾਲ ਸਾਹ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
  • ਵਿਟਾਮਿਨ ਸੀ ਨਾਲ ਭਰਪੂਰ ਆਂਵਲਾ ਦਾ ਤੇਲ ਤਾਂ ਵਾਲਾਂ ਲਈ ਵਰਦਾਨ ਹੈ। ਇਸ ਨਾਲ ਨਾ ਸਿਰਫ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ ਬਲਕਿ ਉਹ ਕਾਲੇ, ਸੰਘਣੇ, ਸਿਲਕੀ-ਸ਼ਾਇਨੀ ਵੀ ਬਣਦੇ ਹਨ। ਇਸ ਤੋਂ ਇਲਾਵਾ ਇਸ ਨਾਲ ਬਲੱਡ ਸਰਕੂਲੇਸ਼ਨ ਵੀ ਵਧਦਾ ਹੈ ਅਤੇ ਵਾਲਾਂ ਨੂੰ ਪੌਸ਼ਟਿਕ ਤੱਤ ਮਿਲਦੇ ਹਨ, ਜਿਸ ਨਾਲ ਵਾਲਾਂ ਦੀ ਗਰੋਥ ਤੇਜ਼ੀ ਨਾਲ ਵੱਧਦੀ ਹੈ।

The post ਨਹੀਂ ਜਾਣਦੇ ਤਾਂ ਜਾਣ ਲਓ ਇਨ੍ਹਾਂ 10 ਤੇਲਾਂ ਦੇ ਗੁਣ, ਹੈਲਥ-ਬਿਊਟੀ ਦੋਨਾਂ ਲਈ ਫ਼ਾਇਦੇਮੰਦ appeared first on Daily Post Punjabi.Source link

Author Image
admin

Leave a Reply

Your email address will not be published. Required fields are marked *

%d bloggers like this: