ਪਪੀਤੇ ਦੇ ਬੀਜ ਦਾ ਅਸਰਦਾਰ ਨੁਸਖ਼ਾ ਦੂਰ ਕਰੇਗਾ ਜੋੜਾਂ ਦਾ ਦਰਦ ਅਤੇ ਗਠੀਆ !

ਪਪੀਤੇ ਦੇ ਬੀਜ ਦਾ ਅਸਰਦਾਰ ਨੁਸਖ਼ਾ ਦੂਰ ਕਰੇਗਾ ਜੋੜਾਂ ਦਾ ਦਰਦ ਅਤੇ ਗਠੀਆ !


Papaya Seeds joint pain: ਸਰਦੀਆਂ ਦੀ ਸ਼ੁਰੂਆਤ ਹੋ ਗਈ ਹੈ ਅਤੇ ਇਹ ਮੌਸਮ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ ਗਠੀਏ ਦੇ ਮਰੀਜ਼ਾਂ ਲਈ। ਇਸ ਨਾਲ ਵਿਅਕਤੀ ਦੇ ਜੋੜਾਂ ਵਿਚ ਤੇਜ਼ ਦਰਦ, ਜਕੜਨ ਅਤੇ ਸੋਜ ਰਹਿੰਦੀ ਹੈ ਅਤੇ ਕਈ ਵਾਰ ਹਾਲਾਤ ਅਜਿਹੇ ਹੋ ਜਾਂਦੇ ਹਨ ਕਿ ਚੱਲਣ-ਫਿਰਨ ‘ਚ ਵੀ ਮੁਸ਼ਕਲ ਆਉਂਦੀ ਹੈ ਕਿਉਂਕਿ ਸੋਜ ਗੱਠਾਂ ਦਾ ਰੂਪ ਲੈ ਲੈਂਦੀ ਹੈ। ਜੋੜਾਂ ਵਿਚ ਦਰਦ ਅਤੇ ਗਠੀਏ ਦੀ ਪ੍ਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਵੀ ਹੋ ਜਾਂਦੀ ਹੈ ਜਿਨ੍ਹਾਂ ਦੇ ਸਰੀਰ ਵਿਚ ਯੂਰਿਕ ਐਸਿਡ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਇਹ ਯੂਰਿਕ ਐਸਿਡ ਹੱਡੀਆਂ ਦੇ ਜੋੜਾਂ ਵਿਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਜੋੜਾਂ ਵਿਚ ਦਰਦ ਯਾਨਿ ਗਠੀਏ ਦੀ ਸਮੱਸਿਆ ਹੋਣ ਲੱਗਦੀ ਹੈ। ਵੈਸੇ ਤਾਂ ਡਾਕਟਰੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਪਰ ਕੁਝ ਘਰੇਲੂ ਨੁਸਖ਼ੇ ਸਰਦੀਆਂ ਵਿਚ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਵਿਚ ਬਹੁਤ ਮਦਦਗਾਰ ਹੋਣਗੇ।

Papaya Seeds joint pain
  • ਸਰਦੀਆਂ ਵਿਚ ਲਸਣ ਪਿਆਜ਼ ਅਤੇ ਅਦਰਕ ਦਾ ਜ਼ਿਆਦਾ ਸੇਵਨ ਕਰੋ। ਲਸਣ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਜੋੜਾਂ ਦੇ ਦਰਦ ਨੂੰ ਠੀਕ ਕਰਨ ਵਿਚ ਬਹੁਤ ਫਾਇਦੇਮੰਦ ਹੁੰਦੇ ਹਨ। ਰੋਜ਼ਾਨਾ ਸਵੇਰੇ 3-4 ਲਸਣ ਦੀਆਂ ਕਲੀਆਂ ਖਾਣ ਨਾਲ ਸੋਜ ਅਤੇ ਦਰਦ ਤੋਂ ਰਾਹਤ ਮਿਲੇਗੀ।
  • ਪਪੀਤਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਇਹ ਸਿਰਫ ਤੁਹਾਡੇ ਪੇਟ ਯਾਨਿ ਕਿ ਪਾਚਨ ਤੰਤਰ ਨੂੰ ਸਹੀ ਨਹੀਂ ਰੱਖਦਾ ਹੈ ਬਲਕਿ ਤੁਹਾਡੇ ਜੋੜਾਂ ਨੂੰ ਤਾਕਤ ਵੀ ਦਿੰਦਾ ਹੈ। ਪਪੀਤੇ ਦੇ ਬੀਜ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਬੱਸ ਤੁਸੀਂ ਪਪੀਤੇ ਦੇ ਬੀਜ ਨੂੰ ਪਾਣੀ ਵਿਚ ਉਬਾਲ ਕੇ ਦਿਨ ਵਿਚ 6 ਤੋਂ 7 ਵਾਰ ਪੀਣਾ ਹੈ ਤੁਹਾਨੂੰ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ ਅਤੇ ਤੁਹਾਨੂੰ ਦੋ ਤੋਂ ਤਿੰਨ ਹਫ਼ਤਿਆਂ ਵਿਚ ਫ਼ਰਕ ਨਜ਼ਰ ਆਵੇਗਾ।
  • ਹਲਦੀ ਵਿਚ ਕਰਕਿਊਮਿਨ ਨਾਮ ਦਾ ਤੱਤ ਹੁੰਦਾ ਹੈ ਜੋ ਸੋਜ਼ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਜ਼ਖ਼ਮਾਂ ਨੂੰ ਭਰਨ ਲਈ ਹਲਦੀ ਇਕ ਵਧੀਆ ਐਂਟੀ-ਸੈਪਟਿਕ ਹੀਲਰ ਵੀ ਹੈ। ਤੁਸੀਂ ਹਲਦੀ ਵਾਲਾ ਦੁੱਧ ਜਾਂ ਪਾਣੀ ਉਬਾਲੋ ਅਤੇ ਠੰਡਾ ਕਰਕੇ ਇਸਦਾ ਸੇਵਨ ਕਰੋ।
  • ਆਪਣੀ ਡਾਇਟ ਵਿਚ ਵਿਟਾਮਿਨ ਈ ਅਤੇ ਓਮੇਗਾ 3 ਐਸਿਡ ਜ਼ਰੂਰ ਸ਼ਾਮਲ ਕਰੋ। ਨਟਸ, ਸਬਜ਼ੀਆਂ ਦਾ ਤੇਲ, ਸੂਰਜਮੁਖੀ ਅਤੇ ਫਲੈਕਸ ਬੀਜ, ਮੂੰਗਫਲੀ, ਹਰੀਆਂ ਸਬਜ਼ੀਆਂ, ਪਾਲਕ, ਬ੍ਰੋਕਲੀ, ਕੀਵੀ ਖਾਓ। ਇਸ ਤੋਂ ਇਲਾਵਾ ਮੱਛੀ ਦਾ ਸੇਵਨ ਵੀ ਕਰੋ।
  • ਤੁਲਸੀ ‘ਚ ਵੀ ਬਹੁਤ ਸਾਰੇ ਚਿਕਿਤਸਕ ਗੁਣ ਪਾਏ ਜਾਂਦੇ ਹਨ। ਗਠੀਏ ਦੇ ਮਰੀਜ਼ਾਂ ਲਈ ਰੋਜ਼ਾਨਾ ਘੱਟੋ-ਘੱਟ 3 ਤੋਂ 4 ਤੁਲਸੀ ਦੇ ਪੱਤੇ ਵਾਲੀ ਚਾਹ ਫ਼ਾਇਦੇਮੰਦ ਹੁੰਦੀ ਹੈ।
  • ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਮਾਲਿਸ਼ ਸਭ ਤੋਂ ਵਧੀਆ ਉਪਾਅ ਹੈ। ਤੁਸੀਂ ਸਰ੍ਹੋਂ ਦੇ ਤੇਲ ਨੂੰ ਹਲਕਾ ਗੁਣਗੁਣਾ ਕਰਕੇ ਮਸਾਜ ਕਰ ਸਕਦੇ ਹੋ। ਇਸ ਨਾਲ ਦਰਦ ਸੋਜ ਠੀਕ ਹੋਵੇਗੀ ਅਤੇ ਬਲੱਡ ਸਰਕੂਲੇਸ਼ਨ ਠੀਕ ਹੋਵੇਗਾ। ਸਰ੍ਹੋਂ ਤੋਂ ਇਲਾਵਾ ਤੁਸੀਂ ਕਪੂਰ, ਜੈਤੂਨ, ਤਿਲ ਅਤੇ ਬਦਾਮ ਦਾ ਤੇਲ ਵੀ ਵਰਤ ਸਕਦੇ ਹੋ। ਰਾਤ ਨੂੰ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਫ਼ਾਇਦਾ ਮਿਲੇਗਾ।
  • ਇਕ ਗਲਾਸ ਹਲਕੇ ਗੁਣਗੁਣੇ ਪਾਣੀ ਵਿਚ ਇਕ ਚੱਮਚ ਸੇਬ ਦਾ ਸਿਰਕਾ ਅਤੇ ਸ਼ਹਿਦ ਮਿਲਾ ਕੇ ਰੋਜ਼ ਪੀਓ। ਇਸ ਨਾਲ ਤੁਹਾਡੇ ਸਰੀਰ ਵਿਚੋਂ ਸਾਰੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਣਗੇ। ਜਿਸ ਨਾਲ ਤੁਹਾਨੂੰ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲੇਗੀ।
  • ਇਸ ਤੋਂ ਇਲਾਵਾ ਸਰੀਰ ਨੂੰ ਨਾ ਬੰਨੋ ਯਾਨਿ ਹਲਕੀ ਕਸਰਤ, ਯੋਗਾ ਜ਼ਰੂਰ ਕਰੋ। ਸਹੀ ਸਾਈਜ ਦੀਆਂ ਜੁੱਤੀਆਂ ਪਹਿਨੋ। ਭਾਰ ਨੂੰ ਕੰਟਰੋਲ ‘ਚ ਰੱਖੋ। ਇਸ ਨਾਲ ਤੁਹਾਨੂੰ ਬਹੁਤ ਮਦਦ ਮਿਲੇਗੀ।

The post ਪਪੀਤੇ ਦੇ ਬੀਜ ਦਾ ਅਸਰਦਾਰ ਨੁਸਖ਼ਾ ਦੂਰ ਕਰੇਗਾ ਜੋੜਾਂ ਦਾ ਦਰਦ ਅਤੇ ਗਠੀਆ ! appeared first on Daily Post Punjabi.Source link

Author Image
admin

Leave a Reply

Your email address will not be published. Required fields are marked *

%d bloggers like this: