ਪ੍ਰੇਗਨੈਂਟ ਹੋਣ ਲਈ ਜ਼ਰੂਰੀ ਹੈ ਇਹ 1 ਹਾਰਮੋਨ, 5 ਫੂਡਜ਼ ਪੂਰੀ ਕਰਨਗੇ ਕਮੀ

ਪ੍ਰੇਗਨੈਂਟ ਹੋਣ ਲਈ ਜ਼ਰੂਰੀ ਹੈ ਇਹ 1 ਹਾਰਮੋਨ, 5 ਫੂਡਜ਼ ਪੂਰੀ ਕਰਨਗੇ ਕਮੀ


Increase female hormone Estrogen: ਪੌਸ਼ਟਿਕ ਤੱਤਾਂ ਦੇ ਨਾਲ-ਨਾਲ ਔਰਤਾਂ ਲਈ ਐਸਟ੍ਰੋਜਨ ਹਾਰਮੋਨ ਵੀ ਬਹੁਤ ਜ਼ਰੂਰੀ ਹੈ। ਇਸਦੀ ਕਮੀ ਕਾਰਨ ਨਾ ਸਿਰਫ ਪੀਰੀਅਡ ਅਨਿਯਮਿਤ ਹੋ ਜਾਂਦੇ ਹਨ ਬਲਕਿ ਇਹ ਬਾਂਝਪਨ ਅਤੇ ਤਣਾਅ ਦਾ ਕਾਰਨ ਵੀ ਬਣ ਸਕਦਾ ਹੈ। ਜਿਨ੍ਹਾਂ ਔਰਤਾਂ ‘ਚ ਐਨੋਰੇਕਸਿਆ (ਈਟਿੰਗ ਡਿਸਆਰਡਰ) ਅਤੇ ਥਾਇਰਾਇਡ ਦੀ ਸਮੱਸਿਆ ਹੁੰਦੀ ਹੈ ਉਹਨਾਂ ‘ਚ ਐਸਟ੍ਰੋਜਨ ਦੀ ਕਮੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਰੀਰ ਵਿੱਚ ਇਸ ਦੀ ਕਮੀ ਕਾਰਨ ਤੁਹਾਨੂੰ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਸਰੀਰ ‘ਚ ਐਸਟ੍ਰੋਜਨ ਦੀ ਕਮੀ ਨੂੰ ਕਿਵੇਂ ਪੂਰਾ ਕੀਤਾ ਜਾਵੇ।

Increase female hormone Estrogen

ਐਸਟ੍ਰੋਜਨ ਦੀ ਕਮੀ ਦੇ ਕਾਰਨ: ਓਵਰੀਜ਼ ‘ਚ ਕੋਈ ਵੀ ਸਮੱਸਿਆ ਹੋਣ ‘ਤੇ ਸਰੀਰ ‘ਚ ਇਸ ਹਾਰਮੋਨ ਦਾ ਪੱਧਰ ਘਟਣਾ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ਪ੍ਰੀ-ਮੀਨੋਪੌਜ਼ ਵੀ ਕਿਹਾ ਜਾਂਦਾ ਹੈ. ਇਸ ਤੋਂ ਇਲਾਵਾ…

 • ਜੈਨੇਟਿਕ
 • ਪ੍ਰੀਮੈਚੂਅਰ ਓਵੇਰੀਅਨ ਫੇਲੀਅਰ
 • ਥਾਇਰਾਇਡ ਡਿਸਆਰਡਰ
 • ਜ਼ਿਆਦਾ ਮਾਤਰਾ ‘ਚ ਐਕਸੋਰਾਈਜ਼ ਕਰਨਾ
 • ਕੀਮੋਥੈਰੇਪੀ
 • pituitary gland ਦੀ ਕਾਰਜਸ਼ੀਲਤਾ ਹੌਲੀ ਹੋਣਾ ਵੀ ਇਸ ਦਾ ਕਾਰਨ ਹੈ।
Increase female hormone Estrogen
Increase female hormone Estrogen

ਇਸ ਤਰ੍ਹਾਂ ਪਹਿਚਾਣੋ ਇਸ ਦੀ ਕਮੀ ਦੇ ਲੱਛਣ…

 • ਪੀਰੀਅਡਜ਼ ‘ਚ ਜ਼ਿਆਦਾ ਬਲੀਡਿੰਗ
 • ਪੀਰੀਅਡਜ਼ ਸਮੇਂ ਸਿਰ ਨਾ ਆਉਣੇ
 • ਅਚਾਨਕ ਭੁੱਖ ਨਾ ਲੱਗਣਾ
 • ਨੀਂਦ ਨਾ ਆਉਣਾ ਅਤੇ ਬੇਚੈਨੀ
 • ਮਾਨਸਿਕ ਤਣਾਅ, ਡਿਪ੍ਰੈਸ਼ਨ
 • ਅਚਾਨਕ ਵਜ਼ਨ ਵਧਣਾ
 • ਹੱਡੀਆਂ ‘ਚ ਦਰਦ ਅਤੇ ਕਮਜ਼ੋਰੀ

ਗਰਭ ਅਵਸਥਾ ‘ਚ ਆਉਂਦੀ ਹੈ ਮੁਸ਼ਕਲ: ਐਸਟ੍ਰੋਜਨ ਦੀ ਕਮੀ ਕਾਰਨ Ovulation ‘ਚ ਦਿੱਕਤ ਆਉਂਦੀ ਹੈ ਜਿਸ ਕਾਰਨ ਔਰਤਾਂ ਨੂੰ ਪ੍ਰੈਗਨੈਂਸੀ ‘ਚ ਬਹੁਤ ਮੁਸ਼ਕਲ ਆਉਂਦੀ ਹੈ।

 • ਯੂਟੀਆਈ (UTI): ਘੱਟ ਐਸਟ੍ਰੋਜਨ ਲੈਵਲ ਦੇ ਕਾਰਨ ਯੂਰੀਨਰੀ ‘ਚ ਮੌਜੂਦ ਟਿਸ਼ੂ ਵੀ ਪਤਲੇ ਹੋ ਜਾਂਦੇ ਹਨ ਅਤੇ ਇਨ੍ਹਾਂ ਦਾ ਵਿਕਾਸ ਵੀ ਰੁੱਕ ਜਾਂਦਾ ਹੈ। ਇਸ ਦੇ ਕਾਰਨ ਔਰਤਾਂ ਨੂੰ ਯੂਟੀਆਈ ਦੀ ਸਮੱਸਿਆ ਹੋ ਸਕਦੀ ਹੈ। ਸਿਰਫ ਇਹ ਹੀ ਨਹੀਂ ਇਸ ਕਾਰਨ ਵੈਜਾਇਨਾ ‘ਚ ਡ੍ਰਾਇਨੈੱਸ ਦੀ ਸਮੱਸਿਆ ਵੀ ਹੋ ਜਾਂਦੀ ਹੈ।
 • ਕੈਂਸਰ: ਜੇਕਰ ਸਰੀਰ ‘ਚ ਇਸ ਹਾਰਮੋਨ ਦਾ ਲੈਵਲ ਵਿਗੜ ਜਾਵੇ ਤਾਂ ਕੈਂਸਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਖੋਜ ਦੇ ਅਨੁਸਾਰ ਸਰੀਰ ‘ਚ ਐਸਟ੍ਰੋਜਨ ਦਾ ਪੱਧਰ ਘੱਟ ਹੋਣ ‘ਤੇ ਬ੍ਰੈਸਟ ਕੈਂਸਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
 • ਮੇਂ ਤੋਂ ਪਹਿਲਾਂ ਬੁਢਾਪਾ ਦਿਖਣਾ: ਇਸ ਦੀ ਕਮੀ ਦੇ ਕਾਰਨ ਚਿਹਰੇ ‘ਤੇ ਮੁਹਾਸੇ, ਝੁਰੜੀਆਂ, ਸਕਿਨ ‘ਚ ਢਿੱਲਾਪਣ, ਫ੍ਰੀਕਲਸ ਅਤੇ ਹੋਰ ਐਂਟੀ-ਏਜਿੰਗ ਸਮੱਸਿਆਵਾਂ ਹੋਣ ਲੱਗਦੀਆਂ ਹਨ ਜੋ ਤੁਹਾਨੂੰ ਸਮੇਂ ਤੋਂ ਪਹਿਲਾਂ ਬੁੱਢਾ ਦਿਖਾਉਂਦੀਆਂ ਹਨ।

ਐਸਟ੍ਰੋਜਨ ਹਾਰਮੋਨ ਵਧਾਉਣ ਦੇ ਉਪਾਅ

 • ਹਰਬਲ ਚਾਹ ਜਿਵੇਂ ਕਿ ਰੈੱਡ ਕਲੋਵਰ ਲਾਲ, ਥਾਈਮ ਅਤੇ ਵਰਬੇਨਾ ਵਰਗੀਆਂ ਚਾਹ ਪੀਓ। ਇਸ ਨੂੰ ਨਿਯਮਤ ਰੂਪ ‘ਚ ਲੈਣ ਨਾਲ ਸਰੀਰ ‘ਚ ਐਸਟ੍ਰੋਜਨ ਲੈਵਲ ਨੂੰ ਵਧਾਇਆ ਜਾ ਸਕਦਾ ਹੈ।
 • ਕੁਝ ਅਜਿਹੇ ਬੀਜ ਵੀ ਹਨ ਜੋ ਤੁਹਾਡੇ ਐਸਟ੍ਰੋਜਨ ਲੈਵਲ ਨੂੰ ਵਧਾ ਸਕਦੇ ਹਨ। ਇਸ ਦੇ ਲਈ ਭੋਜਨ ‘ਚ ਅਲਸੀ ਦੇ ਬੀਜ, ਤਿਲ, ਕੱਦੂ ਦੇ ਬੀਜ ਆਦਿ ਖਾਓ।
 • ਐਸਟ੍ਰੋਜਨ ਲੈਵਲ ਨੂੰ ਵਧਾਉਣ ਲਈ ਡਾਇਟ ‘ਚ ਖਜੂਰ, ਪਰੁਨ, ਖੁਰਮਾਨੀ, ਪਿਸਤਾ ਅਤੇ ਅਖਰੋਟ ਆਦਿ ਜਿਹੇ ਡ੍ਰਾਈ ਨਟਸ ਦਾ ਵੀ ਸੇਵਨ ਕਰਨਾ ਚਾਹੀਦਾ ਹੈ।
 • ਰੈਡ ਵਾਈਨ ਨੂੰ ਪੌਲੀ ਐਸਟ੍ਰੋਜਨ ਦਾ ਇੱਕ ਸਰਬੋਤਮ ਸਰੋਤ ਮੰਨਿਆ ਜਾਂਦਾ ਹੈ ਜੋ ਹਾਰਮੋਨ ਲੈਵਲ ਨੂੰ ਵਧਾਉਣ ‘ਚ ਸਹਾਇਤਾ ਕਰਦਾ ਹੈ।
 • ਸੋਇਆ ਮਿਲਕ ਇਕ ਪਲਾਂਟ-ਅਧਾਰਤ ਦੁੱਧ ਹੈ ਜੋ ਸਰੀਰ ‘ਚ ਐਸਟ੍ਰੋਜਨ ਦੇ ਉਤਪਾਦਨ ਨੂੰ ਸੁਧਾਰਨ ਲਈ ਜਾਣਿਆ ਜਾਂਦਾ ਹੈ।
 • ਸਰੀਰ ‘ਚ ਪਾਣੀ ਦੀ ਕਮੀ ਨਾ ਹੋਣ ਦਿਓ। ਇਸ ਦੇ ਲਈ ਦਿਨ ਭਰ ‘ਚ ਘੱਟੋ ਘੱਟ 8-10 ਗਲਾਸ ਪਾਣੀ ਪੀਓ।
 • ਰੋਜ਼ਾਨਾ ਘੱਟੋ-ਘੱਟ 30 ਮਿੰਟ ਦੀ ਕਸਰਤ ਅਤੇ ਯੋਗਾ ਕਰੋ। ਨਾਲ ਹੀ 7-8 ਘੰਟੇ ਦੀ ਨੀਂਦ ਲਓ ਕਿਉਂਕਿ ਇਨਸੌਮਨੀਆ ਹਾਰਮੋਨ ਅਸੰਤੁਲਨ ਦਾ ਕਾਰਨ ਵੀ ਹੁੰਦਾ ਹੈ।

The post ਪ੍ਰੇਗਨੈਂਟ ਹੋਣ ਲਈ ਜ਼ਰੂਰੀ ਹੈ ਇਹ 1 ਹਾਰਮੋਨ, 5 ਫੂਡਜ਼ ਪੂਰੀ ਕਰਨਗੇ ਕਮੀ appeared first on Daily Post Punjabi.Source link

Author Image
admin

Leave a Reply

Your email address will not be published. Required fields are marked *

%d bloggers like this: