ਬਲੱਡ ਪ੍ਰੈਸ਼ਰ ਅਤੇ ਡਾਇਬਿਟੀਜ਼ ਦੇ ਮਰੀਜ਼ ਜ਼ਰੂਰ ਖਾਓ 1 ਕੌਲੀ ਪਾਲਕ, ਜਾਣੋ ਹੋਰ ਵੀ ਫ਼ਾਇਦੇ

ਬਲੱਡ ਪ੍ਰੈਸ਼ਰ ਅਤੇ ਡਾਇਬਿਟੀਜ਼ ਦੇ ਮਰੀਜ਼ ਜ਼ਰੂਰ ਖਾਓ 1 ਕੌਲੀ ਪਾਲਕ, ਜਾਣੋ ਹੋਰ ਵੀ ਫ਼ਾਇਦੇ


Spinach health benefits: ਸਰਦੀਆਂ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ ਦੀ ਸਭ ਤੋਂ ਜ਼ਿਆਦਾ ਮੰਗ ਹੁੰਦੀ ਹੈ। ਇਸ ਵਿਚ ਪਾਲਕ, ਸਾਗ, ਮੇਥੀ ਆਦਿ ਚੀਜ਼ਾਂ ਆਉਂਦੀਆ ਹਨ। ਇਨ੍ਹਾਂ ਵਿਚ ਸਾਰੇ ਜ਼ਰੂਰੀ ਤੱਤ ਹੋਣ ਦੇ ਕਾਰਨ ਸਰੀਰ ਦੀ ਇਮਿਊਨਿਟੀ ਵਧਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਜੇ ਅਸੀਂ ਪਾਲਕ ਦੀ ਗੱਲ ਕਰੀਏ ਤਾਂ ਇਸ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਕੈਂਸਰ ਗੁਣ ਪਾਏ ਜਾਂਦੇ ਹਨ। ਅਜਿਹੇ ‘ਚ ਹਫ਼ਤੇ ਵਿੱਚ ਦੋ ਵਾਰ ਇੱਕ ਕੌਲੀ ਪਾਲਕ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਕੰਟਰੋਲ ਰਹਿਣ ਦੇ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀ ਹੋਣ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੀ ਵਰਤੋਂ ਤੋਂ ਹੋਣ ਵਾਲੇ ਫਾਇਦਿਆਂ ਬਾਰੇ…

Spinach health benefits
  • ਇਹ ਸਰੀਰ ਵਿਚ ਗਲੂਕੋਜ਼ ਲੈਵਲ ਨੂੰ ਵੱਧਣ ਤੋਂ ਰੋਕਦਾ ਹੈ। ਅਜਿਹੇ ‘ਚ ਪਾਲਕ ਦਾ ਨਿਯਮਤ ਰੂਪ ‘ਚ ਸੇਵਨ ਕਰਨ ਨਾਲ ਸ਼ੂਗਰ ਕੰਟਰੋਲ ਰਹਿਣ ਵਿੱਚ ਸਹਾਇਤਾ ਮਿਲਦੀ ਹੈ।
  • ਇਸ ਵਿਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ, ਐਂਟੀ-ਕੈਂਸਰ ਗੁਣ ਹੁੰਦੇ ਹਨ। ਅਜਿਹੇ ‘ਚ ਇਹ ਸਰੀਰ ‘ਚ ਕੈਂਸਰ ਸੈੱਲਾਂ ਨੂੰ ਵੱਧਣ ਤੋਂ ਰੋਕਦਾ ਹੈ। ਇਸ ਤਰ੍ਹਾਂ ਬ੍ਰੈਸਟ ਕੈਂਸਰ, ਪ੍ਰੋਸਟੇਟ ਕੈਂਸਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
  • ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਪ੍ਰੇਸ਼ਾਨ ਲੋਕਾਂ ਨੂੰ ਪਾਲਕ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ। ਇਸ ਵਿਚ ਕੈਲਸ਼ੀਅਮ, ਵਿਟਾਮਿਨ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹੋਣ ਨਾਲ ਕੋਲੈਸਟਰੋਲ ਘੱਟ ਰਹਿੰਦਾ ਹੈ। ਅਜਿਹੇ ‘ਚ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਹੈ। ਇਸ ਤਰ੍ਹਾਂ ਹਾਰਟ ਅਟੈਕ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਹੋਣ ਦਾ ਖਤਰਾ ਘੱਟ ਹੁੰਦਾ ਹੈ।
  • ਇਸ ਵਿਚ ਵਿਟਾਮਿਨ-ਈ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਇਸ ਦੇ ਸੇਵਨ ਨਾਲ ਦਿਮਾਗ ਦੇ ਸੈੱਲ ਨੂੰ ਪੋਸ਼ਣ ਮਿਲਦਾ ਹੈ। ਦਿਮਾਗ ਦੇ ਸਹੀ ਤਰੀਕੇ ਨਾਲ ਕੰਮ ਕਰਨ ਦੇ ਨਾਲ ਅਲਜ਼ਾਈਮਰ ਅਤੇ ਮਾਨਸਿਕ ਕਮਜ਼ੋਰੀ ਘੱਟ ਹੋਣ ਵਿਚ ਸਹਾਇਤਾ ਮਿਲਦੀ ਹੈ।
  • ਮੋਟਾਪਾ ਬੀਮਾਰੀਆਂ ਨੂੰ ਸੱਦਾ ਦੇਣ ਦਾ ਕੰਮ ਕਰਦਾ ਹੈ। ਅਜਿਹੇ ‘ਚ ਪਾਲਕ ਦਾ ਸੇਵਨ ਤੁਹਾਡੇ ਭਾਰ ਨੂੰ ਘਟਾਉਣ ਲਈ ਸਭ ਤੋਂ ਵਧੀਆ ਆਪਸ਼ਨ ਹੈ। ਇਸ ਵਿੱਚ ਮੌਜੂਦ ਫਾਈਬਰ ਲੰਬੇ ਸਮੇਂ ਤੱਕ ਪੇਟ ਨੂੰ ਭਰਿਆ ਰੱਖਦਾ ਹੈ। ਇਸ ਤਰ੍ਹਾਂ ਭਾਰ ਕੰਟਰੋਲ ਵਿਚ ਰਹਿੰਦਾ ਹੈ। ਜਿਹੜੇ ਲੋਕ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਪਾਲਕ ਦਾ ਰਸ ਅਤੇ ਸੂਪ ਬਣਾ ਕੇ ਪੀਣਾ ਚਾਹੀਦਾ ਹੈ।
  • ਅਨੀਮੀਆ ਦੇ ਮਰੀਜ਼ਾਂ ਨੂੰ ਆਪਣੀ ਡਾਇਟ ਵਿੱਚ ਪਾਲਕ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿਚ ਆਇਰਨ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਖੂਨ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਮਿਲਦੀ ਹੈ। ਨਾਲ ਹੀ ਥਕਾਵਟ, ਕਮਜ਼ੋਰੀ ਦੂਰ ਹੋ ਸਰੀਰ ਵਿੱਚ ਚੁਸਤੀ ਆਉਂਦੀ ਹੈ।
  • ਕੈਲਸ਼ੀਅਮ ਦਾ ਉਚਿਤ ਸਰੋਤ ਹੋਣ ਦੇ ਕਾਰਨ ਇਸ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤੀ ਆਉਂਦੀ ਹੈ। ਅਜਿਹੇ ‘ਚ ਬੱਚਿਆਂ ਦੀ ਚੰਗੀ ਗਰੋਥ ਲਈ ਉਨ੍ਹਾਂ ਨੂੰ ਪਾਲਕ ਜ਼ਰੂਰ ਖਵਾਓ।
  • ਪਾਲਕ ਵਿਚ ਵਿਟਾਮਿਨ ਏ, ਈ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈੱਸ ਗੁਣ ਹੋਣ ਨਾਲ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮਦਦ ਮਿਲਦੀ ਹੈ। ਨਾਲ ਹੀ ਇਸ ਨਾਲ ਸਬੰਧਤ ਸਮੱਸਿਆਵਾਂ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।

The post ਬਲੱਡ ਪ੍ਰੈਸ਼ਰ ਅਤੇ ਡਾਇਬਿਟੀਜ਼ ਦੇ ਮਰੀਜ਼ ਜ਼ਰੂਰ ਖਾਓ 1 ਕੌਲੀ ਪਾਲਕ, ਜਾਣੋ ਹੋਰ ਵੀ ਫ਼ਾਇਦੇ appeared first on Daily Post Punjabi.Source link

Author Image
admin

Leave a Reply

Your email address will not be published. Required fields are marked *

%d bloggers like this: