ਸੌਣ ਤੋਂ ਪਹਿਲਾਂ ਦੁੱਧ ‘ਚ ਉਬਾਲ ਕੇ ਪੀਓ ਅਖਰੋਟ, ਮਿਲਣਗੇ ਇਹ ਫ਼ਾਇਦੇ

ਸੌਣ ਤੋਂ ਪਹਿਲਾਂ ਦੁੱਧ ‘ਚ ਉਬਾਲ ਕੇ ਪੀਓ ਅਖਰੋਟ, ਮਿਲਣਗੇ ਇਹ ਫ਼ਾਇਦੇ


walnut milk benefits: ਅਖਰੋਟ ਵਿਚ ਮੌਜੂਦ ਵਿਟਾਮਿਨ, ਕੈਲਸ਼ੀਅਮ, ਆਇਰਨ, ਓਮੇਗਾ -3 ਫੈਟੀ ਐਸਿਡ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਇਮਿਊਨਿਟੀ ਵਧਾਉਂਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰੱਖਦੇ ਹਨ। ਇਸਦੇ ਉਲਟ ਦੁੱਧ ਵਿੱਚ ਕੈਲਸ਼ੀਅਮ, ਪ੍ਰੋਟੀਨ ਆਦਿ ਤੱਤ ਜ਼ਿਆਦਾ ਹੋਣ ਨਾਲ ਸਰੀਰ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਤਾਕਤ ਮਿਲਣ ਦੇ ਨਾਲ ਵਿਕਾਸ ਕਰਨ ਵਿੱਚ ਸਹਾਇਤਾ ਮਿਲਦੀ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਸੇਵਨ ਦੇ ਨਾਲ ਮਿਲਣ ਵਾਲੇ ਫਾਇਦਿਆਂ ਬਾਰੇ…

walnut milk benefits

ਅਖਰੋਟ ਦਾ ਦੁੱਧ ਦਾ ਬਣਾਉਣ ਦੀ ਰੈਸਿਪੀ…

ਸਮੱਗਰੀ

 • ਅਖਰੋਟ – 2 (ਰਾਤ ਭਰ ਭਿੱਜੇ ਹੋਏ)
 • ਦੁੱਧ – 1 ਗਲਾਸ
walnut milk benefits

ਬਣਾਉਣ ਦਾ ਤਰੀਕਾ

 • ਅਖਰੋਟ ਨੂੰ ਮਿਕਸੀ ‘ਚ ਪੀਸ ਲਓ।
 • ਹੁਣ ਇਕ ਪੈਨ ‘ਚ ਦੁੱਧ ਗਰਮ ਕਰਕੇ ਇਸ ‘ਚ ਅਖਰੋਟ ਦਾ ਪੇਸਟ ਪਾ ਕੇ ਉਬਾਲੋ। ਜੇ ਤੁਸੀਂ ਚਾਹੋ ਤਾਂ ਇਸ ਵਿਚ ਸ਼ਹਿਦ ਮਿਲਾ ਸਕਦੇ ਹੋ।
 • ਇੱਕ ਉਬਾਲ ਆਉਣ ਤੋਂ ਬਾਅਦ ਗੈਸ ਬੰਦ ਕਰੋ।
 • ਲਓ ਜੀ ਤੁਹਾਡਾ ਅਖਰੋਟ ਵਾਲਾ ਦੁੱਧ ਤਿਆਰ ਹੈ। ਇਸ ਨੂੰ ਗੁਣਗੁਣਾ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ।

ਤਾਂ ਆਓ ਜਾਣਦੇ ਹਾਂ ਇਸ ਨੂੰ ਪੀਣ ਦੇ ਫਾਇਦਿਆਂ ਬਾਰੇ…

 • ਅਖਰੋਟ ਅਤੇ ਦੁੱਧ ਵਿਚ ਮੌਜੂਦ ਪੌਸ਼ਟਿਕ ਤੱਤ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿਚ ਮਦਦ ਕਰਦੇ ਹਨ। ਅਜਿਹੇ ‘ਚ ਦਿਲ ਸਿਹਤਮੰਦ ਹੋਣ ਦੇ ਨਾਲ ਇਸ ਨਾਲ ਸਬੰਧਤ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
 • ਅਖਰੋਟ ਵਿਚ ਐਂਟੀ-ਆਕਸੀਡੈਂਟ, ਐਂਟੀ-ਕੈਂਸਰ ਗੁਣ ਹੁੰਦੇ ਹਨ। ਇਸ ਨੂੰ ਦੁੱਧ ਵਿਚ ਉਬਾਲ ਕੇ ਪੀਣ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਦੇ ਹਨ। ਇਸ ਦੇ ਨਾਲ ਹੀ ਕੈਂਸਰ ਵਰਗੀ ਗੰਭੀਰ ਬਿਮਾਰੀ ਦੀ ਚਪੇਟ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ।
 • ਦਿਮਾਗ ਦੀ ਸ਼ਕਲ ਨਾਲ ਬਣੀ ਅਖਰੋਟ ਵਿਚ ਓਮੇਗਾ-3 ਫੈਟੀ ਐਸਿਡ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਨੂੰ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਦਿਮਾਗ ਵਧੀਆ ਕੰਮ ਕਰਦਾ ਹੈ। ਨਾਲ ਹੀ ਯਾਦਦਾਸ਼ਤ ਸ਼ਕਤੀ ਨੂੰ ਵਧਾਉਣ ਵਿਚ ਵੀ ਸਹਾਇਤਾ ਕਰਦਾ ਹੈ।
 • ਇਸ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ ਗੁਣ ਪਾਏ ਜਾਂਦੇ ਹਨ। ਅਜਿਹੇ ‘ਚ ਇਸ ਦੇ ਸੇਵਨ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਨਾਲ ਹੀ ਸ਼ੂਗਰ ਹੋਣ ਦਾ ਖ਼ਤਰਾ ਕਈ ਗੁਣਾ ਘੱਟ ਜਾਂਦਾ ਹੈ।
 • ਦੁੱਧ ਵਿਚ ਮੌਜੂਦ ਵਿਟਾਮਿਨ ਅਤੇ ਮਿਨਰਲਜ਼ ਸਿਹਤ ਅਤੇ ਸਕਿਨ ਦੋਵਾਂ ਲਈ ਫਾਇਦੇਮੰਦ ਹੁੰਦੇ ਹਨ। ਦੂਜੇ ਪਾਸੇ ਅਖਰੋਟ ਵਿਚ ਐਂਟੀ-ਏਜਿੰਗ ਗੁਣ ਹੁੰਦੇ ਹਨ। ਅਜਿਹੇ ‘ਚ ਦੋਨਾਂ ਨੂੰ ਮਿਲਾ ਕੇ ਪੀਣ ਨਾਲ ਵਧਦੀ ਉਮਰ ਦੇ ਅਸਰ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ ਅਤੇ ਸਕਿਨ ਜਵਾਨ ਦਿਖਾਈ ਦਿੰਦੀ ਹੈ।

The post ਸੌਣ ਤੋਂ ਪਹਿਲਾਂ ਦੁੱਧ ‘ਚ ਉਬਾਲ ਕੇ ਪੀਓ ਅਖਰੋਟ, ਮਿਲਣਗੇ ਇਹ ਫ਼ਾਇਦੇ appeared first on Daily Post Punjabi.Source link

Author Image
admin

Leave a Reply

Your email address will not be published. Required fields are marked *

%d bloggers like this: