World Heart Day: ਦਿਲ ਦਾ ਬੀਮਾਰੀਆਂ ਤੋਂ ਬਚਾਅ ਕਰਨਗੀਆਂ ਇਹ ਚੰਗੀਆਂ ਆਦਤਾਂ  

World Heart Day: ਦਿਲ ਦਾ ਬੀਮਾਰੀਆਂ ਤੋਂ ਬਚਾਅ ਕਰਨਗੀਆਂ ਇਹ ਚੰਗੀਆਂ ਆਦਤਾਂ  


World Heart Day: Cardiovascular diseases ਯਾਨਿ ਦਿਲ ਦੀਆਂ ਬਿਮਾਰੀਆਂ ਭਾਰਤ ਵਿਚ ਮੌਤ ਦਰ ਦਾ ਵੱਡਾ ਕਾਰਨ ਹੈ। ਪਿਛਲੇ 25 ਸਾਲਾਂ ਦੇ ਦੌਰਾਨ ਭਾਰਤ ਦੇ ਹਰ ਰਾਜ ਵਿੱਚ ਦਿਲ ਸੰਬੰਧੀ ਬਿਮਾਰੀਆਂ ਦੇ ਮਾਮਲੇ 50 ਪ੍ਰਤੀਸ਼ਤ ਤੋਂ ਜ਼ਿਆਦਾ ਵਧੇ ਹਨ। ਜਿੱਥੇ ਪਹਿਲਾਂ ਇਹ ਬਿਮਾਰੀਆਂ 50-60 ਸਾਲ ਦੀ ਉਮਰ ਦੇ ਬਾਅਦ ਹੁੰਦੀਆਂ ਸਨ ਉੱਥੇ ਹੀ ਹੁਣ ਨੌਜਵਾਨ ਵੀ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਇਸਦਾ ਸਭ ਤੋਂ ਵੱਡਾ ਕਾਰਨ ਅੱਜ ਕੱਲ ਦਾ ਗਲਤ ਲਾਈਫਸਟਾਈਲ ਅਤੇ ਭੋਜਨ ਹੈ। ਹਰ ਸਾਲ 29 ਸਤੰਬਰ ਨੂੰ ‘World Heart day’ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਦਿਲ ਨਾਲ ਸਬੰਧਤ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਅੱਜ ਅਸੀਂ ਤੁਹਾਨੂੰ ਕੁਝ ਸਿਹਤਮੰਦ ਆਦਤਾਂ ਬਾਰੇ ਵੀ ਦੱਸਾਂਗੇ ਜੋ ਤੁਹਾਡੇ ਦਿਲ ਨੂੰ ਤੰਦਰੁਸਤ ਰੱਖਣ ਦੇ ਨਾਲ ਹਾਰਟ ਅਟੈਕ ਦੇ ਖ਼ਤਰੇ ਨੂੰ ਘੱਟ ਕਰਨਗੀਆਂ।

World Heart Day
 • ਸਵੇਰ ਦਾ ਨਾਸ਼ਤਾ ਨਾ ਸਿਰਫ ਦਿਨ ਭਰ ਤੁਹਾਨੂੰ ਐਂਰਜੈਟਿਕ ਰੱਖਦਾ ਹੈ ਬਲਕਿ ਇਹ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਨਾਲ ਹੀ ਇਹ ਮੋਟਾਪੇ ਨੂੰ ਵੀ ਕੰਟਰੋਲ ਕਰਦਾ ਹੈ ਜੋ ਦਿਲ ਦੀਆਂ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਹੈ।
 • ਖੋਜ ਦੇ ਅਨੁਸਾਰ ਰੋਜ਼ਾਨਾ ਕਸਰਤ ਕਰਨ ਵਾਲੇ ਲੋਕਾਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਬਹੁਤ ਹੱਦ ਤੱਕ ਘੱਟ ਜਾਂਦਾ ਹੈ। ਅਜਿਹੇ ‘ਚ ਇਹ ਜ਼ਰੂਰੀ ਹੈ ਕਿ ਤੁਸੀਂ ਹਰ ਰੋਜ਼ ਘੱਟੋ-ਘੱਟ 30 ਮਿੰਟ ਦੀ ਕਸਰਤ ਅਤੇ ਯੋਗਾ ਕਰੋ। ਵਧੇਰੇ ਸਰੀਰਕ ਗਤੀਵਿਧੀ ਵੀ ਕਰੋ।
 • ਆਪਣੀ ਖੁਰਾਕ ਵਿਚ ਸਿਹਤਮੰਦ ਚੀਜ਼ਾਂ ਖਾਓ ਜਿਵੇਂ ਤਾਜ਼ੇ ਫਲ ਅਤੇ ਸਬਜ਼ੀਆਂ, ਅਨਾਜ, ਨਟਸ, ਡੇਅਰੀ ਪ੍ਰੋਡਕਟਸ ਅਤੇ ਪੱਤੇਦਾਰ ਸਾਗ ਆਦਿ। ਇਸ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਮਿਲਣਗੇ। ਓਵਰ ਈਟਿੰਗ ਹੋਣ ‘ਤੇ ਫਲ, ਦੁੱਧ ਜਾਂ ਘਰੇਲੂ ਬਣੇ ਜੂਸ ਪੀਓ।
 • ਪਾਣੀ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਜਿਸ ਨਾਲ Cardiovascular diseases ਹੀ ਨਹੀਂ ਬਲਕਿ ਹੋਰ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
 • ਨੀਂਦ ਦੀ ਕਮੀ ਨਾਲ ਬੀਪੀ ਵਧਣ ਦੀ ਸਮੱਸਿਆ ਵੀ ਹੋ ਸਕਦੀ ਹੈ ਜੋ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਂਦੀ ਹੈ। ਇਸ ਨਾਲ ਥਕਾਵਟ ਦੇ ਨਾਲ-ਨਾਲ ਗੱਲ-ਗੱਲ ‘ਤੇ ਗੁੱਸਾ ਵੀ ਆਉਂਦਾ ਹੈ। ਘੱਟੋ ਘੱਟ 6 ਘੰਟੇ ਅਤੇ ਵੱਧ ਤੋਂ ਵੱਧ 8 ਘੰਟਿਆਂ ਲਈ ਨੀਂਦ ਲਓ। ਜਿੰਨੀ ਗਹਿਰੀ ਲਓਗੇ ਉਨ੍ਹੇ ਹੀ ਸਿਹਤਮੰਦ ਹੋਵੋਗੇ।
 • ਸਾਰਾ ਕੰਮ ਹੁਣ ਫੋਨ ਅਤੇ ਲੈਪਟਾਪ ‘ਤੇ ਕੀਤਾ ਜਾ ਰਿਹਾ ਹੈ ਜਿਸ ਕਾਰਨ ਲੋਕ ਇਨ੍ਹਾਂ ਦੀ ਵਰਤੋਂ ਵਿਚ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਤੀਤ ਕਰਦੇ ਹਨ ਪਰ ਜ਼ਿਆਦਾ ਵਰਤੋਂ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਇਹ ਸਿਰਫ ਅੱਖਾਂ ਅਤੇ ਮਾਨਸਿਕ ਹੀ ਨਹੀਂ ਬਲਕਿ ਦਿਲ ਦੀਆਂ ਬਿਮਾਰੀਆਂ ਲਈ ਵੀ ਖ਼ਤਰਾ ਹੈ।
 • ਖੋਜ ਦੇ ਅਨੁਸਾਰ ਨੈਗੇਟਿਵ ਸੋਚ ਵਾਲੇ ਲੋਕਾਂ ਨਾਲੋਂ ਪੋਜ਼ੀਟਿਵ ਸੋਚ ਵਾਲੇ ਲੋਕਾਂ ਵਿੱਚ ਦਿਲ ਦੀ ਬਿਮਾਰੀ ਹੋਣ ਦੀ ਸੰਭਾਵਨਾ 9% ਘੱਟ ਹੁੰਦੀ ਹੈ। ਇਹ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੇਸਟ੍ਰੋਲ ਅਤੇ ਤਣਾਅ ਦੇ ਕੇਸ ਘਟਾਉਂਦਾ ਹੈ।
 • ਕੋਲੈਸਟ੍ਰੋਲ ਦੀ ਮਾਤਰਾ ਵੱਧਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਕੋਲੈਸਟ੍ਰੋਲ ਨੂੰ ਕਾਬੂ ਵਿਚ ਰੱਖਣ ਲਈ ਨਾ ਸਿਰਫ ਦਵਾਈਆਂ ਬਲਕਿ ਸਿਹਤਮੰਦ ਖੁਰਾਕ ਵੀ ਲਓ।
 • ਮੋਟਾਪੇ ਨਸਾਂ ਦੀ ਬਲਾਕੇਜ ਦੀ ਸਮੱਸਿਆ ਹੋ ਸਕਦੀ ਹੈ ਜਿਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ। ਇਸ ਲਈ ਆਪਣੀ ਉਮਰ ਅਤੇ ਲੰਬਾਈ ਦੇ ਅਨੁਸਾਰ ਵਜ਼ਨ ਨੂੰ ਕੰਟਰੋਲ ਕਰੋ। ਇਸ ਤੋਂ ਇਲਾਵਾ ਭਾਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਐਕਸਰਸਾਈਜ਼ ਅਤੇ ਕਸਰਤ ਕਰੋ।
 • ਦਿਲ ਦਾ ਦੌਰਾ ਪੈਣ ਦਾ ਇੱਕ ਕਾਰਨ ਸਿਗਰੇਟ ਵੀ ਹੈ। ਇਹ ਉਨ੍ਹਾਂ ਲਈ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਹਾਰਟ ਅਟੈਕ ਆ ਚੁੱਕਿਆ ਹੈ। ਇਕ ਖੋਜ ਵਿਚ ਪਾਇਆ ਗਿਆ ਹੈ ਕਿ ਹਾਰਟ ਅਟੈਕ ਤੋਂ ਬਾਅਦ ਜਿਹੜੇ ਮਰੀਜ਼ ਸਿਗਰਟ ਪੀਣਾ ਦੁਬਾਰਾ ਸ਼ੁਰੂ ਕਰਦੇ ਹਨ। ਉਨ੍ਹਾਂ ਦਾ ਸਾਲ ਦੇ ਅੰਦਰ-ਅੰਦਰ ਮਰਨ ਦਾ ਖ਼ਤਰਾ ਵੱਧ ਜਾਂਦਾ ਹੈ।
 • ਸ਼ੂਗਰ ਦੇ ਮਰੀਜ਼ਾਂ ਵਿਚ ਨਾੜੀਆਂ ਵਿਚ ਖੂਨ ਦੇ ਥੱਬੇ ਬਣਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਲਈ ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਆਪਣੀ ਸ਼ੂਗਰ ਨੂੰ ਕੰਟਰੋਲ ‘ਚ ਰੱਖੋ। ਸਹੀ ਸਮੇਂ ਤੇ ਆਪਣੀਆਂ ਦਵਾਈਆਂ ਅਤੇ ਖੁਰਾਕ ਲਓ।
 • ਹਰ 6 ਮਹੀਨਿਆਂ ਵਿੱਚ ਇੱਕ ਵਾਰ ਦਿਲ ਦੀ ਜਾਂਚ ਕਰਵਾਓ। ਤਾਂ ਜੋ ਸਮੇਂ ਸਿਰ ਬਿਮਾਰੀ ਦਾ ਪਤਾ ਲੱਗ ਸਕੇ। ਜੇ ਬਿਮਾਰੀ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।

The post World Heart Day: ਦਿਲ ਦਾ ਬੀਮਾਰੀਆਂ ਤੋਂ ਬਚਾਅ ਕਰਨਗੀਆਂ ਇਹ ਚੰਗੀਆਂ ਆਦਤਾਂ   appeared first on Daily Post Punjabi.Source link

Author Image
admin

Leave a Reply

Your email address will not be published. Required fields are marked *

%d bloggers like this: