ਸਿੱਖਿਆ

ਕੁਲਾਰ ਕਾਲਜ ਆਫ਼ ਨਰਸਿੰਗ ਦੀਆਂ ਲੜਕੀਆਂ ਨੇ ਮਨਾਇਆ ਵਿਸ਼ਵ ਹੱਥ ਦੀ ਸਫ਼ਾਈ ਦਿਵਸ 

ਕੁਲਾਰ ਕਾਲਜ ਆਫ਼ ਨਰਸਿੰਗ ਦੀਆਂ ਲੜਕੀਆਂ ਨੇ ਮਨਾਇਆ ਵਿਸ਼ਵ ਹੱਥ ਦੀ ਸਫ਼ਾਈ ਦਿਵਸ

 

ਬੀਜਾ 5 ਮਈ ( ਇੰਦਰਜੀਤ ਸਿੰਘ ਦੈਹਿੜੂ ) ਵਿਦੇਸ਼ੀ ਤਕਨੀਕ ਨਾਲ ਲੈਸ ਕੁਲਾਰ ਹਸਪਤਾਲ ਬੀਜਾ ਤੇ ਆਈ .ਸੀ. ਐਸ. ਈ. ਪੈਟਰਨ ਦੇ ਅਧਾਰਿਤ ਕੁਲਾਰ ਪਬਲਿਕ ਸਕੂਲ ਦੇ ਪ੍ਰਬੰਧਕਾਂ ਦੀ ਅਗਵਾਈ ਹੇਠ ਚੱਲ ਰਹੀ ਅੰਤਰਰਾਸ਼ਟਰੀ ਪੱਧਰ ਦੀ ਮੈਡੀਕਲ ਸਿੱਖਿਆ ਖੇਤਰ ਵਿੱਚ ਚੰਗਾ ਰੁਤਬਾ ਹਾਸਿਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ, ਬੀਜਾ ਦੀਆਂ ਵਿਦਿਆਰਥਣਾਂ ਨੇ ਵਿਸ਼ਵ ਹੱਥ ਦੀ ਸਫ਼ਾਈ ਦਿਹਾੜੇ ਨੂੰ ਮੁੱਖ ਰੱਖਦਿਆਂ ਆਈ ਵੀ ਹਸਪਤਾਲ ਵਿਚ ਸਿਖਲਾਈ ਦੌਰਾਨ ਵਿਦਿਆਰਥਣਾਂ ਵੱਲੋ ਰੋਲ ਪਲੇਅ ਕੀਤਾ। ਇਹ ਰੋਲ ਪਲੇਅ ਡਾਇਰੈਕਟਰ ਪ੍ਰੋਫੈਸਰ ਰੁਪਿੰਦਰ ਸਿੰਘ ਬੈਨੀਪਾਲ , ਪ੍ਰਿੰਸੀਪਲ ਪ੍ਰੋਫੈਸਰ ਸੀਮਾ ਬਰਨਵਸ,ਵਾਇਸ ਪ੍ਰਿੰਸੀਪਲ ਪ੍ਰੋ. ਅਰਪਨ ਦੀ ਦੇਖ ਰੇਖ ਹੇਠ ਕਰਵਾਇਆ ਗਿਆ ਸੀ।ਇਸ ਰੋਲ ਪਲੇਅ ਦੀ ਪ੍ਰਧਾਨਗੀ ਮੈਡਮ ਦਵਿੰਦਰ ਕੌਰ ਅਤੇ ਮੈਡਮ ਸ਼ਿਵਾਨੀ ਨੇ ਕੀਤੀ।ਇਹ ਮੁਕਾਬਲਾ ਬੇਸਿਕ ਬੀ.ਐੱਸ.ਐੱਸ ਭਾਗ ਪਹਿਲਾ ਦੇ ਵਿਦਿਆਰਥੀਆਂ ਦੁਆਰਾ ਕਰਵਾਇਆ ਗਿਆ।ਵਿਦਿਆਰਥੀਆਂ ਨੇ ਇਸ ਰੋਲ ਪਲੇਅ ਦੇ ਮਾਧਿਅਮ ਨਾਲ ਹੱਥ ਨਾ ਧੋਣ ਕਾਰਨ ਫੈਲਣ ਵਾਲੀਆ ਬੀਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਬੀਜਾ ਵਿਖੇ ਗੱਲਬਾਤ ਕਰਦਿਆਂ ਕੁਲਾਰ ਵਿੱਦਿਅਕ ਸੰਸਥਾਵਾਂ ਦੇ ਚੈਅਰਮੈਨ ਪ੍ਰੋ ਗੁਰਬਖ਼ਸ਼ ਸਿੰਘ ਬੀਜਾ ਨੇ ਕਿਹਾ ਕਿ ਸੰਸਾਰ ਪੱਧਰ ਤੇ ਜੋ ਵੀ ਮੈਡੀਕਲ ਖੇਤਰ ਨਾਲ ਸਬੰਧਿਤ ਮੁੱਖ ਦਿਹਾੜੇ ਆਉਂਦੇ ਹਨ । ਉਨ੍ਹਾਂ ਪ੍ਰਤੀ ਵਿਦਿਆਰਥਣਾਂ ਤੇ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਕਾਲਜ ਦਾ ਸਮੂਹ ਸਟਾਫ਼ ਸਮੇਂ ਸਮੇਂ ਸਿਰ ਗਤੀਵਿਧੀਆਂ ਦੌਰਾਨ ਪੂਰੀ ਤਰ੍ਹਾਂ ਸਰਗਰਮ ਰਹਿੰਦਾ ਹੈ। ਉਨ੍ਹਾਂ ਨੇ ਵੀ ਦਸਿਆ ਕਿ ਕਾਲਜ ਵਲੋੰ ਹੋਰ ਵੀ ਸਮਾਜਿਕ ਕੁਰੀਤੀਆਂ ਵਿਰੁੱਧ ਉਸਾਰੂ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਬੱਚੇ ਇੱਕ ਚੰਗੇ ਨਾਗਰਿਕ ਬਣ ਕੇ ਸਮਾਜ ਤੇ ਭਾਰਤ ਦੀ ਸੇਵਾ ਵਿਚ ਯੋਗਦਾਨ ਪਾ ਸਕਣ।

 

ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਦੀਆਂ ਲੜਕੀਆਂ ਵਲੋੰ ਵਿਸ਼ਵ ਹੱਥ ਦੀ ਸਫ਼ਾਈ ਦਿਹਾੜੇ ਰੋਲ ਪਲੇਅ ਦੇ ਵੱਖ ਵੱਖ ਦ੍ਰਿਸ਼

ਤਸਵੀਰ