ਸਿੱਖਿਆ

ਕੋਟਾਂ ਕਾਲਜ ਵਿਖੇ ‘ਅਜੌਕੀ ਪੀੜ੍ਹੀ ਦੀ ਮੋਬਾਈਲ ਫੋਨ ਤੇ ਨਿਰਭਰਤਾ ‘ ਸਬੰਧੀ ਲੇਖ ਮੁਕਬਾਲੇ ਕਰਵਾਏ

ਕੋਟਾਂ ਕਾਲਜ ਵਿਖੇ ‘ਅਜੌਕੀ ਪੀੜ੍ਹੀ ਦੀ ਮੋਬਾਈਲ ਫੋਨ ਤੇ ਨਿਰਭਰਤਾ ‘ ਸਬੰਧੀ ਲੇਖ ਮੁਕਬਾਲੇ ਕਰਵਾਏ

 

 

 

ਬੀਜਾ 5 ਮਈ ( ਇੰਦਰਜੀਤ ਸਿੰਘ ਦੈਹਿੜੂ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ, ਕੋਟਾਂ ਵਿਖੇ ਬੀਤੇ ਦਿਨ ਸਮਾਜ ਵਿਗਿਆਨ ਵਿਭਾਗ ਵਲੋਂ ਕਰਵਾਏ ਗਏ ਲੇਖ ਮੁਕਾਬਲੇ ਅਜੌਕੀ ਪੀੜ੍ਹੀ ਦੀ ਮੋਬਾਈਲ ਫੋਨ ਤੇ ਨਿਰਭਰਤਾ ਵਿੱਚ ਲਗਭੱਗ 15 ਵਿਦਿਆਰਥੀਆਂ ਨੇ ਭਾਗ ਲਿਆ।ਜਿਸ ਵਿੱਚ ਸੁਖਦੇਵ ਸਿੰਘ ਬੀ. ਏ ਭਾਗ ਤੀਜਾ ਪਹਿਲੇ ਨੰਬਰ ਤੇ, ਕਰਮਜੀਤ ਕੌਰ ਬੀ.ਏ ਭਾਗ ਪਹਿਲਾ ਦੂਜੇ ਨੰਬਰ ਤੇ ਅਤੇ ਜਗਮੋਹਨ ਸਿੰਘ ਅਤੇ ਅੰਕਿਤਾ ਸ਼ਰਮਾ ਬੀ.ਏ ਭਾਗ ਤੀਜਾ ਤੀਜੇ ਨੰਬਰ ਤੇ ਰਹੇ। ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਅਤੇ ਨਾਲ ਹੀ ਵਿਭਾਗ ਦੇ ਮੁੱਖੀ ਵਰਿੰਦਰਜੀਤ ਕੌਰ ਨੂੰ ਇਸ ਤਰ੍ਹਾਂ ਦੇ ਹੋਰ ਉਪਾਰਲੇ ਕਰਵਾਉਣ ਲਈ ਪ੍ਰੇਰਿਤ ਕੀਤਾ।

 

 

 

 

ਮਾਤਾ ਗੰਗਾ ਖਾਲਸਾ ਕਾਲਜ ਕੋਟਾਂ ਵਿਖੇ ਲੇਖ ਮੁਕਬਾਲੇ ਦੇ ਜੇਤੂ ਬੱਚੇ ਪ੍ਰਿੰਸੀਪਲ ਤੇ ਸਮੂਹ ਸਟਾਫ਼ ਨਾਲ