ਇਨ੍ਹਾਂ 8 ਸਮੱਸਿਆਵਾਂ ਨੂੰ ਦੂਰ ਕਰਦੇ ਹਨ ਬਾਂਸ ਦੇ ਚੌਲ, ਤੁਸੀਂ ਵੀ ਨਹੀਂ ਜਾਣਦੇ ਹੋਵੇਗੇ ਇਹ ਜ਼ਬਰਦਸਤ ਫ਼ਾਇਦੇ

ਇਨ੍ਹਾਂ 8 ਸਮੱਸਿਆਵਾਂ ਨੂੰ ਦੂਰ ਕਰਦੇ ਹਨ ਬਾਂਸ ਦੇ ਚੌਲ, ਤੁਸੀਂ ਵੀ ਨਹੀਂ ਜਾਣਦੇ ਹੋਵੇਗੇ ਇਹ ਜ਼ਬਰਦਸਤ ਫ਼ਾਇਦੇ


Bamboo Rice benefits: ਸਾਡੇ ਖਾਣ-ਪੀਣ ‘ਚ ਚੌਲ ਇੱਕ ਮਹੱਤਵਪੂਰਣ ਚੀਜ਼ ਹੈ। ਲੋਕ ਚੌਲਾਂ ਨੂੰ ਬਹੁਤ ਪਸੰਦ ਕਰਦੇ ਹਨ। ਜੇ ਘਰ ‘ਚ ਕੋਈ ਸਬਜ਼ੀ ਨਾ ਹੋਵੇ ਤਾਂ ਲੋਕ ਚੌਲ ਬਣਾ ਕੇ ਖਾ ਲੈਂਦੇ ਹਨ। ਚੌਲ ਨੂੰ ਨਾ ਸਿਰਫ ਉੱਤਰ ਭਾਰਤ ਦੇ ਲੋਕ ਬਲਕਿ ਹਰ ਖੇਤਰ ਦੇ ਲੋਕਾਂ ਨੂੰ ਚੌਲ ਖਾਣੇ ਪਸੰਦ ਹੁੰਦੇ ਹਨ। ਤੁਸੀਂ ਚੌਲਾਂ ਦੀਆਂ ਕਈ ਕਿਸਮਾਂ ਸੁਣੀਆਂ ਹੋਣਗੀਆਂ ਅਤੇ ਉਨ੍ਹਾਂ ਵਿਚੋਂ ਹੀ ਇਕ ਹੈ ਬੈਂਬੂ ਰਾਈਸ। ਕਈ ਲੋਕ ਇਸ ਨੂੰ ਮੁਲਆਰੀ ਵੀ ਕਹਿੰਦੇ ਹਨ ਇਨ੍ਹਾਂ ਚੌਲਾਂ ਨੂੰ ਖਾਣ ਨਾਲ ਤੁਹਾਡੇ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ। ਤਾਂ ਆਓ ਤੁਹਾਨੂੰ ਬੈਂਬੂ ਰਾਈਸ ਖਾਣ ਦੇ ਫਾਇਦਿਆਂ ਬਾਰੇ ਦੱਸਦੇ ਹਾਂ।

Bamboo Rice benefits

ਸਭ ਤੋਂ ਪਹਿਲਾਂ ਜਾਣੋ ਆਮ ਚੌਲਾਂ ਅਤੇ ਇਨ੍ਹਾਂ ‘ਚ ਅੰਤਰ: ਬੈਂਬੂ ਰਾਈਸ ਖਾਣ ‘ਚ ਬਹੁਤ ਸਵਾਦ ਹੁੰਦੇ ਹਨ। ਉੱਥੇ ਹੀ ਦੇਖੀਏ ਜਾਵੇ ਤਾਂ ਇਹ ਆਮ ਚੌਲਾਂ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਹ ਆਮ ਚੌਲਾਂ ਤਰ੍ਹਾਂ ਖਾਣ ‘ਚ ਬਹੁਤ ਨਰਮ ਅਤੇ ਮਿੱਠੇ ਹੁੰਦੇ ਹਨ। ਹਾਂ ਜੇ ਤੁਸੀਂ ਇਸ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇਹ ਮਾਰਕੀਟ ‘ਚ ਨਹੀਂ ਮਿਲ ਪਾਉਣਗੇ ਬਲਕਿ ਪਰ ਇਸਦੇ ਲਈ ਤੁਸੀਂ ਇਸਨੂੰ ਆਨਲਾਈਨ ਵੀ ਖਰੀਦ ਸਕਦੇ ਹੋ। ਆਉ ਹੁਣ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ…..

Bamboo Rice benefits
Bamboo Rice benefits

ਜੋੜਾਂ ਦੇ ਦਰਦ ‘ਚ ਕਰੋ ਸੇਵਨ: ਜੇ ਤੁਹਾਡੇ ਜੋੜਾਂ ‘ਚ ਦਰਦ ਹੋ ਰਿਹਾ ਹੈ ਜਾਂ ਤੁਹਾਨੂੰ ਸੋਜ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਬਾਂਸ ਦੇ ਚੌਲ ਖਾਓ। ਇਸ ਨੂੰ ਖਾਣ ਨਾਲ ਤੁਹਾਡੀ ਇਹ ਸਮੱਸਿਆ ਹੱਲ ਹੋ ਜਾਵੇਗੀ। ਇਹ ਬਹੁਤ ਵਾਰ ਵੇਖਿਆ ਗਿਆ ਹੈ ਕਿ ਜਿਵੇਂ ਹੀ 50 ਤੋਂ ਵੱਧ ਉਮਰ ਹੁੰਦਿਆਂ ਹੀ ਔਰਤਾਂ ਨੂੰ ਕਮਰ, ਜੋੜਾਂ ‘ਚ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ ਅਜਿਹੇ ਤੁਸੀਂ ਇਸਦਾ ਸੇਵਨ ਕਰੋ। ਅੱਜ-ਕੱਲ੍ਹ ਮੌਸਮ ਬਦਲ ਰਿਹਾ ਹੈ ਅਤੇ ਫਿਰ ਕੋਰੋਨਾ ਪੀਰੀਅਡ ਵੀ ਚੱਲ ਰਿਹਾ ਹੈ ਅਜਿਹੇ ‘ਚ ਜੇ ਤੁਹਾਨੂੰ ਖੁਸ਼ਕ ਖਾਂਸੀ ਹੋ ਰਹੀ ਹੈ ਜਾਂ ਜੇਕਰ ਤੁਹਾਨੂੰ ਗਲ਼ੇ ‘ਚ ਖਰਾਸ਼ ਹੋ ਰਹੀ ਹੈ ਤਾਂ ਅਜਿਹੇ ‘ਚ ਤੁਹਾਨੂੰ ਇਨ੍ਹਾਂ ਚੌਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਮਾਹਰਾਂ ਅਨੁਸਾਰ ਇਨ੍ਹਾਂ ‘ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਖੰਘ, ਖੁਸ਼ਕ ਖੰਘ ਅਤੇ ਖਰਾਸ਼ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਪ੍ਰਜਨਨ ਸ਼ਕਤੀ ਹੋਵੇਗੀ ਵਧੀਆ: ਜੇ ਤੁਹਾਨੂੰ ਬੱਚੇ ਪੈਦਾ ਹੋਣ ‘ਚ ਕੋਈ ਮੁਸ਼ਕਲ ਹੋ ਰਹੀ ਹੈ ਤਾਂ ਵੀ ਤੁਸੀਂ ਬਾਂਸ ਦੇ ਚੌਲਾਂ ਦਾ ਸੇਵਨ ਕਰ ਸਕਦੇ ਹੋ। ਇਹ ਚੌਲ ਮਨੁੱਖੀ ਜਣਨ ਸ਼ਕਤੀ ‘ਚ ਬਹੁਤ ਸੁਧਾਰ ਕਰਦੇ ਹਨ। ਹਾਂ ਇਸਦੇ ਪਿੱਛੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਪਰ ਜੇ ਤੁਸੀਂ ਦਵਾਈ ਤੋਂ ਬਿਨਾਂ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬੈਂਬੂ ਰਾਈਸ ਦਾ ਸੇਵਨ ਕਰੋ। ਇਹ ਆਦਮੀ ਅਤੇ ਔਰਤ ਦੋਵਾਂ ਲਈ ਵਧੀਆ ਹਨ। ਇਸ ਲਈ ਜੇ ਤੁਹਾਨੂੰ ਬੱਚੇ ਨੂੰ ਜਨਮ ਦੇਣ ‘ਚ ਕੋਈ ਮੁਸ਼ਕਲ ਆ ਰਹੀ ਹੈ ਤਾਂ ਤੁਸੀਂ ਇਸ ਦਾ ਸੇਵਨ ਕਰੋ। ਇੱਕ ਖੋਜ ਦੇ ਅਨੁਸਾਰ ਬੈਂਬੂ ਰਾਈਸ ਨਾਲ ਜਣਨ ਸ਼ਕਤੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।

ਮਜ਼ਬੂਤ ​​ਦੰਦ: ਬਾਂਸ ਦੇ ਚੌਲਾਂ ‘ਚ ਕਈ ਕਿਸਮਾਂ ਦੇ ਪੋਸ਼ਕ ਤੱਤ ਹੁੰਦੇ ਹਨ ਅਤੇ ਇਨ੍ਹਾਂ ਵਿਚੋਂ ਇਕ ਹੈ ਬੀ6 ਜੀ ਹਾਂ ਬਾਂਸ ਦੇ ਚੌਲਾਂ ‘ਚ ਤੁਹਾਨੂੰ ਇਸ ਦੀ ਭਰਪੂਰ ਮਾਤਰਾ ਮਿਲੇਗੀ ਅਤੇ ਇਹ ਸਾਡੇ ਦੰਦਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਲਈ ਜੇ ਤੁਹਾਨੂੰ ਦੰਦਾਂ ਦੀ ਸਮੱਸਿਆ ਹੈ ਜਾਂ ਜੇ ਤੁਹਾਡੇ ਦੰਦ ਕਮਜ਼ੋਰ ਹਨ ਤਾਂ ਤੁਸੀਂ ਇਸ ਦਾ ਸੇਵਨ ਕਰੋ। ਇਸ ਨਾਲ ਤੁਹਾਡੇ ਦੰਦ ਮਜ਼ਬੂਤ ਹੋਣਗੇ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਉਨ੍ਹਾਂ ਲਈ ਬੈਂਬੂ ਚੌਲ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਜੇ ਤੁਹਾਡੇ ਪਰਿਵਾਰ ‘ਚ ਸ਼ੂਗਰ ਦੀ ਬਿਮਾਰੀ ਪੀੜ੍ਹੀਆਂ ਤੋਂ ਚੱਲਦੀ ਆ ਰਹੀ ਹੈ ਤਾਂ ਤੁਹਾਨੂੰ ਇਨ੍ਹਾਂ ਚਾਵਲ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਇਸ ਨਾਲ ਤੁਹਾਨੂੰ ਬਹੁਤ ਲਾਭ ਹੋਵੇਗਾ।

ਕੋਲੈਸਟ੍ਰੋਲ ਘੱਟ ਕਰੇ ਅਤੇ ਬਲੱਡ ਪ੍ਰੈਸ਼ਰ ਵੀ ਸੁਧਾਰੇ: ਜੇ ਤੁਹਾਡਾ ਕੋਲੈਸਟ੍ਰੋਲ ਵੱਧ ਰਹਿੰਦਾ ਹੈ ਜਾਂ ਜੇ ਤੁਹਾਨੂੰ ਇਸ ਨਾਲ ਜੁੜੀਆਂ ਸਮੱਸਿਆਵਾਂ ਹਨ ਤਾਂ ਤੁਹਾਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨੂੰ ਖਾਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵੀ ਠੀਕ ਹੋ ਜਾਵੇਗਾ। ਬਾਂਸ ਦੇ ਚੌਲਾਂ ‘ਚ ਵਿਟਾਮਿਨ ਬੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ ਅਤੇ ਜੇ ਤੁਸੀਂ ਵਿਟਾਮਿਨ ਦੀ ਕਮੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਜ਼ਰੂਰ ਕਰੋ, ਖ਼ਾਸਕਰ ਗਰਭਵਤੀ ਔਰਤਾਂ। ਉੱਥੇ ਬਾਂਸ ਦੇ ਚੌਲ ਸਰੀਰ ‘ਚ ਲਾਲ ਖੂਨ ਦੇ ਸੈੱਲਾਂ ਦੀ ਵੱਧ ਰਹੀ ਕਮੀ ਨੂੰ ਪੂਰਾ ਕਰਦੇ ਹਨ। ਜੇ ਤੁਹਾਡੇ ਸਰੀਰ ‘ਚ ਲਾਲ ਖ਼ੂਨ ਦੇ ਸੈੱਲਾਂ ਦੀ ਕਮੀ ਹੈ ਤਾਂ ਤੁਹਾਨੂੰ ਅਨੀਮੀਆ, ਅਲਜ਼ਾਈਮਰ ਦੇ ਨਾਲ-ਨਾਲ ਦਿਮਾਗ ਨਾਲ ਸੰਬੰਧਿਤ ਕਈ ਬਿਮਾਰੀਆਂ ਹੋ ਸਕਦੀ ਹਨ ਇਸ ਲਈ ਤੁਸੀਂ ਬਾਂਸ ਦੇ ਚੌਲਾਂ ਦਾ ਸੇਵਨ ਕਰ ਸਕਦੇ ਹੋ।

The post ਇਨ੍ਹਾਂ 8 ਸਮੱਸਿਆਵਾਂ ਨੂੰ ਦੂਰ ਕਰਦੇ ਹਨ ਬਾਂਸ ਦੇ ਚੌਲ, ਤੁਸੀਂ ਵੀ ਨਹੀਂ ਜਾਣਦੇ ਹੋਵੇਗੇ ਇਹ ਜ਼ਬਰਦਸਤ ਫ਼ਾਇਦੇ appeared first on Daily Post Punjabi.Source link

Author Image
admin

Leave a Reply

Your email address will not be published. Required fields are marked *

%d bloggers like this: