ਗਰਮੀਆਂ ‘ਚ Periods ਦੌਰਾਨ ਵੈਜਾਇਨਾ ਦੇ ਆਸ-ਪਾਸ ਹੋ ਜਾਂਦੇ ਹਨ ਰੈਸ਼ੇਜ ਤਾਂ ਕੀ ਕਰੀਏ ?

ਗਰਮੀਆਂ ‘ਚ Periods ਦੌਰਾਨ ਵੈਜਾਇਨਾ ਦੇ ਆਸ-ਪਾਸ ਹੋ ਜਾਂਦੇ ਹਨ ਰੈਸ਼ੇਜ ਤਾਂ ਕੀ ਕਰੀਏ ?


Periods vagina rashes: ਪੀਰੀਅਡਜ਼ ਇੱਕ ਅਜਿਹੀ ਟਰਮ ਹੈ ਜੋ ਹਰ ਔਰਤ ਦੀ ਜ਼ਿੰਦਗੀ ਦੇ ਅੱਧੇ ਤੋਂ ਵੱਧ ਜੀਵਨ ਦਾ ਹਿੱਸਾ ਹੁੰਦਾ ਹੈ। ਔਰਤਾਂ ਨੂੰ ਹਰ ਮਹੀਨੇ ਪੀਰੀਅਡਜ ਦੇ ਦਿਨਾਂ ‘ਚੋਂ ਲੰਘਣਾ ਪੈਂਦਾ ਹੈ। ਵੈਸੇ ਤਾਂ ਇਹ ਕੋਈ ਸਮੱਸਿਆ ਨਹੀਂ ਹੈ ਪਰ ਜੇ ਇਨ੍ਹਾਂ ਦਿਨਾਂ ‘ਚ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਸਮੱਸਿਆ ਜ਼ਰੂਰ ਬਣ ਜਾਂਦੀ ਹੈ। ਦਰਅਸਲ ਪੀਰੀਅਡਜ ਦੇ ਦਿਨਾਂ ‘ਚ ਕੁਝ ਔਰਤਾਂ ਨੂੰ ਰੈਸ਼ੇਜ, ਖੁਜਲੀ, ਜਲਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪੀਰੀਅਡ ਦੌਰਾਨ ਔਰਤਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਜੋ ਵੈਜਾਇਨਾ, ਯੂਰੀਨਰੀ ਟ੍ਰੈਕਟ, ਯੀਸਟ ਇੰਫੈਕਸ਼ਨ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ।

Periods vagina rashes

ਉਨ੍ਹਾਂ ਦਿਨਾਂ ‘ਚ ਯੋਨੀ ਦੇ ਆਸ-ਪਾਸ ਕਿਉਂ ਹੋ ਜਾਂਦੇ ਹਨ ਰੈਸ਼ੇਜ ?

  • ਬਲੀਡਿੰਗ ਕਾਰਨ ਵੈਜਾਇਨਾ ਸਕਿਨ ‘ਚ ਨਮੀ ਅਤੇ ਸੋਫਟਨੈੱਸ ਰਹਿੰਦੀ ਹੈ ਜਿਸ ਕਾਰਨ ਰੈਸ਼ੇਜ ਹੋ ਸਕਦੇ ਹਨ। ਪੀਰੀਅਡਜ ਦੌਰਾਨ ਸਕਿਨ ਰੈਸ਼ੇਜ ਹੋਣਾ ਬਹੁਤ ਆਮ ਹੈ ਪਰ ਸਹੀ ਕੇਅਰ ਨਾ ਕਰਨ ‘ਤੇ ਇਹ ਇੰਫੈਕਸ਼ਨ ਦਾ ਰੂਪ ਵੀ ਲੈ ਸਕਦੇ ਹਨ।
  • ਗਰਮੀਆਂ ‘ਚ ਪਸੀਨੇ ਕਾਰਨ ਵੀ ਰੈਸ਼ੇਜ ਹੋ ਸਕਦੇ ਹਨ। ਅਜਿਹੇ ‘ਚ ਦਿਨ ‘ਚ ਘੱਟੋ-ਘੱਟ 2 ਵਾਰ ਪੈਂਟੀ ਬਦਲੋ।
  • ਟਾਈਟ ਕੱਪੜਿਆਂ ਦੀ ਲਗਾਤਾਰ ਰਗੜ, ਇਨਰਵੀਅਰ ਦੀ ਈਲਾਸਟਿਕ ਜਾਂ ਪੈਡ ਦੇ ਕਾਰਨ ਵੀ ਰੈਸ਼ੇਜ, ਖੁਜਲੀ, ਲਾਲਪਨ ਦੀ ਸਮੱਸਿਆ ਹੋ ਸਕਦੀ ਹੈ।
Periods vagina rashes
Periods vagina rashes

ਪੀਰੀਅਡਜ ਰੈਸ਼ੇਜ ਲਈ ਘਰੇਲੂ ਨੁਸਖ਼ੇ

  • ਸਭ ਤੋਂ ਪਹਿਲਾਂ ਤਾਂ ਗੁਣਗੁਣੇ ਪਾਣੀ ਨਾਲ ਵੈਜਾਇਨਾ ਦੀ ਚੰਗੀ ਤਰ੍ਹਾਂ ਸਫ਼ਾਈ ਕਰੋ। ਇਸ ਨਾਲ ਰੈਸ਼ੇਜ, ਸੋਜ, ਜਲਣ ਦੀ ਸਮੱਸਿਆ ਦੂਰ ਹੋ ਜਾਵੇਗੀ।
  • ਆਈਸ ਜਾਂ ਹੀਟ ਪੈਕ ਲਗਾਉਣ ਨਾਲ ਵੀ ਇਸ ਸਮੱਸਿਆ ਦੂਰ ਹੋ ਜਾਵੇਗੀ।
  • ਪ੍ਰਭਾਵਿਤ ਏਰੀਆ ਨੂੰ ਨਿੰਮ ਦੇ ਪਾਣੀ ਨਾਲ ਧੋਵੋ। ਇਸ ਨਾਲ ਵੀ ਪੀਰੀਅਡਜ ‘ਚ ਹੋਣ ਵਾਲੇ ਰੈਸ਼ੇਜ ਦੂਰ ਹੋ ਜਾਣਗੇ।

ਇਨ੍ਹਾਂ ਗੱਲਾਂ ਦਾ ਵੀ ਰੱਖੋ ਵਿਸ਼ੇਸ਼ ਧਿਆਨ

  • ਸਭ ਤੋਂ ਪਹਿਲਾਂ ਆਪਣੀ ਸਕਿਨ ਦੇ ਅਨੁਸਾਰ ਚੰਗੀ ਕੁਆਲਟੀ ਦੇ ਪੈਡ ਦੀ ਵਰਤੋਂ ਕਰੋ ਅਤੇ ਪੀਰੀਅਡਜ ਦੌਰਾਨ ਸਾਫ਼-ਸਫ਼ਾਈ ਦਾ ਧਿਆਨ ਰੱਖੋ। ਇਸ ਤੋਂ ਇਲਾਵਾ ਦਿਨ ‘ਚ ਘੱਟੋ-ਘੱਟ 3 ਵਾਰ ਪੈਡ ਬਦਲੋ।
  • ਇਸ ਦੌਰਾਨ ਟਾਈਟ ਜਾਂ ਸਿੰਥੈਟਿਕ ਕਪੜੇ ਨਾ ਪਹਿਨੋ ਕਿਉਂਕਿ ਇਸ ਨਾਲ ਵੈਜਾਇਨਾ ‘ਚ ਨਮੀ ਬਣੀ ਰਹਿੰਦੀ ਹੈ ਅਤੇ ਗਿੱਲੇਪਣ ਕਾਰਨ ਵੀ ਰੈਸ਼ੇਜ ਹੋ ਜਾਂਦੇ ਹਨ।
  • ਵੈਜਾਇਨਾ ਨੂੰ ਸਾਫ ਕਰਨ ਲਈ ਐਂਟੀਸੈਪਟਿਕ ਪਾਊਡਰ ਲਗਾਓ ਪਰ ਟੈਲਕਮ ਪਾਊਡਰ ਦੀ ਵਰਤੋਂ ਨਾ ਕਰੋ।
  • ਪ੍ਰਭਾਵਿਤ ਏਰੀਆ ‘ਤੇ ਦਵਾਈ ਜਾਂ ਜੈੱਲ, ਸਾਬਣ, ਬਾਡੀ ਵਾਸ਼ ਜਾਂ ਕਰੀਮ ਲਗਾਉਣ ਤੋਂ ਪਹਿਲਾਂ ਇੱਕ ਗਾਇਨੀਕੋਲੋਜਿਸਟ ਦੀ ਸਲਾਹ ਲਓ।

The post ਗਰਮੀਆਂ ‘ਚ Periods ਦੌਰਾਨ ਵੈਜਾਇਨਾ ਦੇ ਆਸ-ਪਾਸ ਹੋ ਜਾਂਦੇ ਹਨ ਰੈਸ਼ੇਜ ਤਾਂ ਕੀ ਕਰੀਏ ? appeared first on Daily Post Punjabi.Source link

Author Image
admin

Leave a Reply

Your email address will not be published. Required fields are marked *

%d bloggers like this: