ਚੇਤ ਦੇ ਨਰਾਤੇ: ਇਹ ਲੋਕ ਗ਼ਲਤੀ ਨਾਲ ਵੀ ਨਾ ਰੱਖੋ ਵਰਤ, ਸਿਹਤ ‘ਤੇ ਹੋ ਸਕਦਾ ਹੈ ਬੁਰਾ ਅਸਰ !

Chet Navratri 2021

[ad_1]

Chet Navratri 2021: ਹਿੰਦੂਆਂ ‘ਚ ਨਵਰਾਤਰੀ ਮਨਾਉਣ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਸਾਲ ਚੇਤ ਦੇ ਨਰਾਤੇ 13 ਅਪ੍ਰੈਲ ਨੂੰ ਸ਼ੁਰੂ ਹੋ ਰਹੇ ਹਨ। ਇਸ ‘ਚ ਦੇਵੀ ਦੁਰਗਾ ਦੀ ਪੂਜਾ ਕਰਨ ਦੇ ਨਾਲ ਵਰਤ ਰੱਖਿਆ ਜਾਂਦਾ ਹੈ। ਭਲੇ ਹੀ ਇਨ੍ਹਾਂ ਵਰਤ ਨੂੰ ਰੱਖਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਪਰ ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਨੂੰ ਵਰਤ ਰੱਖਣ ਤੋਂ ਪਰਹੇਜ਼ ਜਾਂ ਇਸ ਨੂੰ ਰੱਖਣ ਵੇਲੇ ਕੁਝ ਚੀਜ਼ਾਂ ਨੂੰ ਧਿਆਨ ‘ਚ ਰੱਖਣਾ ਚਾਹੀਦਾ ਹੈ। ਤਾਂ ਜੋ ਉਨ੍ਹਾਂ ਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਨਾ ਹੋਵੇ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵਰਤ ਰੱਖਣ ਵੇਲੇ ਕਿਹੜੀਆਂ ਚੀਜ਼ਾਂ ਨੂੰ ਧਿਆਨ ‘ਚ ਰੱਖਣਾ ਚਾਹੀਦਾ ਹੈ। ਤਾਂ ਜੋ ਸਿਹਤ ਦੀ ਕੋਈ ਸਮੱਸਿਆ ਨਾ ਹੋਵੇ।

Chet Navratri 2021
Chet Navratri 2021

ਇਨ੍ਹਾਂ ਲੋਕਾਂ ਨੂੰ ਵਰਤ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ…

ਅਨੀਮੀਕ ਅਤੇ ਬਿਮਾਰ ਲੋਕ: ਜਿਹੜੇ ਲੋਕ ਪਹਿਲਾਂ ਹੀ ਅਨੀਮੀਕ ਜਾਂ ਬਿਮਾਰ ਹਨ ਉਨ੍ਹਾਂ ਨੂੰ ਵਰਤ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪਰ ਜੇ ਤੁਸੀਂ ਵਰਤ ਰੱਖਣਾ ਚਾਹੁੰਦੇ ਹੋ ਤਾਂ ਲੰਬੇ ਸਮੇਂ ਤੱਕ ਭੁੱਖਾ ਰਹਿਣ ਤੋਂ ਬਚੋ। ਹਰ 1-2 ਘੰਟੇ ‘ਚ ਕੁਝ ਨਾ ਕੁਝ ਖਾਓ। ਦਿਨ ‘ਚ 5-6 ਵਾਰ ਪਦਾਰਥਾਂ ਦਾ ਸੇਵਨ ਕਰੋ। ਇੱਕ ਹੀ ਵਾਰ ‘ਚ ਭਾਰੀ ਮਾਤਰਾ ‘ਚ ਭੋਜਨ ਖਾਣ ਦੀ ਗਲਤੀ ਨਾ ਕਰੋ। ਵਰਤ ਨੂੰ ਖੋਲ੍ਹਣ ਤੋਂ ਤੁਰੰਤ ਬਾਅਦ ਖਾਣਾ ਖਾ ਕੇ ਸੌਣ ਤੋਂ ਬਚੋ। ਦਰਅਸਲ ਅਜਿਹਾ ਕਰਨ ਨਾਲ ਦਿਲ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

Chet Navratri 2021
Chet Navratri 2021

ਗਰਭਵਤੀ ਔਰਤਾਂ: ਪ੍ਰੈਗਨੈਂਸੀ ‘ਚ ਔਰਤਾਂ ਨੂੰ ਡਾਇਟ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਦੌਰਾਨ ਲੰਬੇ ਸਮੇਂ ਤੱਕ ਭੁੱਖਾ ਰਹਿਣ ਨਾਲ ਬੱਚੇ ਦੀ ਸਿਹਤ ਖ਼ਰਾਬ ਹੋ ਸਕਦੀ ਹੈ। ਅਜਿਹੇ ‘ਚ ਉਨ੍ਹਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਵਰਤ ਰੱਖਣਾ ਚਾਹੀਦਾ ਹੈ। ਜੇ ਇਹ ਔਰਤਾਂ ਵਰਤ ਰੱਖ ਰਹੀਆਂ ਹਨ ਤਾਂ ਉਨ੍ਹਾਂ ਨੂੰ ਇਸ ਸਮੇਂ ਦੌਰਾਨ ਜ਼ਿਆਦਾ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਨਾਲ ਹੀ ਹਰ 1 ਘੰਟੇ ‘ਚ ਕੁਝ ਖਾਣਾ ਜ਼ਰੂਰੀ ਹੈ। ਤਾਂ ਜੋ ਬੱਚੇ ਦੀ ਸਿਹਤ ‘ਤੇ ਕੋਈ ਅਸਰ ਨਾ ਪਵੇ। ਅਜਿਹੇ ‘ਚ ਗਰਭਵਤੀ ਔਰਤਾਂ ਨੂੰ ਆਪਣੀ ਡਾਇਟ ‘ਚ ਦੁੱਧ, ਦਹੀ, ਸੁੱਕੇ ਮੇਵੇ, ਨਾਰੀਅਲ ਪਾਣੀ, ਨਿੰਬੂ ਪਾਣੀ ਆਦਿ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਨਾਲ ਹੀ ਕੁੱਟੂ ਦੇ ਆਟੇ ਦਾ ਘੱਟ ਸੇਵਨ ਕਰਨਾ ਚੰਗਾ ਰਹੇਗਾ।

ਸ਼ੂਗਰ ਮਰੀਜ਼: ਸ਼ੂਗਰ ਦੇ ਮਰੀਜ਼ਾਂ ਨੂੰ ਵੀ ਲੰਬੇ ਸਮੇਂ ਤੱਕ ਭੁੱਖਾ ਰਹਿਣ ਤੋਂ ਬਚਣਾ ਚਾਹੀਦਾ ਹੈ। ਅਜਿਹੇ ‘ਚ ਉਨ੍ਹਾਂ ਨੂੰ ਵੀ ਨਰਾਤੇ ਦੇ ਵਰਤ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੂੰ ਡਾਕਟਰ ਦੀ ਸਲਾਹ ਨਾਲ ਹੀ ਵਰਤ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਵਰਤ ਦੌਰਾਨ ਸੁੱਕੇ ਮੇਵੇ ਅਤੇ ਆਇਲੀ ਫੂਡਜ਼ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ ਇਨ੍ਹਾਂ ਦਾ ਸੇਵਨ ਕਰਨ ਨਾਲ ਉਨ੍ਹਾਂ ਦੀਆਂ ਦਵਾਈਆਂ ਦਾ ਅਸਰ ਖਤਮ ਹੋ ਸਕਦਾ ਹੈ। ਅਜਿਹੇ ‘ਚ ਉਨ੍ਹਾਂ ਨੂੰ ਡਾਕਟਰ ਦੀ ਸਲਾਹ ਨਾਲ ਹੀ ਵਰਤ ਦਾ ਡਾਇਟ ਪਲੈਨ ਤਿਆਰ ਕਰਨਾ ਚਾਹੀਦਾ ਹੈ।

ਇਨ੍ਹਾਂ ਗੱਲਾਂ ਨੂੰ ਵੀ ਧਿਆਨ ‘ਚ ਰੱਖੋ

  • ਵਰਤ ਦੇ ਹਰ 1-2 ਘੰਟੇ ਬਾਅਦ ਪਾਣੀ ਅਤੇ ਹੋਰ ਪੀਣ ਵਾਲੇ ਪਦਾਰਥ ਪੀਓ।
  • ਹਰ 2-3 ਘੰਟੇ ‘ਚ ਫਲ ਖਾਓ। ਤੁਸੀਂ ਡ੍ਰਾਈ ਫਰੂਟਸ ਵੀ ਖਾ ਸਕਦੇ ਹੋ।
  • ਭਲੇ ਹੀ ਤੁਸੀਂ ਫਲਾਹਾਰੀ ਵਰਤ ਰੱਖ ਰਹੇ ਹੋ। ਪਰ ਇਸ ਸਮੇਂ ਦੌਰਾਨ ਜ਼ਿਆਦਾ ਖਾਣ ਤੋਂ ਪਰਹੇਜ਼ ਕਰੋ। ਦਰਅਸਲ ਲੋਕ ਲੰਬੇ ਸਮੇਂ ਤੱਕ ਭੁੱਖੇ ਰਹਿਣ ਤੋਂ ਬਾਅਦ ਵਰਤ ਖੋਲ੍ਹਣ ‘ਤੇ ਭਾਰੀ ਮਾਤਰਾ ‘ਚ ਖਾ ਲੈਂਦੇ ਹਨ। ਇਸ ਨਾਲ ਭਾਰ ਵਧਣ ਦੇ ਨਾਲ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
  • ਵਰਤ ਦੌਰਾਨ ਖਾਲੀ ਪੇਟ ਜ਼ਿਆਦਾ ਚਾਹ-ਕੌਫ਼ੀ ਪੀਣ ਤੋਂ ਪਰਹੇਜ਼ ਕਰੋ। ਇਸ ਨਾਲ ਪਾਚਨ ਤੰਤਰ ਖਰਾਬ ਹੋ ਕੇ ਐਸਿਡਿਟੀ, ਬਦਹਜ਼ਮੀ, ਗੈਸ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।
  • ਬਹੁਤ ਸਾਰੇ ਲੋਕ ਭੋਜਨ ਨਾ ਕਰਨ ਦੇ ਚੱਕਰ ‘ਚ ਜ਼ਿਆਦਾ ਮਿਠਾਈਆਂ ਖਾ ਲੈਂਦੇ ਹਨ। ਪਰ ਇਸ ਨਾਲ ਭਾਰ ਵਧਣ ਦੇ ਨਾਲ ਸਿਹਤ ਸੰਬੰਧੀ ਹੋਰ ਸਮੱਸਿਆਵਾਂ ਹੋਣ ਦਾ ਖ਼ਤਰਾ ਵਧਦਾ ਹੈ।

The post ਚੇਤ ਦੇ ਨਰਾਤੇ: ਇਹ ਲੋਕ ਗ਼ਲਤੀ ਨਾਲ ਵੀ ਨਾ ਰੱਖੋ ਵਰਤ, ਸਿਹਤ ‘ਤੇ ਹੋ ਸਕਦਾ ਹੈ ਬੁਰਾ ਅਸਰ ! appeared first on Daily Post Punjabi.

[ad_2]

Source link

Leave a Reply

Your email address will not be published. Required fields are marked *

%d bloggers like this: