Smudge Kajal tips
ਪੰਜਾਬ

ਅਪਣਾਓ ਇਹ 5 ਟਿਪਸ, ਨਹੀਂ ਫੈਲੇਗਾ ਅੱਖਾਂ ਦਾ ਕਾਜਲ

[ad_1]

Smudge Kajal tips: ਕਾਜਲ ਚਿਹਰੇ ਨੂੰ ਖੂਬਸੂਰਤ ਬਣਾਉਂਦਾ ਹੈ। ਇਸ ਨੂੰ ਲਗਾਉਣ ਤੋਂ ਬਾਅਦ ਅੱਖਾਂ ਦੀ ਕੀ ਗੱਲ ਕਰੀਏ ਪੂਰੇ ਚਿਹਰੇ ਦੀ ਲੁੱਕ ਦੀ ਬਦਲ ਜਾਂਦੀ ਹੈ। ਪਰ ਸ਼ਾਮ ਹੁੰਦੇ-ਹੁੰਦੇ ਕਾਜਲ ਫੈਲ ਜਾਂਦਾ ਹੈ ਜਿਸ ਨੂੰ Maintain ਰੱਖਣਾ ਬਹੁਤ ਮੁਸ਼ਕਲ ਹੁੰਦਾ ਹੈ। ਇੱਥੇ ਅਸੀਂ ਤੁਹਾਨੂੰ ਪੰਜ ਅਜਿਹੇ ਟਿਪਸ ਦੱਸ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਕਾਜਲ ਨੂੰ ਫੈਲਣ ਤੋਂ ਬਚਾ ਸਕਦੇ ਹੋ।

Smudge Kajal tips
Smudge Kajal tips
  • ਕਾਜਲ ਲਗਾਉਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਸਾਫ ਪਾਣੀ ਨਾਲ ਧੋਵੋ। ਜੇ ਤੁਹਾਡਾ ਚਿਹਰਾ ਚਿਪਚਿਪਾ ਹੈ ਤਾਂ ਕਿਸੀ ਵਾਟਰ ਬੇਸਡ ਫੇਸ ਵਾਸ਼ ਨਾਲ ਚਿਹਰੇ ਨੂੰ ਸਾਫ ਕਰੋ। ਇਸ ਤਰ੍ਹਾਂ ਕਰਨ ਨਾਲ ਕਾਜਲ ਘੱਟ ਫੈਲੇਗਾ।
  • ਚਿਹਰੇ ‘ਤੇ ਕਰੀਮ ਜਾਂ ਫਾਉਂਡੇਸ਼ਨ ਲਗਾਉਣ ਤੋਂ ਬਾਅਦ ਪਾਊਡਰ ਜ਼ਰੂਰ ਲਗਾਓ। ਇਸ ਨਾਲ ਤੁਹਾਡੀ ਸਕਿਨ ਆਇਲੀ ਨਹੀਂ ਹੋਵੇਗੀ ਅਤੇ ਕਾਜਲ ਬਿਨਾਂ smudge ਹੋਏ ਟਿਕਿਆ ਰਹੇਗਾ। ਦਿਨ ‘ਚ ਇਕ ਵਾਰ ਫੇਸ ਪਾਊਡਰ ਦਾ ਟੱਚ-ਅਪ ਵੀ ਲੈ ਸਕਦੇ ਹੋ। ਇਸ ਨਾਲ ਵੀ ਕਾਜਲ ਦੇ ਘੱਟ ਫੈਲਣ ਦੀ ਸੰਭਾਵਨਾ ਰਹਿੰਦੀ ਹੈ।
  • ਠੰਡੇ ਪਾਣੀ ‘ਚ ਕੋਟਨ ਬਾਲਜ ਨੂੰ ਡਿਪ ਕਰਕੇ ਅੱਖਾਂ ‘ਤੇ ਰੱਖੋ। ਇਹ ਤੁਹਾਡੀ ਆਈਲਿਡ ਦੀ ਆਸ-ਪਾਸ ਦੀ ਜਗ੍ਹਾ ਦੇ ਆਇਲ ਨੂੰ ਰੋਕਣ ‘ਚ ਸਹਾਇਤਾ ਕਰੇਗਾ। ਅਜਿਹਾ ਕਰਨ ਨਾਲ ਕਾਜਲ ਬਿਨਾਂ ਫੈਲੇ ਤੁਹਾਡੀਆਂ ਅੱਖਾਂ ‘ਤੇ ਬਣਿਆ ਰਹੇਗਾ। ਜੇ ਤੁਸੀਂ ਚਾਹੋ ਤਾਂ ਤੁਸੀਂ ਅੱਖਾਂ ਦੇ ਨੇੜੇ ਕੰਸੀਲਰ ਜਾਂ ਫਾਊਂਡੇਸ਼ਨ ਵੀ ਲਗਾ ਸਕਦੇ ਹੋ। ਇਹ ਕਾਜਲ ਨੂੰ ਲੰਬੇ ਸਮੇਂ ਟਿਕਿਆ ਰਹਿਣ ‘ਚ ਸਹਾਇਤਾ ਕਰਦਾ ਹੈ।
  • ਕਾਜਲ ਲਗਾਉਣ ਤੋਂ ਬਾਅਦ ਇਸ ਨੂੰ ਥੋੜ੍ਹਾ ਜਿਹਾ ਸੁੱਕਣ ਦਿਓ। ਕਾਜਲ ਦੇ ਸੁੱਕਣ ਤੋਂ ਬਾਅਦ ਹੀ ਅੱਖਾਂ ‘ਤੇ ਦੂਜੀਆਂ ਚੀਜ਼ਾਂ ਲਗਾਓ।
  • ਅਜਿਹੇ ਕਾਜਲ ਦੀ ਵਰਤੋਂ ਕਰੋ ਜੋ smudge proof ਹੋਵੇ ਅਤੇ ਉਹ ਲੰਬੇ ਸਮੇਂ ਤੱਕ ਅੱਖਾਂ ‘ਤੇ ਟਿਕਿਆ ਰਹੇ। ਧਿਆਨ ਰਹੇ ਕਿ ਕਾਜਲ ਲਗਾਉਣ ਤੋਂ ਬਾਅਦ ਅੱਖਾਂ ਨੂੰ ਮਲਣ ਤੋਂ ਬਚੋ।

The post ਅਪਣਾਓ ਇਹ 5 ਟਿਪਸ, ਨਹੀਂ ਫੈਲੇਗਾ ਅੱਖਾਂ ਦਾ ਕਾਜਲ appeared first on Daily Post Punjabi.

[ad_2]

Source link