Saffron health benefits
ਪੰਜਾਬ

ਅੱਖਾਂ ਦੀ ਰੋਸ਼ਨੀ ਲਈ ਫ਼ਾਇਦੇਮੰਦ ਹੁੰਦਾ ਹੈ ਕੇਸਰ !

[ad_1]

Saffron health benefits: ਭਾਰਤੀ ਰਸੋਈ ‘ਚ ਕੇਸਰ ਦਾ ਇਸਤੇਮਾਲ ਕਈ ਪਕਵਾਨਾਂ ਵਿਚ ਖੁਸ਼ਬੂ ਵਧਾਉਣ ਲਈ ਕੀ ਜਾਂਦਾ ਹੈ। ਇਸ ਤੋਂ ਇਲਾਵਾ ਕੇਸਰ ਗੁਣਾਂ ਨਾਲ ਭਰਪੂਰ ਅਤੇ ਖੂਬਸੂਰਤੀ ਲਈ ਵੀ ਵਧੀਆ ਹੈ। ਕੇਸਰ ‘ਚ ਵਿਟਾਮਿਨ-ਏ, ਫੋਲਿਕ ਐਸਿਡ, ਤਾਂਬਾ, ਪੋਟਾਸ਼ੀਅਮ, ਕੈਲਸ਼ੀਅਮ, ਮੈਂਗਨੀਜ, ਲੋਹਾਂ, ਸੇਲੇਨਿਯਮ, ਜਿੰਕ, ਮੈਗਨੀਸ਼ੀਅਮ ਅਤੇ ਹੋਰ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਲਾਈਕੋਪਿਨ, ਅਲਫਾ, ਕੈਰਟਿਨ ਅਤੇ ਬੀਟਾ ਕੈਰੋਟਿਨ ਦੇ ਗੁਣ ਮੌਜੂਦ ਹੁੰਦੇ ਹਨ। ਗੁਣਾਂ ਨਾਲ ਭਰਪੂਰ ਹੋਣ ਕਰਕੇ ਕੇਸਰ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਅ ਕੇ ਰੱਖਦਾ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਸਰਦੀ ਮੌਸਮ ‘ਚ ਇਸ ਦੀ ਵਰਤੋਂ ਕਰਨਾ ਬਿਹਤਰ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੇਸਰ ਦੇ ਕੁਝ ਅਜਿਹੇ ਹੀ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।

Saffron health benefits
Saffron health benefits
  • ਕੇਸਰ ਦੇ ਨਾਲ ਚੰਦਨ ਨੂੰ ਮਿਲਾ ਕੇ ਮੱਥੇ ‘ਤੇ ਲਗਾਉਣ ਨਾਲ ਅੱਖਾਂ, ਦਿਮਾਗ ਨੂੰ ਊਰਜਾ ਮਿਲਦੀ ਹੈ। ਇਸ ਪੇਸਟ ਦੀ ਵਰਤੋਂ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ।
  • ਜੇਕਰ ਤੁਸੀਂ ਤਣਾਅ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੇਸਰ ਦੀ ਵਰਤੋਂ ਕਰੋ। ਕੇਸਰ ਵਿਚ ਮੌਜ਼ੂਦ ਗੁਣ ਦਿਮਾਗ ਨੂੰ ਸ਼ਾਂਤ ਕਰਦੇ ਹਨ। ਇਸ ਨਾਲ ਤੁਹਾਨੂੰ ਤਣਾਅ ਦੀ ਪਰੇਸ਼ਾਨੀ ਤੋਂ ਨਿਜ਼ਾਤ ਮਿਲਦੀ ਹੈ।
  • ਕੇਸਰ ‘ਚ ਚੰਦਨ ਅਤੇ ਦੁੱਧ ਮਿਲਾ ਕੇ ਫੇਸ ਪੈਕ ਤਿਆਰ ਕਰੋ। ਪੈਕ ਨੂੰ 20 ਮਿੰਟ ਲਈ ਲਗਾਉਣ ਦੇ ਬਾਅਦ ਕੋਸੇ ਪਾਣੀ ਨਾਲ ਧੋ ਲਓ। ਹਫਤੇ ‘ਚ 1-2 ਵਾਰ ਇਸ ਨੂੰ ਲਗਾਉਣ ਨਾਲ ਚਿਹਰੇ ਦੇ ਰੰਗ ‘ਚ ਫਰਕ ਦਿਖਾਈ ਦੇਣ ਲੱਗੇਗਾ।
  • ਕੇਸਰ ਦਾ ਸੇਵਨ ਖੂਨ ਦੇ ਪ੍ਰਵਾਹ ਨੂੰ ਠੀਕ ਰੱਖਦਾ ਹੈ। ਇਸ ਤੋਂ ਇਲਾਵਾ ਇਹ ਕੋਲੇਸਟਰਾਲ ਨੂੰ ਵੀ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।
  • ਅੱਜਕਲ੍ਹ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਕੋਈ ਘੱਟ ਦਿਖਾਈ ਦੇਣ ਦੀ ਸਮੱਸਿਆ ਤੋਂ ਪਰੇਸ਼ਾਨ ਹੈ। ਅਜਿਹੇ ‘ਚ ਰੋਜ਼ਾਨਾ ਕੇਸਰ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਨਾ ਸਿਰਫ ਅੱਖਾਂ ਦੀ ਰੋਸ਼ਨੀ ਤੇਜ਼ ਕਰਦਾ ਹੈ ਸਗੋਂ ਇਸ ਨਾਲ ਚਸ਼ਮਾ ਉੱਤਰ ਜਾਂਦਾ ਹੈ।
  • ਪੇਟ ਦਰਦ, ਗੈਸ, ਐਸੀਡਿਟੀ ਜਾਂ ਅਲਸਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਤੁਸੀਂ ਕੇਸਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ 1 ਕੱਪ ਪਾਣੀ ਵਿਚ ਕੇਸਰ ਨੂੰ ਚੰਗੀ ਤਰ੍ਹਾਂ ਉੱਬਾਲ ਲਓ। ਇਸ ਤੋਂ ਬਾਅਦ ਇਸ ਵਿਚ ਸ਼ਹਿਦ ਮਿਲਾ ਕੇ ਰੋਜ਼ਾਨਾ ਪੀਓ।
  • ਬਦਲਦੇ ਮੌਸਮ ਵਿਚ ਅਸਥਮਾ ਦੇ ਰੋਗ ਨਾਲ ਪੀੜਤ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹਾਲਤ ਵਿਚ ਕੇਸਰ ਵਾਲਾ ਦੁੱਧ ਪੀਣ ਨਾਲ ਅਸਥਮਾ ਦੀ ਪ੍ਰੇਸ਼ਾਨੀ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ।
  • ਇਕ ਅਧਿਐਨ ਅਨੁਸਾਰ ਰੋਜ਼ਾਨਾ ਕੇਸਰ ਵਾਲਾ ਦੁੱਧ ਜਾਂ ਚਾਹ ਦਾ ਸੇਵਨ ਯਾਦਾਸ਼ਤ ਸ਼ਕਤੀ ਤੇਜ਼ ਕਰਦਾ ਹੈ।
  • ਕੇਸਰ ਬੁਖਾਰ, ਸਰਦੀ, ਜੁਕਾਮ ਨੂੰ ਦੂਰ ਕਰਨ ‘ਚ ਸਹਾਈ ਹੁੰਦਾ ਹੈ। ਇਕ ਗਲਾਸ ਦੁੱਧ ‘ਚ ਚੁਟਕੀ ਇਕ ਕੇਸਰ ਤੇ ਸ਼ਹਿਦ ਮਿਲਾ ਕੇ ਪੀਓ। ਇਸ ਤੋਂ ਇਲਾਵਾ ਤੁਸੀਂ ਕੇਸਰ ‘ਚ ਪਾਣੀ ਪਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਗਰਦਨ, ਛਾਤੀ ‘ਤੇ ਲਗਾਉਣ ਨਾਲ ਸਰਦੀਆਂ ‘ਚ ਹੋਣ ਵਾਲੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।
  • ਕੁਝ ਔਰਤਾਂ ਨੂੰ ਮਾਹਾਵਾਰੀ ਦੇ ਦੌਰਾਨ ਚਿੜਚਿੜਾਪਨ, ਥਕਾਵਟ, ਸੋਜ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਹਰ ਦਿਨ ਕੇਸਰ ਵਾਲਾ ਦੁੱਧ ਜਾਂ ਚਾਹ ਪੀਣ ਨਾਲ ਫਾਇਦਾ ਹੁੰਦਾ ਹੈ।

The post ਅੱਖਾਂ ਦੀ ਰੋਸ਼ਨੀ ਲਈ ਫ਼ਾਇਦੇਮੰਦ ਹੁੰਦਾ ਹੈ ਕੇਸਰ ! appeared first on Daily Post Punjabi.

[ad_2]

Source link