Amla Juice benefits
ਪੰਜਾਬ

ਆਂਵਲਾ ਦੇ ਜੂਸ ‘ਚ ਲੁਕਿਆ ਹੈ ਸਿਹਤ ਦਾ ਰਾਜ, ਬਸ ਜਾਣ ਲਓ ਇਸ ਨੂੰ ਪੀਣ ਦਾ ਸਹੀ ਸਮਾਂ ਅਤੇ ਮਾਤਰਾ

[ad_1]

Amla Juice benefits: ਆਂਵਲੇ ਵਿਚ ਵਿਟਾਮਿਨ-ਸੀ, ਆਇਰਨ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਆਦਿ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਇਸ ਨੂੰ ਆਯੁਰਵੈਦਿਕ ਜੜ੍ਹੀ-ਬੂਟੀ ਵੀ ਕਿਹਾ ਜਾਂਦਾ ਹੈ। ਇਸਦੇ ਸੇਵਨ ਨਾਲ ਇਮਿਊਨਿਟੀ ਮਜ਼ਬੂਤ ​ਹੋਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਕਾਰਨ ਕੋਰੋਨਾ ਕਾਲ ‘ਚ ਸਰੀਰ ਦੀ ਇਮਿਊਨਿਟੀ ਵਧਾਉਣ ਲਈ ਮਾਹਰਾਂ ਵੱਲੋਂ ਇਸ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਗਈ ਸੀ। ਇਹ ਮੌਸਮੀ ਜ਼ੁਕਾਮ ਅਤੇ ਖੰਘ ਤੋਂ ਛੁਟਕਾਰਾ ਦਿਵਾਉਣ ਦੇ ਨਾਲ ਅੱਖਾਂ, ਸਕਿਨ ਅਤੇ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿਚ ਸਹਾਇਤਾ ਮਿਲਦੀ ਹੈ। ਇਸ ਦਾ ਕੱਚਾ, ਅਚਾਰ, ਮੁਰੱਬਾ ਅਤੇ ਜੂਸ ਦੇ ਰੂਪ ਵਿਚ ਸੇਵਨ ਕੀਤਾ ਜਾਂਦਾ ਹੈ। ਖਾਸ ਤੌਰ ‘ਤੇ ਆਂਵਲਾ ਦਾ ਜੂਸ ਪੀਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਇਸ ਨੂੰ ਸਹੀ ਸਮੇਂ ਅਤੇ ਮਾਤਰਾ ਵਿਚ ਪੀਣ ਨਾਲ ਪੂਰਾ ਲਾਭ ਹੋ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਵਿੱਚ…

Amla Juice benefits
Amla Juice benefits

ਇਸ ਸਮੇਂ ਅਤੇ ਮਾਤਰਾ ‘ਚ ਪੀਓ ਆਂਵਲਾ ਦਾ ਜੂਸ: ਗੱਲ ਜੇ ਆਂਵਲਾ ਦਾ ਜੂਸ ਪੀਣ ਦੀ ਕਰੀਏ ਤਾਂ ਸਵੇਰੇ ਖਾਲੀ ਪੇਟ ਇਸ ਨੂੰ ਪੀਣਾ ਫਾਇਦੇਮੰਦ ਹੁੰਦਾ ਹੈ। ਨਾਲ ਹੀ ਇਸ ਨੂੰ ਰੋਜ਼ਾਨਾ 10 ਤੋਂ 20 ਮਿਲੀਗ੍ਰਾਮ ਪੀਣਾ ਚਾਹੀਦਾ ਹੈ। ਆਂਵਲਾ ਦਾ ਜੂਸ ਜ਼ਿਆਦਾ ਮਾਤਰਾ ਵਿਚ ਪੀਣਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਨਾਲ ਹੀ ਜੇ ਤੁਸੀਂ ਚਾਹੋ ਤਾਂ ਇਸ ਨੂੰ ਦਿਨ ਵਿਚ 2 ਵਾਰ ਪੀ ਸਕਦੇ ਹੋ।

Amla Juice benefits
Amla Juice benefits

ਤਾਂ ਆਓ ਹੁਣ ਜਾਣਦੇ ਹਾਂ ਆਂਵਲਾ ਦੇ ਫਾਇਦੇ…

 • ਆਂਵਲਾ ਵਿਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਕੈਂਸਰ ਗੁਣ ਹੁੰਦੇ ਹਨ। ਅਜਿਹੇ ‘ਚ ਕੈਂਸਰ ਵਰਗੀ ਗੰਭੀਰ ਬਿਮਾਰੀ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।
 • ਆਂਵਲਾ ਦਾ ਜੂਸ ਰੋਜ਼ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ।
 • ਵਿਟਾਮਿਨ-ਸੀ ਨਾਲ ਭਰਪੂਰ ਆਂਵਲਾ ਦਾ ਜੂਸ ਪੀਣ ਨਾਲ ਇਮਿਊਨਟੀ ਵਧਾਉਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਜ਼ੁਕਾਮ, ਖੰਘ, ਅਤੇ ਮੌਸਮੀ ਬੁਖਾਰ ਤੋਂ ਰਾਹਤ ਰਹਿੰਦੀ ਹੈ।
 • ਇਸ ਦੇ ਸੇਵਨ ਨਾਲ ਸਰੀਰ ‘ਚ ਮੌਜੂਦ ਗੰਦਗੀ ਨੂੰ ਬਾਹਰ ਕੱਢਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਸਰੀਰ ‘ਤੇ ਜਮਾ ਵਾਧੂ ਚਰਬੀ ਨੂੰ ਘਟਾ ਕੇ ਭਾਰ ਕੰਟਰੋਲ ‘ਚ ਮਦਦ ਮਿਲਦੀ ਹੈ।
 • ਸਰੀਰ ‘ਚ ਜ਼ਿਆਦਾ ਗਰਮੀ ਹੋਣ ‘ਤੇ ਆਂਵਲਾ ਦਾ ਜੂਸ ਪੀਣਾ ਫਾਇਦੇਮੰਦ ਹੈ। ਇਸ ਦੇ ਸੇਵਨ ਨਾਲ ਠੰਡਕ ਮਹਿਸੂਸ ਹੋਣ ਦੇ ਨਾਲ ਦਿਨਭਰ ਐਂਰਜੈਟਿਕ ਫੀਲ ਹੋਣ ‘ਚ ਮਦਦ ਮਿਲਦੀ ਹੈ।
 • ਜੀ ਮਚਲਾਉਂਣ ਅਤੇ ਉਲਟੀਆਂ ਦੀ ਸਮੱਸਿਆ ਹੋਣ ‘ਤੇ ਆਂਵਲੇ ਦੇ ਜੂਸ ‘ਚ ਮਿਸ਼ਰੀ ਮਿਲਾ ਕੇ ਦਿਨ ਵਿਚ 2-3 ਵਾਰ ਖਾਣ ਨਾਲ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ 6-7 ਦਿਨ ਲਗਾਤਾਰ ਆਂਵਲਾ ਦਾ ਜੂਸ ਪੀਣ ਨਾਲ ਪੇਟ ਵਿਚ ਮੌਜੂਦ ਕੀੜਿਆਂ ਨੂੰ ਮਾਰਨ ਵਿਚ ਮਦਦ ਮਿਲਦੀ ਹੈ।
 • ਇਸ ਦੇ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਵਧਣ ਦੇ ਨਾਲ ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਖਾਸ ਤੌਰ ‘ਤੇ ਮੋਤੀਆ ਤੋਂ ਪੀੜਤ ਲੋਕਾਂ ਨੂੰ ਰੋਜ਼ਾਨਾ 1-1 ਵੱਡਾ ਚਮਚ ਆਂਵਲਾ ਪਾਊਡਰ ਅਤੇ ਸ਼ਹਿਦ ਮਿਲਾਕੇ ਖਾਣਾ ਚਾਹੀਦਾ ਹੈ।
 • ਆਂਵਲੇ ਦੇ ਜੂਸ ‘ਚ ਚੁਟਕੀ ਭਰ ਕਪੂਰ ਮਿਲਾ ਕੇ ਮਸੂੜਿਆਂ ‘ਤੇ ਲਗਾਉਣ ਨਾਲ ਦੰਦ ਦਰਦ ਅਤੇ ਕੈਵਿਟੀ ਤੋਂ ਬਚਾਅ ਰਹਿੰਦਾ ਹੈ।
 • ਸਰਦੀ ਅਤੇ ਜ਼ੁਕਾਮ ਦੀ ਪ੍ਰੇਸ਼ਾਨੀ ਹੋਣ ‘ਤੇ 1-1 ਵੱਡਾ ਚਮਚ ਆਂਵਲਾ ਪਾਊਡਰ ਅਤੇ ਸ਼ਹਿਦ ਮਿਲਾ ਕੇ ਖਾਣ ਨਾਲ ਰਾਹਤ ਮਿਲਦੀ ਹੈ।
 • ਆਂਵਲਾ ਸਿਹਤ ਦੇ ਨਾਲ ਸੁੰਦਰਤਾ ਵਧਾਉਣ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਲਈ ਆਂਵਲਾ ਪਾਊਡਰ ਵਿਚ ਸ਼ਹਿਦ ਮਿਲਾ ਕੇ ਚਿਹਰੇ ‘ਤੇ 10 ਮਿੰਟ ਤੱਕ ਲਗਾਓ। ਬਾਅਦ ਵਿਚ ਇਸ ਨੂੰ ਤਾਜ਼ੇ ਪਾਣੀ ਨਾਲ ਸਾਫ਼ ਕਰੋ। ਇਸ ਨਾਲ ਚਿਹਰੇ ‘ਤੇ ਪਏ ਦਾਗ, ਧੱਬੇ, ਮੁਹਾਸੇ, ਝੁਰੜੀਆਂ ਨੂੰ ਦੂਰ ਹੋ ਕੇ ਸਕਿਨ ਸਾਫ, ਗਲੋਇੰਗ, ਨਰਮ ਨਜ਼ਰ ਆਉਂਦੀ ਹੈ।
 • ਆਂਵਲਾ ਚਿੱਟੇ ਵਾਲਾਂ ਨੂੰ ਕਾਲਾ ਕਰਨ ਵਿਚ ਵੀ ਮਦਦਗਾਰ ਹੈ। ਇਸ ਦੇ ਲਈ ਇੱਕ ਬਾਊਲ ‘ਚ 2-3 ਵੱਡੇ ਚਮਚ ਆਂਵਲਾ ਦਾ ਜੂਸ, ਜਰੂਰਤ ਅਨੁਸਾਰ ਨਾਰੀਅਲ ਦਾ ਤੇਲ ਮਿਲਾ ਕੇ ਵਾਲਾਂ ਦੀ ਮਸਾਜ ਕਰੋ। ਇਸ ਨੂੰ 1 ਘੰਟਾ ਜਾਂ ਰਾਤ ਭਰ ਲੱਗਿਆ ਰਹਿਣ ਦਿਓ। ਬਾਅਦ ਵਿਚ ਮਾਇਲਡ ਸ਼ੈਂਪੂ ਨਾਲ ਵਾਲਾਂ ਨੂੰ ਧੋਵੋ। ਇਸ ਨਾਲ ਚਿੱਟੇ ਵਾਲਾਂ ਦੀ ਸਮੱਸਿਆ ਦੂਰ ਹੋਣ ਦੇ ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤ ​​ਹੋਣਗੇ। ਨਾਲ ਹੀ ਲੰਬੇ, ਸੰਘਣੇ, ਨਰਮ ਅਤੇ ਸ਼ਾਇਨੀ ਨਜ਼ਰ ਆਉਣਗੇ।

The post ਆਂਵਲਾ ਦੇ ਜੂਸ ‘ਚ ਲੁਕਿਆ ਹੈ ਸਿਹਤ ਦਾ ਰਾਜ, ਬਸ ਜਾਣ ਲਓ ਇਸ ਨੂੰ ਪੀਣ ਦਾ ਸਹੀ ਸਮਾਂ ਅਤੇ ਮਾਤਰਾ appeared first on Daily Post Punjabi.

[ad_2]

Source link