Protein rich foods
ਪੰਜਾਬ

ਇਨ੍ਹਾਂ ਲੋਕਾਂ ਨੂੰ ਜ਼ਿਆਦਾ ਮਾਤਰਾ ‘ਚ ਕਰਨਾ ਚਾਹੀਦਾ ਪ੍ਰੋਟੀਨ ਦਾ ਸੇਵਨ, ਜਾਣੋ ਕਿਉਂ ?

[ad_1]

Protein rich foods: ਸਿਹਤਮੰਦ ਰਹਿਣ ਲਈ ਸਰੀਰ ਨੂੰ ਸਾਰੇ ਉਚਿਤ ਤੱਤ ਮਿਲਣੇ ਜ਼ਰੂਰੀ ਹਨ। ਨਹੀਂ ਤਾਂ ਇਮਿਊਨਿਟੀ ਕਮਜ਼ੋਰ ਹੋ ਕੇ ਬੀਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਅਜਿਹੇ ‘ਚ ਜੇ ਗੱਲ ਪ੍ਰੋਟੀਨ ਦੀ ਕਰੀਏ ਤਾਂ ਇਸ ਨੂੰ ਸਹੀ ਮਾਤਰਾ ‘ਚ ਲੈਣਾ ਬਹੁਤ ਜ਼ਰੂਰੀ ਹੈ। ਇਹ ਮਾਸਪੇਸ਼ੀ ਬਣਾਉਣ ਦੇ ਨਾਲ-ਨਾਲ ਸੈੱਲਾਂ ਦੇ ਵਾਧੇ ‘ਚ ਸਹਾਇਤਾ ਕਰਦਾ ਹੈ। ਸਿਹਤ ਅਤੇ ਸਕਿਨ ਦੋਵਾਂ ਨੂੰ ਲਾਭ ਹੁੰਦਾ ਹੈ। ਪਰ ਜੇ ਗੱਲ ਅਸੀਂ ਇਸ ਦੇ ਸੇਵਨ ਬਾਰੇ ਕਰੀਏ ਤਾਂ ਕੁਝ ਲੋਕਾਂ ਨੂੰ ਜ਼ਿਆਦਾ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ। ਪਰ ਉਸ ਤੋਂ ਪਹਿਲਾਂ ਜਾਣਦੇ ਹਾਂਪ੍ਰੋਟੀਨ ਦੇ ਸੇਵਨ ਦੇ ਕਾਰਨ…

Protein rich foods
Protein rich foods

ਇਸ ਲਈ ਹੈ ਪ੍ਰੋਟੀਨ ਜ਼ਰੂਰੀ

  • ਇਮਿਊਨਿਟੀ ਵਧਾਉਂਦਾ ਹੈ।
  • ਵਾਲ, ਨਹੁੰ ਤੇਜ਼ੀ ਨਾਲ ਵੱਧਦੇ ਹਨ।
  • ਥਕਾਵਟ, ਕਮਜ਼ੋਰੀ ਦੂਰ ਹੋਵੇਗੀ।
  • ਸਰੀਰ ਦੇ ਅੰਦਰ ਵੱਖ-ਵੱਖ ਫੰਕਸ਼ਨ ਕਰਨ ‘ਚ ਸਹਾਇਤਾ ਮਿਲਦੀ ਹੈ।
  • ਪਾਚਨ ਸ਼ਕਤੀ ਮਜ਼ਬੂਤ ​​ਹੋਵੇਗੀ।
  • ਸਰੀਰ ‘ਚ ਮੌਜੂਦ ਖ਼ਰਾਬ ਟਿਸ਼ੂ ਰਿਪੇਅਰ ਹੋਣ ‘ਚ ਮਦਦ ਮਿਲਦੀ ਹੈ।
  • ਮਾਸਪੇਸ਼ੀਆਂ ਅਤੇ ਹੱਡੀਆਂ ਅੰਦਰੋਂ ਮਜ਼ਬੂਤ ਹੁੰਦੇ ਹਨ।
  • ਸਰੀਰ ਦਾ pH ਲੈਵਲ ਆਮ ਰਹਿੰਦਾ ਹੈ।

ਪ੍ਰੋਟੀਨ ਦੀ ਕਮੀ ਦੇ ਨੁਕਸਾਨ

  • ਵਾਲਾਂ ਅਤੇ ਨਹੁੰਆਂ ‘ਚ ਕਮਜ਼ੋਰੀ ਆਉਣ ਨਾਲ ਉਹ ਟੁੱਟਣ ਲੱਗਦੇ ਹਨ।
  • ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਅਕੜਨ ਅਤੇ ਦਰਦ ਹੁੰਦਾ ਹੈ।
  • ਸਰੀਰ ਦੀ ਇਮਿਊਨਿਟੀ ਘੱਟ ਹੋਣਾ।

ਇਨ੍ਹਾਂ ਲੋਕਾਂ ਨੂੰ ਪ੍ਰੋਟੀਨ ਦੀ ਜ਼ਿਆਦਾ ਜ਼ਰੂਰਤ

ਜਿਮ ਜਾਣ ਵਾਲੇ ਲੋਕ: ਜਿਹੜੇ ਲੋਕ ਜਿੰਮ ਜਾਂਦੇ ਹਨ ਜਾਂ ਘਰ ‘ਚ ਵਰਕਆਊਟ ਕਰਦੇ ਹਨ ਉਨ੍ਹਾਂ ਨੂੰ ਖ਼ਾਸ ਤੌਰ ‘ਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਅਸਲ ‘ਚ ਪ੍ਰੋਟੀਨ ਸਰੀਰ ‘ਚ ਮਾਸਪੇਸ਼ੀਆਂ ਬਣਾਉਣ ਦੇ ਨਾਲ-ਨਾਲ ਸੈੱਲਾਂ ਦੇ ਵਾਧੇ ‘ਚ ਸਹਾਇਤਾ ਕਰਦਾ ਹੈ। ਨਾਲ ਹੀ ਇਹ ਸਰੀਰ ਦੇ ਅੰਦਰ ਮੌਜੂਦ ਖ਼ਰਾਬ ਟਿਸ਼ੂਆਂ ਨੂੰ ਰਿਪੇਅਰ ਕਰਨ ਦਾ ਕੰਮ ਕਰਦਾ ਹੈ। ਅਜਿਹੇ ‘ਚ ਕਸਰਤ ਤੋਂ ਬਾਅਦ ਮਾਸਪੇਸ਼ੀਆਂ ਦੀ ਰਿਕਵਰੀ ਕਰਨ ‘ਚ ਪ੍ਰੋਟੀਨ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ।

Protein rich foods
Protein rich foods

ਸਹੀ ਵਜ਼ਨ ਲਈ: ਜਿਹੜੇ ਲੋਕ ਆਪਣੀ ਪਤਲੇਪਨ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਆਪਣੀ ਖੁਰਾਕ ‘ਚ ਜ਼ਿਆਦਾ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਭੁੱਖ ਕੰਟਰੋਲ ਹੋਣ ਦੇ ਨਾਲ ਮਾਸਪੇਸ਼ੀਆਂ ਨੂੰ ਨੁਕਸਾਨ ਘੱਟ ਪਹੁੰਚਦਾ ਹੈ। ਨਾਲ ਹੀ ਸਹੀ ਭਾਰ ਦਿਵਾਉਣ ‘ਚ ਵੀ ਸਹਾਇਤਾ ਕਰਦਾ ਹੈ। ਇਸ ਉਮਰ ਗਰੁੱਪ ‘ਚ ਆ ਕੇ ਲੋਕਾਂ ਨੂੰ ਆਪਣੀ ਡਾਇਟ ‘ਚ ਪ੍ਰੋਟੀਨ ਸ਼ਾਮਲ ਕਰਨਾ ਚਾਹੀਦਾ ਹੈ। ਇਹ ਉਨ੍ਹਾਂ ਨੂੰ ਵੱਧਦੀ ਉਮਰ ‘ਚ ਮਾਸਪੇਸ਼ੀਆਂ ਅਤੇ ਜੋੜਾਂ ਦੀ ਸਮੱਸਿਆ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੂੰ 45 ਸਾਲ ਦੀ ਉਮਰ ਤੋਂ ਬਾਅਦ ਹਾਈ ਕੋਲੇਸਟ੍ਰੋਲ ਅਤੇ ਬੀਪੀ ਦਾ ਖ਼ਤਰਾ ਹੁੰਦਾ ਹੈ। ਅਜਿਹੇ ‘ਚ ਮਾਹਿਰਾਂ ਦੁਆਰਾ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰਨ।

ਹਾਈਪੋਥਾਇਰਾਇਡਿਜ਼ਮ ਤੋਂ ਪੀੜਤ ਲੋਕ: ਅੰਡਰਐਕਟਿਵ ਥਾਇਰਾਇਡ ਬਿਮਾਰੀ ਕਹਾਉਣ ਵਾਲੀ ਇਹ ਬੀਮਾਰੀ ਜ਼ਿਆਦਾਤਰ ਔਰਤਾਂ ਨੂੰ ਹੁੰਦੀ ਹੈ। ਇਹ ਉਹ ਸਥਿਤੀ ਹੈ ਜਦੋਂ ਥਾਇਰਾਇਡ ਗਲੈਂਡ ਥਾਇਰਾਇਡ ਹਾਰਮੋਨ ਨੂੰ ਸਹੀ ਤਰ੍ਹਾਂ ਪੈਦਾ ਕਰਨ ‘ਚ ਅਸਮਰੱਥ ਹੁੰਦੀ ਹੈ। ਅਜਿਹੇ ‘ਚ ਸਰੀਰ ਦੇ ਭਾਰ ਵਧਣ ਜਾਂ ਘਟਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਸਰੀਰ ਨੂੰ ਲੋੜੀਂਦੀ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਸਰੀਰ ‘ਚ ਪ੍ਰੋਟੀਨ ਦੀ ਸਹੀ ਮਾਤਰਾ ਪ੍ਰਾਪਤ ਕਰਨ ਨਾਲ ਪਾਚਕ ਕਿਰਿਆ ਵਿੱਚ ਵਾਧਾ ਹੁੰਦਾ ਹੈ। ਅਜਿਹੇ ‘ਚ ਭਾਰ ਕੰਟਰੋਲ ‘ਚ ਰਹਿ ਕੇ ਸਿਹਤਮੰਦ ਰਹਿਣ ‘ਚ ਸਹਾਇਤਾ ਮਿਲਦੀ ਹੈ।

ਸ਼ਾਕਾਹਾਰੀ ਲੋਕਾਂ ਲਈ: ਦਰਅਸਲ ਨਾਨ-ਵੈੱਜ ਪ੍ਰੋਟੀਨ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ। ਅਜਿਹੇ ‘ਚ ਮਾਸਾਹਾਰੀ ਲੋਕ ਆਸਾਨੀ ਨਾਲ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰ ਲੈਂਦੇ ਹਨ। ਇਸਦੇ ਉਲਟ ਸ਼ਾਕਾਹਾਰੀ ਲੋਕ ਸ਼ਾਕਾਹਾਰੀ ਭੋਜਨ ਦੇ ਨਾਲ ਆਪਣੀ ਪ੍ਰੋਟੀਨ ਦੀ ਕਮੀ ਨੂੰ ਪੂਰਾ ਨਹੀਂ ਕਰ ਪਾਉਂਦੇ। ਅਜਿਹੇ ‘ਚ ਉਨ੍ਹਾਂ ਨੂੰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਸ਼ਾਕਾਹਾਰੀ ਭੋਜਨ ‘ਚ ਪ੍ਰੋਟੀਨ ਹੋਣ ਦੇ ਕਾਰਨ ਇਸਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰਨ ਦੀ ਵੀ ਜ਼ਰੂਰਤ ਹੈ।

ਤਾਂ ਆਓ ਹੁਣ ਜਾਣਦੇ ਹਾਂ ਪ੍ਰੋਟੀਨ ਦੇ ਸਰੋਤ

ਸ਼ਾਕਾਹਾਰੀ ਲੋਕਾਂ ਲਈ

  • ਰਾਜਮਾ
  • ਕਾਲੇ ਜਾਂ ਚਿੱਟੇ ਛੋਲੇ
  • ਮੂੰਗੀ, ਤੂਰ, ਉੜਦ, ਮਸਰ ਆਦਿ ਦਾਲਾਂ
  • ਹਰੀਆਂ ਅਤੇ ਪੱਤੇਦਾਰ ਸਬਜ਼ੀਆਂ
  • ਤਾਜ਼ੇ ਅਤੇ ਵਿਟਾਮਿਨ ਸੀ ਨਾਲ ਭਰਪੂਰ ਫਲ
  • ਸੁੱਕੇ ਮੇਵੇ
  • ਕਣਕ, ਮੱਕੀ, ਬਾਜਰੇ, ਚੌਲ, ਓਟਸ, ਕੋਨੋਆ ਆਦਿ ਮੋਟੇ ਬੀਜ।
  • ਡਾਇਰੀ ਪ੍ਰੋਡਕਟਸ
  • ਖਰਬੂਜਾ, ਕੱਦੂ, ਚਿਆ, ਅਲਸੀ ਅਤੇ ਸੂਰਜਮੁਖੀ ਦੇ ਬੀਜ

ਮਾਸਾਹਾਰੀ ਲੋਕਾਂ ਲਈ

  • ਚਿਕਨ
  • ਆਂਡਾ
  • ਮੱਛੀ
  • ਮਟਨ
  • ਰੈੱਡ ਮੀਟ
  • ਐੱਗ ਵਾਈਟ
  • ਸੀ-ਫੂਡਜ਼

The post ਇਨ੍ਹਾਂ ਲੋਕਾਂ ਨੂੰ ਜ਼ਿਆਦਾ ਮਾਤਰਾ ‘ਚ ਕਰਨਾ ਚਾਹੀਦਾ ਪ੍ਰੋਟੀਨ ਦਾ ਸੇਵਨ, ਜਾਣੋ ਕਿਉਂ ? appeared first on Daily Post Punjabi.

[ad_2]

Source link