Green tea summer face pack
ਪੰਜਾਬ

ਇਸ ਨੁਸਖੇ ਨਾਲ 40 ਸਾਲ ਦੀ ਉਮਰ ਵਿੱਚ ਵੀ ਦਿਖੋਗੇ 25 ਦੇ, ਪੜ੍ਹੋ ਪੂਰੀ ਖਬਰ

[ad_1]

ਗਰਮੀਆਂ ਵਿੱਚ, ਚਮੜੀ ਨੂੰ ਵੱਖਰੀ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਇਸ ਮੌਸਮ ਵਿੱਚ ਤੁਸੀਂ ਨਾ ਤਾਂ ਆਪਣੇ ਚਿਹਰੇ ‘ਤੇ ਭਾਰੀ ਕਰੀਮ ਲਗਾ ਸਕਦੇ ਹੋ ਅਤੇ ਨਾ ਹੀ ਸੀਰਮ। ਭਾਵੇਂ ਇਹ ਲਗਾਏ ਵੀ ਜਾਣ ਤਾਂ ਉਹ ਥੋੜ੍ਹੇ ਸਮੇਂ ਵਿੱਚ ਹੀ ਪਸੀਨੇ ਨਾਲ ਗਾਇਬ ਹੋ ਜਾਣਗੇ। ਕੁਦਰਤੀ ਉਪਚਾਰ ਇਸ ਮੌਸਮ ਵਿੱਚ ਚਮੜੀ ਨੂੰ ਕੁਦਰਤੀ ਤੌਰ ‘ਤੇ ਤਾਜ਼ਾ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਹਨ।

Green tea summer face pack
Green tea summer face pack

ਅਜਿਹੀ ਇੱਕ ਕੁਦਰਤੀ ਦਵਾਈ ਹੈ ਗ੍ਰੀਨ ਟੀ। ਇੱਥੇ ਜਾਣੋ ਕਿਵੇਂ ਗ੍ਰੀਨ -ਟੀ ਦਾ ਫੇਸ ਪੈਕ ਤੁਹਾਡੀ ਚਮੜੀ ਨੂੰ ਜਵਾਨ ਅਤੇ ਚਮਕਦਾਰ ਬਣਾ ਸਕਦਾ ਹੈ। ਗ੍ਰੀਨ-ਟੀ ਫੇਸ ਪੈਕ ਬਣਾਉਣ ਲਈ ਤੁਹਾਨੂੰ ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੋਏਗੀ ਉਹ ਸਾਰੀਆਂ ਚੀਜ਼ਾਂ ਤੁਹਾਡੇ ਘਰ ਦੀ ਰਸੋਈ ਦੇ ਵਿੱਚ ਵੀ ਆਰਾਮ ਨਾਲ ਮਿਲ ਜਾਣਗੀਆਂ। ਇਸ ਦੇ ਨਾਲ ਹੀ ਇਹ ਸਭ ਚੀਜ਼ਾਂ ਚਮੜੀ ਅਤੇ ਸਿਹਤ ਲਈ ਬਹੁਤ ਫਾਇਦੇਮੰਦ ਹਨ। 1 ਗ੍ਰੀਨ ਟੀ ਬੈਗ ਜਾਂ ਇੱਕ ਚਮਚਾ ਗ੍ਰੀਨ ਟੀ, 1 ਚਮਚਾ ਦਹੀਂ, 1 ਚਮਚਾ ਸ਼ਹਿਦ।

ਇੰਝ ਬਣਾਓ ਫੇਸ ਪੈਕ : ਪਹਿਲਾਂ, ਇੱਕ ਕਟੋਰੇ ਵਿੱਚ 1 ਗ੍ਰੀਨ ਟੀ ਬੈਗ ਪਾਓ ਅਤੇ ਜੇ ਤੁਸੀਂ ਚਾਹੋ ਤਾਂ ਤੁਸੀਂ ਇੱਕ ਚਮਚਾ ਲੂਜ਼ ਗ੍ਰੀਨ ਟੀ ਵੀ ਸ਼ਾਮਿਲ ਕਰ ਸਕਦੇ ਹੋ। ਅਸੀਂ ਇੱਥੇ ਸਪਾਇਰਮਿੰਟ ਗ੍ਰੀਨ ਟੀ ਦੀ ਵਰਤੋਂ ਕੀਤੀ ਹੈ ਜੋ ਚਮੜੀ ਨੂੰ ਡੂੰਘਾਈ ਤੱਕ ਠੰਡਾ ਕਰਦੀ ਹੈ। ਹੁਣ ਇਸ ਵਿੱਚ ਇੱਕ ਚੱਮਚ ਦਹੀਂ ਮਿਲਾਓ। ਤੁਸੀਂ ਇਸ ਵਿੱਚ ਤਾਜ਼ਾ ਦਹੀਂ ਦੀ ਵਰਤੋਂ ਕਰੋ। ਇਸ ਦੀ ਵਰਤੋਂ ਕਰਨ ਤੋਂ ਪਹਿਲਾਂ, ਦਹੀਂ ਨੂੰ ਕੁੱਝ ਦੇਰ ਲਈ ਠੰਡਾ ਹੋਣ ਲਈ ਫਰਿੱਜ ਵਿੱਚ ਰੱਖੋ। ਹੁਣ ਇਸ ਵਿੱਚ 1 ਚਮਚ ਸ਼ਹਿਦ ਮਿਲਾਓ। ਸ਼ਹਿਦ ਚਮੜੀ ਨੂੰ ਡੂੰਘਾਈ ਨਾਲ ਹਾਈਡਰੇਟ ਕਰੇਗਾ।

ਗ੍ਰੀਨ ਟੀ ਚਮੜੀ ਦੀ ਹਰ ਕਿਸਮ ਲਈ ਬਹੁਤ ਵਧੀਆ ਹੈ। ਇਸਦਾ ਪ੍ਰਭਾਵ ਤੁਹਾਡੀ ਚਮੜੀ ‘ਤੇ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਕੁੱਝ ਦਿਨਾਂ ਦੇ ਅੰਦਰ ਤੁਹਾਡੀ ਚਮੜੀ ਚਮਕਣ ਲੱਗ ਜਾਂਦੀ ਹੈ। ਜੇ ਤੁਹਾਡੀ ਚਮੜੀ ਆਇਲੀ ਹੈ, ਤਾਂ ਫਿਰ ਤਾਂ ਗ੍ਰੀਨ ਟੀ ਤੁਹਾਡੀ ਚਮੜੀ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਤੁਸੀਂ ਗ੍ਰੀਨ-ਟੀ ਨੂੰ ਫੇਸ ਪੈਕ, ਟੋਨਰ ਅਤੇ ਆਈ ਮਾਸਕ ਦੇ ਤੌਰ ‘ਤੇ ਇਸਤੇਮਾਲ ਕਰ ਸਕਦੇ ਹੋ।

ਇਹ ਵੀ ਪੜ੍ਹੋ : ਟੂਲਕਿਟ ਕੇਸ : ਰਾਹੁਲ ਗਾਂਧੀ ਨੇ ਟਵਿੱਟਰ ਦਫਤਰ ‘ਤੇ ਮਾਰੇ ਛਾਪੇ ਨੂੰ ਲੈ ਕੇ ਘੇਰੀ ਮੋਦੀ ਸਰਕਾਰ, ਕਿਹਾ- ‘ਸੱਚ ਡਰਦਾ ਨਹੀਂ’

ਚਮੜੀ ਨੂੰ ਡੀਟੌਕਸ ਕਰਨ ਲਈ : ਤੁਸੀਂ ਆਪਣੀ ਚਮੜੀ ਨੂੰ ਡੀਟੌਕਸ ਕਰਨ ਲਈ ਵੀ ਗ੍ਰੀਨ ਟੀ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੀ ਸਕਿਨ ਦੇ ਕਿੱਲ-ਮੁਹਾਸੇ, ਸੀਬਮ ਅਤੇ ਫਿਨਸੀਆਂ ਦੂਰ ਹੋਣਗੀਆਂ। ਇਸਦੇ ਲਈ, ਤੁਸੀਂ ਗ੍ਰੀਨ ਟੀ ਦੀਆਂ ਦੋ ਥੈਲੀਆਂ ਕੱਟ ਲਾਓ, ਸਮਗਰੀ ਨੂੰ ਖਾਲੀ ਕਰੋ ਅਤੇ ਇਸ ਵਿੱਚ 2 ਚਮਚ ਸ਼ਹਿਦ ਮਿਲਾਓ। ਕੁੱਝ ਨਿੰਬੂ ਦਾ ਰਸ ਨਿਚੋੜੋ ਅਤੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਪੇਸਟ ਨੂੰ ਆਪਣੇ ਚਿਹਰੇ ‘ਤੇ ਲਗਾਓ ਅਤੇ 10 ਮਿੰਟ ਲਈ ਇਸ ਨੂੰ ਲੱਗਾ ਰਹਿਣ ਦਿਓ। ਫਿਰ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਓ।

ਇਹ ਵੀ ਪੜ੍ਹੋ : Cyclone Yaas ਦਾ ਮੁਕਾਬਲਾ ਕਰਨ ਲਈ ਸਹਾਇਤਾ ਰਾਸ਼ੀ ਦੇਣ ਵਿੱਚ ਪੱਖਪਾਤ ਕਰ ਰਹੀ ਹੈ ਮੋਦੀ ਸਰਕਾਰ : ਮਮਤਾ ਬੈਨਰਜੀ

ਐਂਟੀ-ਏਜਿੰਗ ਫੇਸ ਮਾਸਕ : ਗਰੀਨ ਟੀ ਵਿੱਚ ਐਂਟੀ-ਏਜਿੰਗ ਗੁਣ ਪਾਇਆ ਜਾਂਦਾ ਹੈ। ਜੋ ਤੁਹਾਡੀ ਚਮੜੀ ‘ਤੇ ਵੱਧਦੀ ਉਮਰ ਦਾ ਪ੍ਰਭਾਵ ਨਹੀਂ ਹੋਣ ਦਿੰਦਾ। ਇਹੀ ਕਾਰਨ ਹੈ ਕਿ ਤੁਸੀਂ 40 ਦੀ ਉਮਰ ਵਿੱਚ ਵੀ 26 ਦੇ ਨਜ਼ਰ ਆਉਗੇ। ਇਸ ਵਿੱਚ ਮੌਜੂਦ ਐਂਟੀ-ਇਨਫਲਾਮੇਟਰੀ ਗੁਣ ਤੁਹਾਡੀ ਚਮੜੀ ਨੂੰ ਲਾਭ ਪਹੁੰਚਾ ਕੇ ਚਮੜੀ ‘ਤੇ ਦਿਖਣ ਵਾਲੇ ਵੱਧਦੀ ਉਮਰ ਦੇ ਸੰਕੇਤਾਂ ਨੂੰ ਲੱਗਭਗ ਖਤਮ ਕਰ ਦਿੰਦੇ ਹਨ। ਇਸ ਦੇ ਕਾਰਨ, ਤੁਹਾਡੇ ਚਿਹਰੇ ਤੋਂ ਦਾਗ਼-ਧੱਬੇ, ਮਹੀਨ ਰੇਖਾਵਾਂ ਅਤੇ ਚਮੜੀ ਦੀ ਡੱਲਨੈੱਸ ਦੂਰ ਹੋ ਜਾਂਦੀ ਹੈ। ਇਹ ਗ੍ਰੀਨ ਟੀ ਵਿੱਚ ਮੌਜੂਦ ਪੌਲੀਫੇਨੋਲਸ ਕਾਰਨ ਹੁੰਦਾ ਹੈ। ਉਹ ਫ੍ਰੀ-ਰੈਡੀਕਲਸ ਨੂੰ ਬੇਅਸਰ ਕਰਨ ਦਾ ਕੰਮ ਕਰਦੇ ਹਨ ਜੋ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਸਾਲਾਂ ਤੱਕ ਚਮੜੀ ਜਵਾਨ ਰਹਿੰਦੀ ਹੈ।

ਇਹ ਵੀ ਦੇਖੋ : BJP ਤੇ JJP ਵਾਲਿਆਂ ਨਾਲ ਨਹੀਂ ਕਰੇਗਾ ਕੋਈ ਵਿਆਹ, ਹੋ ਗਿਆ ਐਲਾਨ, ਕਿਸਾਨਾਂ ਨੇ ਤੋੜੇ ਸਾਰੇ ਰਿਸ਼ਤੇ

The post ਇਸ ਨੁਸਖੇ ਨਾਲ 40 ਸਾਲ ਦੀ ਉਮਰ ਵਿੱਚ ਵੀ ਦਿਖੋਗੇ 25 ਦੇ, ਪੜ੍ਹੋ ਪੂਰੀ ਖਬਰ appeared first on Daily Post Punjabi.

[ad_2]

Source link