Period Underwear benefits
ਪੰਜਾਬ

ਔਰਤਾਂ ‘ਚ ਵੱਧ ਰਹੀ ਹੈ Period Underwear ਦੀ ਡਿਮਾਂਡ, ਕੀ ਇਸ ਨਾਲ ਹੋਵੇਗੀ ਪੈਡ ਦੀ ਛੁੱਟੀ ?

[ad_1]

Period Underwear benefits: ਔਰਤਾਂ ‘ਚ ਇਨ੍ਹੀਂ ਦਿਨੀਂ ਪੀਰੀਅਡ ਅੰਡਰਵੀਅਰ (Period Underwear) ਦੀ ਮੰਗ ਬਹੁਤ ਵੱਧ ਰਹੀ ਹੈ। ਹਾਲਾਂਕਿ ਬਹੁਤ ਘੱਟ ਔਰਤਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ। ਇਹ ਇਕ ਅਜਿਹੀ ਅੰਡਰਵੀਅਰ ਹੈ ਜੋ ਪੈਡ, ਟੈਂਪਨ ਅਤੇ menstrual ਕੱਪ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਨੂੰ ਪਹਿਨ ਕੇ ਔਰਤਾਂ ਪੀਰੀਅਡਜ਼ ਦੌਰਾਨ comfortable ਰਹਿ ਸਕਦਾ ਹੋ। ਹੁਣ ਔਰਤਾਂ ਦੇ ਮਨਾਂ ‘ਚ ਸਵਾਲ ਇਹ ਹੈ ਕਿ ਕੀ ਇਹ ਹਰ ਮਹੀਨੇ ਪੈਡ ਲਗਾਉਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪੀਰੀਅਡਜ਼ ਅੰਡਰਵੀਅਰ ਕਿਵੇਂ ਕੰਮ ਕਰਦੀ ਹੈ ਅਤੇ ਇਹ ਕਿੰਨੀ ਸੁਰੱਖਿਅਤ ਹੈ।

ਕੀ ਹੈ ਦਿਨਾਂ ਪੀਰੀਅਡ ਅੰਡਰਵੀਅਰ?

  1. ਇਹ ਇੱਕ ਅਜਿਹੀ ਅੰਡਰਵੀਅਰ ਹੈ ਜਿਸ ਨੂੰ ਖਾਸ ਪੀਰੀਅਡ ਦੌਰਾਨ ਯੂਜ਼ ਕਰਨ ਲਈ ਬਣਾਇਆ ਗਿਆ ਹੈ। ਇਹ ਅੰਡਰਵੀਅਰ ਤਰਲ ਪਦਾਰਥਾਂ ਨੂੰ ਜਜ਼ਬ ਕਰਦਾ ਹੈ ਜੋ ਹੈਵੀ ਫਲੋ ਵਾਲੀਆਂ ਔਰਤਾਂ ਲਈ ਬਿਲਕੁਲ ਬੈਸਟ ਹੈ। ਔਰਤਾਂ ਇਨ੍ਹਾਂ ਨੂੰ ਬਿਨ੍ਹਾਂ ਪੈਡ ਦੇ ਵੀ ਵਰਤ ਸਕਦੀਆਂ ਹਨ।
  2. ਉੱਥੇ ਹੀ ਜਿਹੜੀਆਂ ਔਰਤਾਂ ਨੂੰ White Discharge ਜਾਂ ਯੂਰੀਨ ਲੀਕੇਜ ਦੀ ਸਮੱਸਿਆ ਹੈ ਉਹ ਬਿਨਾਂ ਕਿਸੇ ਚਿੰਤਾ ਦੇ ਇਸ ਦਾ ਇਸਤੇਮਾਲ ਕਰ ਸਕਦੀਆਂ ਹਨ ਕਿਉਂਕਿ ਇਸ ਨਾਲ ਗਿੱਲਾਪਣ ਨਹੀਂ ਹੁੰਦਾ।
Period Underwear benefits
Period Underwear benefits

ਕਿਵੇਂ ਹੁੰਦਾ ਹੈ ਇਸਤੇਮਾਲ: ਇਨ੍ਹਾਂ ‘ਚ ਇੱਕ ਬਹੁਤ ਹੀ ਮੁਲਾਇਮ ਕੱਪੜਾ ਲੱਗਿਆ ਹੁੰਦਾ ਹੈ ਜਿਸ ਨਾਲ ਰੈਸ਼ੇਜ ਆਦਿ ਦੀ ਸਮੱਸਿਆ ਨਹੀਂ ਹੁੰਦੀ। ਉੱਥੇ ਹੀ Liquid Observe ਕਰਨ ਲਈ ਅੰਡਰਵੀਅਰ ‘ਚ ਪਹਿਲਾਂ ਤੋਂ ਹੀ ਇਕ ਪੈਡ ਲੱਗਿਆ ਹੁੰਦਾ ਹੈ ਜੋ ਕਿ ਸਟ੍ਰਿਪ ਦੀ ਮਦਦ ਨਾਲ ਟਿਕਿਆ ਰਹਿੰਦਾ ਹੈ। ਜ਼ਰੂਰਤ ਪੈਣ ‘ਤੇ ਤੁਸੀਂ ਪੈਡ ਅਤੇ ਅੰਡਰਵੀਅਰ ਨੂੰ ਅਲੱਗ ਵੀ ਕਰ ਸਕਦੇ ਹੋ।

  • ਹਲਕਾ ਅਤੇ ਸਧਾਰਣ ਪੀਰੀਅਡਜ਼ ਹੋਣ ‘ਤੇ ਇਸ ਨੂੰ ਆਮ ਅੰਡਰਵੀਅਰ ਦੀ ਤਰ੍ਹਾਂ ਪਹਿਨੋ।
  • ਹੈਵੀ ਫਲੋ ਵਾਲੀਆਂ ਔਰਤਾਂ ਪੀਰੀਅਡ ਅੰਡਰਵੀਅਰ ਦੇ ਨਾਲ ਪੈਡ ਵੀ ਲਗਾ ਸਕਦੀਆਂ ਹਨ ਜੋ ਕਿ ਇਸ ਦੇ ਨਾਲ ਹੀ ਦਿੱਤੇ ਜਾਂਦੇ ਹਨ।
  • ਹਲਕੀ ਅਤੇ ਸਾਮਾਨ ਬਲੀਡਿੰਗ ਹੋਣ ‘ਤੇ ਇਨ੍ਹਾਂ ਨੂੰ ਬਿਨ੍ਹਾ ਪੈਡ ਦੇ ਪਾਇਆ ਜਾ ਸਕਦਾ ਹੈ ਜਿਸ ਨਾਲ ਬਿਲਕੁਲ ਵੀ ਲੀਕੇਜ਼ ਨਹੀਂ ਹੋਵੇਗੀ। ਨਾਲ ਹੀ ਇਸ ਦੇ ਇੱਧਰ-ਓਧਰ ਹੋਣ ਦਾ ਖ਼ਤਰਾ ਵੀ ਨਹੀਂ ਰਹਿੰਦਾ।
Period Underwear benefits
Period Underwear benefits

ਆਓ ਹੁਣ ਤੁਹਾਨੂੰ ਦੱਸਦੇ ਹਾਂ ਪੀਰੀਅਡ ਅੰਡਰਵੀਅਰ ਦੇ ਫਾਇਦੇ…

  • ਉਨ੍ਹਾਂ ਦਿਨਾਂ ‘ਚ ਸਭ ਤੋਂ ਜ਼ਿਆਦਾ ਮੁਸੀਬਤ ਕੰਮ ਕਰਨ ਵਾਲੀਆਂ ਅਤੇ ਸਕੂਲ ਅਤੇ ਕਾਲਜ ਜਾਣ ਵਾਲੀਆਂ ਲੜਕੀਆਂ ਨੂੰ ਹੁੰਦੀ ਹੈ। ਅਜਿਹੇ ‘ਚ ਤੁਸੀਂ ਇਸਦੇ ਜ਼ਰੀਏ ਆਪਣੇ ਉਨ੍ਹਾਂ ਦਿਨਾਂ ਨੂੰ ਹੋਰ ਵੀ ਆਸਾਨ ਅਤੇ ਆਰਾਮਦਾਇਕ ਬਣਾ ਸਕਦੇ ਹੋ।
  • ਇਸ ਨਾਲ ਪੀਰੀਅਡਜ ‘ਚ ਆਉਣ ਵਾਲੀ ਬਦਬੂ ਤੋਂ ਵੀ ਬਚਿਆ ਜਾ ਸਕਦਾ ਹੈ।
  • ਹੈਵੀ ਫਲੋ ਵਾਲੀਆਂ ਔਰਤਾਂ ਵੀ ਇਸ ਨੂੰ ਪਹਿਨ ਕੇ ਬੇਫ਼ਿਕਰ ਘੁੰਮ ਸਕਦੀਆਂ ਹਨ।
  • ਜੇ ਤੁਸੀਂ ਯਾਤਰਾ ‘ਤੇ ਜਾ ਰਹੇ ਹੋ ਇਹ ਅੰਡਰਵੀਅਰ ਬਹੁਤ ਕਾਰਗਰ ਹੈ।

ਕਿਵੇਂ ਸਾਫ ਕਰੀਏ: ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਤੁਹਾਨੂੰ ਅੰਡਰਵੀਅਰ ਸਾਫ ਕਰਨ ‘ਚ ਕੋਈ ਮੁਸ਼ਕਲ ਨਹੀਂ ਆਵੇਗੀ। ਇਸ ‘ਚ ਇੱਕ ਡਿਸਪੋਜੇਬਲ ਲੱਗੀ ਹੁੰਦੀ ਹੈ ਜਿਸ ਨੂੰ ਆਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ। ਉੱਥੇ ਹੀ ਇਕ ਵਾਰ ਵਰਤੇ ਜਾਣ ‘ਤੇ ਇਸ ਦੀ ਚੰਗੀ ਤਰ੍ਹਾਂ ਸਫ਼ਾਈ ਕਰਦੇ ਹੋ ਤਾਂ ਇਸ ਨਾਲ ਕੋਈ ਸਮੱਸਿਆ ਨਹੀਂ ਹੈ।

ਕੀ ਪੀਰੀਅਡ ਅੰਡਰਵੀਅਰ ਵੀ ਪਹੁੰਚਾਉਂਦੀ ਹੈ ਨੁਕਸਾਨ: ਮਾਹਰ ਮੰਨਦੇ ਹਨ ਕਿ ਫਿਲਹਾਲ ਤਾਂ ਇਸ ਸਮੇਂ ਕੋਈ ਸਾਈਡ-ਇਫੈਕਟ ਨਹੀਂ ਦੇਖਿਆ ਗਿਆ ਹੈ ਪਰ ਇਸ ਨੂੰ ਸਹੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਨਹੀਂ ਤਾਂ ਇਸ ਨਾਲ ਇੰਫੈਕਸ਼ਨ ਹੋ ਸਕਦੀ ਹੈ। ਉੱਥੇ ਹੀ ਪਹਿਲੀ ਵਾਰ ਇਸ ਦੀ ਵਰਤੋਂ ਕਰਦੇ ਸਮੇਂ ਥੋੜ੍ਹੀ ਜਿਹੀ ਬੇਅਰਾਮੀ ਹੋ ਸਕਦੀ ਹੈ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਦੱਸ ਦਈਏ ਕਿ ਇਹ ਦੂਸਰੀ ਅੰਡਰਵੀਅਰਾਂ ਦੇ ਮੁਕਾਬਲੇ ਥੋੜ੍ਹੀ ਮਹਿੰਗੀ ਹੋ ਸਕਦੀ ਹੈ।

The post ਔਰਤਾਂ ‘ਚ ਵੱਧ ਰਹੀ ਹੈ Period Underwear ਦੀ ਡਿਮਾਂਡ, ਕੀ ਇਸ ਨਾਲ ਹੋਵੇਗੀ ਪੈਡ ਦੀ ਛੁੱਟੀ ? appeared first on Daily Post Punjabi.

[ad_2]

Source link