Hemp Oil benefits
ਪੰਜਾਬ

ਔਸ਼ਧੀ ਗੁਣਾਂ ਨਾਲ ਭਰਪੂਰ ਹੈ ਭੰਗ ਦਾ ਤੇਲ, ਜਾਣੋ ਇਸ ਦੇ ਫ਼ਾਇਦੇ ਅਤੇ ਨੁਕਸਾਨ ?

[ad_1]

Hemp Oil benefits: ਭੰਗ ਇਕ ਨਸ਼ੀਲਾ ਪਦਾਰਥ ਹੈ। ਉੱਥੇ ਹੀ ਇਹ ਭਗਵਾਨ ਸ਼ਿਵ ਨੂੰ ਜ਼ਿਆਦਾ ਪਿਆਰਾ ਹੋਣ ਕਾਰਨ ਉਨ੍ਹਾਂ ਦੀ ਪੂਜਾ ‘ਚ ਚੜ੍ਹਾਇਆ ਜਾਂਦਾ ਹੈ। ਵੈਸੇ ਤਾਂ ਇਸਦੀ ਲਤ ਲੱਗ ਜਾਣ ਨਾਲ ਸਰੀਰ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ। ਪਰ ਇਸ ਦੇ ਤੇਲ ਦੀ ਸੀਮਤ ਮਾਤਰਾ ‘ਚ ਵਰਤੋਂ ਕਰਨ ਨਾਲ ਸਿਹਤ ਸੰਬੰਧੀ ਲਾਭ ਮਿਲਦਾ ਹੈ। ਇਸ ਦੇ ਸੇਵਨ ਨਾਲ ਸਰੀਰ ਦਾ ਕਈ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਤਾਂ ਆਓ ਜਾਣਦੇ ਹਾਂ ਇਸ ‘ਚ ਮੌਜੂਦ ਪੌਸ਼ਟਿਕ ਤੱਤ ਅਤੇ ਫਾਇਦੇ…

ਭੰਗ ਦੇ ਤੇਲ ‘ਚ ਮੌਜੂਦ ਪੌਸ਼ਟਿਕ ਤੱਤ: ਭੰਗ ਦੇ ਪੌਦੇ ‘ਚੋਂ ਮਿਲਣ ਵਾਲੇ ਬੀਜਾਂ ‘ਚੋਂ ਤੇਲ ਕੱਢਿਆ ਜਾਂਦਾ ਹੈ। ਭੰਗ ਦੇ ਬੀਜ ਅਤੇ ਤੇਲ ਚਿਕਿਤਸਕ ਗੁਣਾਂ ਨਾਲ ਭਰਪੂਰ ਹੋਣ ਨਾਲ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਇਸ ‘ਚ ਪ੍ਰੋਟੀਨ, ਵਿਟਾਮਿਨ ਈ, ਪੌਲੀਅਨਸੈਚੂਰੇਟਿਡ ਫੈਟੀ ਐਸਿਡ, ਕੈਨਾਬਿਨੋਇਡ ਅਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ।

Hemp Oil benefits
Hemp Oil benefits

ਸੇਵਨ ਕਿਵੇਂ ਕਰੀਏ ?

  • ਭੰਗ ਦੇ ਬੀਜਾਂ ਨੂੰ ਪੀਸ ਕੇ ਇਸ ਨੂੰ ਦਲੀਏ ਜਾਂ ਦਹੀਂ ‘ਚ ਮਿਲਾ ਕੇ ਖਾਓ।
  • ਇਸ ਦਾ ਸਮੂਦੀ ‘ਚ ਮਿਲਾ ਕੇ ਵੀ ਸੇਵਨ ਕੀਤਾ ਜਾ ਸਕਦਾ ਹੈ।
  • ਇਸ ਦੇ ਬੀਜਾਂ ਨੂੰ ਦੁੱਧ ‘ਚ ਮਿਲਾ ਕੇ ਪੀਓ।
  • ਨੋਟ- ਭਲੇ ਹੀ ਭੰਗ ਦੇ ਬੀਜ ਅਤੇ ਤੇਲ ਸਿਹਤ ਲਈ ਫਾਇਦੇਮੰਦ ਹਨ। ਪਰ ਇਸ ਦੇ ਜ਼ਿਆਦਾ ਸੇਵਨ ਨਾਲ ਨੁਕਸਾਨ ਹੋ ਸਕਦਾ ਹੈ। ਅਜਿਹੇ ‘ਚ ਇਸ ਨੂੰ ਕਿੰਨੀ ਮਾਤਰਾ ‘ਚ ਲੈਣਾ ਚਾਹੀਦਾ ਹੈ। ਇਸਦੇ ਲਈ ਡਾਕਟਰੀ ਸਲਾਹ ਲੈਣਾ ਨਾ ਭੁੱਲੋ।
Hemp Oil benefits
Hemp Oil benefits

ਭੰਗ ਦੇ ਬੀਜ ਜਾਂ ਤੇਲ ਦੇ ਫ਼ਾਇਦੇ

ਕੈਂਸਰ ਤੋਂ ਬਚਾਅ: ਇਸ ‘ਚ ਕੈਨਾਬਿਨੋਇਡ (Cannabinoid) ਨਾਮਕ ਤੱਤ ਅਤੇ ਐਂਟੀ-ਕੈਂਸਰ ਗੁਣ ਹੋਣ ਨਾਲ ਕੈਂਸਰ ਤੋਂ ਬਚਾਅ ਰਹਿੰਦਾ ਹੈ। ਇਸ ਦੇ ਬੀਜ ਟਿਊਮਰ ਅਤੇ ਅਲਸਰ ਤੋਂ ਬਚਾਉਣ ‘ਚ ਸਹਾਇਤਾ ਕਰਦੇ ਹਨ। ਓਮੇਗਾ 3 ਅਤੇ 6 ਫੈਟੀ ਐਸਿਡ ਨਾਲ ਭਰਪੂਰ ਭੰਗ ਦਾ ਤੇਲ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਦਿਲ ਸੰਬੰਧੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕ ਇਸ ਦਾ ਸੇਵਨ ਕਰ ਸਕਦੇ ਹਨ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਕੁਝ ਹੱਦ ਤਕ ਮਦਦ ਮਿਲਦੀ ਹੈ।

Hemp Oil benefits

ਡਾਇਬਿਟੀਜ਼ ‘ਚ ਫਾਇਦੇਮੰਦ: ਭੰਗ ਦੇ ਤੇਲ ‘ਚ 3 ਪੌਲੀਅਨਸੈਚੂਰੇਟਿਡ ਫੈਟੀ ਐਸਿਡ ਹੋਣ ਨਾਲ ਟਾਈਪ 1 ਡਾਇਬਿਟੀਜ਼ ਦੇ ਲੱਛਣਾਂ ਨੂੰ ਘਟਾਉਣ ‘ਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਟਾਈਪ 1 ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਮਾਹਵਾਰੀ ਦੇ ਸਮੇਂ ਕੁੜੀਆਂ ਨੂੰ ਪੇਟ ‘ਚ ਦਰਦ, ਏਂਠਨ ਆਦਿ ਸਮੱਸਿਆਵਾਂ ਹੁੰਦੀਆਂ ਹਨ। ਅਜਿਹੇ ‘ਚ ਇਸ ਤੋਂ ਛੁਟਕਾਰਾ ਪਾਉਣ ਲਈ ਭੰਗ ਦੇ ਬੀਜ ਜਾਂ ਤੇਲ ਦਾ ਸੇਵਨ ਕਰਨਾ ਲਾਭਕਾਰੀ ਹੈ। ਪਰ ਸਮੱਸਿਆ ਜ਼ਿਆਦਾ ਹੋਣ ‘ਤੇ ਤੁਰੰਤ ਡਾਕਟਰ ਦੀ ਸਲਾਹ ਲਓ। ਭੰਗ ਦੇ ਬੀਜ ਜਾਂ ਤੇਲ ‘ਚ ਕੈਨਾਬਿਨੋਇਡਜ਼ ਹੁੰਦੇ ਹਨ ਇਸ ‘ਚ ਐਂਟੀ-ਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਸੋਜ਼ ਦੀ ਸਮੱਸਿਆ ਤੋਂ ਆਰਾਮ ਰਹਿੰਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਸੋਜ ਦੇ ਕਾਰਨ ਕੈਂਸਰ ਵਰਗੀ ਗੰਭੀਰ ਬਿਮਾਰੀ ਹੋਣ ਤੋਂ ਵੀ ਬਚਾਅ ਰਹਿੰਦਾ ਹੈ।

ਇਮਿਊਨਿਟੀ ਵਧਾਵੇ: ਇਮਿਊਨਟੀ ਕਮਜ਼ੋਰ ਹੋਣ ਨਾਲ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਵੱਧਦਾ ਹੈ। ਅਜਿਹੇ ‘ਚ ਭੰਗ ਦੇ ਬੀਜ ਅਤੇ ਤੇਲ ਇਮਿਊਨਿਟੀ ਵਧਾਉਣ ਦਾ ਇੱਕ ਵਧੀਆ ਸਰੋਤ ਹੈ। ਜ਼ਿਆਦਾ ਮਸਾਲੇਦਾਰ ਅਤੇ ਆਇਲੀ ਫ਼ੂਡ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ ‘ਚ ਭੰਗ ਦੇ ਬੀਜ ਜਾਂ ਤੇਲ ਦਾ ਸੇਵਨ ਕਰਨ ਨਾਲ ਪਾਚਨ ਸ਼ਕਤੀ ਵਧਾਉਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਪੇਟ ਦਰਦ, ਡਾਇਰੀਆ, ਬਦਹਜ਼ਮੀ, ਐਸਿਡਿਟੀ ਆਦਿ ਤੋਂ ਅਰਾਮ ਮਿਲਦਾ ਹੈ। ਇਸ ਦੇ ਬੀਜ ਜਾਂ ਤੇਲ ਦੇ ਸਾਬਣ ਦੀ ਵਰਤੋਂ ਕਰਨ ਨਾਲ ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਹੀ ਸਕਿਨ ਕੈਂਸਰ ਹੋਣ ਦਾ ਖ਼ਤਰਾ ਕਈ ਗੁਣਾ ਘੱਟ ਹੁੰਦਾ ਹੈ।

ਭੰਗ ਦੇ ਬੀਜ ਅਤੇ ਤੇਲ ਦੇ ਨੁਕਸਾਨ

  • ਇਸ ਨਾਲ ਐਲਰਜੀ ਹੋਣ ਦਾ ਖ਼ਤਰਾ ਰਹਿੰਦਾ ਹੈ।
  • ਗਰਭਵਤੀ ਹੋਣ ‘ਤੇ ਇਸ ਦਾ ਸੇਵਨ ਕਰਨ ਗਰਭਪਾਤ ਹੋਣ ਦਾ ਖ਼ਤਰਾ ਹੋ ਸਕਦਾ ਹੈ।
  • ਇਸਦਾ ਜ਼ਿਆਦਾ ਸੇਵਨ ਕਰਨ ਨਾਲ ਦਿਮਾਗ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

The post ਔਸ਼ਧੀ ਗੁਣਾਂ ਨਾਲ ਭਰਪੂਰ ਹੈ ਭੰਗ ਦਾ ਤੇਲ, ਜਾਣੋ ਇਸ ਦੇ ਫ਼ਾਇਦੇ ਅਤੇ ਨੁਕਸਾਨ ? appeared first on Daily Post Punjabi.

[ad_2]

Source link