ਕਨੇਡਾ ਚ ਪੰਜਾਬੀ ਕੁੜੀ ਨੇ ਕੀਤਾ ਅਜਿਹਾ ਕੰਮ
ਪੰਜਾਬ

ਕਨੇਡਾ ਚ ਪੰਜਾਬੀ ਕੁੜੀ ਨੇ ਕੀਤਾ ਅਜਿਹਾ ਕੰਮ

[ad_1]

ਪੰਜਾਬੀ ਚਾਹੇ ਜਿਥੇ ਮਰਜੀ ਚਲੇ ਜਾਂ ਪਰ ਆਪਣੀ ਮਿਹਨਤ ਸਦਕਾ ਅਤੇ ਅਗੇ ਵਧਣ ਦੇ ਜਜਬੇ ਸਦਕਾ ਆਪਣਾ ਅਤੇ ਆਪਣੀ ਕੌਮ ਦਾ ਨਾਮ ਮਸ਼ਹੂਰ ਕਰ ਹੀ ਦਿੰਦੇ ਹਨ। ਪੰਜਾਬ ਤੋਂ ਬਾਹਰ ਵਸਦੇ ਪੰਜਾਬ ਜਾਣੀਕੇ ਕਨੇਡਾ ਤੋਂ ਅਜਿਹੀ ਹੀ ਇੱਕ ਵੱਡੀ ਖਬਰ ਆ ਰਹੀ ਹੈ ਜਿਸ ਦੇ ਚਰਚੇ ਕਨੇਡਾ ਤੋਂ ਪੰਜਾਬ ਤੱਕ ਹੋ ਗਏ ਹਨ।

ਵਿਦੇਸ਼ਾਂ ‘ਚ ਪੰਜਾਬੀ ਵਿਦਿਆਰਥੀ ਨਿੱਤ ਨਵੇਂ ਸਿਖ਼ਰਾਂ ਨੂੰ ਛੂਹ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਲੁਧਿਆਣਾ ਵਾਸੀ ਸਿਮਰਨਜੀਤ ਕੌਰ ਨੂੰ ਕੈਨੇਡਾ ਦੀ ਵਿੰਡਸਰ ਯੂਨੀਵਰਸਿਟੀ ‘ਚ ਸਟੂਡੈਂਟ ਕੌਂਸਲ ਦੀ ਪ੍ਰਧਾਨ ਚੁਣਿਆ ਗਿਆ। ਸਿਮਰਨਜੀਤ ਕੌਰ ਦੇ ਪਿਤਾ ਮਨਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਚਾਰ ਸਾਲ ਤੋਂ ਡਿਗਰੀ ਕਰ ਰਹੀ ਹੈ। ਅਧਿਐਨ ਦੇ ਪਹਿਲੇ ਸਾਲ ਨੂੰ ਪੂਰਾ ਕਰਨ ਤੋਂ ਬਾਅਦ ਸਿਮਰਨਜੀਤ ਨੇ ਆਪਣੇ ਦੂਜੇ ਸਮੈਸਟਰ ‘ਚ 100 ‘ਚੋਂ 100 ਅੰਕ ਹਾਸਲ ਕਰ ਕੇ ਆਪਣੇ ਪ੍ਰਰੋਫੈਸਰਾਂ ਨੂੰ ਪ੍ਰਭਾਵਿਤ ਕੀਤਾ।

ਸਿਮਰਨਜੀਤ ਨੂੰ ਆਪਣੇ ਪਹਿਲੇ ਅਧਿਐਨ ਦੌਰਾਨ ਯੂਨੀਵਰਸਿਟੀ ਦੇ ਡੀਨ ਵੱਲੋਂ ਸਹਾਇਕ ਪ੍ਰਰੋਫੈਸਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ। ਬਾਅਦ ‘ਚ ਚੋਣਾਂ ‘ਚ ਸਿਮਰਨਜੀਤ ਕੌਰ ਨੂੰ ਬਿਨਾਂ ਕਿਸੇ ਚੋਣ ਦੇ ਸਟੂਡੈਂਟ ਕੌਂਸਲ ਦੀ ਪ੍ਰਧਾਨ ਚੁਣਿਆ ਗਿਆ। ਦੱਸਣਯੋਗ ਹੈ ਕਿ ਮਨਮੋਹਨ ਸਿੰਘ ਖ਼ੁਦ ਇਕ ਅਧਿਆਪਕ ਹਨ। ਲੁਧਿਆਣਾ ‘ਚ ਸੈਂਟ ਜੀਡੀਐੱਸ ਕਾਨਵੈਂਟ ਸਕੂਲ ਚਲਾ ਰਹੇ ਹਨ ਤੇ ਸਿਮਰਨ ਦੀ ਪੂਰੀ ਪੜ੍ਹਾਈ ਇਸੇ ਸਕੂਲ ‘ਚ ਹੋਈ ਹੈ।

The post ਕਨੇਡਾ ਚ ਪੰਜਾਬੀ ਕੁੜੀ ਨੇ ਕੀਤਾ ਅਜਿਹਾ ਕੰਮ appeared first on News 35 Media.

[ad_2]

Source link