ਪੰਜਾਬ

ਕਬਜ਼ ਦੀ ਸਮੱਸਿਆ ਲਈ ਫ਼ਾਇਦੇਮੰਦ ਹੁੰਦਾ ਹੈ ਜੀਰੇ ਦਾ ਪਾਣੀ !

[ad_1]

Cumin water benefits: ਸਬਜ਼ੀ ਬਣਾਉਂਦੇ ਸਮੇਂ ਜੇਕਰ ਜੀਰੇ ਦਾ ਤੜਕਾ ਲਗਾਇਆ ਜਾਵੇ ਤਾਂ ਉਸ ਨਾਲ ਖਾਣੇ ਦਾ ਸੁਆਦ ਹੋਰ ਦੁੱਗਣਾ ਹੋ ਜਾਂਦਾ ਹੈ। ਕਈ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਲੱਗਦਾ ਕਿ ਜੀਰਾ ਸਿਰਫ ਦਾਲ ਅਤੇ ਸਬਜ਼ੀ ਦਾ ਸੁਆਦ ਵਧਾਉਣ ਦੇ ਕੰਮ ਆਉਂਦਾ ਹੈ ਪਰ ਅਜਿਹਾ ਨਹੀਂ। ਖਾਣੇ ਦੇ ਸੁਆਦ ਦੇ ਨਾਲ-ਨਾਲ ਜੀਰਾ ਸਾਨੂੰ ਕਈ ਤਰਾਂ ਦੀਆਂ ਬੀਮਾਰੀਆਂ ਤੋਂ ਬਚਾਉਣ ਲਈ ਵੀ ਲਾਹੇਵੰਦ ਹੁੰਦਾ ਹੈ। ਜੀਰੇ ‘ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ ਵਰਗੇ ਗੁਣ ਸਿਹਤ ਨੂੰ ਦਰੁਸਤ ਰੱਖਣ ‘ਚ ਮਦਦ ਕਰਦੇ ਹਨ। ਜੀਰੇ ‘ਚ 100 ਦੇ ਕਰੀਬ ਕੈਮੀਕਲਸ ਯੋਗਿਕ ਹੁੰਦੇ ਹਨ, ਜੋ ਫਾਈਬਰ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਵਿਟਾਮਿਨ ਆਦਿ ਪੋਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਦੇ ਹਨ। ਸਵੇਰੇ ਉੱਠਦੇ ਸਾਰ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਜੀਰੇ ਦਾ ਪਾਣੀ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ…

Cumin water benefits
Cumin water benefits
  • ਜੀਰੇ ਦਾ ਪਾਣੀ ਸਰਦੀ-ਜ਼ੁਕਾਮ ਤੋਂ ਵੀ ਛੁਟਕਾਰਾ ਦਿਵਾਉਣ ‘ਚ ਲਾਹੇਵੰਦ ਹੁੰਦਾ ਹੈ। ਮੌਸਮ ਬਦਲਣ ਦੇ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਹੋਣਾ ਆਮ ਗੱਲ ਹੈ। ਜੀਰੇ ਦਾ ਪਾਣੀ ਸਰਦੀ-ਜ਼ੁਕਾਮ ਅਤੇ ਵਾਇਰਲ ਬੁਖਾਰ ਜਿਹੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਜੀਰੇ ‘ਚ ਭਰਪੂਰ ਮਾਤਰਾ ਵਿਚ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਚ ਇਕੱਠੇ ਹੋ ਰਹੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੇ ਹਨ।
  • ਜੀਰੇ ਦਾ ਪਾਣੀ ਨੀਂਦ ਦੀ ਕਮੀ ਦੂਰ ਕਰਨ ‘ਚ ਵੀ ਲਾਹੇਵੰਦ ਮੰਨਿਆ ਜਾਂਦਾ ਹੈ। ਭੱਜਦੌੜ ਭਰੀ ਜ਼ਿੰਦਗੀ ਅਤੇ ਤਨਾਅ ਦੇ ਚਲਦੇ ਜੇਕਰ ਤੁਹਾਨੂੰ ਵੀ ਨੀਂਦ ਆਉਣੀ ਬੰਦ ਹੋ ਗਈ ਹੈ ਤਾਂ ਤੁਹਾਨੂੰ ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਨੀਂਦ ਦੀ ਕਮੀ ਦੂਰ ਹੁੰਦੀ ਹੈ।
  • ਗਲਤ ਖਾਣ-ਪੀਣ ਦੇ ਕਾਰਨ ਗੈਸ ਅਤੇ ਕਬਜ਼ ਦੀ ਸਮੱਸਿਆ ਹੋਣਾ ਵੀ ਆਮ ਗੱਲ ਹੋ ਗਈ ਹੈ। ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਇਹ ਕਬਜ ਨੂੰ ਜੜ ਤੋਂ ਖਤਮ ਕਰਦਾ ਹੈ।
  • ਜੇਕਰ ਤੁਸੀਂ ਜੀਰੇ ਦਾ ਪਾਣੀ ਰਾਤ ਭਰ ਭਿਓ ਕੇ ਸਵੇਰੇ ਖਾਲੀ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਲੀਵਰ ਵੀ ਮਜ਼ਬੂਤ ਹੁੰਦਾ ਹੈ ਅਤੇ ਪੇਟ ‘ਚ ਗੈਸ ਦੀ ਸਮੱਸਿਆ ਵੀ ਨਹੀਂ ਹੁੰਦੀ।
  • ਜ਼ੀਰਾ ਇੱਕ ਐਂਟੀਆਕਸੀਡੈਂਟ ਹੈ, ਜੋ ਮੈਟਾਬਾਲਿਜ਼ਮ ਨੂੰ ਤੇਜ਼ ਕਰਨ ’ਚ ਮਦਦ ਕਰਦਾ ਹੈ। ਜੇਕਰ ਮੈਟਾਬਾਲਿਜ਼ਮ ਤੇਜ਼ ਹੋਵੇਗਾ ਤਾਂ ਸਰੀਰ ਦਾ ਫੈਟ ਜਮ੍ਹਾਂ ਨਹੀਂ ਹੋਵੇਗਾ।
  • ਜ਼ੀਰੇ ਵਿੱਚ ਵਿਟਾਮਿਨ, ਕੈਲਸ਼ੀਅਮ, ਮੈਗਨੀਜ਼, ਕਾਪਰ, ਆਇਰਨ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ। ਜਿਹੜੇ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਭਾਰ ਘੱਟ ਕਰਨ ’ਚ ਮਦਦ ਕਰਦੇ ਹਨ।
  • ਅਨੀਮੀਆ ਖ਼ਾਸਕਰ ਔਰਤਾਂ ਦੀ ਸਿਹਤ ਨੂੰ ਪ੍ਰਭਾਵਤ ਕਰਦਾ ਹੈ। ਇਹ ਸਮੱਸਿਆ ਹੈ, ਤਾਂ ਖਾਣੇ ਵਿਚ ਜੀਰੇ ਦਾ ਸੇਵਣ ਰੋਜ਼ਾਨਾ ਕਰੋ। ਇਸ ਵਿਚ ਮੌਜੂਦ ਆਇਰਨ ਅਨੀਮੀਆ ਨੂੰ ਖ਼ਤਮ ਕਰਨ ਦੇ ਨਾਲ ਥਕਾਵਟ ਅਤੇ ਤਣਾਅ ਨੂੰ ਘੱਟ ਕਰੇਗਾ।
  • ਗਲਤ ਖਾਣ-ਪੀਣ ਕਰਕੇ ਅੱਜਕਲ੍ਹ ਲੋਕਾਂ ਦਾ ਪਾਚਨ ਤੰਤਰ ਖਰਾਬ ਹੁੰਦਾ ਜਾ ਰਿਹਾ ਹੈ। ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਜੀਰੇ ਦੇ ਪਾਣੀ ‘ਚ ਐਂਟੀ-ਆਕਸੀਡੈਂਟ, ਵਿਟਾਮਿਨ ਅਤੇ ਮਿਨਰਲਸ ਜਿਹੇ ਗੁਣ ਹੁੰਦੇ ਹਨ, ਜੋ ਇਨਫੈਕਸ਼ਨ ਦੀ ਸਮੱਸਿਆ ਤੋਂ ਮੁਕਤੀ ਦਿਵਾਉਂਦੇ ਹਨ। ਜੀਰੇ ਦਾ ਪਾਣੀ ਪੀਣ ਨਾਲ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।
  • ਜੀਰੇ ਦੇ ਪਾਣੀ ਨੂੰ ਆਇਰਨ ਦਾ ਵੱਡਾ ਸਰੋਤ ਮੰਨਿਆਂ ਜਾਂਦਾ ਹੈ। ਇਸ ਦੇ ਪਾਣੀ ‘ਚ ਵਿਟਾਮਿਨ-1 ਅਤੇ ਵਿਟਾਮਿਨ-3 ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਸਾਡਾ ਇਮਿਊਨਿਟੀ ਦਾ ਪੱਧਰ ਵਧਦਾ ਹੈ।

The post ਕਬਜ਼ ਦੀ ਸਮੱਸਿਆ ਲਈ ਫ਼ਾਇਦੇਮੰਦ ਹੁੰਦਾ ਹੈ ਜੀਰੇ ਦਾ ਪਾਣੀ ! appeared first on Daily Post Punjabi.

[ad_2]

Source link