Wearing Socks benefits
ਪੰਜਾਬ

ਕੀ ਤੁਸੀਂ ਵੀ ਜੁਰਾਬਾਂ ਪਾ ਕੇ ਸੋਂਦੇ ਹੋ ਤਾਂ ਜਾਣ ਲਓ ਇਸ ਫ਼ਾਇਦੇ ਅਤੇ ਨੁਕਸਾਨ

[ad_1]

Wearing Socks benefits: ਸਰਦੀਆਂ ‘ਚ ਠੰਡ ਤੋਂ ਬਚਣ ਲਈ ਹਰ ਕੋਈ ਆਪਣਾ ਵਿਸ਼ੇਸ਼ ਧਿਆਨ ਰੱਖਦਾ ਹੈ। ਚੰਗੀ ਡਾਇਟ ਦੇ ਨਾਲ ਕੱਪੜਿਆਂ ਨੂੰ ਲੈ ਕੇ ਵੀ ਲੋਕ ਬਹੁਤ ਸਾਵਧਾਨ ਰਹਿੰਦੇ ਹਨ। ਅਜਿਹੇ ‘ਚ ਉਹ ਜ਼ਿਆਦਾ ਤੋਂ ਜ਼ਿਆਦਾ ਗਰਮ ਕੱਪੜੇ ਪਹਿਨਦੇ ਹਨ। ਨਾਲ ਹੀ ਪੈਰਾਂ ਨੂੰ ਗਰਮ ਰੱਖਣ ਲਈ ਜੁਰਾਬਾਂ ਦੀ ਵਰਤੋਂ ਵੀ ਕਰਦੇ ਹਨ। ਇਸ ਨਾਲ ਠੰਡੀ ਹਵਾ ਤੋਂ ਪੈਰਾਂ ਦਾ ਬਚਾਅ ਹੋਣ ਦੇ ਨਾਲ ਆਰਾਮਦਾਇਕ ਨੀਂਦ ਆਉਣ ਵਿਚ ਸਹਾਇਤਾ ਮਿਲਦੀ ਹੈ। ਪਰ ਜੇ ਗੱਲ ਜੁਰਾਬਾਂ ਪਾ ਕੇ ਸੌਣ ਦੀ ਕਰੀਏ ਤਾਂ ਹਰ ਕਿਸੇ ਦੇ ਮਨ ‘ਚ ਇਸ ਬਾਰੇ ਅਲੱਗ-ਅਲੱਗ ਸਵਾਲ ਹਨ। ਬਹੁਤ ਸਾਰੇ ਲੋਕ ਇਸਨੂੰ ਬਿਸਤਰੇ ਵਿਚ ਪਾਉਣਾ ਫਾਇਦੇਮੰਦ ਕਹਿੰਦੇ ਹਨ ਤਾਂ ਕਈ ਇਸ ਨੂੰ ਨੁਕਸਾਨਦੇਹ ਮੰਨਦੇ ਹਨ। ਅਜਿਹੇ ‘ਚ ਜੇ ਤੁਹਾਡੇ ਕੋਲ ਵੀ ਇਸ ਬਾਰੇ ਕੋਈ ਸਵਾਲ ਹੈ ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ‘ਚ…

Wearing Socks benefits
Wearing Socks benefits

ਤਾਂ ਆਓ ਪਹਿਲਾਂ ਜਾਣੀਏ ਜੁਰਾਬਾਂ ਪਾ ਕੇ ਸੌਣ ਦੇ ਫਾਇਦਿਆਂ ਬਾਰੇ…

  • ਮੌਸਮ ‘ਚ ਬਦਲਾਅ ਆਉਣ ਨਾਲ ਇਸਦਾ ਅਸਰ ਸਰੀਰ ‘ਚ ਵੀ ਵੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਸਰਦੀਆਂ ਵਿਚ ਜੁਰਾਬਾਂ ਪਾਉਣ ਨਾਲ ਸਰੀਰ ਦਾ ਤਾਪਮਾਨ ਸਹੀ ਰਹਿਣ ਵਿਚ ਮਦਦ ਮਿਲਦੀ ਹੈ। ਪੈਰਾਂ ਨੂੰ ਗਰਮਾਹਟ ਮਿਲਣ ਨਾਲ ਸਰੀਰ ਰਿਲੈਕਸ ਰਹਿੰਦਾ ਹੈ।
  • ਜੁਰਾਬਾਂ ਪਾਉਣ ਨਾਲ ਪੈਰਾਂ ਨੂੰ ਗਰਮਾਹਟ ਮਿਲਦੀ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੋਣ ਨਾਲ ਸਰੀਰ ਵਿਚ ਖੂਨ ਅਤੇ ਆਕਸੀਜਨ ਦਾ ਸਰਕੂਲੇਸ਼ਨ ਸਹੀ ਤਰੀਕੇ ਨਾਲ ਹੁੰਦਾ ਹੈ ਅਜਿਹੇ ‘ਚ ਮਾਸਪੇਸ਼ੀਆਂ, ਦਿਲ ਅਤੇ ਫੇਫੜੇ ਮਜ਼ਬੂਤ ​​ਹੁੰਦੇ ਹਨ।
  • ਅਕਸਰ ਪੈਰ ਠੰਡੇ ਹੋਣ ਦੇ ਕਾਰਨ ਨੀਂਦ ਨਾ ਪੂਰੀ ਹੋਣ ਦੀ ਸ਼ਿਕਾਇਤ ਰਹਿੰਦੀ ਹੈ। ਪਰ ਬਿਸਤਰੇ ‘ਚ ਜੁਰਾਬਾਂ ਪਾ ਕੇ ਰੱਖਣ ਨਾਲ ਚੰਗੀ ਨੀਂਦ ਆਉਣ ‘ਚ ਮਦਦ ਮਿਲਦੀ ਹੈ।
  • ਇਹ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਸਰੀਰ ਨੂੰ ਠੰਡ ਲੱਗਣ ਕਾਰਨ ਪੈਰਾਂ ਦੀਆਂ ਉਂਗਲਾਂ ਸੁੰਨ ਹੋਣ ਲੱਗਦੀਆਂ ਹਨ। ਇਸ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਪੈਰਾਂ ‘ਚ ਦਰਦ, ਖੁਜਲੀ, ਜਲਣ, ਸੋਜ ਦੀ ਸ਼ਿਕਾਇਤ ਵੀ ਕਰਦੇ ਹਨ। ਹਾਲਾਂਕਿ ਇਹ ਕੋਈ ਗੰਭੀਰ ਸਮੱਸਿਆ ਨਹੀਂ ਹੈ। ਪਰ ਇਸ ਤੋਂ ਬਚਣ ਲਈ ਜੁਰਾਬਾਂ ਪਹਿਨਣਾ ਸਭ ਤੋਂ ਵਧੀਆ ਆਪਸ਼ਨ ਹੈ।
Wearing Socks benefits

ਜੁਰਾਬਾਂ ਪਾ ਕੇ ਸੌਣ ਦੇ ਨੁਕਸਾਨ…

ਹਾਈਜੀਨ: ਪੁਰਾਣੀ, ਤੰਗ ਅਤੇ ਗੰਦੀ ਜੁਰਾਬ ਪਹਿਨ ਕੇ ਸੌਣ ਨਾਲ ਇੰਫੈਕਸ਼ਨ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਨਾਲ ਪੈਰਾਂ ‘ਚ ਦਬਾਅ ਹੋਣ ਦੇ ਨਾਲ ਖੂਨ ਅਤੇ ਆਕਸੀਜਨ ਠੀਕ ਨਹੀਂ ਮਿਲੇਗਾ। ਨਾਲ ਹੀ ਪੈਰਾਂ ‘ਚੋਂ ਬਦਬੂ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਇਹ ਯਾਦ ਰੱਖੋ ਕਿ ਤੁਸੀਂ ਜੋ ਵੀ ਜੁਰਾਬਾਂ ਪਾ ਰਹੇ ਹੋ ਉਹ ਸਾਫ਼ ਅਤੇ ਸਹੀ ਹੋਣ। ਇਸ ਤੋਂ ਇਲਾਵਾ ਕਾਟਨ, ਕਸ਼ਮੀਰੀ ਜੁਰਾਬਾਂ ਦੀ ਵੀ ਚੋਣ ਕਰੋ।

ਬਲੱਡ ਸਰਕੂਲੇਸ਼ਨ ‘ਚ ਰੁਕਾਵਟ: ਵੈਸੇ ਤਾਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਜੁਰਾਬਾਂ ਪਾਉਣ ਨਾਲ ਬਲੱਡ ਸਰਕੂਲੇਸ਼ਨ ‘ਚ ਸੁਧਾਰ ਹੁੰਦਾ ਹੈ। ਪਰ ਸਹੀ ਜੁਰਾਬਾਂ ਨਾ ਹੋਣ ਦੇ ਕਾਰਨ ਇਸਦੇ ਉਲਟ ਅਸਰ ਵੀ ਹੋ ਸਕਦੇ ਹਨ। ਅਜਿਹੇ ‘ਚ ਜੇ ਤੁਸੀਂ ਜ਼ਿਆਦਾ ਤੰਗ ਜੁਰਾਬਾਂ ਪਾਉਂਦੇ ਹੋ ਤਾਂ ਇਸ ਨਾਲ ਪੈਰਾਂ ਵਿੱਚ ਦਬਾਅ ਮਹਿਸੂਸ ਹੋਵੇਗਾ। ਅਜਿਹੇ ‘ਚ ਅਕੜਨ ਹੋਣ ਦੇ ਕਾਰਨ ਖੂਨ ਦੇ ਪ੍ਰਵਾਹ ਹੋਣ ਦਾ ਖ਼ਤਰਾ ਹੋ ਸਕਦਾ ਹੈ। ਜੁਰਾਬਾਂ ਠੰਡ ਤੋਂ ਬਚਾਉਣ ਦਾ ਕੰਮ ਕਰਦੀਆਂ ਹਨ। ਪਰ ਇਸ ਨਾਲ ਇਸ ਦਾ ਮਾੜੇ ਅਸਰ ਹੋਣ ਦਾ ਖ਼ਤਰਾ ਰਹਿੰਦਾ ਹੈ। ਦਰਅਸਲ ਜੇ ਤੁਹਾਡੀਆਂ ਜੁਰਾਬਾਂ ‘ਚ ਹਵਾ ਨਹੀਂ ਨਿਕਲੇਗੀ ਤਾਂ ਇਸ ਨਾਲ ਓਵਰ ਹੀਟਿੰਗ ਦੀ ਪ੍ਰੇਸ਼ਾਨੀ ਹੋ ਸਕਦੀ ਹੈ।

The post ਕੀ ਤੁਸੀਂ ਵੀ ਜੁਰਾਬਾਂ ਪਾ ਕੇ ਸੋਂਦੇ ਹੋ ਤਾਂ ਜਾਣ ਲਓ ਇਸ ਫ਼ਾਇਦੇ ਅਤੇ ਨੁਕਸਾਨ appeared first on Daily Post Punjabi.

[ad_2]

Source link