Paresthesia home remedies
ਪੰਜਾਬ

ਕੀ ਤੁਹਾਡੇ ਹੱਥਾਂ-ਪੈਰਾਂ ‘ਚ ਵੀ ਹੁੰਦੀ ਹੈ ਝਨਝਨਾਹਟ ? ਸਮਾਂ ਰਹਿੰਦੇ ਕਰੋ ਇਲਾਜ਼ ਨਹੀਂ ਤਾਂ….

[ad_1]

Paresthesia home remedies: ਅੱਜ ਕੱਲ ਦੇ ਬਿਜ਼ੀ ਲਾਈਫਸਟਾਈਲ ਕਿਸੇ ਵੀ ਵਿਅਕਤੀ ਕੋਲ ਆਪਣੀ ਸਿਹਤ ਦਾ ਖਿਆਲ ਰੱਖਣ ਦਾ ਸਮਾਂ ਨਹੀਂ ਹੁੰਦਾ। ਕੋਈ ਪੂਰੀ ਡਾਇਟ ਨਹੀਂ ਲੈਂਦਾ ਤਾਂ ਕਿਸੇ ਕੋਲ ਆਰਾਮ ਕਰਨ ਤੱਕ ਦਾ ਸਮਾਂ ਵੀ ਨਹੀਂ ਹੁੰਦਾ। ਅਤੇ ਪੂਰੀ ਡਾਇਟ ਨਾ ਲੈਣ ਕਾਰਨ ਅਤੇ ਸਾਰਾ ਦਿਨ ਖੜ੍ਹੇ ਰਹਿਣ ਕਾਰਨ ਤੁਹਾਡੀ ਸਿਹਤ ‘ਤੇ ਬਹੁਤ ਅਸਰ ਪੈਂਦਾ ਹੈ। ਤੁਹਾਨੂੰ ਇਸ ਦੇ ਨਤੀਜੇ ਇੱਕਦੱਮ ਨਹੀਂ ਹੌਲੀ ਹੌਲੀ ਦਿਖਾਈ ਦਿੰਦੇ ਹਨ। ਇਸ ਕਾਰਨ ਹੱਥਾਂ ਅਤੇ ਪੈਰਾਂ ਵਿਚ ਝਰਨਾਹਟ ਵੀ ਹੋਣ ਲੱਗਦੀ ਹੈ ਜਿਸ ਨੂੰ ਅਸੀਂ paresthesia ਵੀ ਕਹਿੰਦੇ ਹਾਂ।

Paresthesia home remedies
Paresthesia home remedies

ਬਚਾਅ ਲਈ ਇਹ ਕੰਮ ਕਰੋ

ਗਰਮ ਤੇਲ ਨਾਲ ਮਾਲਸ਼: ਰੋਜ਼ਾਨਾ ਹੱਥਾਂ-ਪੈਰਾਂ ਦੀ ਗਰਮ ਤੇਲ ਨਾਲ ਮਾਲਿਸ਼ ਕਰੋ। ਇਸ ਦੇ ਲਈ ਜੇ ਤੁਸੀਂ ਚਾਹੋ ਤਾਂ Essential Oil ਦੀ ਵਰਤੋਂ ਕਰਕੇ ਰੋਜ਼ਾਨਾ ਮਾਲਸ਼ ਕਰੋ। ਇਸ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ। ਇਸ ਤਰ੍ਹਾਂ ਕਰੋ ਵਰਤੋਂ….

  • ਨਾਰੀਅਲ ਤੇਲ ਲਓ
  • ਇਸ ‘ਚ 10 ਬੂੰਦਾਂ ਲਵੈਂਡਰ ਦੇ ਤੇਲ ਦੀਆਂ ਮਿਲਾਓ।
  • ਹੁਣ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨਾਲ ਆਪਣੇ ਹੱਥਾਂ-ਪੈਰਾਂ ਦੀ ਮਾਲਸ਼ ਕਰੋ।
  • ਰਾਤ ਨੂੰ ਮਸਾਜ ਕਰ ਰਹੇ ਹੋ ਤਾਂ ਹੱਥਾਂ-ਪੈਰਾਂ ‘ਤੇ ਲੱਗਿਆ ਰਹਿਣ ਦਿਓ।
Paresthesia home remedies
Paresthesia home remedies

ਦਾਲਚੀਨੀ ਵਾਲੇ ਪਾਣੀ ਦਾ ਸੇਵਨ ਕਰੋ: ਦਾਲਚੀਨੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦੀ ਹੈ। ਇਸ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਦੂਰ ਹੁੰਦੀਆਂ ਹਨ। ਜੇ ਤੁਹਾਨੂੰ ਲੰਬੇ ਸਮੇਂ ਤੋਂ ਆਪਣੇ ਹੱਥਾਂ ਅਤੇ ਪੈਰਾਂ ‘ਚ ਝਨਝਨਾਹਟ ਦੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਦਾਲਚੀਨੀ ‘ਚ ਪਾਣੀ ਗਰਮ ਕਰੋ ਅਤੇ ਇਸ ਨੂੰ ਪੀਓ। ਤੁਸੀਂ ਦਾਲਚੀਨੀ ਪਾਊਡਰ ਵੀ ਮਿਲਾਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੀ ਸਮੱਸਿਆ ਬਹੁਤ ਦੂਰ ਹੋ ਜਾਵੇਗੀ। ਜੇ ਤੁਸੀਂ ਚਾਹੋ ਤਾਂ ਇਸ ਦਾ ਸੇਵਨ ਦਿਨ ‘ਚ 2 ਵਾਰ ਜ਼ਰੂਰ ਕਰੋ।

ਆਇਰਨ-ਕੈਲਸ਼ੀਅਮ ਨਾਲ ਭਰਪੂਰ ਡਾਇਟ: ਫਲਾਂਸਾ, ਸੋਇਆਬੀਨ, ਗਾਵਾਰ ਦੇ ਫਲ, ਕੁਲਥੀ, ਚੋਲਾਈ ਦੇ ਪੱਤੇ, ਸਰ੍ਹੋਂ ਦੇ ਪੱਤੇ, ਹਰ ਤਰਾਂ ਦੀਆਂ ਦਾਲਾਂ, ਹਰੀਆਂ ਪੱਤੇਦਾਰ ਸਬਜ਼ੀਆਂ, ਸੁੱਕੇ ਮੇਵੇ, ਸੋਇਆਬੀਨ, ਫੋਰਟੀਫਾਈਡ ਚਾਵਲ, ਫੋਰਟੀਫਾਈਡ ਆਟਾ, ਠੰਡਾ ਪਾਣੀ ਪੀਣ ਦੇ ਬਜਾਏ ਗਰਮ ਪਾਣੀ ਸ਼ਾਮਲ ਕਰੋ। ਸਵੇਰੇ ਉੱਠ ਕੇ ਇਸ ਦਾ ਸੇਵਨ ਕਰੋ ਅਤੇ ਇਸ ਦੇ ਨਾਲ ਹੀ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਇਸ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਡੇ ‘ਚ ਜਮ੍ਹਾ ਹੋਈ ਸਾਰੀ ਗੰਦਗੀ ਦੂਰ ਹੋ ਜਾਵੇਗੀ। ਮਾਲਸ਼ ਕਰਨਾ ਅਤੇ ਚੰਗੀ ਡਾਇਟ ਲੈਣਾ ਵੀ ਜ਼ਰੂਰੀ ਹੈ। ਪਰ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਐਕਸਰਸਾਈਜ਼ ਕਰੋ, ਯੋਗਾ ਕਰੋ। ਰੋਜ਼ਾਨਾ ਆਪਣਾ ਟਾਈਮ ਟੇਬਲ ਬਣਾਓ। ਜੇ ਤੁਸੀਂ ਕਸਰਤ ਕਰਨਾ ਚਾਹੁੰਦੇ ਹੋ ਤਾਂ ਕਸਰਤ ਕਰੋ ਪਰ ਕਸਰਤ ਤੋਂ ਬਿਨਾਂ ਆਪਣਾ ਦਿਨ ਦੀ ਸ਼ੁਰੂਆਤ ਨਾ ਕਰੋ।

ਪਾਣੀ ‘ਚ ਸੇਂਦਾ ਨਮਕ ਪਾ ਕੇ ਹੱਥਾਂ-ਪੈਰਾਂ ਡੁਬੋਂ: ਸੇਂਦਾ ਨਮਕ ਤੁਹਾਡੀ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਵੀ ਹੁੰਦਾ ਹੈ ਜਿਵੇਂ ਕੇ ਹੱਥਾਂ-ਪੈਰਾਂ ‘ਚ ਝਨਝਨਾਹਟ ਹੋਣਾ। ਜੇ ਤੁਹਾਡੇ ਹੱਥ ਪੈਰ ‘ਚ ਤੇਜ਼ ਅਤੇ ਲਗਾਤਾਰ ਝਨਝਨਾਹਟ ਹੋ ਰਹੀ ਹੈ ਤਾਂ ਤੁਸੀਂ ਪਾਣੀ ‘ਚ ਸੇਂਦਾ ਨਮਕ ਪਾ ਕੇ ਹੱਥਾਂ ਅਤੇ ਪੈਰਾਂ ਨੂੰ ਇਸ ਵਿਚ ਰੱਖੋ ਅਤੇ ਆਰਾਮ ਕਰੋ। ਜੇ ਤੁਸੀਂ ਚਾਹੋ ਤਾਂ ਤੁਸੀਂ ਹਰ ਰੋਜ਼ ਵੀ ਇਹ ਕਰ ਸਕਦੇ ਹੋ।

The post ਕੀ ਤੁਹਾਡੇ ਹੱਥਾਂ-ਪੈਰਾਂ ‘ਚ ਵੀ ਹੁੰਦੀ ਹੈ ਝਨਝਨਾਹਟ ? ਸਮਾਂ ਰਹਿੰਦੇ ਕਰੋ ਇਲਾਜ਼ ਨਹੀਂ ਤਾਂ…. appeared first on Daily Post Punjabi.

[ad_2]

Source link