Toe ring health benefits
ਪੰਜਾਬ

ਕੀ ਸੱਚੀ ਪੈਰਾਂ ‘ਚ ਬਿਛੂਏ ਪਾਉਣ ਨਾਲ ਵੱਧਦੀ ਹੈ Fertility ? ਜਾਣੋ ਮਾਹਰਾਂ ਦੀ ਰਾਇ

[ad_1]

Toe ring health benefits: ਵਿਆਹ ਤੋਂ ਬਾਅਦ ਭਾਰਤੀ ਔਰਤਾਂ ਪੈਰਾਂ ‘ਚ ਚਾਂਦੀ ਦੇ ਬਿਛੂਏ ਜ਼ਰੂਰ ਪਹਿਨਦੀਆਂ ਹਨ। ਮੰਗਲਸੂਤਰ, ਸਿੰਦੂਰ ਤੋਂ ਇਲਾਵਾ ਬਿਛੂਏ ਨੂੰ ਵੀ ਸੁਹਾਗ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਉੱਥੇ ਹੀ ਇਸ ਨੂੰ ਪਹਿਨਣ ਦਾ ਤੱਥ ਇਹ ਵੀ ਦਿੱਤਾ ਜਾਂਦਾ ਹੈ ਕਿ ਇਸ ਨਾਲ ਔਰਤਾਂ ਦਾ Menstrual ਸਾਈਕਲ ਸਹੀ ਅਤੇ ਫਰਟੀਲਿਟੀ ਬੂਸਟ ਹੁੰਦੀ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ‘ਤੇ ਵਿਗਿਆਨ ਅਤੇ ਜੀਵ ਵਿਗਿਆਨ ਕੀ ਕਹਿੰਦਾ ਹੈ…

Toe ring health benefits
Toe ring health benefits

ਔਰਤਾਂ ਕਿਉਂ ਪਹਿਨਦੀਆਂ ਹਨ ਬਿਛੂਏ: ਬਿਛੂਏ ਔਰਤਾਂ ਦੇ 16 ਸਿੰਗਾਰਾਂ ਵਿਚੋਂ ਇਕ ਹੈ ਇਹ ਮੰਨਿਆ ਜਾਂਦਾ ਹੈ ਕਿ ਸੋਨੇ ਅਤੇ ਚਾਂਦੀ ਦੇ ਬਿਛੂਏ ਪਹਿਨਣ ਨਾਲ ਆਤਮ ਕਾਰਕ ਸੂਰਜ ਅਤੇ ਚੰਦਰਮਾ ਕਾਰਨ ਦੋਵਾਂ ਦੀ ਕ੍ਰਿਪਾ ਬਣੀ ਰਹਿੰਦੀ ਹੈ। ਸ਼ਾਸਤਰਾਂ ਅਨੁਸਾਰ ਸ਼ਾਦੀਸ਼ੁਦਾ ਔਰਤਾਂ ਨੂੰ ਖੱਬੇ ਜਾਂ ਸੱਜੇ ਪੈਰ ਦੀ ਦੂਸਰੀ ਉਂਗਲੀ ‘ਚ ਬਿਛੂਏ ਪਾਉਣੇ ਚਾਹੀਦੇ ਹਨ। ਉੱਥੇ ਹੀ ਚਾਂਦੀ ਦੀ ਝਾਂਜਰ ਅਤੇ ਬਿਛੂਏ ਲਕਸ਼ਮੀ ਦੇ ਵਾਹਕ ਹੁੰਦੇ ਹਨ ਇਸ ਲਈ ਇਨ੍ਹਾਂ ਦਾ ਗੁੰਮਣਾ ਸ਼ੁਭ ਸੰਕੇਤ ਨਹੀਂ ਹੁੰਦਾ ਹੈ। ਮਾਹਰਾਂ ਦੇ ਅਨੁਸਾਰ ਵਿਆਹ ਤੋਂ ਬਾਅਦ ਪਹਿਨੇ ਜਾਣ ਵਾਲੇ ਹਰ ਗਹਿਣੇ ਦਾ ਸੰਬੰਧ ਔਰਤਾਂ ਦੀ ਸਿਹਤ ਨਾਲ ਜੁੜਿਆ ਹੁੰਦਾ ਹੈ। ਉੱਥੇ ਹੀ ਮਾਹਰਾਂ ਦੇ ਅਨੁਸਾਰ ਪੈਰਾਂ ਦੀਆਂ ਉਂਗਲਾਂ ਵਿੱਚ ਵੱਖ ਵੱਖ ਕਿਸਮਾਂ ਦੀਆਂ ਨਾੜੀਆਂ ਅਤੇ ਇਕੂਪ੍ਰੈਸ਼ਰ ਪੁਆਇੰਟਸ ਹੁੰਦੇ ਹਨ ਜੋ ਬਿਛੂਏ ਪਹਿਨਣ ਨਾਲ ਐਕਟੀਵੇਟ ਹੋ ਜਾਂਦੇ ਹਨ ਜੋ ਕਿਤੇ ਨਾ ਕਿਤੇ ਸਿਹਤ ਨੂੰ ਵੀ ਫ਼ਾਇਦਾ ਪਹੁੰਚਾਉਂਦੇ ਹਨ।

Toe ring health benefits
Toe ring health benefits

ਆਓ ਹੁਣ ਤੁਹਾਨੂੰ ਦੱਸਦੇ ਹਾਂ ਬਿਛੂਏ ਪਹਿਨਣ ਦੇ ਫਾਇਦੇ…

  • ਅੰਗੂਠੇ ਤੋਂ ਬਾਅਦ ਵਾਲੀ ਉਂਗਲੀ ‘ਚ ਬਿਛੂਏ ਪਹਿਨਣ ਨਾਲ ਦੇ ਕੰਟੈਕਟ ਨਾਲ ਸਾਈਟਿਕਾ ਨਾਮ ਦੀ ਲੰਬਰ ਨਸ ‘ਤੇ ਦਬਾਅ ਪੈਂਦਾ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਅਤੇ menstrual cycle ਨੂੰ ਸਹੀ ਰਹਿੰਦਾ ਹੈ।
  • ਚਾਂਦੀ ਦੇ ਬਿਛੂਏ ਨਸਾਂ ਨੂੰ ਕੰਡਕਟ ਕਰਦੀ ਹੈ ਜਿਸ ਨਾਲ ਸਰੀਰ ‘ਚ ਮੈਗਨੈਟਿਕ ਫੀਲਡ ਵਧੀਆ ਹੁੰਦੀ ਹੈ। ਇਸ ਨਾਲ ਸਰੀਰ ਦੇ ਨੈਚੂਰਲ ਫ਼ੰਕਸ਼ਨ ਸਹੀ ਤਰੀਕੇ ਨਾਲ ਕੰਮ ਕਰਦੇ ਹਨ ਅਤੇ ਹਾਰਮੋਨਲ ਸਿਹਤ ਵੀ ਸਹੀ ਰਹਿੰਦੀ ਹੈ ਜੋ ਕਿ ਫਰਟੀਲਿਟੀ ਨੂੰ ਵੀ ਪ੍ਰਭਾਵਤ ਕਰਦੀ ਹੈ।
  • ਵੈਸੇ ਤਾਂ ਅੰਗੂਠੇ ਤੋਂ ਬਾਅਦ 3 ਉਂਗਲਾਂ ‘ਚ ਬਿਛੂਏ ਪਹਿਨਣ ਦੀ ਪਰੰਪਰਾ ਹੈ ਪਰ ਅੱਜ ਕੱਲ ਕੁੜੀਆਂ ਅੰਗੂਠੇ ਤੋਂ ਬਾਅਦ ਦੀ ਹੀ ਸਿਰਫ 2 ਉਂਗਲਾਂ ਵਿਚ ਪਹਿਨਦੀਆਂ ਹਨ। ਅੰਗੂਠੇ ਦੇ ਨਾਲ ਵਾਲੀ ਉਂਗਲੀ ਦੀ ਨਰਵ ਸਿੱਧੇ ਬੱਚੇਦਾਨੀ ਨਾਲ ਜੁੜਿਆ ਹੁੰਦਾ ਹੈ ਜਿਸ’ ਤੇ ਦਬਾਅ ਪੈਣ ਨਾਲ ਪੀਰੀਅਡ ਸਾਈਕਲ ਰੈਗੂਲੇਟ ਹੁੰਦਾ ਹੈ। ਉੱਥੇ ਹੀ ਇਸ ਨਾਲ ਪ੍ਰੈਗਨੈਂਸੀ ਦਾ ਪੂਰਾ ਪ੍ਰੋਸੈਸ ਵੀ ਵਧੀਆ ਹੁੰਦਾ ਹੈ।
  • ਇਸ ਤੋਂ ਇਲਾਵਾ ਤੀਜੀ ਉਂਗਲੀ ਵਿਚ ਬਿਛੂਏ ਪਾਉਣ ਨਾਲ ਪੀਰੀਅਡ ਦਾ ਦਰਦ ਵੀ ਘੱਟ ਹੋ ਸਕਦਾ ਹੈ।
  • ਇਹ ਬਲੱਡ ਸਰਕੂਲੇਸ਼ਨ ਨੂੰ ਵਧੀਆ ਬਣਾਉਂਦਾ ਹੈ ਜਿਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ।
  • ਬਿਛੂਏ ਪਾਉਣ ਨਾਲ ਸਰੀਰ ‘ਚ ਮੈਗਨੈਟਿਕ ਫੀਲਡ ਵੀ ਵਧੀਆ ਹੁੰਦੀ ਹੈ ਜਿਸ ਨਾਲ ਹਾਰਮੋਨਸ ਪ੍ਰੋਡਕਸ਼ਨ ਸਮੂਥ ਅਤੇ ਰੈਗੂਲੇਟ ਹੁੰਦੇ ਹਨ।

ਝਾਂਜਰਾਂ ਪਾਉਣਾ ਵੀ ਸਿਹਤ ਲਈ ਫਾਇਦੇਮੰਦ: ਮਾਹਰ ਦੇ ਅਨੁਸਾਰ ਸਿਰਫ ਬਿਛੂਏ ਹੀ ਨਹੀਂ ਬਲਕਿ ਝਾਂਜਰਾਂ ਦਾ ਵੀ ਔਰਤਾਂ ਦੀ ਫਰਟੀਲਿਟੀ ਨਾਲ ਵਿਸ਼ੇਸ਼ ਸੰਬੰਧ ਹੈ। ਜਿੱਥੇ ਝਾਂਜਰਾਂ ਪਹਿਨੀਆਂ ਜਾਂਦੀਆਂ ਹੈ ਉਥੇ ਯੂਟਰਸ, ਫੈਲੋਪਿਅਨ ਟਿਊਬ, ਓਵਰੀ ਦੇ ਇਕਯੂਪ੍ਰੈਸ਼ਰ ਪੁਆਇੰਟ ਹੁੰਦੇ ਹਨ। ਅਜਿਹੇ ‘ਚ ਝਾਂਜਰਾਂ ਪਾਉਣ ਨਾਲ ਨਾੜੀਆਂ ਦਬਦੀਆਂ ਰਹਿੰਦੀਆਂ ਹਨ ਅਤੇ ਇਕੂਪ੍ਰੈਸ਼ਰ ਪੁਆਇੰਟ ਰੈਗੂਲੇਟ ਹੋ ਜਾਂਦੇ ਹਨ। ਇਸ ਨਾਲ ਤੁਹਾਡੀ ਸਿਹਤ ‘ਤੇ ਚੰਗਾ ਪ੍ਰਭਾਵ ਪੈਂਦਾ ਹੈ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਔਰਤਾਂ ਲਈ ਬਿਛੂਏ ਸਿਰਫ ਫੈਸ਼ਨ ਜਾਂ ਸ਼ਾਸਤਰਾਂ ਦੇ ਹਿਸਾਬ ਨਾਲ ਹੀ ਨਹੀਂ ਬਲਕਿ ਸਿਹਤ ਦੇ ਪੱਖੋਂ ਵੀ ਫਾਇਦੇਮੰਦ ਹੈ। ਤਾਂ ਇਸ ਤਰੀਕੇ ਨਾਲ ਔਰਤਾਂ ਲਈ ਬਿਛੂਏ ਪਹਿਨਣਾ ਲਾਭਕਾਰੀ ਹੈ।

The post ਕੀ ਸੱਚੀ ਪੈਰਾਂ ‘ਚ ਬਿਛੂਏ ਪਾਉਣ ਨਾਲ ਵੱਧਦੀ ਹੈ Fertility ? ਜਾਣੋ ਮਾਹਰਾਂ ਦੀ ਰਾਇ appeared first on Daily Post Punjabi.

[ad_2]

Source link