Bubble Mask skin care
ਪੰਜਾਬ

ਕੀ ਹੈ Bubble Mask? 15 ਮਿੰਟ ‘ਚ ਮਿਲੇਗੀ Facial ਜਿਹੀ Glowing Skin

[ad_1]

Bubble Mask skin care: ਜੇ ਤੁਸੀਂ ਆਪਣੀ ਸਕਿਨਕੇਅਰ ਰੁਟੀਨ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਬਬਲ ਮਾਸਕ (Bubble Mask) ਜਰੂਰ ਸ਼ਾਮਲ ਕਰੋ ਜਿਸ ਨੂੰ ਮਿੰਨੀ-ਫੇਸ਼ੀਅਲ ਵੀ ਕਿਹਾ ਜਾਂਦਾ ਹੈ। ਇਨ੍ਹੀਂ ਦਿਨੀਂ ਕੁੜੀਆਂ ‘ਚ ਬਬਲ ਮਾਸਕ ਦਾ ਬਹੁਤ ਜ਼ਿਆਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ ਜੋ ਚਿਹਰੇ ਦੀ ਸਾਰੀ ਗੰਦਗੀ ਕੱਢਕੇ ਸਕਿਨ ਨੂੰ ਇੰਸਟੇਂਟ ਗਲੋਂ ਦਿੰਦਾ ਹੈ। ਬਿਊਟੀਸ਼ੀਅਨ ਦੇ ਅਨੁਸਾਰ ਬਬਲ ਮਾਸਕ ਚਿਹਰੇ ਨੂੰ deeply ਕਲੀਨ ਕਰਕੇ ਘੱਟ ਸਮੇਂ ‘ਚ ਫੇਸ਼ੀਅਲ ਜਿਹਾ ਨਿਖ਼ਾਰ ਦਿੰਦਾ ਹੈ ਅਤੇ ਇਸਦੀ ਵਰਤੋਂ ਕਰਨਾ ਵੀ ਅਸਾਨ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕੀ ਹੈ ਬਬਲ ਮਾਸਕ ਅਤੇ ਸਕਿਨ ਲਈ ਕਿਉਂ ਹੈ ਫਾਇਦੇਮੰਦ…

ਬੱਬਲ ਮਾਸਕ ਕੀ ਹੈ: ਇੱਕ ਕਲੀਜਿੰਗ ਸ਼ੀਟ ਮਾਸਕ ਹੈ ਜੋ ਆਕਸੀਜੇਨੇਸ਼ਨ ਪ੍ਰਕਿਰਿਆ ਦੁਆਰਾ ਸਕਿਨ ‘ਤੇ ਫੋਮ ਜਾਂ ਬੁਲਬੁਲੇ ਬਣਾਉਂਦਾ ਹੈ। ਇਹ ਬੁਲਬਲੇ ਫ੍ਰੀ ਰੈਡੀਕਲਜ਼ ਦੇ ਵਿਕਾਸ ਨੂੰ ਰੋਕਦਾ ਹੈ ਅਤੇ ਮੁਹਾਸੇ ਪੈਦਾ ਕਰਨ ਵਾਲੇ ਬੈਕਟਰੀਆ ਨੂੰ ਰੋਕਣ ਵਾਲੀ ਸਭ ਤੋਂ ਅੰਦਰ ਵਾਲੀਆਂ ਪਰਤਾਂ ਤੱਕ ਆਕਸੀਜਨ ਪਹੁੰਚਾਉਂਦਾ ਹੈ। ਇਹ ਬੁਲਬੁਲੇ ਤੁਹਾਡੇ ਚਿਹਰੇ ਤੋਂ ਗੰਦਗੀ ਅਤੇ ਅਸ਼ੁੱਧੀਆਂ ਨੂੰ ਹਟਾਉਣ ‘ਚ ਸਹਾਇਤਾ ਕਰਦੇ ਹਨ। ਮਾਰਕੀਟ ‘ਚ ਇਸ ਦੀਆਂ ਬਹੁਤ ਸਾਰੀਆਂ ਵੈਰਾਟੀਆਂ ਮਿਲ ਜਾਣਗੀਆਂ ਜਿਨ੍ਹਾਂ ‘ਚ ਸ਼ੀਟ ਮਾਸਕ, ਕਰੀਮ, ਕਲੇ ਮਾਸਕ, ਹਾਈਡਰੇਟਿੰਗ, ਕੋਲੇਜਨ ਸਪਲੀਮੈਂਟਸ ਅਤੇ ਐਕਟੀਵੇਟਿਡ ਚਾਰਕੋਲ ਵਾਲੇ ਮਾਸਕ ਮਿਲ ਜਾਣਗੇ।

Bubble Mask skin care
Bubble Mask skin care

ਕਿਵੇਂ ਕੰਮ ਕਰਦਾ ਹੈ ਬਬਲ ਮਾਸਕ: ਇਸ ਸ਼ੀਟ ਮਾਸਕ ਤੋਂ ਪੈਦਾ ਹੋਣ ਵਾਲੇ ਬਬਲਜ ਸਕਿਨ ਨੂੰ ਹਾਈਡਰੇਸਨ ਅਤੇ ਐਕਸਫੋਲਿਏਸ਼ਨ ਕਰਦੇ ਹਨ। ਇਸ ਨਾਲ ਪੋਰਸ ‘ਚ ਜਮਾ ਗੰਦਗੀ ਜੜ ਤੋਂ ਨਿਕਲ ਜਾਂਦੀ ਹੈ। ਇਹ ਸਕਿਨ ‘ਚ ਐਂਟੀ ਆਕਸੀਡੈਂਟਸ ਅਤੇ ਪੌਸ਼ਟਿਕ ਤੱਤਾਂ ਨੂੰ ਪੰਪ ਕਰਕੇ ਆਕਸੀਜਨ ਸੈੱਲਜ਼ ਨੂੰ ਰਿਪੇਅਰ ਕਰਨ ‘ਚ ਮਦਦ ਕਰਦਾ ਹੈ ਜਿਸ ਨਾਲ ਸਕਿਨ ਨਾ ਸਿਰਫ ਗਲੋਂ ਕਰਦੀ ਹੈ ਬਲਕਿ ਉਹ ਮੁਲਾਇਮ ਵੀ ਹੁੰਦੀ ਹੈ।

Bubble Mask skin care

ਬੱਬਲ ਮਾਸਕ ਵਰਤਣ ਦੇ ਫਾਇਦੇ

  • ਬੱਬਲ ਮਾਸਕ ਸਕਿਨ ‘ਚ ਬਲੱਡ ਸਰਕੂਲੇਸ਼ਨ ਵਧਾਉਣ ਦੇ ਨਾਲ ਸੈੱਲਾਂ ‘ਚ ਸੁਧਾਰ ਕਰਦਾ ਹੈ ਤਾਂਕਿ ਉਸ ਨੂੰ ਸਾਰੇ ਪੋਸ਼ਕ ਤੱਤ ਮਿਲ ਸਕਣ।
  • ਓਪਨ ਪੋਰਸ ਨੂੰ ਸਾਫ਼ ਕਰਨ ਤੋਂ ਇਲਾਵਾ ਬਬਲ ਮਾਸਕ ਮੇਕਅਪ ਰੀਮੂਵ ਕਰਨ ‘ਚ ਕੰਮ ਆਉਂਦਾ ਹੈ।
  • ਇਹ ਸਕਿਨ ਤੋਂ ਜ਼ਿਆਦਾ ਸੀਬਮ ਨੂੰ ਕੱਢਦਾ ਹੈ ਜਿਸ ਨਾਲ ਸਕਿਨ ਆਇਲੀ ਨਹੀਂ ਹੁੰਦੀ ਅਤੇ ਤੁਸੀਂ ਮੁਹਾਸੇ, ਬਲੈਕਹੈੱਡਜ਼ ਤੋਂ ਬਚੇ ਰਹਿੰਦੇ ਹੋ।
  • ਸਕਿਨ ਨੂੰ Moisturize ਕਰਨ ਦੇ ਨਾਲ ਇਹ ਮਾਸਕ ਕਾਲੇ ਦਾਗ-ਧੱਬਿਆਂ ਨੂੰ ਦੂਰ ਕਰਨ ‘ਚ ਵੀ ਮਦਦਗਾਰ ਹੈ।
  • ਇਸ ਨਾਲ ਚਿਹਰੇ ਦੀਆਂ ਮਾਸਪੇਸ਼ੀਆਂ ਨੂੰ ਵੀ ਅਰਾਮ ਮਿਲਦਾ ਹੈ।

ਇਸ ਤਰ੍ਹਾਂ ਕਰੋ ਇਸਤੇਮਾਲ

  • ਸਭ ਤੋਂ ਪਹਿਲਾਂ ਚੰਗੀ ਕਲੀਨਜ਼ਰ ਅਤੇ ਗੁਣਗੁਣੇ ਪਾਣੀ ਨਾਲ ਚਿਹਰੇ ਨੂੰ ਸਾਫ ਕਰੋ। ਫਿਰ ਮਾਸਕ ਲਗਾਕੇ 10 ਤੋਂ 15 ਲਈ ਪੈਕੇਜ ‘ਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਛੱਡ ਦਿਓ। ਇਸ ਤੋਂ ਬਾਅਦ ਹੱਥਾਂ ‘ਤੇ ਥੋੜੀ ਜਿਹੀ ਕਰੀਮ ਲਗਾ ਕੇ ਮਾਸਕ ਉਤਾਰ ਦਿਓ ਅਤੇ ਇਕ ਸਪੈਟੁਲਾ ਦੀ ਮਦਦ ਨਾ ਬੁਲਬੁਲਿਆਂ ਨੂੰ ਚਿਹਰੇ ਦੇ ਸਾਰੇ ਹਿੱਸਿਆਂ ‘ਚ ਫੈਲਾਓ। ਧਿਆਨ ਰੱਖੋ ਕਿ ਅੱਖਾਂ, ਨੱਕ, ਮੂੰਹ ਅਤੇ ਹੇਅਰਲਾਈਨ ਦੇ ਕੋਲ ਬੁਲਬੁਲੇ ਨਾ ਲੱਗੇ ਹੋਣ।
  • ਇਸ ਨੂੰ 20 ਮਿੰਟਾਂ ਤੋਂ ਵੱਧ ਸਮੇਂ ਲਈ ਨਾ ਛੱਡੋ ਕਿਉਂਕਿ ਇਸ ਨਾਲ ਸਕਿਨ ਡ੍ਰਾਈ ਹੋ ਸਕਦੀ ਹੈ। ਪੈਕੇਟ ‘ਤੇ ਦਿੱਤੀ ਗਈ ਮਿਆਦ ਦੇ ਬਾਅਦ ਮਾਸਕ ਨੂੰ ਹਟਾਓ। 2-3 ਸਕਿੰਟ ਮਾਸਕ ਹਟਾਉਣ ਤੋਂ ਬਾਅਦ ਚਿਹਰੇ ਨੂੰ ਗੁਣਗੁਣੇ ਪਾਣੀ ਨਾਲ ਧੋ ਲਓ।
  • ਇਸ ਤੋਂ ਬਾਅਦ ਚਿਹਰੇ ‘ਤੇ ਸੀਰਮ ਜਾਂ ਮਾਇਸਚਰਾਈਜ਼ਰ ਕਰੀਮ ਲਗਾਓ ਤਾਂਕਿ ਸਕਿਨ ਡ੍ਰਾਈ ਨਾ ਹੋਵੇ।

ਕਦੋਂ ਅਤੇ ਕਿੰਨੀ ਵਾਰ ਕਰੋ ਵਰਤੋਂ: ਇਸ ਮਾਸਕ ਦੀ ਵਰਤੋਂ ਹਫ਼ਤੇ ‘ਚ ਘੱਟ ਤੋਂ ਘੱਟ ਇਕ ਵਾਰ ਕਰ ਸਕਦੇ ਹੋ। ਤੁਸੀਂ ਇਸ ਨੂੰ ਸਕਰਬ ‘ਚ ਮਿਲਾਕੇ ਯੂਜ਼ ਕਰ ਸਕਦੇ ਹੋ। ਸੌਣ ਤੋਂ ਪਹਿਲਾਂ ਮੇਕਅਪ ਰੀਮੂਵਰ ਦੀ ਤਰ੍ਹਾਂ ਤੁਸੀਂ ਇਸ ਨੂੰ ਸਕਿਨ ਕੇਅਰ ਰੁਟੀਨ ‘ਚ ਸ਼ਾਮਲ ਕਰ ਸਕਦੇ ਹੋ ਪਰ ਇਸ ਲਈ ਹੋਮਮੇਡ ਮਾਸਕ ਦੀ ਹੀ ਵਰਤੋਂ ਕਰੋ।

ਘਰ ‘ਚ ਕਿਵੇਂ ਬਣਾਣੀਏ ਬੱਬਲ ਮਾਸਕ: ਇਸ ਦੇ ਲਈ ਇੱਕ ਬਾਊਲ ‘ਚ 2 ਚੱਮਚ ਮੁਲਤਾਨੀ ਮਿੱਟੀ, 1/2 ਚੱਮਚ ਐਕਟਿਵੇਟਡ ਚਾਰਕੋਲ, 1 ਚੱਮਚ ਬੇਕਿੰਗ ਸੋਡਾ ਅਤੇ 1/2 ਚੱਮਚ ਗਲੈਸਰੀਨ ਮਿਲਾਓ। ਫਿਰ ਇਸ ਨੂੰ 10 ਮਿੰਟ ਲਈ ਚਿਹਰੇ ‘ਤੇ ਲਗਾਓ ਅਤੇ ਬੱਬਲ ਜਾਂ ਫੋਮ ਬਣਨ ਦੀ ਉਡੀਕ ਕਰੋ। ਸੁੱਕ ਜਾਣ ‘ਤੇ ਮਾਸਕ ਨੂੰ ਹੌਲੀ-ਹੌਲੀ ਹਟਾਓ ਅਤੇ ਫਿਰ ਗੁਣਗੁਣੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਸ ਤੋਂ ਬਾਅਦ ਮਾਇਸਚਰਾਈਜ਼ਰ ਕਰੀਮ ਅਪਲਾਈ ਕਰੋ।

The post ਕੀ ਹੈ Bubble Mask? 15 ਮਿੰਟ ‘ਚ ਮਿਲੇਗੀ Facial ਜਿਹੀ Glowing Skin appeared first on Daily Post Punjabi.

[ad_2]

Source link