Treated by steam inhalation
ਪੰਜਾਬ

ਕੀ Steam Inhalation ਨਾਲ ਖਤਮ ਹੋ ਜਾਂਦਾ ਹੈ ਕੋਰੋਨਾ ? ਜਾਣੋ ਮਾਹਿਰਾਂ ਦੇ ਜਵਾਬ

[ad_1]

ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ। ਹਾਲਾਂਕਿ ਕੇ ਬੀਤੇ ਕੁੱਝ ਦਿਨਾਂ ਤੋਂ ਨਵੇਂ ਮਾਮਲਿਆਂ ‘ਚ ਕਮੀ ਜਰੂਰ ਆਈ ਹੈ, ਜੋ ਇੱਕ ਰਾਹਤ ਦੀ ਵੀ ਖਬਰ ਹੈ।

Treated by steam inhalation
Treated by steam inhalation

ਪਰ ਕੋਰੋਨਾ ਦੀ ਅਜਿਹੀ ਸਥਿਤੀ ਵਿੱਚ, ਲੋਕ ਕੋਵਿਡ -19 ਦੇ ਇਲਾਜ ਲਈ ਘਰ ਵਿੱਚ ਬਹੁਤ ਸਾਰੇ ਘਰੇਲੂ ਉਪਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਸਟੀਮ ਇਨਹੇਲੇਸ਼ਨ ਹੈ। ਲੋਕ ਮੰਨਦੇ ਹਨ ਕਿ ਜਦੋਂ ਤੁਸੀਂ ਭਾਫ਼ ਲੈਂਦੇ ਹੋ, ਇਹ ਕੋਵਿਡ -19 ਵਾਇਰਸ ਨੂੰ ਮਾਰਨ ਵਿੱਚ ਸਹਾਇਤਾ ਕਰਦਾ ਹੈ। ਪਰ, ਕੀ ਇਹ ਸੱਚ ਹੈ ? ਕੀ ਭਾਫ ਕੋਵਿਡ -19 ਦੇ ਇਲਾਜ ਵਿੱਚ ਸੱਚਮੁੱਚ ਪ੍ਰਭਾਵਸ਼ਾਲੀ ਹੈ? ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਸਬੰਧੀ ਮਾਹਿਰਾਂ ਦਾ ਕੀ ਕਹਿਣਾ ਹੈ-

ਯੂਐਸ ਦੇ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਮਾਹਿਰਾਂ ਦੇ ਅਨੁਸਾਰ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਭਾਫ ਲੈਣ ਨਾਲ ਕੋਵਿਡ -19 ਨੂੰ ਖਤਮ ਕੀਤਾ ਜਾ ਸਕਦਾ ਹੈ। ਉਸੇ ਸਮੇਂ, ਵਿਸ਼ਵ ਸਿਹਤ ਸੰਗਠਨ ਵੀ ਕੋਰੋਨਾ ਦੀ ਲਾਗ ਦੇ ਇਲਾਜ ਲਈ ਭਾਫ਼ ਲੈਣ ਦੀ ਸਿਫਾਰਸ਼ ਨਹੀਂ ਕਰਦਾ ਹੈ। ਹਲਕੀ ਇਹ ਨੱਕ ਦੀਆ ਬਲੋਕੇਜ਼ ਨੂੰ ਖੋਲ੍ਹਣ ਵਿੱਚ ਸਹਾਇਤਾ ਕਰਦਾ ਹੈ ਪਰ ਇਸ ਨਾਲ ਕੋਰੋਨਾ ਨੂੰ ਠੀਕ ਨਹੀਂ ਕੀਤਾ ਜਾ ਸਕਦਾ। ਲੰਬੇ ਸਮੇਂ ਤੱਕ ਸਟੀਮ ਲੈਣ ਨਾਲ ਨਲੀ ਨੂੰ ਨੁਕਸਾਨ ਪਹੁੰਚਦਾ ਹੈ, ਜਿਸ ਨਾਲ ਵਾਇਰਸ ਸਰੀਰ ਵਿੱਚ ਅਸਾਨੀ ਨਾਲ ਦਾਖਲ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਵੀ ਕੋਰੋਨਾ ਤੋਂ ਬਚਣ ਲਈ ਹਰ ਰੋਜ਼ ਭਾਫ਼ ਲੈ ਰਹੇ ਹੋ, ਤਾਂ ਇਸਨੂੰ ਅੱਜ ਹੀ ਬੰਦ ਕਰ ਦੇਵੋ।

ਇਹ ਵੀ ਪੜ੍ਹੋ : HPCL ਦੇ ਪਲਾਂਟ ਵਿੱਚ ਧਮਾਕੇ ਤੋਂ ਬਾਅਦ ਲੱਗੀ ਅੱਗ, ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ

ਮਾਹਿਰਾਂ ਦੇ ਅਨੁਸਾਰ ਭਾਫ ਲੈਣਾ ਸਾਡੇ ਗਲ਼ੇ ਲਈ ਬਿਹਤਰ ਹੋ ਸਕਦਾ ਹੈ ਪਰ ਕੋਰੋਨਾ ਲਈ ਨਹੀਂ। ਕੋਰੋਨਾ ਵਾਇਰਸ 3-4 ਦਿਨਾਂ ਲਈ ਨੱਕ ਦੇ ਪੈਰਾਨਸਲ ਸਾਈਨਸ ਵਿੱਚ ਰਹਿੰਦਾ ਹੈ, ਜਿੱਥੇ ਭਾਫ ਨਹੀਂ ਪਹੁੰਚ ਸਕਦੀ। ਇਸ ਤੋਂ ਬਾਅਦ, ਵਾਇਰਸ ਫੇਫੜਿਆਂ ਵਿੱਚ ਜਾਂਦਾ ਹੈ ਅਤੇ ਸਾਹ ਦੀ ਕਮੀ ਨੂੰ ਵਧਾਉਂਦਾ ਹੈ। ਅਜਿਹੀ ਸਥਿਤੀ ਵਿੱਚ, ਇਸ ਨੂੰ ਗਰਮ ਪਾਣੀ ਪੀਣ ਨਾਲ ਜਾਂ ਭਾਫ਼ ਨਾਲ ਖਤਮ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਦਿੱਲੀ ‘ਚ 30 ਮਾਰਚ ਤੋਂ ਬਾਅਦ ਇੱਕ ਦਿਨ ਵਿੱਚ ਦਰਜ ਕੀਤੇ ਗਏ ਸਭ ਤੋਂ ਘੱਟ ਕੇਸ, 2.14 ਫੀਸਦੀ ਹੋਈ Infection ਦਰ

ਲਾਭ ਦੀ ਬਜਾਏ ਲਗਾਤਾਰ ਭਾਫ ਲੈਣਾ ਤੁਹਾਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨਾਲ ਗਲੇ ਅਤੇ ਫੇਫੜਿਆਂ ਵਿੱਚ ਟਾਰਕਿਆ ਅਤੇ Farinx ਹੋ ਸਕਦੇ ਹਨ ਜਾਂ ਭਾਰੀ ਨੁਕਸਾਨ ਹੋ ਸਕਦਾ ਹੈ। ਮਾਹਿਰਾਂ ਦੇ ਅਨੁਸਾਰ ਲਗਾਤਾਰ ਭਾਫ ਲੈਣ ਨਾਲ ਫੇਫੜਿਆਂ ਦੀਆਂ ਅੰਦਰੂਨੀ ਪਰਤਾਂ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ। ਹਾਲਾਂਕਿ ਭਾਫ਼ ਬਲਗਮ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ, ਜੋ ਕੁੱਝ ਸਮੇਂ ਲਈ ਆਰਾਮ ਦਿੰਦੀ ਹੈ ਪਰ ਗਰਮ ਭਾਫ਼ ਜਲਣ ਅਤੇ ਸੋਜ਼ ਦੀ ਸਮੱਸਿਆ ਨੂੰ ਵਧਾ ਸਕਦੀ ਹੈ।

ਇਹ ਵੀ ਦੇਖੋ : ਜਿਹੜੀ Oxygen ਜ਼ਿੰਦਗੀਆਂ ਬਚਾਉਂਦੀ,ਉਹੀ ਬਣੀ ਮੌਤ, ਦੇਖੋ ਕਿਵੇਂ ਆਕਸੀਜਨ ਸਿਲੰਡਰ ਬਣਿਆ ਮੌਤ ਦਾ ਕਰਨ

The post ਕੀ Steam Inhalation ਨਾਲ ਖਤਮ ਹੋ ਜਾਂਦਾ ਹੈ ਕੋਰੋਨਾ ? ਜਾਣੋ ਮਾਹਿਰਾਂ ਦੇ ਜਵਾਬ appeared first on Daily Post Punjabi.

[ad_2]

Source link