Health benefits of plum
ਪੰਜਾਬ

ਕੋਰੋਨਾ ਕਾਲ ‘ਚ Immunity ਨੂੰ Boost ਕਰਨ ਲਈ ਖਾਓ ਆਲੂ ਬੁਖ਼ਾਰਾ, ਜਾਣੋ ਇਸਦੇ ਹੋਰ ਫਾਇਦੇ

[ad_1]

ਖਾਣ ਵਿੱਚ ਖੱਟਾ-ਮਿੱਠਾ ਸੁਆਦ ਦਾ ਆਲੂ ਬੁਖ਼ਾਰਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਵਿਟਾਮਿਨ ਸੀ, ਕੇ, ਬੀ 6, ਆਇਰਨ, ਪੋਟਾਸ਼ੀਅਮ, ਡਾਈਟਰੀ ਫਾਈਬਰ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦੇ ਸੇਵਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ।

Health benefits of plum
Health benefits of plum

ਅਜਿਹੀ ਸਥਿਤੀ ਵਿੱਚ ਬਿਮਾਰੀਆਂ ਦੀ ਚਪੇਟ ਵਿੱਚ ਆਉਣ ਦਾ ਜੋਖਮ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਇਸ ਵਿੱਚ ਕੈਲੋਰੀ ਘੱਟ ਹੋਣ ਕਾਰਨ ਵਜ਼ਨ ਕੰਟਰੋਲ ਰਹਿਣ ਵਿੱਚ ਵੀ ਮਦਦ ਮਿਲਦੀ ਹੈ । ਅਜਿਹੀ ਸਥਿਤੀ ਵਿੱਚ ਇਸ ਗਰਮੀ ਵਿੱਚ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਆਲੂ ਬੁਖ਼ਾਰਾ ਜ਼ਰੂਰ ਸ਼ਾਮਿਲ ਕਰੋ।

ਆਲੂ ਬੁਖ਼ਾਰਾ  ਖਾਣ ਦੇ ਫਾਇਦੇ:

1. ਵਜ਼ਨ ਨਾ ਵਧਣ ਦੀ ਚਿੰਤਾ
ਆਲੂ ਬੁਖ਼ਾਰੇ ਵਿੱਚ ਕੈਲੋਰੀ ਘੱਟ ਮਾਤਰਾ ਵਿੱਚ ਪਾਈ ਜਾਂਦੀ ਹੈ। ਅਜਿਹੇ ਵਿੱਚ ਇਸਦਾ ਸੇਵਨ ਕਰਨ ਨਾਲ ਭਾਰ ਕੰਟਰੋਲ ਵਿੱਚ ਰਹਿੰਦਾ ਹੈ। ਜੇਕਰ ਇੱਥੇ 100 ਗ੍ਰਾਮ ਆਲੂ ਬੁਖ਼ਾਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਲਗਭਗ 46 ਕੈਲੋਰੀ ਹੁੰਦੀਆਂ ਹਨ।

ਇਹ ਵੀ ਪੜ੍ਹੋ: ਖੂਨ ‘ਚ ਆਕਸੀਜਨ ਦੀ ਕਮੀ ਨਹੀਂ ਹੋਣ ਦੇਵੇਗਾ ਇਹ ਭੋਜਨ, ਡਾਈਟ ਵਿੱਚ ਕਰੋ ਸ਼ਾਮਲ

2. ਅੱਖਾਂ ਲਈ ਫਾਇਦੇਮੰਦ
ਆਲੂ ਬੁਖ਼ਾਰੇ ਵਿੱਚ ਵਿਟਾਮਿਨ ਸੀ, ਕੇ, ਬੀ 6 ਅਤੇ ਹੋਰ ਪੌਸ਼ਟਿਕ ਤੱਤ ਹੁੰਦੇ ਹਨ। ਇਹ ਅੱਖਾਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ। ਇਸ ਲਈ ਇਸ ਨੂੰ ਰੋਜ਼ਾਨਾ ਖੁਰਾਕ ਵਿਚ ਸ਼ਾਮਿਲ ਕਰਨਾ ਸਭ ਤੋਂ ਵਧੀਆ ਵਿਕਲਪ ਹੈ।

Health benefits of plum
Health benefits of plum

3. ਦਿਲ ਰਹੇਗਾ ਤੰਦਰੁਸਤ
ਇਹ ਸਰੀਰ ਵਿੱਚ ਖੂਨ ਦੇ ਧੱਬੇ ਬਣਨ ਤੋਂ ਰੋਕਦਾ ਹੈ। ਇਸਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਦਿਲ ਦੀਆਂ ਸਮੱਸਿਆਵਾਂ ਹੋਣ ਦਾ ਜੋਖਮ ਕਈ ਗੁਣਾ ਘੱਟ ਰਹਿੰਦਾ ਹੈ।

4. Breast Cancer ਰੋਕਣ ‘ਚ ਫਾਇਦੇਮੰਦ
ਇਹ ਮੰਨਿਆ ਜਾਂਦਾ ਹੈ ਕਿ ਆਲੂ ਬੁਖ਼ਾਰੇ ਦੇ ਛਿਲਕਿਆਂ ਦੇ ਸੇਵਨ ਨਾਲ ਛਾਤੀ ਦੇ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਹ ਸਰੀਰ ਵਿੱਚ ਕੈਂਸਰ ਅਤੇ ਟਿਊਮਰ ਸੈੱਲਾਂ ਦੇ ਵਾਧੇ ਨੂੰ ਰੋਕਦਾ ਹੈ।

Health benefits of plum
Health benefits of plum

5. ਹੱਡੀਆਂ ‘ਚ ਆਉਂਦੀ ਹੈ ਮਜ਼ਬੂਤੀ
ਆਲੂ ਬੁਖ਼ਾਰੇ ਦੇ ਸੇਵਨ ਨਾਲ ਹੱਡੀਆਂ ਵਿੱਚ ਮਜ਼ਬੂਤੀ ਆਉਂਦੀ ਹੈ। ਉੱਥੇ ਹੀ ਔਰਤਾਂ ਵਿੱਚ ਓਸਟੀਓਪਰੋਸਿਸ (ਹੱਡੀਆਂ ਦੀ ਬਿਮਾਰੀ) ਦੀ ਰੋਕਥਾਮ ਵਿੱਚ ਆਲੂ ਬੁਖ਼ਾਰਾ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

6. ਤਣਾਅ ਦੂਰ ਕਰਨ ‘ਚ ਫਾਇਦੇਮੰਦ
ਆਲੂ ਬੁਖ਼ਾਰੇ ਵਿੱਚ ਸਾਰੇ ਜ਼ਰੂਰੀ ਤੱਤਾਂ ਦੇ ਨਾਲ ਐਂਟੀ-ਆਕਸੀਡੈਂਟ ਵੀ ਹੁੰਦੇ ਹਨ। ਇਹ ਦਿਮਾਗ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਵਿੱਚ ਸਹਾਇਤਾ ਕਰਦਾ ਹੈ। ਉੱਥੇ ਹੀ ਤਣਾਅ ਨੂੰ ਘਟਾਉਣ ਵਿੱਚ ਵੀ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ।

Health benefits of plum

7. Immunity ‘ਚ ਵਾਧਾ
ਆਲੂ ਬੁਖ਼ਾਰਾ ਸਰੀਰ ਵਿੱਚ ਮਾੜੇ ਕੋਲੇਸਟੋਲ ਨੂੰ ਘੱਟ ਕਰ ਕੇ ਇਮਿਊਨਿਟੀ ਵਧਾਉਂਦਾ ਹੈ। ਅਜਿਹੇ ਵਿੱਚ ਸਰਦੀ, ਖਾਂਸੀ, ਜੁਕਾਮ ਆਦਿ ਮੌਸਮੀ ਬਿਮਾਰੀਆਂ ਦੀ ਚਪੇਟ ਵਿੱਚ ਆਉਣ ਦਾ ਖਤਰਾ ਘੱਟ ਰਹਿੰਦਾ ਹੈ।

ਇਹ ਵੀ ਦੇਖੋ: ਲਗਾਤਾਰ 2-3 ਮਹੀਨਿਆਂ ਤੋਂ ਹੋ ਰਹੇ ਹਨ Periods ਮਿਸ ਤਾਂ ਹੋ ਸਕਦੀ ਹੈ ਇਹ ਗੰਭੀਰ ਬੀਮਾਰੀ !

The post ਕੋਰੋਨਾ ਕਾਲ ‘ਚ Immunity ਨੂੰ Boost ਕਰਨ ਲਈ ਖਾਓ ਆਲੂ ਬੁਖ਼ਾਰਾ, ਜਾਣੋ ਇਸਦੇ ਹੋਰ ਫਾਇਦੇ appeared first on Daily Post Punjabi.

[ad_2]

Source link