Steaming Corona virus
ਪੰਜਾਬ

ਕੋਰੋਨਾ ‘ਚ ਇਹ ਦੇਸੀ ਨੁਸਖ਼ਾ ਹੋ ਸਕਦਾ ਹੈ ਖ਼ਤਰਨਾਕ, ਅੱਖਾਂ ਬੰਦ ਕਰਕੇ ਨਾ ਕਰੋ ਵਿਸ਼ਵਾਸ਼

[ad_1]

Steaming Corona virus: ਭਾਰਤ ‘ਚ ਕੋਰੋਨਾ ਦੀ ਦੂਜੀ ਲਹਿਰ ਭਿਆਨਕ ਹੁੰਦੀ ਜਾ ਰਹੀ ਹੈ। 24 ਘੰਟਿਆਂ ‘ਚ ਲਗਭਗ 2 ਤੋਂ 3 ਲੱਖ ਦੇ ਬੀਚ ਕੋਰੋਨਾ ਦੇ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਲੋਕਾਂ ਨੂੰ ਘਰ ‘ਚ ਰਹਿਣ, Social Distancing ਦੀ ਪਾਲਣਾ ਕਰਨ ਅਤੇ ਮਾਸਕ ਪਹਿਨਣ ਦੀ ਲਗਾਤਾਰ ਹਦਾਇਤ ਦਿੱਤੀ ਜਾ ਰਹੀ ਹੈ। ਉੱਥੇ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਕੋਰੋਨਾ ਦੇ ਪ੍ਰਕੋਪ ਤੋਂ ਬਚਣ ਲਈ ਘਰ ‘ਚ ਹੀ ਘਰੇਲੂ ਨੁਸਖ਼ੇ ਅਪਣਾ ਕੇ ਇਲਾਜ ਕਰ ਰਹੇ ਹਨ। ਉਨ੍ਹਾਂ ‘ਚੋਂ ਇਕ ਹੈ ਗਰਮ ਪਾਣੀ ਦੀ ਭਾਫ਼ ਲੈਣਾ।

ਕੀ ਗਰਮ ਪਾਣੀ ਦੀ ਭਾਫ਼ ਲੈਣ ਨਾਲ ਕੋਰੋਨਾ ਠੀਕ ਹੋ ਜਾਵੇਗਾ: ਕੋਰੋਨਾ ਦੇ ਡਰ ਕਾਰਨ ਲੋਕ ਲਗਾਤਾਰ ਗਰਮ ਪਾਣੀ ਦੀ ਭਾਫ਼ ਲੈ ਰਹੇ ਹਨ। ਪਰ ਸਵਾਲ ਇਹ ਉੱਠਦਾ ਹੈ ਕਿ ਕੀ ਕੋਰੋਨਾ ਦੇ ਮਰੀਜ਼ ਗਰਮ ਪਾਣੀ ਦੀ ਭਾਫ ਨਾਲ ਠੀਕ ਹੋ ਸਕਦੇ ਹਨ।

ਇਸ ਨੂੰ ਲੈ ਕੇ ਯੂਨੀਸੈਫ ਇੰਡੀਆ ਨੇ ਟਵਿੱਟਰ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ‘ਚ ਗਰਮ ਪਾਣੀ ਦੀ ਭਾਫ਼ ਬਾਰੇ ਡਾਕਟਰਾਂ ਵੱਲੋਂ ਦਿੱਤੇ ਜਵਾਬ ਸੁਣਕੇ ਤੁਸੀਂ ਹੈਰਾਨ ਰਹਿ ਜਾਓਗੇ। ਵੀਡੀਓ ‘ਚ ਯੂਨੀਸੈਫ ਦੱਖਣੀ ਏਸ਼ੀਆ ਦੇ ਰੀਜ਼ਨਲ ਐਡਵਾਈਜ਼ਰ ਐਂਡ child ਹੈਲਥ ਐਕਸਪਰਟ ਪਾਲ ਰਟਨੇ ਨੇ ਕਿਹਾ ਹੈ ਕਿ ਕੋਈ ਗਵਾਹੀ ਸਾਹਮਣੇ ਨਹੀਂ ਆਈ ਹੈ ਕਿ ਗਰਮ ਪਾਣੀ ਦੀ ਭਾਫ਼ ਕੋਰੋਨਾ ਨੂੰ ਮਾਰ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਨੇ ਭਾਫ਼ ਲੈਣ ਦਾ ਸੁਝਾਅ ਵੀ ਨਹੀਂ ਦਿੱਤਾ ਹੈ।

Steaming Corona virus
Steaming Corona virus

ਲਗਾਤਾਰ ਸਟੀਮ ਲੈਣ ਦੇ ਰਿਜ਼ਲਟ: ਵਾਰ-ਵਾਰ ਸਟੀਮ ਲੈਣ ਨਾਲ ਇਸਦੇ ਮਾੜੇ ਪ੍ਰਭਾਵ ਹੋ ਸਕਦੇ ਹਨ। ਗਲੇ ਅਤੇ ਫੇਫੜਿਆਂ ਦੇ ਵਿਚਕਾਰਲੀ ਟਿਊਬ ‘ਚ ਟੇਕੀਰੀਆ ਅਤੇ ਫੇਰੀਨੈਕਸ ਜਲ ਵੀ ਸਕਦੇ ਹਨ। ਇਸ ਤੋਂ ਇਲਾਵਾ ਟਿਊਬ ਦੇ ਖਰਾਬ ਹੋਣ ਨਾਲ ਵੀ ਸਾਹ ਲੈਣ ‘ਚ ਮੁਸ਼ਕਲ ਆ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੇ ਘਰੇਲੂ ਨੁਸਖ਼ੇ ਨੁਕਸਾਨਦੇਹ ਵੀ ਹੋ ਸਕਦੇ ਹਨ। ਇਸ ਲਈ ਅਜਿਹੀਆਂ ਚੀਜ਼ਾਂ ਕਰਨ ਤੋਂ ਪਹਿਲਾਂ ਇਸ ਬਾਰੇ ਪੂਰੀ ਜਾਣਕਾਰੀ ਜ਼ਰੂਰ ਲਓ। ਸੋਸ਼ਲ ਮੀਡੀਆ ਅਤੇ ਸੁਣੀ-ਸੁਣਾਈ ਗੱਲਾਂ ‘ਤੇ ਅੰਨ੍ਹੇਵਾਹ ਵਿਸ਼ਵਾਸ ਨਾ ਕਰੋ।

The post ਕੋਰੋਨਾ ‘ਚ ਇਹ ਦੇਸੀ ਨੁਸਖ਼ਾ ਹੋ ਸਕਦਾ ਹੈ ਖ਼ਤਰਨਾਕ, ਅੱਖਾਂ ਬੰਦ ਕਰਕੇ ਨਾ ਕਰੋ ਵਿਸ਼ਵਾਸ਼ appeared first on Daily Post Punjabi.



[ad_2]

Source link