Cough problems tips
ਪੰਜਾਬ

ਕੋਰੋਨਾ ਦਾ ਇੱਕ ਲੱਛਣ ਹੈ ਗਲੇ ਦੀ ਖ਼ਰਾਸ਼, ਇਨ੍ਹਾਂ ਦੇਸੀ ਨੁਸਖ਼ਿਆਂ ਨਾਲ ਪਾਓ ਅਰਾਮ

[ad_1]

Cough problems tips: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੂਰੀ ਦੁਨੀਆ ‘ਚ ਤੇਜ਼ੀ ਨਾਲ ਫੈਲ ਰਹੀ ਹੈ। ਨਾਲ ਹੀ ਆਏ ਦਿਨ ਇਸਦੇ ਵੱਖ-ਵੱਖ ਲੱਛਣ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ‘ਚੋਂ ਹੀ ਇਕ ਲੱਛਣ ਹੈ ਗਲੇ ‘ਚ ਖਰਾਸ਼। ਅਜਿਹੇ ‘ਚ ਇਸ ਨੂੰ ਹਲਕੇ ‘ਚ ਲੈਣ ਦੀ ਬਜਾਏ ਤੁਰੰਤ ਡਾਕਟਰ ਨਾਲ ਸੰਪਰਕ ਕਰਨ ‘ਚ ਹੀ ਭਲਾਈ ਹੈ। ਵੈਸੇ ਮੌਸਮਾਂ ਦੇ ਬਦਲਣ ਕਾਰਨ ਇਹ ਸਮੱਸਿਆ ਹੋਣਾ ਆਮ ਗੱਲ ਹੈ। ਇਸਦੇ ਲਈ ਤੁਸੀਂ ਕੁਝ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ। ਤਾਂ ਆਓ ਅਸੀਂ ਤੁਹਾਨੂੰ ਗਲ਼ੇ ਦੀ ਖਰਾਸ਼ ਨੂੰ ਘਟਾਉਣ ਲਈ ਕੁਝ ਦੇਸੀ ਨੁਸਖ਼ੇ ਦੱਸਦੇ ਹਾਂ…

ਗੁਣਗੁਣੇ ਪਾਣੀ ‘ਚ ਸਿਰਕਾ ਜਾਂ ਨਮਕ ਮਿਲਾਓ: ਤੁਸੀਂ ਗੁਣਗੁਣੇ ਪਾਣੀ ‘ਚ ਸਿਰਕਾ ਜਾਂ ਨਮਕ ਮਿਲਾ ਕੇ ਗਰਾਰੇ ਕਰ ਸਕਦੇ ਹੋ। ਇਸ ਨਾਲ ਗਲੇ ਦਾ ਦਰਦ, ਖਰਾਸ਼ ਅਤੇ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।

Cough problems tips
Cough problems tips

ਅਦਰਕ ਦਾ ਪਾਣੀ: ਅਦਰਕ ‘ਚ ਵਿਟਾਮਿਨ, ਆਇਰਨ, ਐਂਟੀ-ਵਾਇਰਸ, ਐਂਟੀ-ਬੈਕਟਰੀਅਲ ਅਤੇ ਚਿਕਿਤਸਕ ਗੁਣ ਹੁੰਦੇ ਹਨ। ਅਜਿਹੇ ‘ਚ ਇਸਦਾ ਪਾਣੀ ਪੀਣ ਨਾਲ ਗਲੇ ਦੀ ਖ਼ਰਾਸ਼ ਤੋਂ ਜਲਦੀ ਰਾਹਤ ਮਿਲ ਸਕਦੀ ਹੈ। ਇਸ ਦੇ ਲਈ ਅਦਰਕ ਦੇ 1 ਟੁਕੜੇ ਨੂੰ ਛਿੱਲਕੇ ਪਾਣੀ ਨਾਲ ਧੋ ਲਓ। ਹੁਣ ਪੈਨ ‘ਚ 2 ਗਲਾਸ ਪਾਣੀ ਅਤੇ ਅਦਰਕ ਮਿਲਾਓ। ਪਾਣੀ ਅੱਧਾ ਹੋਣ ਤਕ ਉਬਾਲੋ। ਤਿਆਰ ਪਾਣੀ ਨੂੰ ਛਾਣ ਕੇ ਇਸ ‘ਚ 1 ਛੋਟਾ ਚੱਮਚ ਸ਼ਹਿਦ ਮਿਕਸ ਕਰਕੇ ਘੁੱਟ-ਘੁੱਟ ਪੀਓ। ਇਸ ਦੇ ਇਲਾਵਾ ਇਸ ਦੇ ਗਰਾਰੇ ਕਰੋ। ਇਹ ਗਲ਼ੇ ਦੀ ਖਰਾਸ਼ ਦੂਰ ਕਰਕੇ ਗਲਾ ਦਰਦ ਆਦਿ ਮੁਸੀਬਤਾਂ ਤੋਂ ਰਾਹਤ ਦੇਵੇਗਾ।

Cough problems tips

ਕਾਲੀ ਮਿਰਚ ਅਤੇ ਦੇਸੀ ਘਿਓ: ਗਲੇ ਦੀ ਖਰਾਸ਼ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ ਦਾ ਪਾਊਡਰ ਨੂੰ ਥੋੜ੍ਹੇ ਜਿਹੇ ਕੁਝ ਦੇਸੀ ਘਿਓ ਜਾਂ ਪਤਾਸੇ ਨਾਲ ਖਾਓ। ਇਸ ਤੋਂ ਇਲਾਵਾ ਕਾਲੀ ਮਿਰਚ ਨੂੰ 2 ਬਦਾਮ ਦੇ ਨਾਲ ਪੀਸ ਕੇ ਖਾਣ ਨਾਲ ਵੀ ਫਾਇਦਾ ਹੋਵੇਗਾ।

ਕਾਲੀ ਮਿਰਚ ਅਤੇ ਤੁਲਸੀ ਦਾ ਕਾੜਾ: ਤੁਸੀਂ ਇਸ ਦੇ ਲਈ ਕਾਲੀ ਮਿਰਚ ਅਤੇ ਤੁਲਸੀ ਦਾ ਕਾੜਾ ਬਣਾਕੇ ਪੀ ਸਕਦੇ ਹੋ। ਇਸ ਦੇ ਲਈ ਪੈਨ ‘ਚ 1 ਕੱਪ ਪਾਣੀ, 4-5 ਕਾਲੀ ਮਿਰਚ ਅਤੇ ਤੁਲਸੀ ਦੇ 5 ਪੱਤੇ ਪਾ ਕੇ ਉਬਾਲੋ। ਤਿਆਰ ਕਾੜੇ ਨੂੰ ਛਾਣ ਕੇ ਸੌਣ ਤੋਂ ਪਹਿਲਾਂ ਸੇਵਨ ਕਰੋ। ਇਸ ਨਾਲ ਗਲ਼ੇ ਦੀਆਂ ਸਮੱਸਿਆਵਾਂ ਦੂਰ ਕਰਨ ‘ਚ ਸਹਾਇਤਾ ਮਿਲੇਗੀ। ਨਾਲ ਹੀ ਇਮਿਊਨਿਟੀ ਮਜ਼ਬੂਤ ਹੋਣ ਨਾਲ ਤੁਹਾਨੂੰ ਮੌਸਮੀ ਅਤੇ ਕੋਰੋਨਾ ਵਾਇਰਸ ਦੀ ਚਪੇਟ ‘ਚ ਆਉਣ ਤੋਂ ਬਚਾਅ ਰਹੇਗਾ।

The post ਕੋਰੋਨਾ ਦਾ ਇੱਕ ਲੱਛਣ ਹੈ ਗਲੇ ਦੀ ਖ਼ਰਾਸ਼, ਇਨ੍ਹਾਂ ਦੇਸੀ ਨੁਸਖ਼ਿਆਂ ਨਾਲ ਪਾਓ ਅਰਾਮ appeared first on Daily Post Punjabi.

[ad_2]

Source link