Liver healthy diet
ਪੰਜਾਬ

ਕੋਰੋਨਾ ਦੀ ਦੂਜੀ ਲਹਿਰ ਤੋਂ ਬਚਾਓ ਫੇਫੜੇ, ਹੈਲਥੀ ਰੱਖਣ ਲਈ ਖਾਓ ਇਹ ਫੂਡਜ਼

[ad_1]

Liver healthy diet: ਕੋਰੋਨਾ ਦੀ ਦੂਜੀ ਲਹਿਰ ਬਹੁਤ ਖਤਰਨਾਕ ਦੱਸੀ ਜਾ ਰਹੀ ਹੈ ਜਿਸ ਦਾ ਅਸਰ ਮਨੁੱਖ ਦੇ ਫੇਫੜਿਆਂ ‘ਤੇ ਪੈ ਰਿਹਾ ਹੈ। ਕੋਰੋਨਾ ਵਾਇਰਸ ਨਾਲ ਹੋਣ ਵਾਲਾ ਇੰਫੈਕਸ਼ਨ ਰੇਸਪੀਰੇਟਰੀ ਯਾਨਿ ਸਾਹ ਨਾਲ ਸੰਬੰਧਿਤ ਬਿਮਾਰੀ ਹੈ ਜੋ ਫੇਫੜਿਆਂ ‘ਤੇ ਸਿੱਧਾ ਅਟੈਕ ਕਰਦੀ ਹੈ। ਦੂਜੀ ਲਹਿਰ ‘ਚ ਮਰੀਜ਼ਾਂ ਨੂੰ ਆਕਸੀਜਨ ਦੀ ਕਮੀ ਮਹਿਸੂਸ ਹੋ ਰਹੀ ਹੈ। ਅਜਿਹੇ ‘ਚ ਫੇਫੜਿਆਂ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਜੇ ਕੋਰੋਨਾ ਸੰਕ੍ਰਮਣ ਹੋਵੇ ਤਾਂ ਵੀ ਤੁਸੀਂ ਇਸ ਦਾ ਮਜ਼ਬੂਤੀ ਨਾਲ ਇਸ ਦਾ ਸਾਹਮਣਾ ਕਰ ਸਕੋ।

Liver healthy diet
Liver healthy diet

ਕੁਝ ਚੀਜ਼ਾਂ ਦਾ ਧਿਆਨ ਰੱਖਕੇ ਤੁਸੀਂ ਫੇਫੜਿਆਂ ਨੂੰ ਮਜ਼ਬੂਤ ਬਣਾ ਸਕਦੇ ਹੋ….

ਚੰਗੀ ਡਾਇਟ ਅਤੇ ਭਰਪੂਰ ਪਾਣੀ: ਫਾਈਬਰ ਯੁਕਤ ਫਲ ਅਤੇ ਸਬਜ਼ੀਆਂ, ਪ੍ਰੋਟੀਨ ਯੁਕਤ ਅਤੇ ਡੇਅਰੀ ਪ੍ਰੋਡਕਟਸ ਦਾ ਸੇਵਨ ਕਰੋ। Liquid ਚੀਜ਼ਾਂ ਦਾ ਸੇਵਨ ਕਰੋ। ਜ਼ਿਆਦਾ ਪਾਣੀ ਪੀਓ। ਗ੍ਰੀਨ ਟੀ ਲੱਸੀ ਆਦਿ ਦਾ ਸੇਵਨ ਕਰੋ। ਲਸਣ ਅਦਰਕ ਜ਼ਿਆਦਾ ਖਾਓ। ਤੁਲਸੀ-ਦਾਲਚੀਨੀ ਦਾ ਕਾੜਾ ਬਣਾਕੇ ਪੀਓ। ਇਸ ਨਾਲ ਤੁਹਾਡੇ ਫੇਫੜੇ ਹੈਲਥੀ ਰਹਿਣਗੇ। ਤੇਲ ‘ਚ ਤਲੇ ਅਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ। ਇਮਿਊਨ ਬੂਸਟਰ ਡਾਈਟ ਜਿਵੇਂ ਕਿ ਓਮੇਗਾ-3, ਨਟਸ, ਵਿਟਾਮਿਨ ਸੀ, ਸਾਬਤ ਅਨਾਜ ਆਦਿ ਖਾਂਦੇ ਰਹੋ।

Liver healthy diet
Liver healthy diet

ਬਰੀਥਿੰਗ ਐਕਸਰਸਾਈਜ਼: ਸਿਹਤ ਮਾਹਰਾਂ ਦੇ ਅਨੁਸਾਰ ਫੇਫੜਿਆਂ ਨੂੰ ਮਜ਼ਬੂਤ ਕਰਨ ਲਈ ਪ੍ਰਾਣਾਯਾਮ ਤੋਂ ਵਧੀਆ ਹੋਰ ਕੋਈ ਉਪਾਅ ਨਹੀਂ ਹੈ। ਡੇਲੀ ਰੁਟੀਨ ‘ਚ, ਪ੍ਰਾਣਾਯਾਮ, ਅਨੂਲੋਮ-ਵਿਲੋਮ ਜਿਹੇ ਬਰੀਥਿੰਗ ਐਕਸਰਸਾਈਜ਼ ਕਰੋ। ਕੁਝ ਮਿੰਟਾਂ ਲਈ ਗਹਿਰਾ ਸਾਹ ਲੈਣਾ ਵੀ ਤੁਹਾਡੇ ਫੇਫੜਿਆਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਨਾ ਸਿਰਫ ਤੁਹਾਡੇ ਫੇਫੜੇ ਸਾਫ ਹੁੰਦੇ ਹਨ ਬਲਕਿ ਬਰੀਥਿੰਗ ਐਕਸਰਸਾਈਜ਼ ਕਰਨ ਨਾਲ ਤਣਾਅ ਅਤੇ ਚਿੰਤਾ ਵੀ ਦੂਰ ਹੁੰਦੀ ਹੈ। ਸਮੋਕਿੰਗ ਸਿਰਫ ਕੋਰੋਨਾ ਹੀ ਨਹੀਂ ਬਲਕਿ ਫੇਫੜਿਆਂ ਦੇ ਕੈਂਸਰ, ਅਸਥਮਾ ਵਰਗੀਆਂ ਬਿਮਾਰੀਆਂ ‘ਚ ਵੀ ਤੁਹਾਨੂੰ ਘੇਰ ਸਕਦੀ ਹੈ। WHO ਦੇ ਅਨੁਸਾਰ ਸਮੋਕਿੰਗ ਕਰਨ ਵਾਲਿਆਂ ਨੂੰ ਕੋਰੋਨਾ ਦੇ ਚਲਦੇ ਗੰਭੀਰ ਰੂਪ ‘ਚ ਬਿਮਾਰ ਹੋਣ ਅਤੇ ਮੌਤ ਦਾ ਖ਼ਤਰਾ ਜ਼ਿਆਦਾ ਹੈ।

ਪ੍ਰਦੂਸ਼ਣ ਤੋਂ ਬਚੋ: ਘਰ ਹੋਵੇ ਜਾਂ ਬਾਹਰ, ਪ੍ਰਦੂਸ਼ਣ ਤੋਂ ਬਚੋ। ਇਹ ਫੇਫੜਿਆਂ ਲਈ ਨੁਕਸਾਨਦੇਹ ਹੋ ਸਕਦਾ ਹੈ। ਸਮੋਕਿੰਗ ਦਾ ਧੂੰਆਂ ਪੀਣ ਵਾਲੇ ਹੀ ਨਹੀਂ ਬਲਕਿ ਆਸ-ਪਾਸ ਬੈਠੇ ਦੂਸਰੇ ਲੋਕਾਂ ਨੂੰ ਵੀ ਬਿਮਾਰ ਕਰਦਾ ਹੈ। ਕੈਮੀਕਲ ਭਰੇ ਵਾਤਾਵਰਨ ਧੂੜ-ਮਿੱਟੀ ਤੋਂ ਖੁਦ ਨੂੰ ਬਚਾਓ। ਫੇਫੜਿਆਂ ਨੂੰ ਐਕਟਿਵ ਰੱਖਣ ਲਈ ਤੁਹਾਡਾ ਐਕਟਿਵ ਹੋਣਾ ਬਹੁਤ ਜ਼ਰੂਰੀ ਹੈ। ਕਸਰਤ ਤੁਹਾਡੇ ਸਰੀਰ ਦੇ ਨਾਲ-ਨਾਲ ਫੇਫੜਿਆਂ ਅਤੇ ਦਿਲ ਨੂੰ ਤੰਦਰੁਸਤ ਰੱਖਣ ‘ਚ ਸਹਾਇਤਾ ਕਰਦੀ ਹੈ। ਇਸ ਲਈ ਰੋਜ਼ਾਨਾ 30 ਮਿੰਟ ਜਾਂ ਹਫ਼ਤੇ ‘ਚ 150 ਮਿੰਟ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਐਰੋਬਿਕਸ ਅਤੇ ਡਾਂਸ ਵੀ ਕਰ ਸਕਦੇ ਹੋ। ਇਹ ਚੀਜ਼ਾਂ ਤੁਹਾਡੇ ਫੇਫੜਿਆਂ ਨੂੰ ਤੰਦਰੁਸਤ ਰੱਖਣਗੀਆਂ।

The post ਕੋਰੋਨਾ ਦੀ ਦੂਜੀ ਲਹਿਰ ਤੋਂ ਬਚਾਓ ਫੇਫੜੇ, ਹੈਲਥੀ ਰੱਖਣ ਲਈ ਖਾਓ ਇਹ ਫੂਡਜ਼ appeared first on Daily Post Punjabi.

[ad_2]

Source link