Corona Patient diet chart
ਪੰਜਾਬ

ਕੋਰੋਨਾ ਦੇ ਮਰੀਜ਼ ਖਾਣ-ਪੀਣ ‘ਚ ਵਰਤੋਂ ਸਾਵਧਾਨੀਆਂ, ਜਾਣੋ ਕਿਵੇਂ ਦਾ ਹੋਵੇ Diet Chart

[ad_1]

Corona Patient diet chart: ਦੇਸ਼ ਭਰ ‘ਚ ਕੋਰੋਨਾ ਦੇ ਮਰੀਜ਼ ਤੇਜ਼ੀ ਨਾਲ ਵੱਧ ਰਹੇ ਹਨ। ਜਿਥੇ ਕਈਆਂ ਦੀ ਹਾਲਤ ਗੰਭੀਰ ਹੈ। ਉੱਥੇ ਹੀ ਕੁਝ ਮਰੀਜ਼ ਅਜਿਹੇ ਹਨ ਜਿਨ੍ਹਾਂ ‘ਚ ਕੋਈ ਲੱਛਣ ਨਹੀਂ ਦਿਖ ਰਹੇ। ਅਜਿਹੇ ‘ਚ ਇਹ ਲੋਕ ਘਰ ‘ਚ ਆਪਣਾ ਖ਼ਿਆਲ ਰੱਖ ਸਕਦੇ ਹਨ। ਇਸ ਸੰਕ੍ਰਮਣ ਤੋਂ ਬਾਹਰ ਆਉਣ ਲਈ ਡਾਇਟ ਅਤੇ ਨਿਊਟ੍ਰੀਸ਼ੀਅਨ ਸਭ ਤੋਂ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਅਸਲ ‘ਚ ਇਸ ਵਾਇਰਸ ਦੀ ਚਪੇਟ ‘ਚ ਆਉਣ ‘ਤੇ ਖੰਘ, ਬੁਖਾਰ ਆਦਿ ਦੀ ਸਮੱਸਿਆ ਹੋਣ ਦੇ ਨਾਲ ਸਰੀਰ ‘ਚ ਬਹੁਤ ਥਕਾਵਟ ਅਤੇ ਕਮਜ਼ੋਰੀ ਹੋਣ ਲਗਦੀ ਹੈ। ਇਸਦੇ ਲਈ ਚੰਗੀ ਡਾਇਟ ਦਾ ਹੋਣਾ ਬਹੁਤ ਜ਼ਰੂਰੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਇਸ ਲੇਖ ਦੇ ਰਾਹੀਂ ਕੋਰੋਨਾ ਮਰੀਜ਼ਾਂ ਦੀ ਡਾਇਟ ਦੱਸਦੇ ਹਾਂ। ਇਸ ਦੀ ਸਹਾਇਤਾ ਨਾਲ ਉਹ ਘਰ ਰਹਿ ਕੇ ਵੀ ਜਲਦੀ ਠੀਕ ਹੋ ਸਕਦੇ ਹਨ।

Corona Patient diet chart
Corona Patient diet chart

ਬਾਸੀ ਅਤੇ ਬਚਿਆ ਹੋਇਆ ਭੋਜਨ ਨਾ ਖਾਓ: ਇਕ ਰਿਪੋਰਟ ਦੇ ਅਨੁਸਾਰ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਨੂੰ ਘਰ ਦਾ ਅਤੇ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ। ਭੋਜਨ ‘ਚ ਫੈਟ, ਕਾਰਬੋਹਾਈਡਰੇਟ, ਹਾਈ ਵੈਲਿਊ ਪ੍ਰੋਟੀਨ, ਐਂਟੀ-ਆਕਸੀਡੈਂਟਸ, ਵਿਟਾਮਿਨ-ਸੀ, ਡੀ, ਆਦਿ ਨਾਲ ਭਰਪੂਰ ਚੀਜ਼ਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਭੋਜਨ ਨਾਲ ਜ਼ਰੂਰਤ ਪੂਰੀ ਨਾ ਹੋਣ ‘ਤੇ ਡਾਕਟਰ ਤੋਂ ਓਰਲ ਸਪਲੀਮੈਂਟ ਲੈ ਕੇ ਸੇਵਨ ਕਰੋ। ਨਾਲ ਹੀ ਹਮੇਸ਼ਾ ਤਾਜ਼ਾ ਭੋਜਨ ਖਾਓ। ਬਾਸੀ ਅਤੇ ਬਚਿਆ ਹੋਇਆ ਭੋਜਨ ਮਰੀਜ਼ ਨੂੰ ਦੇਣ ਤੋਂ ਬਚੋ।

ਨਾਸ਼ਤੇ ਤੋਂ ਡਿਨਰ ਤੱਕ ਖਾਓ ਇਹ ਚੀਜ਼ਾਂ

  • ਬ੍ਰੇਕਫਾਸਟ ‘ਚ: ਪੋਹਾ/ਵੇਸਣ ਦਾ ਚਿੱਲਾ, ਸੂਜੀ ਦਾ ਉਪਮਾ, ਇਡਲੀ, ਆਂਡੇ ਦੀ ਸਫੇਦੀ-2, ਨਮਕੀਨ ਸੇਵੀਆਂ ਸਬਜ਼ੀਆਂ ਦੇ ਨਾਲ, ਹਲਦੀ ਵਾਲਾ ਦੁੱਧ ਸੌਂਠ ਨਾਲ
  • ਲੰਚ ‘ਚ: ਅਮਰੰਥ, ਰਾਗੀ ਜਾਂ ਮਲਟੀਗ੍ਰੇਨ ਆਟੇ ਨਾਲ ਤਿਆਰ ਰੋਟੀ, ਖਿਚੜੀ, ਦਾਲ, ਚੌਲ, ਵੈੱਜ ਪੁਲਾਓ, ਹਰੀਆਂ ਸਬਜ਼ੀਆਂ, ਦਹੀ ਅਤੇ ਸਲਾਦ
  • ਸ਼ਾਮ ਨੂੰ: ਸ਼ਾਮ ਨੂੰ ਛੋਟੀ-ਮੋਟੀ ਭੁੱਖ ਲੱਗਣ ‘ਤੇ ਅਦਰਕ ਵਾਲੀ ਚਾਹ, ਚਿਕਨ ਜਾਂ ਕੋਈ ਵੀ ਇਮਿਊਨਿਟੀ ਵਧਾਉਣ ਵਾਲਾ ਸੂਪ ਪੀਓ। ਇਸ ਤੋਂ ਇਲਾਵਾ ਭਿੱਜੇ ਹੋਏ sprouts ਦੀ ਚਾਟ ਵੀ ਖਾ ਸਕਦੇ ਹੋ।
  • ਡਿਨਰ ‘ਚ: ਰਾਗੀ, ਅਮਰੰਧ, ਮਲਟੀਗ੍ਰੇਨ ਆਟੇ ਨਾਲ ਤਿਆਰ ਰੋਟੀ, ਸੋਇਆ ਬੀਨ, ਪਨੀਰ, ਚਿਕਨ ਜਾਂ ਕੋਈ ਹਰੀ ਸਬਜ਼ੀ ਅਤੇ ਸਲਾਦ ਖਾਓ।
Corona Patient diet chart
Corona Patient diet chart

ਡਾਇਟ ‘ਚ ਸ਼ਾਮਲ ਕਰੋ ਇਮਿਊਨਿਟੀ ਬੂਸਟਰ ਚੀਜ਼ਾਂ

  • ਸਰੀਰ ‘ਚ ਤਾਕਤ ਵਧਾਉਣ ਲਈ ਰਾਗੀ, ਓਟਸ, ਸਾਬਤ ਅਨਾਜ, ਪਨੀਰ, ਸੋਇਆ, ਸੁੱਕੇ ਮੇਵੇ ਅਤੇ ਬੀਜ ਦਾ ਸੇਵਨ ਕਰੋ।
  • Non-vegetarian ਲੋਕ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਚਿਕਨ, ਮੱਛੀ ਅਤੇ ਆਂਡੇ ਦਾ ਸੇਵਨ ਕਰੋ।
  • ਖਾਣਾ ਬਣਾਉਣ ਲਈ ਆਲਿਵ ਆਇਲ, ਸਰੋਂ ਦੇ ਤੇਲ ਦੀ ਵਰਤੋ ਕਰੋ।
  • ਰਾਤ ਨੂੰ ਸੌਣ ਤੋਂ ਪਹਿਲਾਂ 1 ਗਲਾਸ ਹਲਦੀ ਵਾਲਾ ਦੁੱਧ ਪੀਓ।
  • ਹਰੀਆਂ ਸਬਜ਼ੀਆਂ ਅਤੇ ਤਾਜ਼ੇ ਫਲ ਖਾਓ।

ਭੋਜਨ ‘ਚ ਥੋੜ੍ਹਾ ਜਿਹਾ ਆਮਚੂਰ ਪਾਓ: ਆਮ ਤੌਰ ‘ਤੇ ਕੋਰੋਨਾ ਸੰਕਰਮਿਤ ਮਰੀਜ਼ਾਂ ‘ਚ, ਸੁੰਘਣ ਅਤੇ ਸੁਆਦ ਲੈਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਅਜਿਹੇ ‘ਚ ਰੋਗੀ ਦੇ ਭੋਜਨ ‘ਚ ਥੋੜ੍ਹਾ ਜਿਹਾ ਆਮਚੂਰ ਮਿਲਾਓ। ਨਾਲ ਹੀ ਕਈਆਂ ਭੋਜਨ ਖਾਣ ‘ਚ ਵੀ ਮੁਸ਼ਕਲ ਆਉਂਦੀ ਹੈ। ਅਜਿਹੇ ‘ਚ ਉਨ੍ਹਾਂ ਨੂੰ ਖਾਣ ਲਈ ਸੌਫਟ ਚੀਜ਼ਾਂ ਹੀ ਦਿਓ। ਨਾਲ ਹੀ ਇੱਕ ਵਾਰ ‘ਚ ਬਹੁਤ ਸਾਰਾ ਭੋਜਨ ਦੇਣ ਦੇ ਬਜਾਏ ਉਨ੍ਹਾਂ ਨੂੰ ਥੋੜ੍ਹੀ-ਥੋੜ੍ਹੀ ਦੇਰ ‘ਚ ਕੁੱਝ ਨਾ ਕੁੱਝ ਖਿਲਾਓ। ਇਸ ਤੋਂ ਇਲਾਵਾ ਤੁਸੀਂ ਮਰੀਜ਼ ਨੂੰ ਥੋੜ੍ਹੀ ਜਿਹੀ ਡਾਰਕ ਚਾਕਲੇਟ ਵੀ ਖਿਲਾ ਸਕਦੇ ਹੋ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਇਸ ‘ਚ ਲਗਭਗ 70 ਪ੍ਰਤੀਸ਼ਤ ਕੋਕੋ ਹੁੰਦਾ ਹੈ। ਇਸ ਨਾਲ ਉਨ੍ਹਾਂ ਦਾ ਮੂਡ ਵਧੀਆ ਹੋਣ ‘ਚ ਸਹਾਇਤਾ ਮਿਲੇਗੀ।

ਰਿਕਵਰੀ ਹੋਣ ਤੋਂ ਬਾਅਦ ਥਕਾਵਟ ਨੂੰ ਇਸ ਤਰ੍ਹਾਂ ਕਰੋ ਮੈਨੇਜ: ਕੋਰੋਨਾ ਤੋਂ ਠੀਕ ਹੋਣ ਦੇ ਬਾਅਦ ਵੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ। ਦਰਅਸਲ ਇਸ ਦੇ ਕਾਰਨ ਥਕਾਵਟ ਅਤੇ ਕਮਜ਼ੋਰੀ ਕਈ ਦਿਨਾਂ ਰਹਿ ਸਕਦੀ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਕੇਲਾ, ਸੰਤਰਾ, ਮੌਸਮੀ, ਸੇਬ, ਸ਼ਕਰਕੰਦੀ ਆਦਿ ਫਲ ਖਾਓ। ਇਸ ਤੋਂ ਇਲਾਵਾ ਗਰਮ ਪਾਣੀ ‘ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਇਮਿਊਨਿਟੀ ਬੂਸਟ ਹੋਣ ‘ਚ ਮਦਦ ਮਿਲਦੀ ਹੈ।

The post ਕੋਰੋਨਾ ਦੇ ਮਰੀਜ਼ ਖਾਣ-ਪੀਣ ‘ਚ ਵਰਤੋਂ ਸਾਵਧਾਨੀਆਂ, ਜਾਣੋ ਕਿਵੇਂ ਦਾ ਹੋਵੇ Diet Chart appeared first on Daily Post Punjabi.

[ad_2]

Source link