ਕੌਣ ਕਰ ਸਕਦਾ ਹੈ ਪਲਾਜ਼ਮਾ ਡੋਨੇਟ ਅਤੇ ਕੌਣ ਨਹੀਂ ? ਜਾਣੋ ਪੂਰੀ Details
ਪੰਜਾਬ

ਕੌਣ ਕਰ ਸਕਦਾ ਹੈ ਪਲਾਜ਼ਮਾ ਡੋਨੇਟ ਅਤੇ ਕੌਣ ਨਹੀਂ ? ਜਾਣੋ ਪੂਰੀ Details

[ad_1]

Plasma donate details: ਦੇਸ਼ ‘ਚ ਹਰ ਦਿਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਪਿਛਲੇ 15 ਦਿਨਾਂ ਤੋਂ ਦੇਸ਼ ‘ਚ ਕੋਰੋਨਾ ਦੇ ਸਾਢੇ ਤਿੰਨ ਲੱਖ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਜਿਸ ਨੂੰ ਦੇਖਦੇ ਹੋਏ ਕਈ ਰਾਜਾਂ ‘ਚ Lockdown ਵੀ ਲਗਾ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਦਾ ਕਹਿਰ ਰੁਕਦਾ ਨਜ਼ਰ ਨਹੀਂ ਆ ਰਿਹਾ। ਉੱਥੇ ਹੀ ਇਸ ਦੌਰਾਨ ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਲੋਕਾਂ ਕੋਲ ਪਲਾਜ਼ਮਾ ਡੋਨੇਟ ਕਰਨ ਦੀ ਬੇਨਤੀ ਵੀ ਲਗਾਤਾਰ ਆ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿਹੜੇ ਲੋਕ ਪਲਾਜ਼ਮਾ ਡੋਨੇਟ ਕਰ ਸਕਦੇ ਹਨ ਅਤੇ ਕਿਹੜੇ ਨਹੀਂ। ਤਾਂ ਆਓ ਜਾਣਦੇ ਹਾਂ ਇਸ ਬਾਰੇ…

Plasma donate details

ਜਾਣੋ ਕੀ ਹੈ ਪਲਾਜ਼ਮਾ ਡੋਨੇਟ: ਕੋਰੋਨਾ ਵਾਇਰਸ ਸੰਕ੍ਰਮਣ ਦੇ ਇਲਾਜ ਲਈ ਇੱਕ ਪ੍ਰਯੋਗਾਤਮਕ ਪ੍ਰਕਿਰਿਆ ਹੈ। ਇਸ ਇਲਾਜ ‘ਚ ਪਲਾਜ਼ਮਾ ਜੋ ਕਿ ਖੂਨ ਦਾ ਪੀਲਾ Liquid ਹਿੱਸਾ ਹੁੰਦਾ ਹੈ। ਇਹ ਸਿਰਫ ਉਸ ਵਿਅਕਤੀ ‘ਚੋਂ ਕੱਢਿਆ ਜਾਂਦਾ ਹੈ ਜੋ ਕੋਰੋਨਾ ਸੰਕ੍ਰਮਣ ਤੋਂ ਠੀਕ ਹੋ ਗਿਆ ਹੈ ਅਤੇ ਉਸ ਮਰੀਜ਼ ਨੂੰ ਟੀਕਾ ਲਗਾਇਆ ਗਿਆ ਹੈ ਜੋ ਇਸ ਬਿਮਾਰੀ ਨਾਲ ਪੀੜਤ ਹੈ। ਪਲਾਜ਼ਮਾ ‘ਚ ਐਂਟੀਬਾਡੀਜ਼ ਹੁੰਦੀਆਂ ਹਨ ਜੋ ਮਰੀਜ਼ ਨੂੰ ਲੜਨ ਅਤੇ ਬਿਮਾਰੀ ਤੋਂ ਠੀਕ ਹੋਣ ‘ਚ ਸਹਾਇਤਾ ਕਰਦੇ ਹਨ।

Plasma donate details

ਕੌਣ ਕਰ ਸਕਦਾ ਹੈ ਪਲਾਜ਼ਮਾ ਡੋਨੇਟ

 • ਕੋਵਿਡ-19 ਦੇ ਮਾਮਲੇ ‘ਚ ਪਲਾਜ਼ਮਾ ਦੇਣ ਵਾਲੇ ਨੂੰ ਲਗਭਗ 28 ਦਿਨਾਂ ‘ਚ ਸੰਕ੍ਰਮਣ ਤੋਂ ਠੀਕ ਹੋ ਜਾਣਾ ਚਾਹੀਦਾ ਹੈ।
 • 18 ਤੋਂ 60 ਸਾਲ ਦੀ ਉਮਰ ਦੇ ਅੰਦਰ ਹੋਣਾ ਚਾਹੀਦਾ ਹੈ।
 • ਕੋਵਿਡ-19 ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹੋਣ
 • ਕੋਵਿਡ ਦੇ ਲੱਛਣ 14 ਦਿਨਾਂ ਤੱਕ ਨਾ ਦਿਖਦੇ ਹੋਣ
 • ਨੈਗੇਟਿਵ ਕੋਵਿਡ ਰਿਪੋਰਟ ਜ਼ਰੂਰੀ
 • ਪਿਛਲੇ 14 ਦਿਨਾਂ ‘ਚ ਕੋਈ ਐਂਟੀ-ਬਾਇਓਟਿਕ ਨਾ ਲਈ ਹੋਵੇ
 • ਗਰਭਵਤੀ ਅਤੇ ਨਿਊਲੀ ਮੋਮਜ਼ ਪਲਾਜ਼ਮਾ ਡੋਨੇਟ ਨਹੀਂ ਕਰ ਸਕਦੀਆਂ
 • ਕੋਈ ਇੰਫੈਕਸ਼ਨ ਜਾਂ ਵੱਡੀ ਬਿਮਾਰੀ ਨਾ ਹੋਵੇ।

ਕੌਣ ਨਹੀਂ ਕਰ ਸਕਦਾ ਪਲਾਜ਼ਮਾ ਡੋਨੇਟ ?

 • ਜਿਸ ਦਾ ਵਜ਼ਨ 50 ਕਿੱਲੋ ਤੋਂ ਘੱਟ ਹੋਵੇ
 • ਸ਼ੂਗਰ ਮਰੀਜ਼
 • ਪ੍ਰੇਗਨੈਂਟ ਔਰਤ
 • ਜਿਸਦਾ ਬਲੱਡ ਪ੍ਰੈਸ਼ਰ ਕੰਟਰੋਲ ਨਾ ਹੋਵੇ
 • ਜਿਸਨੂੰ ਫੇਫੜੇ ਜਾਂ ਦਿਲ ਦੀ ਬਿਮਾਰੀ ਹੋਵੇ

The post ਕੌਣ ਕਰ ਸਕਦਾ ਹੈ ਪਲਾਜ਼ਮਾ ਡੋਨੇਟ ਅਤੇ ਕੌਣ ਨਹੀਂ ? ਜਾਣੋ ਪੂਰੀ Details appeared first on Daily Post Punjabi.

[ad_2]

Source link