ਪੰਜਾਬ

ਕੌਮਾਂਤਰੀ ਸਹੀਦਾ ਦਾ ਦਿਹਾੜਾ ਮਨਾਓੁਦੇ ਹੋਏ

  1. ਕੌਮਾਂਤਰੀ ਸਹੀਦਾ ਦਾ ਦਿਹਾੜਾ ਮਨਾਓੁਦੇ ਹੋਏ ਸਬ ਡਵੀਜ਼ਨ ਚਾਵਾ ਦਫ਼ਤਰ ਦੇ ਗੇਟ ਅੱਗੇ ਟੈਕਨੀਕਲ ਸਰਵਿਸ ਯੂਨੀਅਨ ਰਜਿ.ਦੇ ਝੰਡੇ ਲਹਿਰਾਓੁਣ ਦੀ ਰਸਮ ਕਰਦੇ ਹੋਏ ਬਿਜਲੀ ਕਾਮੇ

ਬੀਜਾ 5 ਮਈ (ਇੰਦਰਜੀਤ ਸਿੰਘ ਦੈਹਿੜੂ ) ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ. ਸਬ ਡਵੀਜ਼ਨ ਚਾਵਾ ਦੇ ਪ੍ਰਧਾਨ ਸ਼੍ਰੀ ਕਿ੍ਸਨ ਲਾਲ ਅਤੇ ਸੱਕਤਰ ਸ.ਦਰਸ਼ਨ ਸਿੰਘ ਨੇ ਪ੍ਰੈੱਸ ਨੂੰ ਸਾਝੇ ਰੂਪ ਵਿੱਚ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਮਨਾਓੁਦੇ ਹੋਏ ਬਿਜਲੀ ਕਾਮਿਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸਬ ਡਵੀਜ਼ਨ ਚਾਵਾ ਦੇ ਗੇਟ ਅੱਗੇ ਕੌਮਾਂਤਰੀ ਸਹੀਦਾ ਨੂੰ ਸਮਾਰਪਿਤ ਮਈ ਦਿਵਸ ਤੇ ਯੂਨੀਅਨ ਦੇ ਝੰਡੇ ਝੜਾਓੁਣ ਦੀ ਰਸਮ ਕੀਤੀ ਵਿਸ਼ਾਲ ਗੇਟ ਰੈਲੀ ਕੀਤੀ ਰੈਲੀ .ਗੇਟ ਰੈਲੀ ਵਿੱਚ ਸਬ ਡਵੀਜ਼ਨ ਚਾਵਾ ਦੇ ਵਿੱਚ ਕੰਮ ਕਰਦੀਆਂ ਸਮੂਹ ਮੁਲਾਜ਼ਮ ਯੂਨੀਅਨਾ ਦੇ ਸਾਥੀਆਂ ਨੇ ਸਮੂਲੀਅਤ ਕੀਤੀ ਵਿਸ਼ਾਲ ਰੈਲੀ ਨੂੰ ਅਕਾਸ਼ ਗੂੰਜਾਓੁ ਨਾਹਰੇ ਲਾ ਕੇ ਸੰਬੋਧਨ ਕਰਦੇ ਹੋਏ ਆਗੂਆਂ ਨੇ ਮੰਗ ਕੀਤੀ ਕਿ ਨਿੱਜੀਕਰਨ , ਸੰਸਾਰੀਕਰਨ ,ਓੁਦਾਰੀਕਰਨ ਦੀ ਨੀਤੀ ਰਾਹੀ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਬੰਦ ਕੀਤਾ ਜਾਵੇ .ਬਿਜਲੀ ਅੇੈਕਟ 2003 ਰੱਦ ਕੀਤਾ ਜਾਵੇ . ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ .ਸੇਵਾ ਸਰਤਾ ਵਿੱਚ ਕੀਤੀ ਤਬਦੀਲੀ ਰੱਦ ਕੀਤੀ ਜਾਵੇ .44 ਲੇਬਰ ਕਾਨੂੰਨ ਤੋੜ ਕੇ ਬਣਾਏ 4 ਲੇਬਰ ਕੋਡ ਰੱਦ ਕੀਤੇ ਜਾਣ .ਸਾਰੇ ਸਰਕਾਰੀ ਅਦਾਰਿਆਂ ਵਿੱਚ ਪੱਕੀ ਭਰਤੀ ਰਾਹੀਂ ਅਸਾਮੀਆ ਭਰੀਆਂ ਜਾਣ . ਫਿਰਕਾਪ੍ਰਸਤੀ ਨੂੰ ਬੰਦ ਕੀਤਾ ਜਾਵੇ .ਵੱਧ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ.ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ . ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾ ਤਹਿਤ ਖਤਮ ਕੀਤੀਆ ਹਜਾਰਾਂ ਅਸਾਮੀਆ ਨੂੰ ਬਹਾਲ ਕੀਤਾ ਜਾਵੇ . ਜਨਤਕ ਵੰਡ ਪ੍ਰਨਾਲੀ ਰਾਹੀ ਸਮੂਹ ਮਿਹਨਤੀ ਲੋਕਾਂ ਨੂੰ ਸਸਤੀ ਸਿਖਿਆ , ਸਿਹਤ ਸਹੂਲਤਾਂ ,ਰਾਸਨ, ਸਰਕਾਰੀ ਤੌਰ ਤੇ ਦਿੱਤਾ ਜਾਵੇ . ਪਟਿਆਲਾ ਸਰਕਲ ਦੇ ਟਰਮੀਨੇਟ ਕੀਤੇ ਆਗੂਆਂ ਨੂੰ ਬਹਾਲ ਕੀਤਾ ਜਾਵੇ .ਰਿਟਾਇਰ ਹੋਏ ਸਾਥੀਆਂ ਨੂੰ ਬਿਜਲੀ ਯੂਨਿਟਾ ਵਿੱਚ ਰਿਆਤ ਦਿੱਤੀ ਜਾਵੇ. ਕੈਸ ਲੈਸ ਮੈਡੀਕਲ ਸਕੀਮ ਮੁੜ ਚਾਲੂ ਕੀਤੀ ਜਾਵੇ . ਆਦਿ .ਰੈਲੀ ਨੂੰ ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ ਖੰਨਾ ਦੇ ਸਰਕਲ ਮੰਡਲ ਖੰਨਾ ਦੇ ਆਗੂਆਂ ਸ.ਜਗਦੇਵ ਸਿੰਘ ,ਜਸਵੀਰ ਸਿੰਘ ਅਤੇ ਕਰਤਾਰ ਚੰਦ ਨੇ ਵਿਸ਼ੇਸ ਤੌਰ ਤੇ ਰੈਲੀ ਨੂੰ ਸੰਬੋਧਨ ਕੀਤਾ . ਭਰਾਤਰੀ ਯੂਨੀਅਨ ਟੈਕਨੀਕਲ ਸਰਵਿਸਜ਼ ਯੂਨੀਅਨ (ਸੋਢੀ) ਸਬ ਡਵੀਜ਼ਨ ਚਾਵਾ ਦੇ ਸਾਥੀਆਂ ਸ਼੍ਰੀ ਵੀਰ ਸਿੰਘ , ਤਰਸੇਮ ਸਿੰਘ , ਸੱਤਪਾਲ ਸਿੰਘ , ਅਨੂਪ ਸਿੰਘ ,ਗੁਰਮੀਤ ਸਿੰਘ ਨੇ ਰੈਲੀ ਸੰਬੋਧਨ ਵੀ ਕੀਤਾ ਅਤੇ ਹਾਜ਼ਰੀ ਵੀ ਦਿੱਤੀ . ਗੇਟ ਰੈਲੀ ਵਿੱਚ ਸ.ਸੰਤੋਖ ਸਿੰਘ ,ਦਵਿੰਦਰ ਸਿੰਘ ,ਜਸਵੰਤ ਸਿੰਘ ,ਰਣਜੀਤ ਸਿੰਘ ,ਰਘਵੀਰ ਸਿੰਘ ,ਮੇਵਾ ਸਿੰਘ ,ਅਮਰ ਸਿੰਘ , ਅਮਰਜੀਤ ਕੌਰ ,ਦੇਸ਼ ਰਾਜ ,ਰਾਜਿੰਦਰ ਸਿੰਘ ਜੇ.ਈ , ਸੁਖਬੀਰ ਸਿੰਘ ਆਦਿ ਹਾਜ਼ਰ ਸਨ. ਅੰਤ ਵਿੱਚ ਮੁਲਾਜ਼ਮਾ ਨੇ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਤੇਜ ਕਰਨ ਦਾ ਪ੍ਰਣ ਲੈਂਦੇ ਹੋਏ ਮਈ ਦੇ ਕੌਮਾਂਤਰੀ ਸਹਿਦਾ ਨੂੰ ਸਰਧਾਜ਼ਲੀ ਭੇਟ ਕੀਤੀ .