Uric acid home remedies
ਪੰਜਾਬ

ਕੰਟਰੋਲ ਨਾ ਕੀਤਾ ਤਾਂ ਹੱਡੀਆਂ ਨੂੰ ਟੇਢੀਆਂ ਕਰ ਦੇਵੇਗਾ Uric Acid, ਦਵਾਈ ਨਹੀਂ ਦੇਸੀ ਨੁਸਖ਼ੇ ਆਉਣਗੇ ਕੰਮ

[ad_1]

Uric acid home remedies: ਯੂਰਿਕ ਐਸਿਡ ਅੱਜ ਹਰ ਤੀਜੇ ਵਿਅਕਤੀ ਲਈ ਮੁਸੀਬਤ ਦਾ ਕਾਰਨ ਬਣ ਗਿਆ ਹੈ ਜਿਸ ਨੂੰ ਜੇ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਆਰਥਰਾਇਟਿਸ, ਗਠੀਆ, ਜੋੜਾਂ ‘ਚ ਦਰਦ, ਦਿਲ ਦੀ ਬਿਮਾਰੀ, ਕਿਡਨੀ ਸਟੋਨ, ਹਾਈਪਰਟੈਨਸ਼ਨ ਦਾ ਕਾਰਨ ਵੀ ਬਣ ਸਕਦਾ ਹੈ। ਹਰ ਕਿਸੇ ਦੇ ਸਰੀਰ ‘ਚ ਘੱਟ ਯੂਰਿਕ ਐਸਿਡ ਹੁੰਦਾ ਹੈ ਜੋ ਪਿਯੂਰਿਨ ਦੇ ਟੁੱਟਣ ਨਾਲ ਬਣਦਾ ਹੈ। ਇਹ ਖੂਨ ਅਤੇ ਕਿਡਨੀ ਰਾਹੀਂ ਫਿਲਟਰ ਹੋ ਕੇ ਸਰੀਰ ‘ਚੋਂ ਬਾਹਰ ਨਿਕਲ ਜਾਂਦਾ ਹੈ ਪਰ ਜੇ ਅਜਿਹਾ ਨਹੀਂ ਹੁੰਦਾ ਤਾਂ ਇਹ ਹੱਡੀਆਂ ‘ਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੌਲੀ-ਹੌਲੀ gaut ਦਾ ਰੂਪ ਲੈ ਲੈਂਦਾ ਹੈ। ਇਸ ਨੂੰ ਹਾਈ ਯੂਰਿਕ ਐਸਿਡ ਜਾਂ ਹਾਈਪਰਰਿਸੀਮੀਆ ਵੀ ਕਿਹਾ ਜਾਂਦਾ ਹੈ। ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਤੁਸੀਂ ਜ਼ਿਆਦਾ ਕੁੱਝ ਨਹੀਂ ਬਸ ਆਪਣੀ ਡਾਇਟ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਡਾਇਟ ‘ਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰਕੇ ਤੁਸੀਂ ਇਸ ਨੂੰ ਕੰਟਰੋਲ ਕਰ ਸਕਦੇ ਹੋ।

Uric acid home remedies
Uric acid home remedies

ਆਓ ਤੁਹਾਨੂੰ ਦੱਸਦੇ ਹਾਂ ਕਿ ਯੂਰਿਕ ਐਸਿਡ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ…

ਭਰਪੂਰ ਪਾਣੀ ਪੀਓ: ਯੂਰਿਕ ਐਸਿਡ ਨੂੰ ਕੰਟਰੋਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਭਰਪੂਰ ਮਾਤਰਾ ‘ਚ ਪਾਣੀ ਪੀਣਾ। ਇਹ ਐਸਿਡ ਨੂੰ ਪਤਲਾ ਕਰਕੇ ਯੂਰਿਨ ਰਹੀ ਬਾਹਰ ਕੱਢ ਦਿੰਦਾ ਹੈ। ਕਈ ਤਰ੍ਹਾਂ ਦੇ ਵਿਟਾਮਿਨਜ਼, ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਨਾਲ ਭਰਪੂਰ ਅਲਫ਼ਾ ਸੀਰਮ ਅਤੇ ਐਪਲ ਸਾਈਡਰ ਵਿਨੇਗਰ ਵੀ ਪੀਐਚ ਵਾਲਿਉਮ ਨੂੰ ਵਧਾਕੇ ਯੂਰਿਕ ਐਸਿਡ ਨੂੰ ਕੰਟਰੋਲ ਕਰਦਾ ਹੈ। ਬਲੈਕਬੇਰੀ ਜਾਂ ਰੋਜ਼ਾਨਾ ਇਸਦਾ ਜੂਸ ਪੀਣ ਨਾਲ ਵੀ ਯੂਰਿਕ ਐਸਿਡ ਦਾ ਲੈਵਲ ਨਹੀਂ ਵਧਦਾ। ਇਸ ਤੋਂ ਇਲਾਵਾ ਇਹ ਕਿਡਨੀ ਤੋਂ ਕ੍ਰਿਸਟਲ ਅਤੇ ਜੋੜਾਂ ਦੇ ਦਰਦ ਨੂੰ ਘਟਾਉਣ ‘ਚ ਵੀ ਮਦਦਗਾਰ ਹੈ।

Uric acid home remedies
Uric acid home remedies

ਜੈਤੂਨ ਦਾ ਤੇਲ: ਜੇ ਤੁਸੀਂ ਯੂਰਿਕ ਐਸਿਡ ਨੂੰ ਕੰਟਰੋਲ ‘ਚ ਰੱਖਣਾ ਚਾਹੁੰਦੇ ਹੋ ਤਾਂ ਖਾਣਾ ਪਕਾਉਣ ਲਈ ਜੈਤੂਨ ਦੇ ਤੇਲ ਦੀ ਵਰਤੋਂ ਕਰੋ। ਇਸ ‘ਚ ਭਰਪੂਰ ਐਂਟੀ-ਆਕਸੀਡੈਂਟ ਹੁੰਦਾ ਹੈ ਜੋ ਸਰੀਰ ਤੋਂ ਐਕਸਟ੍ਰਾ ਐਸਿਡ ਨੂੰ ਬਾਹਰ ਕੱਢਦਾ ਹੈ। ਇਸ ਨੂੰ ਕੰਟਰੋਲ ਕਰਨ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਮਟਰ, ਬ੍ਰੋਕਲੀ, ਆਲੂ, ਆਂਵਲਾ, ਅਮਰੂਦ, ਮਸ਼ਰੂਮਜ਼, ਬੈਂਗਣ, ਹਰੀ ਬੀਨਜ਼, ਦਾਲ, ਸੋਇਆਬੀਨ, ਟੋਫੂ, ਬ੍ਰਾਊਨ ਰਾਈਸ, ਓਟਸ, ਜੌ, ਲੋਅ ਫੈਟ ਦੁੱਧ ਅਤੇ ਡੇਅਰੀ ਪ੍ਰੋਡਕਟਸ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰੋ। ਬੇਕਿੰਗ ਸੋਡਾ ਯੂਰਿਕ ਐਸਿਡ ਨੂੰ ਘੁਲਣਸ਼ੀਲ ਬਣਾਕੇ ਕਿਡਨੀ ਦੁਆਰਾ ਬਾਹਰ ਕੱਢਣ ‘ਚ ਮਦਦ ਕਰਦਾ ਹੈ ਪਰ ਜੇ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਇਸ ਦਾ ਸੇਵਨ ਨਾ ਕਰੋ।

ਗੁਣਗੁਣਾ ਨਿੰਬੂ ਪਾਣੀ: ਸਵੇਰੇ 1 ਗਲਾਸ ਗੁਣਗੁਣਾ ਨਿੰਬੂ ਪਾਣੀ ਪੀਣ ਨਾਲ ਨਾ ਸਿਰਫ ਐਸਿਡ ਟੁੱਟਦਾ ਹੈ ਬਲਕਿ ਫੈਟ ਬਰਨ ‘ਚ ਵੀ ਸਹਾਇਤਾ ਕਰਦਾ ਹੈ। ਇਸ ‘ਚ ਸਿਟਰਿਕ ਐਸਿਡ ਹੁੰਦਾ ਹੈ ਜੋ ਇਸਨੂੰ ਕੰਟਰੋਲ ‘ਚ ਰੱਖਦਾ ਹੈ। ਫਾਈਬਰ ਨਾਲ ਭਰਪੂਰ ਭੋਜਨ ਜਿਵੇਂ ਕਿ ਮੱਕੀ, ਡ੍ਰਾਈ ਫਰੂਟਸ ਅਤੇ ਐਂਟੀ-ਆਕਸੀਡੈਂਟ ਭੋਜਨ ਜਿਵੇਂ ਅੰਗੂਰ, ਲਾਲ ਸ਼ਿਮਲਾ ਮਿਰਚ ਆਦਿ ਵੀ ਯੂਰੀਕ ਐਸਿਡ ਨੂੰ ਕੰਟਰੋਲ ਕਰਦੇ ਹਨ। ਲੌਕੀ ਦਾ ਜੂਸ ਵੀ ਯੂਰਿਕ ਐਸਿਡ ਨੂੰ ਨਾਰਮਲ ਰੱਖਦਾ ਹੈ ਇਸ ਲਈ ਇਸ ਦਾ 1 ਗਲਾਸ ਰੋਜ਼ਾਨਾ ਲਓ। ਇਸ ਤੋਂ ਇਲਾਵਾ ਯੂਰਿਕ ਐਸਿਡ ‘ਚ ਗਾਜਰ ਅਤੇ ਚੁਕੰਦਰ ਦਾ ਜੂਸ ਵੀ ਫਾਇਦੇਮੰਦ ਹੁੰਦਾ ਹੈ।

ਆਂਵਲਾ ਦਾ ਰਸ: ਅਲੋਵੇਰਾ ਦੇ ਜੂਸ ‘ਚ ਆਂਵਲਾ ਦਾ ਰਸ ਮਿਲਾਕੇ ਪੀਣ ਨਾਲ ਵੀ ਯੂਰਿਕ ਐਸਿਡ ਨਹੀਂ ਵਧਦਾ। ਇਸ ਤੋਂ ਇਲਾਵਾ ਰੋਜ਼ਾਨਾ ਨਾਰੀਅਲ ਪਾਣੀ ਦਾ ਸੇਵਨ ਕਰਨਾ ਵੀ ਫਾਇਦੇਮੰਦ ਹੁੰਦਾ ਹੈ।

The post ਕੰਟਰੋਲ ਨਾ ਕੀਤਾ ਤਾਂ ਹੱਡੀਆਂ ਨੂੰ ਟੇਢੀਆਂ ਕਰ ਦੇਵੇਗਾ Uric Acid, ਦਵਾਈ ਨਹੀਂ ਦੇਸੀ ਨੁਸਖ਼ੇ ਆਉਣਗੇ ਕੰਮ appeared first on Daily Post Punjabi.

[ad_2]

Source link