[ad_1]
Bed lemon benefits: ਗਰਮੀਆਂ ਦੇ ਮੌਸਮ ‘ਚ ਲਗਭਗ ਹਰ ਕੋਈ ਨਿੰਬੂ ਪਾਣੀ ਪੀਣਾ ਪਸੰਦ ਕਰਦਾ ਹੈ। ਪਰ ਨਿੰਬੂ ਪਾਣੀ ਪੀ ਕੇ ਜਾਂ ਖਾ ਕੇ ਨਹੀਂ ਬਲਕਿ ਸਿਰਫ ਸਿਰਹਾਣੇ ਦੇ ਕੋਲ ਰੱਖ ਕੇ ਵੀ ਤੁਸੀਂ ਇਸ ਦਾ ਫਾਇਦਾ ਲੈ ਸਕਦੇ ਹੋ। ਤੁਸੀਂ ਵੀ ਸੁਣਿਆ ਹੋਵੇਗਾ ਕਿ ਅਕਸਰ ਲੋਕ ਰਾਤ ਨੂੰ ਆਪਣੇ ਸਿਰਹਾਣੇ ਦੇ ਕੋਲ ਨਿੰਬੂ ਰੱਖਕੇ ਸੌਂਦੇ ਹਨ। ਉਹ ਅਜਿਹਾ ਕਿਉਂ ਕਰਦੇ ਹਨ? ਇਹ ਪ੍ਰਸ਼ਨ ਤੁਹਾਡੇ ਦਿਮਾਗ ‘ਚ ਜ਼ਰੂਰ ਘੁੰਮਦਾ ਹੋਵੇਗਾ। ਦੱਸ ਦਈਏ ਕਿ ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਨੂੰ ਸਿਰਫ਼ ਸਿਰਹਾਣੇ ਦੇ ਕੋਲ ਰੱਖਣ ਨਾਲ ਹੀ ਤੁਹਾਨੂੰ ਬਹੁਤ ਸਾਰੇ ਫ਼ਾਇਦੇ ਮਿਲ ਸਕਦੇ ਹਨ।

ਗਰਮੀਆਂ ‘ਚ ਬਹੁਤ ਫਾਇਦੇਮੰਦ ਨਿੰਬੂ ਪਾਣੀ ਪੀਣਾ: ਨਿੰਬੂ ‘ਚ ਵਿਟਾਮਿਨ ਸੀ-ਬੀ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਕਾਰਬੋਹਾਈਡਰੇਟ ਅਤੇ ਪ੍ਰੋਟੀਨ ਵਰਗੇ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਨਾ ਸਿਰਫ ਸਰੀਰ ਨੂੰ ਹਾਈਡਰੇਟ ਕਰਦਾ ਹੈ ਬਲਕਿ ਦਿਨ ਭਰ ਐਨਰਜ਼ੀ ਵੀ ਮਿਲਦੀ ਹੈ। ਕਿਉਂਕਿ ਇਸ ਦੀ ਤਾਸੀਰ ਠੰਡੀ ਹੁੰਦੀ ਹੈ ਇਸ ਨਾਲ ਸਰੀਰ ਨੂੰ ਠੰਡਕ ਵੀ ਮਿਲਦੀ ਹੈ।

ਆਓ ਅਸੀਂ ਤੁਹਾਨੂੰ ਦੱਸਦੇ ਹਾਂ ਸੌਣ ਦੇ ਸਮੇਂ ਸਿਰਹਾਣੇ ਹੇਠ ਨਿੰਬੂ ਰੱਖਣ ਦੇ ਕੀ-ਕੀ ਫਾਇਦੇ ਹਨ…
ਬਲੱਡ ਪ੍ਰੈਸ਼ਰ ਕੰਟਰੋਲ: ਰਾਤ ਨੂੰ ਸੋਂਦੇ ਸਮੇਂ ਬਿਸਤਰ ਦੇ ਕੋਲ ਨਿੰਬੂ ਦਾ ਟੁਕੜਾ ਰੱਖੋ। ਇਸ ਨਾਲ ਤੁਸੀਂ ਨਾ ਸਿਰਫ਼ ਸਵੇਰੇ ਫਰੈਸ਼ ਫੀਲ ਕਰੋਗੇ ਬਲਕਿ ਇਸ ਦੀ ਖੁਸ਼ਬੂ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹੇਗਾ। ਖੋਜ ਅਨੁਸਾਰ ਨਿੰਬੂ ਦੀ ਖੁਸ਼ਬੂ ਸਰੀਰ ‘ਚ ਸੇਰੋਟਿਨ ਨਾਮਕ ਤੱਤ ਨੂੰ ਵਧਾਉਂਦੀ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ। ਤਣਾਅ, ਚਿੰਤਾ ਜਾਂ ਡਿਪ੍ਰੈਸ਼ਨ ਕਾਰਨ ਨੀਂਦ ਨਹੀਂ ਆਉਂਦੀ ਤਾਂ ਸੌਣ ਵੇਲੇ ਕੋਲ ਨਿੰਬੂ ਦੀਆਂ 2 ਫਾੜੀਆਂ ਰੱਖ ਲਓ। ਇਸ ਦੇ ਐਂਟੀਬੈਕਟੀਰੀਅਲ ਗੁਣ ਮਨ ਨੂੰ ਸ਼ਾਂਤ ਕਰਨ ਅਤੇ ਸਿਹਤਮੰਦ ਨੀਂਦ ਲੈਣ ‘ਚ ਸਹਾਇਤਾ ਕਰਨਗੇ। ਇਸ ਨਾਲ ਇਨਸੌਮਨੀਆ ਦੀ ਸਮੱਸਿਆ ਵੀ ਦੂਰ ਹੋਵੇਗੀ।

ਮੱਛਰ-ਮੱਖੀਆਂ ਦੂਰ ਰਹਿਣਗੀਆਂ: ਜੇ ਤੁਸੀਂ ਮੱਛਰ, ਮੱਖੀਆਂ ਜਾਂ ਕੀੜੇ-ਮਕੌੜੇ ਤੋਂ ਪ੍ਰੇਸ਼ਾਨ ਹੋ ਤਾਂ ਬਿਸਤਰ ਸਮੇਤ ਕਮਰੇ ਦੇ ਚਾਰੇ ਕੋਨਿਆਂ ‘ਚ ਨਿੰਬੂ ਦਾ ਟੁਕੜਾ ਕੱਟਕੇ ਰੱਖੋ। ਇਸ ਦੀ ਖੁਸ਼ਬੂ ਨਾਲ ਮੱਛਰ, ਕੀੜੇ-ਮਕੌੜੇ ਅਤੇ ਮੱਕੜੀਆਂ ਭੱਜ ਜਾਣਗੇ। ਨਿੰਬੂ ਦੀ ਇੱਕ ਸਲਾਈਸ ਕਮਰੇ ਜਾਂ ਸਿਰਹਾਣੇ ਦੇ ਕੋਲ ਰੱਖਣ ਨਾਲ ਹਵਾ ਸ਼ੁੱਧ ਅਤੇ ਤਾਜ਼ਾ ਹੋ ਜਾਂਦੀ ਹੈ ਅਤੇ ਇਸਦੀ ਗੁਣਵਤਾ ‘ਚ ਸੁਧਾਰ ਆਉਂਦਾ ਹੈ। ਇਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ। ਸੋਂਦੇ ਸਮੇਂ ਸਾਹ ਨਾ ਆਉਣਾ, ਨੱਕ ਬੰਦ ਹੋਣ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ ਤਾਂ ਨਿੰਬੂ ਦਾ ਟੁਕੜਾ ਸਿਰਹਾਣੇ ਦੇ ਹੇਠਾਂ ਰੱਖੋ। ਇਸ ਦੀ ਖੁਸ਼ਬੂ ਨਾਲ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਤੁਹਾਨੂੰ ਨੀਂਦ ਵੀ ਚੰਗੀ ਆਵੇਗੀ।
The post ਕੰਮ ਦਾ ਨੁਸਖ਼ਾ: ਸੋਂਦੇ ਸਮੇਂ ਸਿਰ੍ਹਾਣੇ ਦੇ ਹੇਠਾਂ ਰੱਖੋ ਨਿੰਬੂ, ਹੋਣਗੇ ਇਹ ਜ਼ਬਰਦਸਤ ਫ਼ਾਇਦੇ appeared first on Daily Post Punjabi.
[ad_2]
Source link