ਪੰਜਾਬ

ਖੰਨਾ ਦੇ ਨਵੇਂ ਏ. ਡੀ. ਸੀ. ਅਮਰਜੀਤ ਸਿੰਘ ਬੈਂਸ ਨੇ ਆਪਣਾ ਅਹੁਦਾ ਸੰਭਾਲਿਆ |

ਖੰਨਾ ਦੇ ਨਵੇਂ ਏ. ਡੀ. ਸੀ. ਅਮਰਜੀਤ ਸਿੰਘ ਬੈਂਸ ਨੇ ਆਪਣਾ ਅਹੁਦਾ ਸੰਭਾਲਿਆ |

 

ਖੰਨਾ 6 ਮਈ (ਇੰਦਰਜੀਤ ਸਿੰਘ ਦੈਹਿੜੂ) ਖੰਨਾ ਦੇ ਨਵੇਂ ਏ. ਡੀ. ਸੀ. ਅਮਰਜੀਤ ਸਿੰਘ ਬੈਂਸ ਨੇ ਆਪਣਾ ਅਹੁਦਾ ਸੰਭਾਲਿਆ | ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਕੀਤੇ ਗਏ ਤਬਾਦਲਿਆਂ ‘ਚ ਅਮਰਜੀਤ ਬੈਂਸ ਨੂੰ ਏ. ਡੀ. ਸੀ. (ਜਨਰਲ) ਜਲੰਧਰ ਤੋਂ ਬਦਲ ਕੇ ਖੰਨਾ ਵਿਖੇ ਤਾਇਨਾਤ ਕੀਤਾ ਗਿਆ ਹੈ | ਇਸ ਮੌਕੇ ਖੰਨਾ ਦੇ ਐੱਸ. ਡੀ. ਐਮ. ਮਨਜੀਤ ਕੌਰ, ਪਾਇਲ ਦੇ ਐੱਸ. ਡੀ. ਐਮ. ਦੀਪਜੋਤ ਕੌਰ ਨੇ ਨਵੇਂ ਏ. ਡੀ. ਸੀ. ਅਮਰਜੀਤ ਬੈਂਸ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੂੰ ਲੋਕਾਂ ਦੇ ਘਰ ਪਹੁੰਚਾਉਣਗੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਕੰਮ ਬਿਨਾਂ ਕਿਸੇ ਦੇਰੀ ਤੋਂ ਪਹਿਲ ਦੇ ਆਧਾਰ ‘ਤੇ ਹੋਣਗੇ | ਬੈਂਸ ਨੇ ਅੱਗੇ ਕਿਹਾ ਕਿ ਉਨ੍ਹਾਂ ਕੋਲ ਖੰਨਾ, ਸਮਰਾਲਾ, ਪਾਇਲ ਤਿੰਨੋਂ ਸਬ ਡਵੀਜ਼ਨਾਂ ਦੇ ਕੰਮ ਪੂਰੀ ਇਮਾਨਦਾਰੀ ਤੇ ਬਿਨਾਂ ਕਿਸੇ ਭੇਦਭਾਵ ਤੋਂ ਕਰਨਗੇ | ਇਸ ਮੌਕੇ ਰੀਡਰ ਏ. ਡੀ. ਸੀ. ਪ੍ਰਭਜੋਤ ਸਿੰਘ, ਰੁਪਿੰਦਰ ਕੌਰ, ਪੀ. ਐੱਸ. ਓ. ਜਸਵੀਰ ਸਿੰਘ, ਜਸਵੀਰ ਸਿੰਘ ਹੈਪੀ, ਮਹਿਤਾਬ ਸਿੰਘ ਆਦਿ ਸਟਾਫ਼ ਮੌਜੂਦ ਸੀ ਲੋਕ ਚਰਚਾ ਸਵਾਗਤ ਹੈ