Healthy Smoothie benefits
ਪੰਜਾਬ

ਗਰਮੀਆਂ ‘ਚ ਇਮਿਊਨਿਟੀ ਬੂਸਟਰ Smoothies, ਮਿਲੇਗੀ ਠੰਡਕ ਅਤੇ ਵਜ਼ਨ ਵੀ ਰਹੇਗਾ ਕੰਟਰੋਲ

[ad_1]

Healthy Smoothie benefits: ਗਰਮੀਆਂ ‘ਚ ਹਰ ਕਿਸੀ ਦਾ ਮਨ ਕੁੱਝ ਠੰਡਾ ਖਾਣ ਨੂੰ ਕਰਦਾ ਹੈ। ਤਾਂ ਜੋ ਠੰਡਕ ਮਹਿਸੂਸ ਹੋਵੇ। ਉੱਥੇ ਹੀ ਇਸਦੇ ਲਈ ਸਮੂਦੀ ਬਣਾਕੇ ਪੀਣਾ ਬੈਸਟ ਆਪਸ਼ਨ ਹੈ। ਫ਼ਲਾਂ ਅਤੇ ਮਸਾਲਿਆਂ ਤੋਂ ਤਿਆਰ ਸਮੂਦੀ ਇਮਿਊਨਿਟੀ ਬੂਸਟ ਕਰਨ ਦੇ ਨਾਲ ਭਾਰ ਕੰਟਰੋਲ ਰੱਖਣ ‘ਚ ਮਦਦ ਮਿਲੇਗੀ। ਅਜਿਹੇ ‘ਚ ਤੁਹਾਡਾ ਟੇਸਟ ਬਰਕਰਾਰ ਰਹਿਣ ਦੇ ਨਾਲ ਤੁਹਾਡੀ ਸਿਹਤ ਨੂੰ ਵੀ ਤੰਦਰੁਸਤ ਰੱਖੇਗੀ। ਉੱਥੇ ਹੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸਨੂੰ ਮਜ਼ੇ ਨਾਲ ਪੀਵੇਗਾ। ਤਾਂ ਆਓ ਅਸੀਂ ਤੁਹਾਨੂੰ ਦੋ ਵੱਖ-ਵੱਖ ਤਰ੍ਹਾਂ ਦੀਆਂ ਸਮੂਦੀ ਬਣਾਉਣ ਦਾ ਤਰੀਕਾ ਅਤੇ ਫ਼ਾਇਦੇ ਦੱਸਦੇ ਹਾਂ…

Healthy Smoothie benefits
Healthy Smoothie benefits

ਸਟ੍ਰਾਬੇਰੀ ਅਤੇ ਮੈਂਗੋ ਸਮੂਦੀ

ਸਮੱਗਰੀ

  • ਸਟ੍ਰਾਬੇਰੀ – 1/2 ਕੱਪ
  • ਕੇਲ – 1 ਕੱਪ
  • ਅੰਬ – 1/2 (ਕੱਟਿਆ ਹੋਇਆ)
  • ਕੇਲਾ – 1/2 (ਕੱਟਿਆ ਹੋਇਆ)
  • ਬਦਾਮ ਦਾ ਦੁੱਧ – 1 ਕੱਪ
  • ਬਦਾਮ ਬਟਰ – 1 ਵੱਡਾ ਚੱਮਚ

ਬਣਾਉਣ ਦਾ ਤਰੀਕਾ

  • ਸਾਰੀ ਸਮੱਗਰੀ ਨੂੰ ਬਲੈਡਰ ਦੀ ਮਦਦ ਨਾਲ ਬਲੈਂਡ ਕਰੋ।
  • ਇਸ ਨੂੰ ਗਿਲਾਸ ‘ਕ ਕੱਢਕੇ ਬਰਫ ਨਾਲ ਗਾਰਨਿਸ਼ ਕਰਕੇ ਸਰਵ ਕਰੋ।
Healthy Smoothie benefits
Healthy Smoothie benefits

ਐਪਲ ਸਮੂਦੀ

ਸਮੱਗਰੀ

  • ਨਾਰੀਅਲ ਪਾਣੀ – 1 ਕੱਪ
  • ਕੇਲ – 1 ਕੱਪ
  • ਪਾਲਕ – 1 ਕੱਪ
  • ਐਪਲ – 1, 1/2 (ਛਿੱਲਿਆ ਅਤੇ ਕੱਟਿਆ ਹੋਇਆ)
  • ਦਾਲਚੀਨੀ ਪਾਊਡਰ – 1/8 ਛੋਟਾ ਚੱਮਚ
  • ਚਿਆਂ ਸੀਡਜ਼ – 1 ਵੱਡਾ ਚੱਮਚ (ਆਪਸ਼ਨਲ)
  • ਜੈਫ਼ਲ ਪਾਊਡਰ – 1/8 ਛੋਟਾ ਚੱਮਚ

ਬਣਾਉਣ ਦਾ ਤਰੀਕਾ

  • ਸਾਰੀ ਸਮੱਗਰੀ ਨੂੰ ਬਲੈਡਰ ਦੀ ਮਦਦ ਨਾਲ ਬਲੈਂਡ ਕਰੋ।
  • ਇਸ ਨੂੰ ਗਿਲਾਸ ‘ਕ ਕੱਢਕੇ ਬਰਫ ਨਾਲ ਗਾਰਨਿਸ਼ ਕਰਕੇ ਸਰਵ ਕਰੋ।

ਤਾਂ ਆਓ ਜਾਣਦੇ ਹਾਂ ਸਮੂਦੀ ਪੀਣ ਦੇ ਫਾਇਦਿਆਂ ਬਾਰੇ…

  • ਇਸ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ‘ਚ ਭਾਰ ਕੰਟਰੋਲ ਰਹੇਗਾ। ਅਜਿਹੇ ‘ਚ ਤੁਸੀਂ ਸੁਆਦ ‘ਚ ਆਪਣੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ।
  • ਤਾਜ਼ੇ ਫਲਾਂ ਅਤੇ ਮਸਾਲਿਆਂ ਨਾਲ ਤਿਆਰ ਸਮੂਦੀ ਤੇਜ਼ੀ ਨਾਲ ਇਮਿਊਨਿਟੀ ਬੂਸਟ ਕਰੇਗੀ। ਅਜਿਹੇ ‘ਚ ਕੋਰੋਨਾ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਰਹੇਗਾ।
  • ਜੇ ਤੁਸੀਂ ਵੀ ਦਿਨ ਭਰ ਥੱਕੇ ਹੋਏ ਅਤੇ ਕਮਜ਼ੋਰ ਮਹਿਸੂਸ ਕਰਦੇ ਹੋ ਤਾਂ ਆਪਣੀ ਡੇਲੀ ਡਾਇਟ ‘ਚ ਸਮੂਦੀ ਸ਼ਾਮਲ ਕਰੋ। ਇਸ ਨਾਲ ਤੁਹਾਨੂੰ ਅੰਦਰੋਂ ਮਜ਼ਬੂਤੀ ਮਿਲੇਗੀ।
  • ਵਧਦੀ ਗਰਮੀ ਤੋਂ ਬਚਣ ਲਈ ਸਮੂਦੀ ਪੀਣਾ ਬੈਸਟ ਆਪਸ਼ਨ ਹੈ। ਇਸ ਨਾਲ ਸਰੀਰ ਨੂੰ ਠੰਡਕ ਮਿਲੇਗੀ। ਅਜਿਹੇ ‘ਚ ਤੁਸੀਂ ਦਿਨ ਭਰ ਤਾਜ਼ਗੀ ਮਹਿਸੂਸ ਕਰੋਗੇ।
  • ਗਰਮੀਆਂ ‘ਚ ਸਰੀਰ ‘ਚ ਅਕਸਰ ਪਾਣੀ ਦੀ ਕਮੀ ਹੋ ਜਾਂਦੀ ਹੈ। ਅਜਿਹੇ ‘ਚ ਹੈਲਥੀ ਅਤੇ ਟੇਸਟੀ ਸਮੂਦੀ ਤੁਹਾਨੂੰ ਇਸ ਸਮੱਸਿਆ ਤੋਂ ਬਚਾ ਸਕਦੀ ਹੈ। ਸਟ੍ਰਾਬੇਰੀ, ਅੰਬ, ਨਾਰੀਅਲ ਪਾਣੀ ਆਦਿ ਤੋਂ ਤਿਆਰ ਇਹ ਸਮੂਦੀ ਸਰੀਰ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ‘ਚ ਸਹਾਇਤਾ ਕਰੇਗੀ।

The post ਗਰਮੀਆਂ ‘ਚ ਇਮਿਊਨਿਟੀ ਬੂਸਟਰ Smoothies, ਮਿਲੇਗੀ ਠੰਡਕ ਅਤੇ ਵਜ਼ਨ ਵੀ ਰਹੇਗਾ ਕੰਟਰੋਲ appeared first on Daily Post Punjabi.

[ad_2]

Source link