Hair Mehndi tips
ਪੰਜਾਬ

ਗਰਮੀਆਂ ‘ਚ ਮਹਿੰਦੀ ਲਗਾਉਣ ਨਾਲ ਵਾਲ ਹੋ ਜਾਂਦੇ ਹਨ ਡ੍ਰਾਈ ਤਾਂ ਅਪਣਾਓ ਇਹ ਨੁਸਖ਼ੇ

[ad_1]

Hair Mehndi tips: ਸਮੇਂ ਤੋਂ ਪਹਿਲਾਂ ਚਿੱਟੇ ਵਾਲ ਆਉਣਾ ਤੁਹਾਡੀ ਪੂਰੀ ਲੁੱਕ ਹੀ ਖ਼ਰਾਬ ਕਰ ਦਿੰਦਾ ਹੈ। ਆਮ ਤੌਰ ‘ਤੇ ਔਰਤਾਂ ਚਿੱਟੇ ਵਾਲਾਂ ਨੂੰ ਲੁਕਾਉਣ ਲਈ ਮਹਿੰਦੀ ਲਗਾਉਂਦੀਆਂ ਹਨ ਪਰ ਤੁਹਾਨੂੰ ਦੱਸ ਦਈਏ ਕਿ ਇਹ ਵਾਲਾਂ ਨੂੰ ਰੰਗ ਤਾਂ ਦਿੰਦੀ ਹੈ ਅਤੇ ਨਾਲ ਹੀ ਵਾਲਾਂ ਨੂੰ ਹੈਲਥੀ ਵੀ ਰੱਖਦੀ ਹੈ ਪਰ ਕਈ ਵਾਰ ਮਹਿੰਦੀ ਲਗਾਉਣ ਤੋਂ ਬਾਅਦ ਵਾਲ ਮੁਲਾਇਮ ਦੀ ਬਜਾਏ ਰੁੱਖੇ ਹੋ ਜਾਂਦੇ ਹਨ। ਹੁਣ ਗਰਮੀਆਂ ਆ ਰਹੀਆਂ ਹਨ ਇਸ ਲਈ ਵਾਲਾਂ ਦੇ ਰੁੱਖੇ ਹੋਣ ਦੀ ਸਮੱਸਿਆ ਵੀ ਸ਼ੁਰੂ ਹੀ ਸਮਝੋ ਖਾਸ ਕਰਕੇ ਮਹਿੰਦੀ ਲਗਾਉਣ ਤੋਂ ਬਾਅਦ। ਜੇ ਤੁਹਾਡੇ ਵਾਲ ਵੀ ਮਹਿੰਦੀ ਲਗਾਉਣ ਤੋਂ ਬਾਅਦ ਰੁੱਖੇ ਹੋ ਜਾਂਦੇ ਹਨ ਤਾਂ ਤੁਸੀਂ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਇਸ ਦਾ ਇਲਾਜ ਕਰ ਸਕਦੇ ਹੋ।

Hair Mehndi tips
Hair Mehndi tips

ਜ਼ਰੂਰ ਕਰੋ ਆਇਲਿੰਗ: ਰੁੱਖੇ ਵਾਲਾਂ ਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਔਰਤਾਂ ਰੁੱਖੇ ਵਾਲਾਂ ‘ਤੇ ਮਹਿੰਦੀ ਲਗਾ ਲੈਂਦੀਆਂ ਹਨ। ਤੁਹਾਨੂੰ ਕਦੇ ਵੀ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ। ਮਹਿੰਦੀ ਲਗਾਉਣ ਤੋਂ ਪਹਿਲਾਂ ਇਸ ਚੀਜ਼ ਦਾ ਖਾਸ ਧਿਆਨ ਰੱਖੋ ਕਿ ਤੁਸੀਂ ਚੰਗੀ ਤਰ੍ਹਾਂ ਆਇਲਿੰਗ ਕਰੋ। ਤੁਸੀਂ ਇਸ ਲਈ ਕੋਈ ਵੀ ਤੇਲ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਸਰ੍ਹੋਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਲਗਾ ਸਕਦੇ ਹੋ ਪਰ ਮਹਿੰਦੀ ਤੋਂ ਪਹਿਲਾਂ ਚੰਗੀ ਤਰ੍ਹਾਂ ਆਈਲਿੰਗ ਜ਼ਰੂਰ ਕਰੋ।

Hair Mehndi tips
Hair Mehndi tips

ਅਗਲੇ ਦਿਨ ਕਰੋ ਸ਼ੈਂਪੂ: ਦੂਜੀ ਸਭ ਤੋਂ ਵੱਡੀ ਗਲਤੀ ਔਰਤਾਂ ਇਹ ਕਰਦੀਆਂ ਹਨ ਕਿ ਉਹ ਮਹਿੰਦੀ ਨੂੰ ਪਾਣੀ ਨਾਲ ਉਤਾਰਦੀਆਂ ਹਨ ਅਤੇ ਉਸ ਤੋਂ ਬਾਅਦ ਨਾਲ ਹੀ ਸ਼ੈਂਪੂ ਕਰ ਲੈਂਦੀਆਂ ਹਨ। ਵਾਲਾਂ ਨੂੰ ਡ੍ਰਾਈ ਕਰਨ ਦਾ ਇਹ ਵੀ ਦੂਜਾ ਸਭ ਤੋਂ ਵੱਡਾ ਕਾਰਨ ਹੈ। ਇਸ ਲਈ ਜ਼ਰੂਰੀ ਹੈ ਕਿ ਮਹਿੰਦੀ ਨੂੰ ਉਤਾਰਦੇ ਸਮੇਂ ਇਸ ਚੀਜ਼ ਦਾ ਵਿਸ਼ੇਸ਼ ਧਿਆਨ ਰੱਖੋ ਕਿ ਸੈਂਪੂ ਦੀ ਵਰਤੋਂ 12 ਘੰਟਿਆਂ ਬਾਅਦ ਕਰੋ। ਇਸ ਨੂੰ ਸਧਾਰਣ ਪਾਣੀ ਨਾਲ ਧੋ ਲਓ।

ਸਿਰ ਧੋਣ ਤੋਂ ਬਾਅਦ ਕਰੋ ਇਹ ਕੰਮ: ਹੁਣ ਅਗਲਾ ਕੰਮ ਜੋ ਤੁਸੀਂ ਕਰਨਾ ਹੈ ਉਹ ਇਹ ਹੈ ਕਿ ਸਿੰਪਲ ਪਾਣੀ ਨਾਲ ਸਿਰ ਧੋਣ ਤੋਂ ਬਾਅਦ ਤੁਸੀਂ ਵਾਲਾਂ ‘ਚ ਆਇਲਿੰਗ ਕਰਨੀ ਹੈ। ਜੀ ਹਾਂ, ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਤੁਸੀਂ ਸ਼ੈਂਪੂ ਦੀ ਵਰਤੋਂ 12 ਘੰਟਿਆਂ ਬਾਅਦ ਕਰਨੀ ਹੈ ਇਸ ਲਈ ਆਪਣਾ ਸਿਰ ਧੋਣ ਤੋਂ ਬਾਅਦ ਤੇਲ ਲਗਾਓ ਅਤੇ ਫਿਰ ਅਗਲੇ ਦਿਨ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਇਸ ਦੇ ਲਈ ਤੁਸੀਂ ਕੋਈ ਵੀ ਤੇਲ ਵਰਤ ਸਕਦੇ ਹੋ।

ਗਰਮੀਆਂ ‘ਚ ਅਕਸਰ ਮਹਿੰਦੀ ਲਗਾਉਣ ਤੋਂ ਬਾਅਦ ਵਾਲ ਰੁੱਖੇ ਹੋ ਜਾਂਦੇ ਹਨ ਪਰ ਮਹਿੰਦੀ ਲਗਾਉਣ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਵੀ ਮਿਲਦੇ ਹਨ। ਜਿਵੇ ਕਿ….

  • ਇਹ ਸਿਰ ਨੂੰ ਠੰਡਕ ਦਿੰਦਾ ਹੈ
  • ਡੈਂਡਰਫ, ਖੁਜਲੀ ਆਦਿ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦਾ ਹੈ
  • ਵਾਲ ਜੜ੍ਹ ਤੋਂ ਮਜ਼ਬੂਤ, ਸੰਘਣੇ ਅਤੇ ਸ਼ਾਇਨੀ ਬਣਦੇ ਹਨ
  • ਵਾਲਾਂ ਦੇ ਚਿੱਟੇ ਹੋਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ
  • ਵਾਲਾਂ ‘ਚ ਸ਼ਾਇਨ ਆਉਂਦੀ ਹੈ
  • ਵਾਲਾਂ ਨੂੰ ਕੁਦਰਤੀ ਕੰਡੀਸ਼ਨਿੰਗ ਮਿਲਦੀ ਹੈ
  • ਇਸ ਨਾਲ ਵਾਲ ਆਇਲੀ ਨਹੀਂ ਹੁੰਦੇ।

The post ਗਰਮੀਆਂ ‘ਚ ਮਹਿੰਦੀ ਲਗਾਉਣ ਨਾਲ ਵਾਲ ਹੋ ਜਾਂਦੇ ਹਨ ਡ੍ਰਾਈ ਤਾਂ ਅਪਣਾਓ ਇਹ ਨੁਸਖ਼ੇ appeared first on Daily Post Punjabi.

[ad_2]

Source link