Bel Sharbat benefits
ਪੰਜਾਬ

ਗਰਮੀਆਂ ‘ਚ ਲੂ ਤੋਂ ਬਚਾਏਗਾ ਬੇਲ ਦਾ ਸ਼ਰਬਤ, ਜਾਣੋ ਬਣਾਉਣ ਦਾ ਤਰੀਕਾ ਅਤੇ ਫ਼ਾਇਦੇ ?

[ad_1]

Bel Sharbat benefits: ਤੇਜ਼ ਗਰਮੀ ਤੋਂ ਬਚਣ ਲਈ ਹਰ ਕਿਸੀ ਦਾ ਮਨ ਕੁਝ ਠੰਡਾ ਪੀਣ ਦਾ ਹੁੰਦਾ ਹੈ। ਅਜਿਹੇ ‘ਚ ਲੋਕ ਖ਼ਾਸ ਤੌਰ ‘ਤੇ ਕੋਲਡ ਡਰਿੰਕ ਦਾ ਸੇਵਨ ਕਰਦੇ ਹਨ। ਪਰ ਇਹ ਸਿਹਤ ਨੂੰ ਫ਼ਾਇਦੇ ਦੀ ਬਜਾਏ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ। ਅਜਿਹੇ ‘ਚ ਤੁਸੀਂ ਵੇਲ ਦਾ ਸ਼ਰਬਤ ਪੀ ਸਕਦੇ ਹੋ। ਜੀ ਹਾਂ, ਕੈਲਸ਼ੀਅਮ, ਫਾਸਫੋਰਸ, ਫਾਈਬਰ, ਪ੍ਰੋਟੀਨ, ਆਇਰਨ, ਆਦਿ ਪੌਸ਼ਟਿਕ ਤੱਤ ਹਨ। ਇਹ ਗਰਮੀਆਂ ‘ਚ ਹੀਟ ਸਟ੍ਰੋਕ ਤੋਂ ਬਚਾਉਣ ਦੇ ਨਾਲ ਪਾਚਨ ਕਿਰਿਆ ਨੂੰ ਤੰਦਰੁਸਤ ਰੱਖਣ ‘ਚ ਸਹਾਇਤਾ ਕਰਦਾ ਹੈ। ਤਾਂ ਆਓ ਜਾਣਦੇ ਹਾਂ ਘਰ ‘ਚ ਵੇਲ ਦਾ ਸ਼ਰਬਤ ਬਣਾਉਣ ਦੀ ਵਿਧੀ ਅਤੇ ਇਸਦੇ ਫਾਇਦੇ…

ਸਮੱਗਰੀ

  • ਬੇਲ (ਫਲ) – 2
  • ਖੰਡ – 4-5 ਛੋਟੇ ਚੱਮਚ
  • ਕਾਲਾ ਨਮਕ – ਸਵਾਦ ਦੇ ਅਨੁਸਾਰ
  • ਭੁੰਨਿਆ ਜੀਰਾ – 1 ਛੋਟਾ ਚੱਮਚ
  • ਪਾਣੀ – ਜ਼ਰੂਰਤ ਅਨੁਸਾਰ
Bel Sharbat benefits
Bel Sharbat benefits

ਬਣਾਉਣ ਦਾ ਤਰੀਕਾ

  • ਸਭ ਤੋਂ ਪਹਿਲਾਂ ਬੇਲ ਧੋ ਕੇ ਕੱਟ ਲਓ।
  • ਹੁਣ ਉਸ ਦਾ ਪਲਪ ਯਾਨਿ ਗੁੱਦਾ ਕੱਢੋ।
  • ਇੱਕ ਬਾਊਲ ‘ਚ ਬੇਲ ਦਾ ਪਲਪ ਅਤੇ ਇਸ ਤੋਂ ਦੁੱਗਣਾ ਪਾਣੀ ਪਾਓ।
  • ਪਲਪ ਨੂੰ ਚੰਗੀ ਤਰ੍ਹਾਂ ਮਸਲ ਕੇ ਪਾਣੀ ਨਾਲ ਮਿਲਾਓ।
  • ਛਾਨਣੀ ਦੀ ਮਦਦ ਨਾਲ ਇਸ ਦਾ ਰਸ ਕੱਢ ਕੇ ਖੰਡ ਮਿਲਾਓ।
  • ਹੁਣ ਇਸ ‘ਚ ਠੰਡਾ ਪਾਣੀ ਜਾਂ ਆਈਸ ਕਿਊਬ ਪਾਓ।
  • ਨਮਕ ਅਤੇ ਜੀਰਾ ਮਿਲਾ ਕੇ ਠੰਡਾ-ਠੰਡਾ ਸਰਵ ਕਰੋ।
Bel Sharbat benefits

ਤਾਂ ਆਓ ਜਾਣਦੇ ਹਾਂ ਇਸ ਦੇ ਫਾਇਦੇ…

ਬਲੱਡ ਪ੍ਰੈਸ਼ਰ ਹੋਵੇਗਾ ਕੰਟਰੋਲ: ਇਸ ਦੇ ਲੈਣ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਕੰਟਰੋਲ ਰਹਿੰਦਾ ਹੈ। ਅਜਿਹੇ ‘ਚ ਦਿਲ ਨੂੰ ਸਿਹਤਮੰਦ ਰਹਿਣ ਨਾਲ ਇਸ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ। ਇਸ ਲਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਆਪਣੀ ਡਾਇਟ ‘ਚ ਬੇਲ ਦੇ ਸ਼ਰਬਤ ਜ਼ਰੂਰ ਸ਼ਾਮਲ ਕਰਨਾ ਚਾਹੀਦਾ। ਬੇਲ ਦਾ ਸ਼ਰਬਤ ਪੀਣ ਨਾਲ ਸਰੀਰ ‘ਚ ਸ਼ੂਗਰ ਲੈਵਲ ਕੰਟਰੋਲ ਰਹਿਣ ‘ਚ ਮਦਦ ਮਿਲਦੀ ਹੈ।

ਲੂ ਤੋਂ ਬਚਾਅ: ਗਰਮੀ ਤੋਂ ਤੇਜ਼ ਧੁੱਪ ਦੇ ਸੰਪਰਕ ‘ਚ ਆਉਣ ਕਾਰਨ ਹੀਟਸਟ੍ਰੋਕ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ‘ਚ ਠੰਡਾ-ਠੰਡਾ ਬੇਲ ਸ਼ਰਬਤ ਪੀਣਾ ਬੈਸਟ ਆਪਸ਼ਨ ਹੈ। ਇਹ ਸਰੀਰ ਦੀ ਗਰਮੀ ਦੂਰ ਕਰਨ ਦੇ ਨਾਲ ਲੂ ਤੋਂ ਬਚਾਅ ਕਰਦਾ ਹੈ। ਸਰੀਰ ‘ਚ ਪਾਣੀ ਦੀ ਕਮੀ ਦੇ ਕਾਰਨ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਦੇ ਸੇਵਨ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਅਜਿਹੇ ‘ਚ ਪੇਟ ‘ਚ ਦਰਦ, ਐਸਿਡਿਟੀ, ਕਬਜ਼, ਦਸਤ, ਆਦਿ ਪੇਟ ਦੀਆਂ ਸਮੱਸਿਆਵਾਂ ਤੋਂ ਅਰਾਮ ਮਿਲਦਾ ਹੈ। ਮੋਟਾਪੇ ਤੋਂ ਪੀੜਤ ਲੋਕਾਂ ਨੂੰ ਆਪਣੀ ਡੇਲੀ ਡਾਇਟ ‘ਚ ਬੇਲ ਸ਼ਰਬਤ ਸ਼ਾਮਲ ਕਰਨਾ ਚਾਹੀਦਾ ਹੈ। ਇਸ ‘ਚ ਫਾਈਬਰ ਜ਼ਿਆਦਾ ਹੋਣ ਨਾਲ ਸਰੀਰ ‘ਚ ਜਮ੍ਹਾਂ ਚਰਬੀ ਨੂੰ ਤੇਜ਼ੀ ਨਾਲ ਘਟਾਉਣ ‘ਚ ਮਦਦ ਮਿਲੇਗੀ।

The post ਗਰਮੀਆਂ ‘ਚ ਲੂ ਤੋਂ ਬਚਾਏਗਾ ਬੇਲ ਦਾ ਸ਼ਰਬਤ, ਜਾਣੋ ਬਣਾਉਣ ਦਾ ਤਰੀਕਾ ਅਤੇ ਫ਼ਾਇਦੇ ? appeared first on Daily Post Punjabi.

[ad_2]

Source link