ਪੰਜਾਬ

ਗਰਮੀਆਂ ‘ਚ ਵਾਲ ਲੱਗਦੇ ਹਨ ਗੰਦੇ ਅਤੇ ਚਿਪਚਿਪੇ ? ਟ੍ਰਾਈ ਕਰੋ ਗੁਲਾਬ ਜਲ ਦੇ ਇਹ ਖ਼ਾਸ ਹੇਅਰ ਮਾਸਕ

[ad_1]
Hair health care mask: ਬਦਲਦੇ ਮੌਸਮ ‘ਚ ਸਕਿਨ ਅਤੇ ਵਾਲਾਂ ਦੀ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਖ਼ਾਸਕਰ ਗਰਮੀਆਂ ‘ਚ ਤਾਂ ਵਾਲਾਂ ‘ਚ ਪਸੀਨਾ, ਬਦਬੂ ਵੀ ਆਉਣ ਲੱਗਦੀ ਹੈ। ਜੇ ਤੁਸੀਂ ਬਾਹਰ ਕਿਤੇ ਜਾਂਦੇ ਹੋ ਜਾਂ ਦਫਤਰ ਜਾਂਦੇ ਹੋ ਤਾਂ ਗੰਦੇ ਵਾਲ ਤੁਹਾਡੀ ਲੁੱਕ ਨੂੰ ਖ਼ਰਾਬ ਕਰ ਦਿੰਦੇ ਹਨ। ਉੱਥੇ ਹੀ ਇਸ ਦੇ ਕਾਰਨ ਵਾਲ dull ਵੀ ਲੱਗਣ ਲੱਗਦੇ ਹਨ। ਇਸ ਲਈ ਗਰਮੀਆਂ ‘ਚ ਵਾਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਹਫਤੇ ‘ਚ ਘੱਟੋ-ਘੱਟ 3 ਵਾਰ ਸਿਰ ਧੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਅੱਜ ਅਸੀਂ ਤੁਹਾਨੂੰ ਗੁਲਾਬ ਜਲ ਦੇ ਕੁਝ ਵਿਸ਼ੇਸ਼ ਹੇਅਰ ਪੈਕ ਦੱਸਾਂਗੇ ਜਿਸ ਦੀ ਵਰਤੋਂ ਨਾਲ ਤੁਸੀਂ ਸੁੰਦਰ ਅਤੇ ਖਿਲੇ-ਖਿਲੇ ਵਾਲ ਪਾ ਸਕਦੇ ਹੋ। ਬੱਸ ਗੁਲਾਬ ਜਲ ਦੇ ਇਹ 2 ਸਪੈਸ਼ਲ ਹੇਅਰ ਪੈਕ ਲਗਾਓ…

Hair health care mask
Hair health care mask

ਪਹਿਲਾ ਪੈਕ: ਇਸ ਦੇ ਲਈ ਤੁਹਾਨੂੰ ਚਾਹੀਦਾ ਹੈ….

  • ਗੁਲਾਬ ਜਲ
  • ਗ੍ਰੀਨ ਟੀ ਬੈਗ (1)
  • ਹੁਣ ਤੁਸੀਂ ਪਾਣੀ ਲਓ ਅਤੇ ਇਸ ਨੂੰ ਗਰਮ ਕਰੋ ਅਤੇ ਇਸ ‘ਚ ਗ੍ਰੀਨ ਟੀ ਬੈਗ ਪਾਓ।
  • ਇਸ ਤੋਂ ਬਾਅਦ ਜਦੋਂ ਗ੍ਰੀਨ ਟੀ ਦਾ ਪਾਣੀ ਠੰਡਾ ਹੋ ਜਾਵੇ ਤਾਂ ਤੁਸੀਂ ਇਸ ‘ਚ ਗੁਲਾਬ ਜਲ ਮਿਲਾਓ।

ਇਸ ਤਰ੍ਹਾਂ ਕਰੋ ਇਸਤੇਮਾਲ

  • ਤੁਸੀਂ ਇਸ ਪੈਕ ਦੀ ਵਰਤੋਂ ਸਿਰ ਧੋਣ ਤੋਂ ਪਹਿਲਾਂ ਕਰਨੀ ਹੈ।
  • ਤੁਸੀਂ ਇਸ ਪਾਣੀ ਨੂੰ ਚੰਗੀ ਤਰ੍ਹਾਂ ਮਿਲਾਓ
  • ਹੁਣ ਤੁਸੀਂ ਇਸ ਨੂੰ ਲਗਾਓ
  • ਇਸ ਨਾਲ ਚੰਗੀ ਤਰ੍ਹਾਂ ਮਾਲਸ਼ ਕਰੋ।

ਪੈਕ ਦੇ ਫ਼ਾਇਦੇ

  • ਵਾਲ ਹੋਣਗੇ ਮੁਲਾਇਮ
  • ਸ਼ਾਇਨੀ ਹੋਣਗੇ ਵਾਲ
  • ਦੋ-ਮੂੰਹੇ ਵਾਲਾਂ ਤੋਂ ਮਿਲੇਗਾ ਛੁਟਕਾਰਾ
Hair health care mask
Hair health care mask

ਦੂਜਾ ਪੈਕ: ਇਸ ਨੂੰ ਬਣਾਉਣ ਲਈ ਤੁਹਾਨੂੰ ਚਾਹੀਦਾ….

  • ਲਗਭਗ 1 ਕੱਪ ਗੁਲਾਬ ਜਲ
  • ਫ਼ਰੈਸ਼ ਐਲੋਵੇਰਾ ਜੈੱਲ
  • ਹੁਣ ਇਕ ਬਾਊਲ ਲਓ
  • ਇਸ ‘ਚ ਐਲੋਵੇਰਾ ਜੈੱਲ ਪਾ ਕੇ ਇਸ ‘ਚ ਗੁਲਾਬ ਜਲ ਮਿਲਾਓ
  • ਇਸ ਨੂੰ ਚੰਗੀ ਤਰ੍ਹਾਂ ਮਿਲਾਓ
  • ਇਸ ਦਾ ਪੇਸਟ ਬਣਾ ਲਓ।

ਇਸ ਤਰ੍ਹਾਂ ਕਰੋ ਅਪਲਾਈ

  • ਹੁਣ ਤੁਸੀਂ ਇਸ ਪੇਸਟ ਨੂੰ ਆਪਣੇ ਵਾਲਾਂ ‘ਤੇ ਲਗਾਓ
  • ਧਿਆਨ ਰੱਖੋ ਕਿ ਜਦੋਂ ਤੁਸੀਂ ਇਸ ਪੈਕ ਨੂੰ ਲਗਾਉਂ ਤਾਂ ਤੁਹਾਡੇ ਵਾਲਾਂ ‘ਚ ਤੇਲ ਨਾ ਲੱਗਿਆ ਹੋਵੇ
  • ਹੁਣ ਤੁਸੀਂ ਇਸ ਪੇਸਟ ਨੂੰ ਲਗਾਓ ਅਤੇ ਇਸ ਨੂੰ ਲਗਭਗ 30 ਮਿੰਟਾਂ ਲਈ ਲੱਗਿਆ ਰਹਿਣ ਦਿਓ
  • ਜੇ ਤੁਸੀਂ ਚਾਹੋ ਤਾਂ ਇਸ ਦੀ ਵਰਤੋਂ ਹਫਤੇ ‘ਚ 2 ਤੋਂ 3 ਵਾਰ ਕਰ ਸਕਦੇ ਹੋ।

ਪੈਕ ਦੇ ਫ਼ਾਇਦੇ

  • ਵਾਲ ਬਣਾਏ ਫ਼ਰੈਸ਼
  • ਨਹੀਂ ਆਵੇਗੀ ਵਾਲਾਂ ਤੋਂ ਬਦਬੂ
  • ਵਾਲ ਨਹੀਂ ਹੋਣਗੇ Dull
  • ਇੱਕ ਦਮ ਖਿਲੇ-ਖਿਲੇ ਦਿਖਣਗੇ ਵਾਲ
  • ਵਾਲਾਂ ‘ਚ ਆਵੇਗੀ ਨਵੀਂ ਚਮਕ

The post ਗਰਮੀਆਂ ‘ਚ ਵਾਲ ਲੱਗਦੇ ਹਨ ਗੰਦੇ ਅਤੇ ਚਿਪਚਿਪੇ ? ਟ੍ਰਾਈ ਕਰੋ ਗੁਲਾਬ ਜਲ ਦੇ ਇਹ ਖ਼ਾਸ ਹੇਅਰ ਮਾਸਕ appeared first on Daily Post Punjabi.

[ad_2]

Source link