Gulab lassi benefits
ਪੰਜਾਬ

ਗਰਮੀ ‘ਚ ਬਣਾਕੇ ਪੀਓ ਠੰਡੀ-ਠੰਡੀ ਗੁਲਾਬ ਦੀ ਲੱਸੀ, ਸਿਹਤ ਨੂੰ ਵੀ ਮਿਲਣਗੇ ਕਈ ਫ਼ਾਇਦੇ

[ad_1]

Gulab lassi benefits: ਗਰਮੀਆਂ ‘ਚ ਪਿਆਸ ਬੁਝਾਉਣ ਲਈ ਲੋਕ ਕੋਲਡ ਡਰਿੰਕ ਤਾਂ ਕੁਝ ਲੱਸੀ, ਨਿੰਬੂ ਪਾਣੀ, ਜੂਸ, ਛਾਛ ਆਦਿ ਪੀਂਦੇ ਹਨ। ਪਰ ਅਸੀਂ ਤੁਹਾਡੇ ਲਈ ਗੁਲਾਬ ਲੱਸੀ ਦੀ ਰੈਸਿਪੀ ਲੈ ਕੇ ਆਏ ਹਾਂ ਜੋ ਤੁਹਾਡੀ ਸਿਹਤ ਨੂੰ ਬਰਕਰਾਰ ਰੱਖੇਗੀ। ਸੁਆਦ ਦੀ ਗੱਲ ਕਰੀਏ ਤਾਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਇਹ ਲੱਸੀ ਸੁਆਦ ‘ਚ ਵੀ ਸਾਰੀਆਂ ਡ੍ਰਿੰਕਸ ਨੂੰ ਪਿੱਛੇ ਛੱਡ ਦਿੰਦੀ ਹੈ। ਗੁਲਾਬ ਦੀ ਲੱਸੀ ਭਾਰ ਘਟਾਉਣ ਤੋਂ ਲੈ ਕੇ ਪਾਚਨ ਨੂੰ ਸਹੀ ਰੱਖਣ ‘ਚ ਸਹਾਇਤਾ ਕਰਦੀ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਅਤੇ ਇਸਦੇ ਜ਼ਬਰਦਸਤ ਫ਼ਾਇਦੇ…

ਇਸ ਦੇ ਲਈ ਤੁਹਾਨੂੰ ਚਾਹੀਦਾ…

  • ਠੰਡਾ ਪਾਣੀ
  • ਅੱਧਾ ਗਲਾਸ ਜਾਂ ਇੱਕ ਕੌਲੀ ਦਹੀਂ
  • ਸੁਆਦ ਅਨੁਸਾਰ ਖੰਡ
  • ਗੁਲਾਬ ਸਿਰਪ
  • ਤਾਜ਼ੇ ਗੁਲਾਬ ਦੇ ਪੱਤੇ
  • ਆਈਸ ਕਿਊਬ
Gulab lassi benefits
Gulab lassi benefits

ਗੁਲਾਬ ਦੀ ਲੱਸੀ ਬਣਾਉਣ ਦੀ ਵਿਧੀ:

  1. ਸਭ ਤੋਂ ਪਹਿਲਾਂ ਖੰਡ ਅਤੇ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਓ। ਫਿਰ ਇਸ ‘ਚ ਹਲਕਾ ਠੰਡਾ ਪਾਣੀ ਅਤੇ ਆਈਸ ਕਿਊਬ ਮਿਕਸ ਕਰੋ।
  2. ਹੁਣ ਇਸ ‘ਚ ਸਵਾਦ ਅਨੁਸਾਰ ਗੁਲਾਬ ਸਿਰਪ ਮਿਲਾ ਕੇ ਚੰਗੀ ਤਰ੍ਹਾਂ ਫੈਂਟੋ।
  3. ਫਿਰ ਇਸ ਦੇ ਉਪਰ ਗੁਲਾਬ ਦੀਆਂ ਪੱਤੀਆਂ ਪਾ ਕੇ ਗਾਰਨਿਸ਼ ਕਰੋ। ਲਓ ਤੁਹਾਡੀ ਗੁਲਾਬ ਦੀ ਲੱਸੀ ਬਣਕੇ ਤਿਆਰ ਹੈ।
Gulab lassi benefits
Gulab lassi benefits

ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਗੁਲਾਬ ਦੀ ਲੱਸੀ ਪੀਣ ਨਾਲ ਤੁਹਾਨੂੰ ਕੀ-ਕੀ ਫਾਇਦੇ ਮਿਲਣਗੇ….

ਪਾਚਨ ‘ਚ ਸੁਧਾਰ: ਗੁਲਾਬ ਦੀ ਲੱਸੀ ਪਾਚਨ ਪ੍ਰਕਿਰਿਆ ਨੂੰ ਤੰਦਰੁਸਤ ਰੱਖਣ ‘ਚ ਸਹਾਇਤਾ ਕਰਦੀ ਹੈ ਜਿਸ ਨਾਲ ਬਦਹਜ਼ਮੀ, ਕਬਜ਼, ਐਸਿਡਿਟੀ, ਪੇਟ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਨਾਲ ਹੀ ਇਹ ਅੰਤੜੀਆਂ ਨੂੰ ਤੰਦਰੁਸਤ ਰੱਖਣ ‘ਚ ਮਦਦਗਾਰ ਹੈ। ਕਿਉਂਕਿ ਇਸ ‘ਚ ਕੈਲੋਰੀ ਅਤੇ ਫੈਟ ਦੀ ਮਾਤਰਾ ਘੱਟ ਹੁੰਦੀ ਹੈ ਇਸ ਲਈ ਇਸ ਦਾ ਸੇਵਨ ਭਾਰ ਘਟਾਉਣ ‘ਚ ਮਦਦ ਕਰਦਾ ਹੈ। ਨਾਲ ਹੀ ਇਸਦੇ ਐਨਰਜ਼ੀ, ਪ੍ਰੋਟੀਨ, ਫਾਈਬਰ, ਕਾਰਬਸ ਅਤੇ ਥਿਆਮੀਨ ਜਿਹੇ ਪੌਸ਼ਟਿਕ ਤੱਤ ਮੈਟਾਬੋਲਿਜ਼ਮ ਵਧਾਕੇ ਭਾਰ ਘਟਾਉਣ ‘ਚ ਸਹਾਇਤਾ ਕਰਦੇ ਹਨ। ਸਰੀਰ ‘ਚ ਪਾਣੀ ਦੀ ਕਮੀ ਕਾਰਨ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ ਪਰ ਗੁਲਾਬ ਦੀ ਲੱਸੀ ਸਰੀਰ ਨੂੰ ਹਾਈਡ੍ਰੇਟ ਰੱਖਣ ‘ਚ ਬਹੁਤ ਮਦਦਗਾਰ ਹੈ। ਦਹੀ ਅਤੇ ਛਾਛ ‘ਚ 80 ਤੋਂ 85% ਪਾਣੀ ਹੁੰਦਾ ਹੈ।

ਮਜ਼ਬੂਤ ਇਮਿਊਨ ਸਿਸਟਮ: ਇਸ ‘ਚ ਲੈਕਟਿਕ ਐਸਿਡ ਹੁੰਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਇਸ ਨਾਲ ਤੁਸੀਂ ਬੈਕਟੀਰੀਅਲ ਇੰਫੈਕਸ਼ਨ ਤੋਂ ਬਚੇ ਰਹਿੰਦੇ ਹੋ। ਇਹ ਪੇਟ ਨੂੰ ਸਾਫ ਕਰਨ ‘ਚ ਵੀ ਲਾਭਕਾਰੀ ਹੈ। ਗੁਲਾਬ ਦੀ ਲੱਸੀ ਸਕਿਨ ਨੂੰ ਹਾਈਡਰੇਟ ਰੱਖਣ ਦੇ ਨਾਲ ਬਲੱਡ ਸਰਕੂਲੇਸ਼ਨ ਨੂੰ ਵੀ ਵਧਾਉਂਦੀ ਹੈ ਜਿਸ ਨਾਲ ਦਾਗ-ਧੱਬੇ ਅਤੇ ਮੁਹਾਸੇ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ‘ਚ ਕੈਲਸ਼ੀਅਮ, ਜ਼ਿੰਕ, ਪੋਟਾਸ਼ੀਅਮ, ਫਾਸਫੋਰਸ, ਪ੍ਰੋਟੀਨ ਵਰਗੇ ਤੱਤ ਹੁੰਦੇ ਹਨ ਜੋ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ‘ਚ ਸਹਾਇਤਾ ਕਰਦੇ ਹਨ। ਜਿਮ ਜਾਣ ਵਾਲਿਆਂ ਨੂੰ ਖਾਸ ਤੌਰ ‘ਤੇ ਗੁਲਾਬ ਦੀ ਲੱਸੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

The post ਗਰਮੀ ‘ਚ ਬਣਾਕੇ ਪੀਓ ਠੰਡੀ-ਠੰਡੀ ਗੁਲਾਬ ਦੀ ਲੱਸੀ, ਸਿਹਤ ਨੂੰ ਵੀ ਮਿਲਣਗੇ ਕਈ ਫ਼ਾਇਦੇ appeared first on Daily Post Punjabi.

[ad_2]

Source link