Black Pepper Kadha
ਪੰਜਾਬ

ਗਲੇ ਦੀ ਖ਼ਰਾਸ਼ ਨੂੰ ਦੂਰ ਕਰਨ ‘ਚ ਕਾਰਗਰ ਕਾਲੀ ਮਿਰਚ ਦਾ ਕਾੜਾ, ਜਾਣੋ ਰੈਸਿਪੀ ਅਤੇ ਫ਼ਾਇਦੇ

[ad_1]

Black Pepper Kadha: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੂਰੀ ਦੁਨੀਆ ‘ਚ ਤੇਜ਼ੀ ਨਾਲ ਫੈਲ ਰਹੀ ਹੈ। ਨਾਲ ਹੀ ਆਏ ਦਿਨ ਇਸ ਦੇ ਵੱਖ-ਵੱਖ ਲੱਛਣ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਲੱਛਣਾਂ ‘ਚੋਂ ਇਕ ਹੈ ਗਲੇ ‘ਚ ਖਰਾਸ਼। ਅਜਿਹੇ ‘ਚ ਇਸ ਨੂੰ ਹਲਕੇ ‘ਚ ਲੈਣ ਦੇ ਬਜਾਏ ਤੁਰੰਤ ਡਾਕਟਰ ਨਾਲ ਸੰਪਰਕ ਕਰਨ ‘ਚ ਹੀ ਭਲਾਈ ਹੈ। ਵੈਸੇ ਮੌਸਮ ਦੇ ਬਦਲਣ ਕਾਰਨ ਇਹ ਸਮੱਸਿਆ ਹੋਣਾ ਆਮ ਗੱਲ ਹੈ। ਭਾਵੇਂ ਗਲ਼ੇ ਦੀ ਖ਼ਰਾਸ਼ ਮਾਮੂਲੀ ਹੋਵੇ ਪਰ ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਮੁਸੀਬਤ ਵੀ ਬਣ ਸਕਦੀ ਹੈ। ਅਜਿਹੇ ‘ਚ ਕਾਲੀ ਮਿਰਚ ਦਾ ਕਾੜਾ ਪੀਣ ਨਾਲ ਤੁਸੀਂ ਮਿੰਟਾਂ ‘ਚ ਗਲੇ ਦੀ ਖ਼ਰਾਸ਼ ਤੋਂ ਛੁਟਕਾਰਾ ਪਾ ਸਕਦੇ ਹੋ।

Black Pepper Kadha
Black Pepper Kadha

ਕਾੜਾ ਬਣਾਉਣ ਦੀ ਸਮੱਗਰੀ

  • ਕਾਲੀ ਮਿਰਚ ਪਾਊਡਰ – ਅੱਧਾ ਚੱਮਚ
  • ਛੋਟੀ ਇਲਾਇਚੀ – 2 ਤੋਂ 3
  • ਜੀਰਾ – 1 ਚੱਮਚ
  • ਸੌਂਫ – 1 ਚੱਮਚ
  • ਅਜਵਾਇਣ – 1 ਚੱਮਚ
  • ਦਾਲਚੀਨੀ ਪਾਊਡਰ – 1 ਚੱਮਚ
Black Pepper Kadha
Black Pepper Kadha

ਕਿਵੇਂ ਬਣਾਏ: ਇਕ ਪੈਨ ‘ਚ 2 ਗਲਾਸ ਪਾਣੀ ਲੈ ਕੇ ਉਸ ਨੂੰ ਕੁਝ ਦੇਰ ਉਬਾਲੋ। ਹੁਣ ਪਾਣੀ ‘ਚ ਕਾਲੀ ਮਿਰਚ, ਸੌਂਫ, ਦਾਲਚੀਨੀ ਪਾਊਡਰ ਅਤੇ ਜੀਰਾ ਮਿਲਾਓ। ਪਾਣੀ ਨੂੰ 15-20 ਮਿੰਟਾਂ ਤੱਕ ਉਬਾਲੋ ਅਤੇ ਫਿਰ ਇਸ ‘ਚ ਛੋਟੀ ਇਲਾਇਚੀ ਪਾ ਕੇ ਗੈਸ ਬੰਦ ਕਰੋ। ਇਸ ਨੂੰ ਛਾਣ ਲਓ ਅਤੇ ਠੰਡਾ ਹੋਣ ‘ਤੇ ਸਿਪ-ਸਿਪ ਕਰਕੇ ਪੀਓ। ਤੁਸੀਂ ਸੁਆਦ ਲਈ ਚਾਹੋ ਤਾਂ ਇਸ ‘ਚ ਸ਼ਹਿਦ ਜਾਂ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ।

ਕਿਉਂ ਫਾਇਦੇਮੰਦ ਹੈ ਕਾਲੀ ਮਿਰਚ: ਕਾਲੀ ਮਿਰਚ ‘ਚ ਮਿਨਰਲਜ਼, ਵਿਟਾਮਿਨ, ਪ੍ਰੋਟੀਨ, ਫਾਈਬਰ ਅਤੇ ਕਾਰਬੋਹਾਈਡਰੇਟ ਵਰਗੇ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ। ਸਿਹਤ ਮਾਹਰਾਂ ਦੇ ਅਨੁਸਾਰ ਗਲੇ ‘ਚ ਖਰਾਸ਼ ਹੋਣ ‘ਤੇ ਕਾਲੀ ਮਿਰਚ ਖਾਣ ਨਾਲ ਗਲਾ ਸਾਫ ਹੁੰਦਾ ਹੈ ਅਤੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਕਾਲੀ ਮਿਰਚ ਨੂੰ ਸਾਬਤ ਵੀ ਖਾ ਸਕਦੇ ਹੋ ਜਾਂ ਫ਼ਿਰ ਕਾਲੀ ਮਿਰਚ ਅਤੇ ਚਲਦੀ ਦਾ ਕਾੜਾ ਵੀ ਬਣਾਕੇ ਪੀ ਸਕਦੇ ਹੋ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣ ਸਰਦੀ-ਜ਼ੁਕਾਮ ਦੀ ਸਮੱਸਿਆ ਨੂੰ ਦੂਰ ਕਰਦਾ ਹੈ।

ਇਹ ਦੇਸੀ ਉਪਾਅ ਵੀ ਹੈ ਕਾਰਗਰ: ਕਾਲੀ ਮਿਰਚ ਤੋਂ ਇਲਾਵਾ ਲਸਣ ਵੀ ਗਲੇ ਦੀ ਖਰਾਸ਼ ਤੋਂ ਵੀ ਰਾਹਤ ਦਿਵਾਉਂਦਾ ਹੈ। ਇਸ ‘ਚ ਮੌਜੂਦ ਐਂਟੀ-ਬਾਇਓਟਿਕ, ਐਂਟੀ-ਮਾਈਕਰੋਬਾਇਲ, ਐਂਟੀ-ਇਨਫਲੇਮੇਟਰੀ ਗੁਣ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅਦਰਕ, ਲੌਂਗ, ਸ਼ਹਿਦ ਤੋਂ ਵੀ ਗਲ਼ੇ ਦੀ ਖਰਾਸ਼ ਨੂੰ ਦੂਰ ਕਰਨ ‘ਚ ਮਦਦ ਮਿਲਦੀ ਹੈ।

The post ਗਲੇ ਦੀ ਖ਼ਰਾਸ਼ ਨੂੰ ਦੂਰ ਕਰਨ ‘ਚ ਕਾਰਗਰ ਕਾਲੀ ਮਿਰਚ ਦਾ ਕਾੜਾ, ਜਾਣੋ ਰੈਸਿਪੀ ਅਤੇ ਫ਼ਾਇਦੇ appeared first on Daily Post Punjabi.

[ad_2]

Source link