Diabetes control tips
ਪੰਜਾਬ

ਗਿਲੋਅ ਨਾਲ ਕੰਟਰੋਲ ਹੋਵੇਗੀ High Blood Sugar, ਜਾਣੋ 4 ਆਯੂਰਵੈਦਿਕ ਨੁਸਖ਼ੇ

[ad_1]

Diabetes control tips: ਸਰੀਰ ‘ਚ ਸ਼ੂਗਰ ਲੈਵਲ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਸ਼ੂਗਰ ਲੈਵਲ ਵਧ ਜਾਵੇ ਤਾਂ ਟਾਈਪ-1 ਅਤੇ ਟਾਈਪ 2 ਡਾਇਬਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ। ਉੱਥੇ ਹੀ ਸ਼ੂਗਰ ਲੈਵਲ ਘੱਟ ਹੋਣ ‘ਤੇ ਵੀ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦੀ ਸੰਭਾਵਨਾ ਰਹਿੰਦੀ ਹੈ। ਦੱਸ ਦਈਏ ਕਿ ਬਲੱਡ ਸ਼ੂਗਰ ਲੈਵਲ ਉਮਰ ਅਤੇ ਬਾਡੀ ਮਾਸ ਇੰਡੈਕਸ ‘ਤੇ ਨਿਰਭਰ ਕਰਦਾ ਹੈ। ਬਾਡੀ ਮਾਸ ਇੰਡੈਕਸ 25 ਤੋਂ ਵੱਧ ਹੋਣ ‘ਤੇ ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ, ਦਿਲ ਦੀ ਬਿਮਾਰੀ, ਪੀਸੀਓਡੀ ਅਤੇ ਸ਼ੂਗਰ ਦਾ ਖ਼ਤਰਾ ਰਹਿੰਦਾ ਹੈ।

ਹਾਈ ਬਲੱਡ ਸ਼ੂਗਰ ਲੈਵਲ ਦੇ ਲੱਛਣ

 • ਤਣਾਅ, ਥਕਾਵਟ
 • ਕਿਡਨੀ ਦੀਆਂ ਬਿਮਾਰੀਆਂ
 • ਲਗਾਤਾਰ ਸਿਰ ਦਰਦ
 • ਧੁੰਦਲਾਪਣ
 • ਦਿਲ ਨਾਲ ਜੁੜੀਆਂ ਬੀਮਾਰੀਆਂ
 • ਅਚਾਨਕ ਭਾਰ ਘਟਣਾ
 • ਵਾਰ-ਵਾਰ ਯੂਰਿਨ ਆਉਣਾ
 • ਵਾਰ-ਵਾਰ ਪਿਆਸ ਲੱਗਣੀ
 • ਚਿਹਰੇ, ਗਰਦਨ ਅਤੇ ਸਰੀਰ ਦੇ ਦੂਸਰੇ ਹਿੱਸਿਆਂ ‘ਤੇ ਕਾਲੇ ਧੱਬੇ ਪੈਣਾ ਹਾਈ ਸ਼ੂਗਰ ਲੈਵਲ ਦੇ ਸੰਕੇਤ ਹਨ।
Diabetes control tips
Diabetes control tips

ਗਿਲੋਅ ਨਾਲ ਕੰਟਰੋਲ ਕਰੋ ਸ਼ੂਗਰ ਲੈਵਲ

 • ਇਸ ‘ਚ ਪਾਮੇਰਿਨ, ਗਲੂਕੋਸਾਈਡ, ਹਾਈਪੋਗਲਾਈਸੀਐਮਿਕ, ਟੀਨੋਸਪੋਰਿਨ ਅਤੇ ਟੀਨੋਸਪੋਰਿਕ ਐਸਿਡ ਹੁੰਦੇ ਹਨ ਜੋ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦੇ ਹਨ। ਇਸ ਤੋਂ ਇਲਾਵਾ ਇਸ ‘ਚ ਆਇਰਨ, ਐਂਟੀ ਆਕਸੀਡੈਂਟਸ, ਐਂਟੀ-ਬੈਕਟਰੀਅਲ, ਐਂਟੀਨਫਲੇਮੈਟਰੀ, ਜ਼ਿੰਕ, ਫਾਸਫੋਰਸ, ਕੈਲਸ਼ੀਅਮ, ਤਾਂਬਾ, ਮੈਗਨੀਸ਼ੀਅਮ ਵਰਗੇ ਗੁਣ ਹੁੰਦੇ ਹਨ।
 • ਗਿਲੋਅ ਅਜਿਹੀ ਆਯੁਰਵੈਦਿਕ ਦਵਾਈ ਹੈ ਜੋ ਇਮਯੂਨੋਮੋਡੂਲੇਟਰੀ ‘ਤੇ ਅਸਰ ਪਾਉਂਦੀ ਹੈ। ਇਸ ਨਾਲ ਗਲਾਈਕੈਮਿਕ ਪ੍ਰਕਿਰਿਆ ਕੰਟਰੋਲ ‘ਚ ਰਹਿੰਦੀ ਹੈ ਜਿਸ ਨਾਲ ਮਿੱਠਾ ਖਾਣ ਦੀ ਇੱਛਾ ਘੱਟ ਹੁੰਦੀ ਹੈ।
 • ਇਹ ਇਕ ਕੁਦਰਤੀ ਐਂਟੀ-ਸ਼ੂਗਰ ਦਵਾਈ ਹੈ ਜੋ ਪੈਨਕ੍ਰੀਅਸ ‘ਚ ਬੀਟਾ ਸੈੱਲਾਂ ਲੈਵਲ ਨੂੰ ਵਧਾਉਂਦੀ ਹੈ ਜਿਸ ਨਾਲ ਖੂਨ ‘ਚ ਇਨਸੁਲਿਨ ਅਤੇ ਗਲੂਕੋਜ਼ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਨਾਲ ਹੀ ਇਸ ਨਾਲ ਪਾਚਨ ਪ੍ਰਕਿਰਿਆ ਵੀ ਸਹੀ ਰਹਿੰਦੀ ਹੈ।
Diabetes control tips
Diabetes control tips

ਗਿਲੋਅ ਦਾ ਸੇਵਨ ਕਿਵੇਂ ਕਰੀਏ?

 • ਗਿਲੋਅ ਦੀ ਜੜ੍ਹ ਨੂੰ ਚੰਗੀ ਤਰ੍ਹਾਂ ਧੋ ਕੇ ਗਰਮ ਪਾਣੀ ‘ਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਠੰਡਾ ਕਰਕੇ ਪੀਓ ਅਤੇ ਇਸ ਦਾ ਰੋਜ਼ਾਨਾ ਸੇਵਨ ਸ਼ੂਗਰ ਲੈਵਲ ਨੂੰ ਵੱਧਣ ਨਹੀਂ ਦੇਵੇਗਾ ਅਤੇ ਨਾਲ ਹੀ ਇਸ ਨਾਲ ਇਮਿਊਨਟੀ ਵੀ ਵਧੇਗੀ। ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਇਸ ਦਾ ਸੇਵਨ ਤੁਹਾਡੇ ਲਈ ਲਾਭਕਾਰੀ ਹੋਵੇਗਾ।
 • ਸੌਣ ਤੋਂ ਪਹਿਲਾਂ 1 ਗਲਾਸ ਪਾਣੀ ‘ਚ ਗਿਲੋਅ ਪਾਊਡਰ ਜਾਂ ਪੱਤੇ ਭਿਓ ਦਿਓ। ਸਵੇਰੇ ਇਸ ਪਾਣੀ ਨੂੰ ਛਾਣ ਕੇ ਪੀਓ। ਤੁਸੀਂ ਗਿਲੋਅ ਦੇ ਜੂਸ ‘ਚ ਇਸ ਦਾ ਪਾਊਡਰ ਮਿਲਾਕੇ ਵੀ ਪੀ ਸਕਦੇ ਹੋ।

ਗਿਲੋਅ ਅਤੇ ਕਾਲੀ ਮਿਰਚ: ਗਿਲੋਅ ਦੇ ਕੁਝ ਪੱਤੇ ਧੋ ਕੇ 400 ਮਿ.ਲੀ. ਪਾਣੀ ‘ਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣੋ। ਇਸ ‘ਚ 2-3 ਚੁਟਕੀ ਕਾਲੀ ਮਿਰਚ ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਦਿਨ ‘ਚ ਦੋ ਵਾਰ ਪੀਓ।

ਨਿੰਮ ਗਿਲੋਅ ਜੂਸ: ਨਿੰਮ ਦੇ ਪੱਤੇ, 1 ਚਮਚਾ ਗਿਲੋਅ ਪਾਊਡਰ, ਥੋੜ੍ਹਾ ਜਿਹਾ ਅਦਰਕ, 10 ਪੁਦੀਨੇ ਦੇ ਪੱਤੇ, ਚੁਟਕੀ ਭਰ ਕਾਲੀ ਮਿਰਚ ਪਾਊਡਰ ਮਿਲਾ ਕੇ ਪੀਸ ਲਓ। 1 ਗਲਾਸ ‘ਚ ਜੂਸ ਕੱਢ ਕੇ ਸਵਾਦ ਅਨੁਸਾਰ ਨਮਕ ਮਿਲਾਕੇ ਖਾਲੀ ਪੇਟ ਪੀਓ। ਇਸ ਨਾਲ ਵੀ ਸ਼ੂਗਰ ਲੈਵਲ ਨਹੀਂ ਵਧੇਗਾ।

The post ਗਿਲੋਅ ਨਾਲ ਕੰਟਰੋਲ ਹੋਵੇਗੀ High Blood Sugar, ਜਾਣੋ 4 ਆਯੂਰਵੈਦਿਕ ਨੁਸਖ਼ੇ appeared first on Daily Post Punjabi.

[ad_2]

Source link