Kokum fruits benefits
ਪੰਜਾਬ

ਗੁਣਾਂ ਦਾ ਖਜ਼ਾਨਾ ਹੈ ਕੋਕਮ ਫ਼ਲ, ਜਾਣੋ ਇਸ ਦੇ ਫ਼ਾਇਦੇ ਅਤੇ ਨੁਕਸਾਨ ?

[ad_1]

Kokum fruits benefits: ਸਿਹਤਮੰਦ ਰਹਿਣ ਲਈ ਡੇਲੀ ਡਾਇਟ ‘ਚ ਫਲਾਂ ਨੂੰ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਪੌਸ਼ਟਿਕ ਤੱਤਾਂ ਦੇ ਨਾਲ ਐਂਟੀ-ਆਕਸੀਡੈਂਟ ਗੁਣ ਹੋਣ ਨਾਲ ਸਿਹਤ ਨੂੰ ਲਾਭ ਮਿਲਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਸੇਬ, ਕੇਲਾ ਨਹੀਂ ਬਲਕਿ ‘ਕੋਕਮ ਫਰੂਟ’ ਦੇ ਫਾਇਦੇ ਦੱਸਦੇ ਹਾਂ। ਦਿੱਖਣ ‘ਚ ਸੇਬ ਜਿਹਾ ਇਹ ਫਲ ਸਾਲਾਂ ਤੋਂ ਦਵਾਈ ਅਤੇ ਮਸਾਲੇ ਵਜੋਂ ਵਰਤਿਆ ਜਾਂਦਾ ਰਿਹਾ ਹੈ। ਇਸਦਾ ਵਿਗਿਆਨਕ ਨਾਮ (garcinia indica) ਹੈ। ਇਸ ਦਾ ਸੇਵਨ ਕਰਨ ਨਾਲ ਕਈ ਗੰਭੀਰ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਕੋਕਮ ਫਲ ਦੇ ਫਾਇਦੇ ਅਤੇ ਨੁਕਸਾਨ…

ਦਿਲ ਲਈ ਫਾਇਦੇਮੰਦ: ਕੋਕਮ ਫਲ ‘ਚ ਬੀ-ਕੰਪਲੈਕਸ ਵਿਟਾਮਿਨ, ਪੋਟਾਸ਼ੀਅਮ, ਮੈਂਗਨੀਜ਼, ਆਇਰਨ, ਮੈਗਨੀਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਦਿਲ ਸਹੀ ਤਰ੍ਹਾਂ ਧੜਕਦਾ ਹੈ। ਇਸ ਤੋਂ ਇਲਾਵਾ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਅਜਿਹੇ ‘ਚ ਹਾਰਟ ਅਟੈਕ, ਸਟ੍ਰੋਕ ਅਤੇ ਦਿਲ ਨਾਲ ਸੰਬੰਧਤ ਹੋਰ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ‘ਚ ਐਂਟੀ-ਆਕਸੀਡੈਂਟ, ਐਂਟੀ-ਫੰਗਲ ਆਦਿ ਗੁਣ ਹੁੰਦੇ ਹਨ। ਅਜਿਹੇ ‘ਚ ਇਸਨੂੰ ਲੈਣ ਨਾਲ ਅਲਸਰ ਦਾ ਅਸਰ ਘੱਟ ਹੋਣ ‘ਚ ਸਹਾਇਤਾ ਮਿਲਦੀ ਹੈ। ਨਾਲ ਹੀ ਇਸ ਤੋਂ ਇਲਾਵਾ ਇਹ ਫ੍ਰੀ-ਰੈਡੀਕਲਜ ਡੈਮੇਜ਼ ਤੋਂ ਬਚਾਉਂਦਾ ਹੈ। ਅਜਿਹੇ ‘ਚ ਇਸ ਨੂੰ ਸਵੇਰੇ ਖਾਣਾ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਟਿਊਮਰਾਂ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇੱਕ ਖੋਜ ਦੇ ਅਨੁਸਾਰ ਇਹ ਸਕਿਨ ਤੇ ਟਿਊਮਰ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ।

Kokum fruits benefits
Kokum fruits benefits

ਡਾਇਰੀਆ ‘ਚ ਫਾਇਦੇਮੰਦ: ਕੋਕਮ ‘ਚ ਐਂਟੀ-ਡਾਇਰੀਆ ਗੁਣ ਹੋਣ ਇਸ ਦਾ ਸੇਵਨ ਲਾਭਕਾਰੀ ਹੁੰਦਾ ਹੈ। ਅਜਿਹੇ ‘ਚ ਇਸ ਦਾ ਜੂਸ ਪੀਣ ਨਾਲ ਦਸਤ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ‘ਚ ਮੌਜੂਦ ਐਂਟੀ-ਪਾਈਲਸ ਗੁਣ ਹੋਣ ਨਾਲ ਬਵਾਸੀਰ ਦੀ ਸਮੱਸਿਆ ਹੋਣ ਦਾ ਖ਼ਤਰਾ ਘੱਟ ਕਰਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਕੋਕਮ ਫਲ ਦੇ ਨਾਲ ਇਸ ਦੇ ਛਿਲਕਿਆਂ ਅਤੇ ਪੱਤਿਆਂ ਤੋਂ ਤਿਆਰ ਜੂਸ ਦਾ ਸੇਵਨ ਕੀਤਾ ਜਾ ਸਕਦਾ ਹੈ। ਗਲਤ ਖਾਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਐਸੀਡਿਟੀ ਆਦਿ ਪੇਟ ਦੀ ਸਮੱਸਿਆ ਹੁੰਦੀ ਹੈ। ਅਜਿਹੇ ‘ਚ ਕੋਕਮ ਦਾ ਸੇਵਨ ਕਰਨ ਨਾਲ ਰਾਹਤ ਮਿਲਦੀ ਹੈ। ਇਸ ਤੋਂ ਤਿਆਰ ਸ਼ਰਬਤ ਅਤੇ ਜੂਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਅਜਿਹੇ ‘ਚ ਐਸਿਡਿਟੀ, ਪੇਟ ਫੁੱਲਣਾ, ਬਦਹਜ਼ਮੀ, ਕਬਜ਼ ਆਦਿ ਤੋਂ ਰਾਹਤ ਮਿਲਦੀ ਹੈ। ਨਾਲ ਹੀ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਵੀ ਬਚਿਆ ਜਾ ਸਕੇਗਾ।

Kokum fruits benefits
Kokum fruits benefits

ਲੀਵਰ ਰਹੇਗਾ ਤੰਦਰੁਸਤ: ਪੋਸ਼ਣ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਕੋਕਮ ਲੀਵਰ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਲੀਵਰ ਨੂੰ ਤੰਦਰੁਸਤ ਰੱਖਣ ਦੇ ਨਾਲ ਕੈਂਸਰ ਦੀ ਚਪੇਟ ‘ਚ ਆਉਣ ਤੋਂ ਬਚਾਉਂਦਾ ਹੈ। ਇਕ ਰਿਪੋਰਟ ਦੇ ਅਨੁਸਾਰ ਕੋਕਮ ਲੀਵਰ ਦੀਆਂ ਬਿਮਾਰੀਆਂ ਨੂੰ ਦੂਰ ਕਰਨ ‘ਚ ਵੀ ਸਹਾਇਤਾ ਕਰਦਾ ਹੈ। ਜਲਣ ਦੀ ਸਥਿਤੀ ‘ਚ ਕੋਕਮ ਫਲ ਆਯੁਰਵੈਦਿਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਸਦੇ ਲਈ ਇਸ ਦੇ ਫਲ ਦੇ ਗੁੱਦੇ ਨੂੰ ਦਹੀਂ ਨਾਲ ਮਿਲਾਓ। ਫਿਰ ਇਸ ਨੂੰ ਪ੍ਰਭਾਵਤ ਜਗ੍ਹਾ ‘ਤੇ ਲਗਾਓ। ਜਲਣ ਅਤੇ ਦਰਦ ਤੋਂ ਤੁਹਾਨੂੰ ਜਲਦੀ ਰਾਹਤ ਮਿਲੇਗੀ। ਰੋਜ਼ਾਨਾ ਕੋਕਮ ਫਲ ਦਾ ਸ਼ਰਬਤ ਪੀਣ ਨਾਲ ਸਕਿਨ ਨੂੰ ਗਹਿਰਾਈ ਨਾਲ ਪੋਸ਼ਣ ਮਿਲਦਾ ਹੈ। ਸਨਟੈਨ, ਸਕਿਨ ਡੈਮੇਜ਼ ਦੀ ਸਮੱਸਿਆ ਦੂਰ ਹੋ ਕੇ ਸਕਿਨ ਅੰਦਰੋਂ ਰਿਪੇਅਰ ਹੁੰਦੀ ਹੈ। ਅਜਿਹੇ ‘ਚ ਚਿਹਰਾ ਸਾਫ, ਗਲੋਇੰਗ ਅਤੇ ਜਵਾਨ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਕੋਕਮ ਬਟਰ ਨੂੰ ਫੁੱਟ ਕਰੀਮ ‘ਚ ਯੂਜ਼ ਕੀਤਾ ਜਾ ਸਕਦਾ ਹੈ। ਇਸ ਦਾ ਸੇਵਨ ਨਾਲ ਸਰੀਰ ‘ਚ ਜਮ੍ਹਾ ਹੋਈ ਵਾਧੂ ਚਰਬੀ ਨੂੰ ਘਟਾਉਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਭਾਰ ਘਟਣ ਨਾਲ ਸਰੀਰ ਸ਼ੇਪ ‘ਚ ਆ ਜਾਂਦਾ ਹੈ।

ਕੋਕਮ ਫਲ ਖਾਣ ਦਾ ਤਰੀਕਾ

 • ਤੁਸੀਂ ਇਸ ਦਾ ਛਿਲਕਾ ਉਤਾਰ ਕੇ ਦੂਜੇ ਫਲਾਂ ਦੀ ਤਰ੍ਹਾਂ ਖਾ ਸਕਦੇ ਹੋ।
 • ਜੂਸ ਬਣਾ ਕੇ ਸੇਵਨ ਕਰੋ।
 • ਤੁਸੀਂ ਇਸ ਨੂੰ ਸਲਾਦ ਦੇ ਤੌਰ ‘ਤੇ ਵੀ ਇਸਤੇਮਾਲ ਕਰ ਸਕਦੇ ਹੋ।
 • ਇਸ ਦੀ ਸਮੂਦੀ ਬਣਾਕੇ ਵੀ ਪੀ ਸਕਦੇ ਹੋ।
 • ਤੁਸੀਂ ਇਸ ਦਾ ਸ਼ਰਬਤ ਬਣਾ ਕੇ ਵੀ ਪੀ ਸਕਦੇ ਹੋ।
 • ਦਾਲ, ਸਾਂਬਰ ਅਤੇ ਹੋਰ ਸਬਜ਼ੀਆਂ ‘ਚ ਖਟਾਈ ਪੈਦਾ ਕਰਨ ਲਈ ਕੋਕਮ ਫਲ ਉਸ ‘ਚ ਮਿਲਾਇਆ ਜਾ ਸਕਦਾ ਹੈ।
 • ਤੁਸੀਂ ਇਸਨੂੰ ਸਵੇਰ ਦੇ ਨਾਸ਼ਤੇ ‘ਚ ਖਾ ਸਕਦੇ ਹੋ। ਡੇਲੀ ਡਾਇਟ ‘ਚ 1 ਤੋਂ 3 ਕੋਕਮ ਫਲ ਸ਼ਾਮਲ ਕਰ ਸਕਦੇ ਹਨ।

ਅਜਿਹੀ ਸਥਿਤੀ ‘ਚ ਖਾਣ ਨਾਲ ਹੋਵੇਗਾ ਨੁਕਸਾਨ

 • ਜਿਹੜੇ ਲੋਕ ਸਕਿਨ ਐਲਰਜੀ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਇਸ ਨੂੰ ਡਾਕਟਰ ਦੀ ਸਲਾਹ ਨਾਲ ਖਾਣਾ ਚਾਹੀਦਾ ਹੈ।
 • ਜੋ ਲੋਕ ਗੰਭੀਰ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ ਉਨ੍ਹਾਂ ਨੂੰ ਵੀ ਮਾਹਰ ਦੀ ਸਲਾਹ ਤੋਂ ਬਿਨਾਂ ਇਸ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
 • ਇਸ ਦੇ ਜ਼ਿਆਦਾ ਸੇਵਨ ਨਾਲ ਪਾਚਨ ਤੰਤਰ ਕਮਜ਼ੋਰ ਹੋ ਸਕਦਾ ਹੈ।
 • ਫਲ ਨੂੰ ਚੰਗੀ ਤਰ੍ਹਾਂ ਧੋ ਕੇ ਖਾਓ। ਇਸ ਤੋਂ ਇਲਾਵਾ ਇਸ ਖਾਣ ‘ਤੇ ਕੋਈ ਵੀ ਸਿਹਤ ਸਮੱਸਿਆ ਹੋਣ ‘ਤੇ ਨਾ ਖਾਓ। ਇਸ ਤੋਂ ਇਲਾਵਾ ਇਸ ਦੇ ਸੇਵਨ ਤੋਂ ਪਹਿਲਾਂ ਡਾਕਟਰੀ ਸਲਾਹ ਲੈਣਾ ਨਾ ਭੁੱਲੋ।

The post ਗੁਣਾਂ ਦਾ ਖਜ਼ਾਨਾ ਹੈ ਕੋਕਮ ਫ਼ਲ, ਜਾਣੋ ਇਸ ਦੇ ਫ਼ਾਇਦੇ ਅਤੇ ਨੁਕਸਾਨ ? appeared first on Daily Post Punjabi.

[ad_2]

Source link