Jaggery health benefits
ਪੰਜਾਬ

ਗੁੜ ਖਾਣਾ ਹੈ ਤਾਂ ਇਸ ਤਰ੍ਹਾਂ ਖਾਓ, PCOD, Periods, ਕਬਜ਼ ਜਿਹੀਆਂ ਕਈ ਬੀਮਾਰੀਆਂ ਦਾ ਇਲਾਜ਼

[ad_1]

Jaggery health benefits: ਗੁੜ ਖਾਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਖਾਸ ਕਰਕੇ ਸਰਦੀਆਂ ਵਿਚ। ਇਸ ਨੂੰ ਖੰਡ ਦੀ ਤੁਲਨਾ ‘ਚ ਮਿੱਠੇ ਦਾ ਇੱਕ ਹੈਲਥੀ ਆਪਸ਼ਨ ਵੀ ਮੰਨਿਆ ਜਾਂਦਾ ਹੈ ਪਰ ਇਸ ਨੂੰ ਜ਼ਿਆਦਾ ਖਾਣਾ ਵੀ ਚੰਗਾ ਨਹੀਂ। ਰੋਜ਼ਾਨਾ 5 ਗ੍ਰਾਮ ਤੋਂ ਜ਼ਿਆਦਾ ਗੁੜ ਦਾ ਸੇਵਨ ਨਹੀਂ ਕਰਨਾ ਚਾਹੀਦਾ। ਗੁੜ ‘ਚ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਆਇਰਨ ਦੇ ਨਾਲ-ਨਾਲ ਜ਼ਿੰਕ ਵੀ ਹੁੰਦਾ ਹੈ ਜੋ ਪਾਚਨ ਪ੍ਰਣਾਲੀ ਨੂੰ ਸਹੀ ਰੱਖਦਾ ਹੈ ਅਤੇ ਇਮਿਊਨਿਟੀ ਨੂੰ ਬੂਸਟ ਕਰਦਾ ਹੈ।

Jaggery health benefits
Jaggery health benefits

ਕਿਵੇਂ ਖਾਣਾ ਸਹੀ ਹੈ: ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਦੇ ਨਾਲ ਗੁੜ ਦਾ ਸੇਵਨ ਕਰੋ। ਇਸ ਨਾਲ ਪੇਟ ਨਾਲ ਸਬੰਧਤ ਬਿਮਾਰੀਆਂ ਠੀਕ ਹੋਣਗੀਆਂ, ਪਾਚਣ ਸਹੀ ਰਹੇਗਾ। ਦੁੱਧ ਦੇ ਨਾਲ ਗੁੜ ਖਾਣ ਨਾਲ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲੇਗਾ। ਜਿਨ੍ਹਾਂ ਲੋਕਾਂ ਦੇ ਸਰੀਰ ‘ਚ ਖੂਨ ਦੀ ਕਮੀ ਹੁੰਦੀ ਹੈ ਉਨ੍ਹਾਂ ਨੂੰ ਵੀ ਗੁੜ ਖਾਣਾ ਚਾਹੀਦਾ ਹੈ।

ਆਓ ਅਸੀਂ ਤੁਹਾਨੂੰ ਇਸ ਦੇ ਫਾਇਦੇ ਦੱਸਦੇ ਹਾਂ।

  • ਕਬਜ਼ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ਕਿਉਂਕਿ ਇਸ ਨਾਲ ਪੇਟ ਸਾਫ਼ ਨਹੀਂ ਹੁੰਦਾ। ਜ਼ਹਿਰੀਲੇ ਪਦਾਰਥ ਸਰੀਰ ਦੇ ਅੰਦਰ ਹੀ ਰਹਿ ਜਾਂਦੇ ਹਨ ਜਿਸ ਨਾਲ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਗੁੜ ਇਸ ਸਮੱਸਿਆ ਦਾ ਇਲਾਜ਼ ਹੈ। ਜੇ ਤੁਹਾਨੂੰ ਕਬਜ਼, ਗੈਸ ਜਾਂ ਐਸਿਡਿਟੀ ਦੀ ਸਮੱਸਿਆ ਰਹਿੰਦੀ ਹੈ ਤਾਂ ਗੁੜ ‘ਚ ਸੇਂਦਾ ਨਮਕ ਅਤੇ ਕਾਲਾ ਨਮਕ ਮਿਲਾਕੇ ਖਾਓ। ਇੱਕ ਡਾਇਟੀਸ਼ੀਅਨ ਦੇ ਅਨੁਸਾਰ ਘਿਓ ਦੇ ਨਾਲ ਗੁੜ ਖਾਣਾ ਕਬਜ਼ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਦੇ ਲਈ ਇਕ ਚੱਮਚ ਘਿਓ ਦੇ ਨਾਲ ਗੁੜ ਖਾਓ।
  • ਜੇ ਤੁਸੀਂ ਹਲਦੀ ਦੇ ਨਾਲ ਗੁੜ ਮਿਲਾ ਕੇ ਖਾਓਗੇ ਤਾਂ ਤੁਹਾਡੀ ਇਮਿਊਨਿਟੀ ਵੱਧ ਜਾਵੇਗੀ। ਇਨ੍ਹਾਂ ਦੋਵਾਂ ਚੀਜ਼ਾਂ ਵਿਚ ਪਾਏ ਜਾਣ ਵਾਲੇ ਐਂਟੀਵਾਇਰਲ ਅਤੇ ਐਂਟੀ-ਆਕਸੀਡੈਂਟ ਗੁਣ ਸਰਦੀਆਂ ਵਿਚ ਤੁਹਾਨੂੰ ਬਿਮਾਰ ਨਹੀਂ ਹੋਣ ਦੇਣਗੇ।
  • ਪੀਰੀਅਡਜ਼ ਅਤੇ ਪੀਸੀਓਡੀ ਦੀ ਸਮੱਸਿਆਵਾਂ ਵਾਲੀਆਂ ਔਰਤਾਂ ਨੂੰ ਗੁੜ ਖਾਣਾ ਚਾਹੀਦਾ ਹੈ। ਜੇ ਤੁਸੀਂ ਗੁੜ ਦੇ ਨਾਲ ਧਨੀਆ ਮਿਲਾਕੇ ਖਾਂਦੇ ਹੋ ਤਾਂ ਤੁਹਾਨੂੰ ਜ਼ਿਆਦਾ ਲਾਭ ਮਿਲੇਗਾ। ਗੁੜ ਪੀਰੀਅਡ ਦੇ ਦਰਦ ਤੋਂ ਵੀ ਰਾਹਤ ਪ੍ਰਦਾਨ ਕਰਦਾ ਹੈ।
  • ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਲਈ ਗੁੜ ਨੂੰ ਵਧੀਆ ਮੰਨਿਆ ਜਾਂਦਾ ਹੈ। ਗੁੜ ਦੇ ਨਾਲ ਗੋਂਦ ਦੇ ਲੱਡੂ ਬਣਾਕੇ ਖਾਣਾ ਤੁਹਾਡੀ ਬੋਨ ਮਿਨਰਲ ਡੈਂਟਸਿਟੀ ਨੂੰ ਵਧਾਉਂਦਾ ਹੈ। ਗੁੜ ਖਾਣ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ।
  • ਸਰਦੀ ‘ਚ ਹੋਣ ਵਾਲੀ ਇੰਫੈਕਸ਼ਨ ਜਿਵੇਂ ਖੰਘ, ਸਰਦੀ-ਜ਼ੁਕਾਮ ਤੋਂ ਬਚਾਅ ਦਾ ਬੈਸਟ ਤਰੀਕਾ ਗੁੜ ਦਾ ਸੇਵਨ ਕਰਨਾ ਹੈ। ਤੁਸੀਂ ਤਿਲ-ਗੁੜ ਦੇ ਲੱਡੂ ਬਣਾ ਕੇ ਖਾ ਸਕਦੇ ਹੋ।
  • ਜੇ ਤੁਹਾਡੇ ਦੰਦ ‘ਚ ਪਲਾਕ ਅਤੇ ਟਾਰਟਰ ਤੋਂ ਛੁਟਕਾਰਾ ਪਾਉਣ ਲਈ ਸੌਂਫ ਦੇ ਨਾਲ ਗੁੜ ਮਿਲਾਕੇ ਖਾਓ। ਇਸ ਨਾਲ ਤੁਹਾਡੇ ਮੂੰਹ ‘ਚੋਂ ਬਦਬੂ ਵੀ ਨਹੀਂ ਆਵੇਗੀ।
  • ਗੁੜ ਅਤੇ ਜੈਤੂਨ ਦੇ ਬੀਜ (ਹਲੀਮ ਦੇ ਬੀਜ) ਨੂੰ ਖਾਣ ਨਾਲ ਫੋਲਿਕ ਐਸਿਡ ਅਤੇ ਆਇਰਨ ਮਿਲਦਾ ਹੈ ਜੋ ਤੁਹਾਡੀ ਸਕਿਨ ਅਤੇ ਵਾਲਾਂ ਲਈ ਵਧੀਆ ਮੰਨੇ ਜਾਂਦੇ ਹਨ। ਇਸ ਨਾਲ ਵਾਲਾਂ ਦੀ ਗ੍ਰੋਥ ਵੱਧਦੀ ਹੈ ਅਤੇ ਸਕਿਨ ਸਾਫ ਅਤੇ ਗਲੋਇੰਗ ਹੁੰਦੀ ਹੈ।
  • ਇਸ ਤੋਂ ਇਲਾਵਾ ਗੁੜ ਤੁਹਾਡੀ ਪਾਚਕ ਕਿਰਿਆ ਨੂੰ ਵਧਾਉਂਦਾ ਹੈ ਜਿਸ ਨਾਲ ਵਜ਼ਨ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂ ਹੁਣ ਤੁਸੀਂ ਜਾਣ ਗਏ ਹੋ ਗੁੜ ਦੇ ਅਨੌਖੇ ਫਾਇਦੇ ਪਰ ਯਾਦ ਰੱਖੋ ਕਿ ਤੁਸੀਂ ਸਿਰਫ 1 ਦਿਨ ਵਿਚ 5 ਗ੍ਰਾਮ ਗੁੜ ਦਾ ਹੀ ਸੇਵਨ ਕਰਨਾ ਹੈ।

The post ਗੁੜ ਖਾਣਾ ਹੈ ਤਾਂ ਇਸ ਤਰ੍ਹਾਂ ਖਾਓ, PCOD, Periods, ਕਬਜ਼ ਜਿਹੀਆਂ ਕਈ ਬੀਮਾਰੀਆਂ ਦਾ ਇਲਾਜ਼ appeared first on Daily Post Punjabi.

[ad_2]

Source link