ਅੱਜ, ਪੈਨ-ਪੰਜਾਬ ਕੈਸੋ ਓਪਰੇਸ਼ਨ ਤਹਿਤ, ਐਸ.ਐਸ.ਪੀ. ਖੰਨਾ ਡਾ. ਜੋਤੀ ਯਾਦਵ ਬੈਂਸ ਦੀ ਅਗਵਾਈ ਵਿੱਚ ਸਵੇਰੇ 3 ਸਬ-ਡਿਵੀਜ਼ਨਾਂ ਸਮਰਾਲਾ, ਪਾਇਲ ਅਤੇ ਖੰਨਾ ਵਿੱਚ 7 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ. 5 ਡੀ.ਐਸ.ਪੀਜ ਦੀ ਨਿਗਰਾਨੀ ਹੇਠ, ਐਸ.ਐਚ.ਓਜ਼ ਦੀ ਅਗਵਾਈ ਵਿੱਚ ਕੁੱਲ 144 ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।
*ਗ੍ਰਿਫਤਾਰੀਆਂ ਅਤੇ ਐਫ.ਆਈ.ਆਰ:*
ਕੁੱਲ 18 ਗ੍ਰਿਫਤਾਰੀਆਂ ਅਤੇ 7 ਐਫ.ਆਈ.ਆਰ. ਦਰਜ।
ਐਨ.ਡੀ.ਪੀ.ਐਸ. ਐਕਟ ਤਹਿਤ 10 ਗ੍ਰਿਫਤਾਰੀਆਂ ਅਤੇ 5 ਐਫ.ਆਈ.ਆਰ. ਦਰਜ।
ਪਹਿਲਾਂ ਦਰਜ ਕੀਤੇ ਕਤਲ ਦੀ ਕੋਸ਼ਿਸ਼ ਦੇ ਕੇਸ ਵਿੱਚ 2 ਗ੍ਰਿਫਤਾਰੀਆਂ, ਚੋਰੀ ਦੇ ਕੇਸ ਵਿੱਚ 1 ਗ੍ਰਿਫਤਾਰੀ, ਖੋਹ ਦੇ ਮਾਮਲੇ ਵਿੱਚ 1 ਗ੍ਰਿਫਤਾਰੀ, ਜੂਏ ਦੇ ਕੇਸ ਵਿੱਚ 1 ਗ੍ਰਿਫਤਾਰੀ।
ਸਿਵਲ ਹਸਪਤਾਲ ਦੇ ਬਾਹਰੋਂ ਗੋਲੀਆਂ ਵੇਚਦੇ 3 ਵਿਅਕਤੀ ਕਾਬੂ।
*ਬ੍ਰਾਮਦਗੀ:*
8 ਗ੍ਰਾਮ ਹੈਰੋਇਨ ਅਤੇ 60 ਗ੍ਰਾਮ ਨਸ਼ੀਲਾ ਪਾਊਡਰ
3,000 ਰੁਪਏ ਡਰੱਗ ਮਨੀ
100 ਲੋਮੋਟਿਲ ਗੋਲੀਆਂ
1 ਚੋਰੀ ਹੋਇਆ ਸਕੂਟਰ
ਵਿਸਕੀ ਦੀਆਂ 24 ਬੋਤਲਾਂ
1,000 ਰੁਪਏ ਜੂਏ ਦੇ ਪੈਸੇ
42 ਕਿਲੋ 810 ਗ੍ਰਾਮ ਚਾਂਦੀ
ਇਸ ਤੋਂ ਇਲਾਵਾ, ਹੋਰ ਤਸਦੀਕ ਲਈ 20 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਜਾਰੀ ਹੈ।