Silver utensils benefits
ਪੰਜਾਬ

ਚਾਂਦੀ ਦੇ ਭਾਂਡਿਆਂ ‘ਚ ਖਿਲਾਓ ਬੱਚਿਆਂ ਨੂੰ ਭੋਜਨ, ਮਿਲਣਗੇ ਇਹ ਫ਼ਾਇਦੇ

[ad_1]

Silver utensils benefits: ਚਾਂਦੀ ਦੇ ਭਾਂਡਿਆਂ ‘ਚ ਭੋਜਨ ਖਾਣਾ ਚੰਗਾ ਮੰਨਿਆ ਜਾਂਦਾ ਹੈ। ਪਰ ਅੱਜ ਕੱਲ੍ਹ ਚਾਂਦੀ ਦੇ ਭਾਂਡਿਆਂ ‘ਚ ਖਾਣ ਦੀ ਪਰੰਪਰਾ ਲਗਭਗ ਖਤਮ ਹੁੰਦੀ ਜਾ ਰਹੀ ਹੈ। ਪੁਰਾਣੇ ਜਮਾਨੇ ‘ਚ ਦਾਦੀ-ਨਾਨੀ ਬੱਚਿਆਂ ਨੂੰ ਚਾਂਦੀ ਦੇ ਭਾਂਡਿਆਂ ‘ਚ ਹੀ ਖਾਣਾ ਖੁਆਉਂਦੇ ਸਨ। ਇਥੇ ਅੱਜ ਅਸੀਂ ਤੁਹਾਨੂੰ ਦੱਸਦੇ ਹੈ ਚਾਂਦੀ ਦੇ ਭਾਂਡਿਆਂ ‘ਚ ਖਾਣਾ ਖਾਣ ਦੇ ਫਾਇਦੇ। ਜਿਨ੍ਹਾਂ ਨੂੰ ਜਾਣ ਕੇ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਚਾਂਦੀ ਦੇ ਭਾਂਡਿਆਂ ‘ਚ ਖਾਣਾ ਖੁਆਉਣ ਬਾਰੇ ਸੋਚੋਗੇ।

Silver utensils benefits
Silver utensils benefits
  • ਚਾਂਦੀ ਦਿਮਾਗ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਬਹੁਤ ਸਾਰੀਆਂ ਆਯੁਰਵੈਦਿਕ ਦਵਾਈਆਂ ‘ਚ ਚਾਂਦੀ ਦੀ ਵਰਤੋਂ ਕੀਤੀ ਜਾਂਦੀ ਹੈ। ਵੱਧਦੇ ਬੱਚਿਆਂ ਨੂੰ ਚਾਂਦੀ ਦੇ ਭਾਂਡਿਆਂ ‘ਚ ਭੋਜਨ ਖਿਲਾਉਣਾ ਚੰਗਾ ਹੁੰਦਾ ਹੈ। ਚਾਂਦੀ ਉਨ੍ਹਾਂ ਦੇ ਦਿਮਾਗ ਦੇ ਵਿਕਾਸ ਲਈ ਫਾਇਦੇਮੰਦ ਹੈ।
  • ਚਾਂਦੀ ਦੇ ਭਾਂਡਿਆਂ ‘ਚ ਖਾਣਾ ਖਾਣ ਨਾਲ ਰੋਗ ਪ੍ਰਤੀਰੋਧੀ ਸਮਰੱਥਾ ਚੰਗੀ ਹੁੰਦੀ ਹੈ। ਬੱਚਿਆਂ ਨੂੰ ਇਸ ‘ਚ ਭੋਜਨ ਖਿਲਾਉਣ ਨਾਲ ਤੁਸੀਂ ਉਨ੍ਹਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਸਕਦੇ ਹੋ।
  • ਤੁਹਾਨੂੰ ਦੱਸ ਦੇਈਏ ਕਿ ਚਾਂਦੀ ਦੇ ਭਾਂਡੇ ਕੈਮੀਕਲ ਫ੍ਰੀ ਹੁੰਦੇ ਹਨ। ਪਲਾਸਟਿਕ ਦੇ ਭਾਂਡਿਆਂ ‘ਚ ਖਾਣਾ ਖਾਣ ਤੋਂ ਚੰਗਾ ਹੈ ਚਾਂਦੀ ਦੇ ਭਾਂਡਿਆਂ ‘ਚ ਖਾਓ। ਕਿਉਂਕਿ ਪਲਾਸਟਿਕ ਦੇ ਭਾਂਡਿਆਂ ‘ਚ ਬੀਪੀਏ ਨਾਮਕ ਤੱਤ ਮਿਲਾਇਆ ਜਾਂਦਾ ਹੈ ਜੋ ਖਾਣ ਵੇਲੇ ਸਾਡੇ ਅੰਦਰ ਦਾਖਲ ਹੁੰਦਾ ਹੈ। ਬੀਪੀਏ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ।
  • ਕਿਸੇ ਵੀ ਹੋਰ ਗਿਲਾਸ ਦੇ ਮੁਕਾਬਲੇ ਚਾਂਦੀ ਦੇ ਗਲਾਸ ‘ਚ ਪਾਣੀ ਪੀਣਾ ਫਾਇਦੇਮੰਦ ਹੈ। ਇਹ ਪਾਣੀ ਨੂੰ ਸ਼ੁੱਧ ਕਰਦਾ ਹੈ। ਬੱਚਿਆਂ ਨੂੰ ਚਾਂਦੀ ਦੇ ਗਲਾਸ ‘ਚ ਰੱਖਿਆ ਪਾਣੀ ਹੀ ਪਿਲਾਉਣਾ ਚਾਹੀਦਾ ਹੈ।
  • ਚਾਂਦੀ ਦੇ ਭਾਂਡੇ ‘ਚ ਪਾਣੀ ਪੀਣ ਨਾਲ ਬੱਚਿਆਂ ਨੂੰ ਮੌਸਮੀ ਬੀਮਾਰੀਆਂ ਵਾਇਰਲ, ਸਰਦੀ-ਜ਼ੁਕਾਮ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।

The post ਚਾਂਦੀ ਦੇ ਭਾਂਡਿਆਂ ‘ਚ ਖਿਲਾਓ ਬੱਚਿਆਂ ਨੂੰ ਭੋਜਨ, ਮਿਲਣਗੇ ਇਹ ਫ਼ਾਇਦੇ appeared first on Daily Post Punjabi.

[ad_2]

Source link